ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 31 ਜਨਵਰੀ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੇ 30ਵੇਂ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

Posted On: 30 JAN 2022 12:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਜਨਵਰੀ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੇ 30ਵੇਂ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦਾ ਵਿਸ਼ਾ, 'ਮਹਿਲਾਵਾਂ, ਜੋ ਬਦਲਾਅ ਲਿਆਉਂਦੀਆਂ ਹਨ' ('ਸ਼ੀ ਦ ਚੇਂਜ ਮੇਕਰ') ਹੈ, ਜਿਸ ਦਾ ਉਦੇਸ਼ ਵਿਭਿੰਨ ਖੇਤਰਾਂ ਵਿੱਚ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਉਣਾ ਹੈ।

ਰਾਜ ਮਹਿਲਾ ਕਮਿਸ਼ਨ, ਰਾਜ ਸਰਕਾਰਾਂ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਯੂਨੀਵਰਸਿਟੀ ਅਤੇ ਕਾਲਜ ਟੀਚਿੰਗ ਫੈਕਲਟੀ ਤੇ ਵਿਦਿਆਰਥੀ, ਸਵੈ-ਸੇਵੀ ਸੰਗਠਨ, ਮਹਿਲਾ ਉੱਦਮੀ ਅਤੇ ਬਿਜ਼ਨਸ ਐਸੋਸੀਏਸ਼ਨਸ ਇਸ ਆਯੋਜਨ ਦਾ ਹਿੱਸਾ ਹੋਣਗੇ। ਇਸ ਅਵਸਰ ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਵੀ ਮੌਜੂਦ ਰਹਿਣਗੇ।

 

*****

 

ਡੀਐੱਸ/ਐੱਸਐੱਚ



(Release ID: 1793691) Visitor Counter : 108