ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ‘ਪੀਪਲ ਫ੍ਰੈਂਡਲੀ ਅਤੇ ਪ੍ਰੋਗ੍ਰੈਸਿਵ ਬਜਟ’ ਲਈ ਵਧਾਈ ਦਿੱਤੀ
“ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਵਿਚਕਾਰ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ”
“ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਆਮ ਮਨੁੱਖ ਲਈ ਅਨੇਕ ਨਵੇਂ ਅਵਸਰ ਪੈਦਾ ਕਰੇਗਾ”
“ਇਹ ਬਜਟ ਮੋਰ ਇਨਫ੍ਰਾਸਟ੍ਰਕਚਰ, ਮੋਰ ਇਨਵੈਸਟਮੈਂਟ, ਮੋਰ ਗ੍ਰੋਥ ਅਤੇ ਮੋਰ ਜੌਬਸ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ”
“ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ- ਗ਼ਰੀਬ ਦਾ ਕਲਿਆਣ”
“ਬਜਟ ਦੇ ਪ੍ਰਾਵਧਾਨਾਂ ਦਾ ਉਦੇਸ਼ ਖੇਤੀਬਾੜੀ ਨੂੰ ਆਕਰਸ਼ਕ ਅਤੇ ਨਵੇਂ ਅਵਸਰਾਂ ਨਾਲ ਭਰਪੂਰ ਬਣਾਉਣਾ ਹੈ”
Posted On:
01 FEB 2022 3:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਵਿਚਕਾਰ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਆਮ ਮਨੁੱਖ ਲਈ ਅਨੇਕ ਨਵੇਂ ਅਵਸਰ ਪੈਦਾ ਕਰੇਗਾ।”
ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਦੇ ਬਾਅਦ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ “ਇਹ ਬਜਟ ਮੋਰ ਇਨਫ੍ਰਾਸਟ੍ਰਕਚਰ, ਮੋਰ ਇਨਵੈਸਟਮੈਂਟ, ਮੋਰ ਗ੍ਰੋਥ ਅਤੇ ਮੋਰ ਜੌਬਸ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗ੍ਰੀਨ ਜੌਬਸ ਦਾ ਵੀ ਖੇਤਰ ਹੋਰ ਖੁੱਲ੍ਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਨਾ ਕੇਵਲ ਸਮਕਾਲੀ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ ਬਲਕਿ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਵੀ ਸੁਨਿਸ਼ਚਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਡ੍ਰੋਨ, ਵੰਦੇ ਮਾਤਰਮ ਰੇਲ ਗੰਡੀਆਂ, ਡਿਜੀਟਲ ਮੁਦਰਾ, 5ਜੀ ਸੇਵਾਵਾਂ, ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਜਿਹੇ ਕਦਮਾਂ ਜ਼ਰੀਏ ਜੀਵਨ ਦੇ ਹਰ ਖੇਤਰ ਵਿੱਚ ਆਧੁਨਿਕਤਾ ਅਤੇ ਟੈਕਨੋਲੋਜੀ ਦੀ ਖੋਜ ਨਾਲ ਸਾਡੇ ਨੌਜਵਾਨਾਂ, ਮੱਧ ਵਰਗ, ਗ਼ਰੀਬਾਂ, ਦਲਿਤ ਅਤੇ ਪਿੱਛੜਾ ਵਰਗ ਨੂੰ ਜ਼ਿਆਦਾ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ-ਗ਼ਰੀਬ ਦਾ ਕਲਿਆਣ। ਹਰ ਗ਼ਰੀਬ ਕੋਲ ਪੱਕਾ ਘਰ ਹੋਵੇ, ਨਲ ਤੋਂ ਜਲ ਆ ਰਿਹਾ ਹੋਵੇ, ਉਸ ਕੋਲ ਸ਼ੌਚਾਲਿਆ ਹੋਵੇ, ਗੈਸ ਦੀ ਸੁਵਿਧਾ ਹੋਵੇ, ਇਨ੍ਹਾਂ ਸਾਰਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਧੁਨਿਕ ਇੰਟਰਨੈੱਟ ਕਨੈਕਟੀਵਿਟੀ ’ਤੇ ਵੀ ਓਨਾ ਹੀ ਜ਼ੋਰ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਨੌਰਥ ਈਸਟ, ਅਜਿਹੇ ਖੇਤਰਾਂ ਲਈ ਪਹਿਲੀ ਵਾਰ ਦੇਸ਼ ਵਿੱਚ ਪਰਵਤਮਾਲਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਪਹਾੜਾਂ ’ਤੇ ਟ੍ਰਾਂਸਪੋਰਟੇਸ਼ਨ ਦੀ ਆਧੁਨਿਕ ਵਿਵਸਥਾ ਦਾ ਨਿਰਮਾਣ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਜਨ ਜਨ ਦੀ ਆਸਥਾ, ਮਾਂ ਗੰਗਾ ਦੀ ਸਫ਼ਾਈ ਦੇ ਨਾਲ ਨਾਲ ਕਿਸਾਨਾਂ ਦੇ ਕਲਿਆਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ, ਇਨ੍ਹਾਂ ਪੰਜ ਰਾਜਾਂ ਵਿੱਚ ਗੰਗਾ ਕਿਨਾਰੇ ਨੈਚੂਰਲ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਕਲਿਆਣ ਲਈ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਗੰਗਾ ਨੂੰ ਰਸਾਇਣ ਮੁਕਤ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਬਜਟ ਦੇ ਪ੍ਰਾਵਧਾਨਾਂ ਦਾ ਉਦੇਸ਼ ਖੇਤੀਬਾੜੀ ਨੂੰ ਆਕਰਸ਼ਕ ਅਤੇ ਨਵੇਂ ਅਵਸਰਾਂ ਨਾਲ ਭਰਪੂਰ ਬਣਾਉਣਾ ਹੈ। ਨਵੇਂ ਖੇਤੀ ਸਟਾਰਟਅੱਪ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਕੋਸ਼ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਪੈਕੇਜ ਜਿਹੇ ਉਪਾਵਾਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮਐੱਸਪੀ ਖਰੀਦ ਜ਼ਰੀਏ 2.25 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬਜਟ ਵਿੱਚ ਕ੍ਰੈਡਿਟ ਗਰੰਟੀ ਵਿੱਚ ਰਿਕਾਰਡ ਵਾਧੇ ਦੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਡਿਫੈਂਸ ਦੇ ਕੈਪੀਟਲ ਬਜਟ ਦਾ 68 ਪ੍ਰਤੀਸ਼ਤ ਡੋਮੈਸਿਟਕ ਇੰਡਸਟ੍ਰੀ ਨੂੰ ਰਿਜ਼ਰਵ ਕਰਨ ਦਾ ਵੀ ਵੱਡਾ ਲਾਭ ਭਾਰਤ ਦੇ ਐੱਮਐੱਮਐੱਮਈ ਸੈਕਟਰ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ, ‘’75 ਲੱਖ ਕਰੋੜ ਰੁਪਏ ਦਾ ਜਨਤਕ ਨਿਵੇਸ਼ ਅਰਥਵਿਵਸਥਾ ਨੂੰ ਨਵੀਂ ਸ਼ਕਤੀ ਪ੍ਰਦਾਨ ਕਰੇਗਾ ਅਤੇ ਛੋਟੇ ਅਤੇ ਹੋਰ ਉਦਯੋਗਾਂ ਲਈ ਨਵੇਂ ਅਵਸਰ ਪੈਦਾ ਕਰੇਗਾ।”
ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਮੈਂ ਵਿੱਤ ਮੰਤਰੀ ਨਿਰਮਲਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਪੀਪਲ ਫ੍ਰੈਂਡਲੀ ਅਤੇ ਪ੍ਰੋਗ੍ਰੈਸਿਵ ਬਜਟ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
https://twitter.com/PMOIndia/status/1488446610380304386
https://twitter.com/PMOIndia/status/1488446809890381827
https://twitter.com/PMOIndia/status/1488446959937409024
https://twitter.com/PMOIndia/status/1488447232676626441
https://twitter.com/PMOIndia/status/1488447413417246720
https://twitter.com/PMOIndia/status/1488447718758707200
https://twitter.com/PMOIndia/status/1488447998367797248
https://twitter.com/PMOIndia/status/1488448213216468993
**********
ਡੀਐੱਸ
(Release ID: 1794574)
Visitor Counter : 155
Read this release in:
Tamil
,
Telugu
,
Kannada
,
Marathi
,
English
,
Gujarati
,
Urdu
,
Hindi
,
Assamese
,
Manipuri
,
Bengali
,
Odia
,
Malayalam