ਵਿੱਤ ਮੰਤਰਾਲਾ

‘ਸਿਹਤ ਅਤੇ ਸਿੱਖਿਆ ਸੈੱਸ’ ਨੂੰ ਕਾਰੋਬਾਰ ਖਰਚ ਦੇ ਰੂਪ ਵਿੱਚ ਆਗਿਆ ਨਹੀਂ


ਖਾਸ ਸਰਕਾਰੀ ਭਲਾਈ ਪ੍ਰੋਗਰਾਮਾਂ ਦੇ ਵਿੱਤ ਪੋਸ਼ਣ ਦੇ ਲਈ ਸਿਹਤ ਅਤੇ ਸਿੱਖਿਆ ਸੈੱਸ ਨੂੰ ਇੱਕ ਐਡੀਸ਼ਨਲ ਸਰਚਾਰਜ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ

Posted On: 01 FEB 2022 1:07PM by PIB Chandigarh

 ‘ਸਿਹਤ ਅਤੇ ਸਿੱਖਿਆ ਸੈੱਸ’ ਨੂੰ ਕਾਰੋਬਾਰ ਖਰਚ ਦੇ ਰੂਪ ਵਿੱਚ ਆਗਿਆ ਨਹੀਂ ਦਿੱਤੀ ਗਈ ਹੈ। ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ, ਨਿਰਮਲਾ ਸੀਤਾਰਮਣ  ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਸਪਸ਼ਟ ਕੀਤਾ।

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਕਾਰੋਬਾਰੀ ਆਮਦਨ ਦੀ ਗਣਨਾ ਦੇ ਲਈ ਆਗਿਆ ਪ੍ਰਾਪਤ ਖਰਚ ਨਹੀਂ ਹੈ। ਇਸ ਵਿੱਚ ਟੈਕਸ ਦੇ ਨਾਲ-ਨਾਲ ਸਰਚਾਰਜ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਸਿਹਤ ਅਤੇ ਸਿੱਖਿਆ ਸੈੱਸ ਨੂੰ ਖਾਸ ਸਰਕਾਰੀ ਭਲਾਈ ਪ੍ਰੋਗਰਾਮਾਂ ਦੇ ਵਿੱਤ ਪੋਸ਼ਣ ਦੇ ਲਈ ਕਰਦਾਤਾ ‘ਤੇ ਇੱਕ ਐਡੀਸ਼ਨਲ ਸਰਚਾਰਜ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਇਹ ਦੇਖਦੇ ਹੋਏ ਕਿ ਕੁਝ ਅਦਾਲਤਾਂ ਨੇ ਸਿਹਤ ਅਤੇ ਸਿੱਖਿਆ ਸੈੱਸ ਨੂੰ ਕਾਰੋਬਾਰੀ ਆਮਦਨ ਦੇ ਰੂਪ ਵਿੱਚ ਆਗਿਆ ਦਿੱਤੀ ਹੈ ਜੋ ਕਿ ਵਿਧਾਨਕ ਆਸ਼ੇ ਦੇ ਖ਼ਿਲਾਫ਼ ਹੈ। ਕੇਂਦਰੀ ਵਿੱਤ ਮੰਤਰੀ ਨੇ ਦੁਹਰਾਇਆ ਕਿ ਆਮਦਨ ਅਤੇ ਲਾਭ ‘ਤੇ ਕੋਈ ਸਰਚਾਰਜ ਜਾਂ ਸੈੱਸ ਕਾਰੋਬਾਰ ਖਰਚ ਦੇ ਰੂਪ ਵਿੱਚ ਇਜਾਜ਼ਤ ਯੋਗ ਨਹੀਂ ਹੈ।

****

ਆਰਐੱਮ/ਐੱਮਵੀ/ਐੱਮ/ਆਰਸੀ



(Release ID: 1794583) Visitor Counter : 216