ਵਿੱਤ ਮੰਤਰਾਲਾ
azadi ka amrit mahotsav

ਪੂੰਜੀ ਖਰਚ ਵਿੱਚ 35.4% ਦਾ ਤੇਜ਼ ਵਾਧਾ



2022-23 ਵਿੱਚ ਕੈਪੈਕਸ 2019-20 ਤੋਂ ਦੁੱਗਣੇ ਤੋਂ ਵੱਧ



10.68 ਲੱਖ ਕਰੋੜ ਰੁਪਏ ਦਾ ਪ੍ਰਭਾਵੀ ਪੂੰਜੀ ਖਰਚ ਅਨੁਮਾਨਿਤ



ਗ੍ਰੀਨ ਇਨਫ੍ਰਾਸਟ੍ਰਕਚਰ ਲਈ ਸੰਸਾਧਨਾਂ ਨੂੰ ਜੁਟਾਉਣ ਲਈ ਸਾਵਰੇਨ ਗ੍ਰੀਨ ਬਾਂਡ

Posted On: 01 FEB 2022 1:03PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਸੰਸਦ ਵਿੱਚ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ, “ਕੇਂਦਰੀ ਬਜਟ ਵਿੱਚ ਪੂੰਜੀ ਖਰਚ ਲਈ ਖਰਚ ਨੂੰ 35.4% ਵਧਾਇਆ ਜਾ ਰਿਹਾ ਹੈ ਜਿਸ ਨਾਲ ਸਾਲ 2022-23 ਵਿੱਚ 7.50 ਲੱਖ ਕਰੋੜ ਰੁਪਏ ਹੋ ਗਿਆ ਹੈ।” ਮੌਜੂਦਾ ਸਾਲ ਵਿੱਚ ਇਹ 5.54 ਲੱਖ ਕਰੋੜ ਰੁਪਏ ਹੈ।

 

ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਪੂੰਜੀਗਤ ਖਰਚ 2019-20 ਦੇ ਖਰਚ ਨਾਲੋਂ 2.2 ਗੁਣਾ ਵਧ ਗਿਆ ਹੈ ਅਤੇ ਇਹ 2022-23 ਵਿੱਚ ਜੀਡੀਪੀ ਦਾ 2.9% ਹੋ ਜਾਵੇਗਾ। ਨਿਵੇਸ਼ ਦੇ ਗੁਣਾਤਮਕ ਚੱਕਰ ਲਈ ਜਨਤਕ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਨਿਜੀ ਨਿਵੇਸ਼ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਮੰਤਰੀ ਨੇ ਕਿਹਾ ਕਿ ਨਿਜੀ ਨਿਵੇਸ਼ਕਾਂ ਨੂੰ ਆਪਣੀ ਸਮਰੱਥਾ ਅਤੇ ਆਰਥਿਕਤਾ ਦੀਆਂ ਲੋੜਾਂ ਲਈ ਜਨਤਕ ਨਿਵੇਸ਼ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਨਿਜੀ ਨਿਵੇਸ਼ ਵੀ ਵਧੇਗਾ।

 

ਪ੍ਰਭਾਵੀ ਪੂੰਜੀ ਖਰਚ:

ਮੰਤਰੀ ਨੇ ਦੱਸਿਆ ਕਿ ਰਾਜਾਂ ਨੂੰ ਗ੍ਰਾਂਟ-ਇਨ-ਏਡ ਰਾਹੀਂ ਪੂੰਜੀ ਅਸਾਸਿਆਂ ਦੀ ਸਿਰਜਣਾ ਲਈ ਕੀਤੇ ਗਏ ਪ੍ਰਬੰਧ ਦੇ ਨਾਲ ਪੂੰਜੀਗਤ ਖਰਚਿਆਂ ਨਾਲ ਕੇਂਦਰ ਸਰਕਾਰ ਦੇ 'ਪ੍ਰਭਾਵੀ ਪੂੰਜੀ ਖਰਚਦੇ 2022-23 ਵਿੱਚ 10.68 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈਜੋ ਜੀਡੀਪੀ ਦਾ ਲਗਭਗ 4.1% ਹੋਵੇਗਾ।

 

ਗ੍ਰੀਨ ਬਾਂਡ:

ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ 2022-23 ਵਿੱਚ ਸਰਕਾਰ ਦੇ ਸਮੁੱਚੇ ਬਜ਼ਾਰ ਉਧਾਰਾਂ ਦੇ ਇੱਕ ਹਿੱਸੇ ਵਜੋਂ ਗ੍ਰੀਨ ਇਨਫ੍ਰਾਸਟ੍ਰਕਚਰ ਲਈ ਸਰੋਤ ਜੁਟਾਉਣ ਲਈ ਸਾਵਰੇਨ ਗ੍ਰੀਨ ਬਾਂਡ ਜਾਰੀ ਕੀਤੇ ਜਾਣਗੇ। ਇਹ ਪ੍ਰਕਿਰਿਆ ਜਨਤਕ ਖੇਤਰ ਦੇ ਪ੍ਰੋਜੈਕਟਾਂ ਵਿੱਚ ਲਾਗੂ ਕੀਤੀ ਜਾਵੇਗੀ ਜਿਸ ਨਾਲ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

 

ਵਿੱਤ ਮੰਤਰੀ ਨੇ ਅਰਥਵਿਵਸਥਾ ਵਿੱਚ ਤੇਜ਼ ਅਤੇ ਨਿਰੰਤਰ ਵਿਕਾਸ ਨੂੰ ਯਕੀਨੀ ਕਰਨ ਵਿੱਚ ਪੂੰਜੀ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾਵੱਡੇ ਉਦਯੋਗਾਂ ਅਤੇ ਐੱਮਐੱਸਐੱਮਈ ਤੋਂ ਨਿਰਮਿਤ ਇਨਪੁੱਟਸ ਲਈ ਮੰਗ ਵਧਾਉਣਪੇਸ਼ੇਵਰਾਂ ਦੀਆਂ ਸੇਵਾਵਾਂਅਤੇ ਬਿਹਤਰ ਖੇਤੀ-ਬੁਨਿਆਦੀ ਢਾਂਚੇ ਰਾਹੀਂ ਕਿਸਾਨਾਂ ਦੀ ਮਦਦ ਵਿੱਚ ਏਕੀਕਰਣ ਦੀ ਭੂਮਿਕਾ ਤੇ ਪ੍ਰਕਾਸ਼ ਪਾਇਆ।

 

                     

 

 ****************

ਆਰਐੱਮ/ਬੀਬੀ/ਬੀਵਾਈ/ਐੱਮਕੇ


(Release ID: 1794304) Visitor Counter : 248