ਵਿੱਤ ਮੰਤਰਾਲਾ
ਕੇਂਦਰੀ ਬਜਟ 2022–23 ਪੇਪਰਲੈੱਸ ਰੂਪ ਵਿੱਚ 1 ਫਰਵਰੀ, 2022 ਨੂੰ ਪੇਸ਼ ਕੀਤਾ ਜਾਵੇਗਾ
ਕੇਂਦਰੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਨੂੰ ਦਰਸਾਉਣ ਲਈ ਚਲ ਰਹੀ ਮਹਾਮਾਰੀ ਤੇ ਸਿਹਤ ਸੁਰੱਖਿਆ ਦੀਆਂ ਚਿੰਤਾਵਾਂ ਕਾਰਨ ਹਲਵੇ ਦੀ ਰਸਮ ਨਿਭਾਉਣ ਦੀ ਥਾਂ ਪ੍ਰਮੁੱਖ ‘ਲੌਕ–ਇਨ’ ਸਟਾਫ਼ ਨੂੰ ਮਿਠਾਈਆਂ ਵੰਡੀਆਂ ਗਈਆਂ
ਕੇਂਦਰੀ ਬਜਟ 2022–23 ਸੰਸਦ ’ਚ ਪੇਸ਼ ਹੋਣ ਤੋਂ ਬਾਅਦ ਮੋਬਾਈਲ ਐਪ ’ਤੇ ਉਪਲਬਧ ਹੋਵੇਗਾ
“ਯੂਨੀਅਨ ਬਜਟ ਮੋਬਾਈਲ ਐਪ” ਤੋਂ ਸਾਰੀਆਂ ਸਬੰਧਿਤ ਧਿਰਾਂ ਨੂੰ ਕੇਂਦਰੀ ਬਜਟ ਦੀ ਜਾਣਕਾਰੀ ਬਾਰੇ ਮਿਲੇਗੀ ਅਸਾਨ ਤੇ ਤੁਰੰਤ ਪਹੁੰਚ
ਮੋਬਾਈਲ ਐਪ ਦੋ–ਭਾਸ਼ੀ (ਅੰਗ੍ਰੇਜ਼ੀ ਤੇ ਹਿੰਦੀ) ਹੈ ਤੇ ਐਂਡ੍ਰਾਇਡ ਅਤੇ iOS ਪਲੈਟਫਾਰਮਾਂ ਦੋਵਾਂ ’ਤੇ ਉਪਲਬਧ ਹੈ
ਮੋਬਾਈਲ ਐਪ ਨੂੰ ਕੇਂਦਰੀ ਬਜਟ ਦੇ ਵੈੱਬ ਪੋਰਟਲ (www.indiabudget.gov.in) ਤੋਂ ਡਾਊਨਲਾਊਡ ਕੀਤਾ ਜਾ ਸਕਦਾ ਹੈ
ਸਾਰੇ ਬਜਟ ਦਸਤਾਵੇਜ਼ ਕੇਂਦਰੀ ਬਜਟ ਵੈੱਬ ਪੋਰਟਲ ’ਤੇ ਡਾਊਨਲੋਡ ਲਈ ਵੀ ਉਪਲਬਧ ਹੋਣਗੇ
Posted On:
27 JAN 2022 6:53PM by PIB Chandigarh
ਕੇਂਦਰੀ ਬਜਟ 2022–23 ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ 1 ਫਰਵਰੀ, 2022 ਨੂੰ ਪੇਪਰਲੈੱਸ ਰੂਪ ਵਿੱਚ ਪੇਸ਼ ਕੀਤਾ ਜਾਵੇਗਾ।
ਕੇਂਦਰੀ ਬਜਟ ਬਣਾਉਣ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਨੂੰ ਦਰਸਾਉਣ ਲਈ, ਮੌਜੂਦਾ ਮਹਾਮਾਰੀ ਸਥਿਤੀ ਅਤੇ ਸਿਹਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਦੀ ਜ਼ਰੂਰਤ ਦੇ ਮੱਦੇਨਜ਼ਰ ਹਰ ਸਾਲ ਵਾਂਗ ਰਵਾਇਤੀ ਹਲਵਾ ਸਮਾਰੋਹ ਦੀ ਬਜਾਏ, ਆਪਣੇ ਕੰਮ ਦੇ ਸਥਾਨਾਂ 'ਤੇ "ਲਾਕ-ਇਨ" ਕਾਰਨ ਪ੍ਰਮੁੱਖ ਸਟਾਫ ਨੂੰ ਮਠਿਆਈਆਂ ਪ੍ਰਦਾਨ ਕੀਤੀਆਂ ਗਈਆਂ ਸਨ।
ਬਜਟ ਦੀ ਗੋਪਨੀਅਤਾ ਬਰਕਰਾਰ ਰੱਖਣ ਲਈ, ਬਜਟ ਬਣਾਉਣ ਵਿੱਚ ਸ਼ਾਮਲ ਅਧਿਕਾਰੀ “ਲਾਕ-ਇਨ” ’ਚ ਹਨ। ਇਹ ਸਾਰੇ ਅਧਿਕਾਰੀ ਕੇਂਦਰੀ ਬਜਟ ਦੇ ਪੇਸ਼ ਹੋਣ ਤੱਕ ਉੱਤਰੀ ਬਲਾਕ ਦੇ ਅੰਦਰ ਸਥਿਤ ਬਜਟ ਪ੍ਰੈੱਸ ਵਿੱਚ ਹੀ ਰਹਿੰਦੇ ਹਨ। ਇਹ ਅਧਿਕਾਰੀ ਅਤੇ ਸਟਾਫ਼ ਕੇਂਦਰੀ ਵਿੱਤ ਮੰਤਰੀ ਦੁਆਰਾ ਸੰਸਦ ਵਿੱਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਹੀ ਆਪਣੇ ਨਜ਼ਦੀਕੀਆਂ ਦੇ ਸੰਪਰਕ ਵਿੱਚ ਆਉਣਗੇ।
ਇੱਕ ਇਤਿਹਾਸਿਕ ਕਦਮ ਵਿੱਚ, 2021-22 ਦਾ ਕੇਂਦਰੀ ਬਜਟ ਪਹਿਲੀ ਵਾਰ ਪੇਪਰਲੈੱਸ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਸੰਸਦ ਮੈਂਬਰਾਂ ਅਤੇ ਆਮ ਲੋਕਾਂ ਦੁਆਰਾ ਬਜਟ ਦਸਤਾਵੇਜ਼ਾਂ ਦੀ ਮੁਸ਼ਕਿਲ ਰਹਿਤ ਪਹੁੰਚ ਲਈ ਇੱਕ "ਕੇਂਦਰੀ ਬਜਟ ਮੋਬਾਈਲ ਐਪ" ਵੀ ਲਾਂਚ ਕੀਤੀ ਗਈ ਸੀ। ਸੰਸਦ ਵਿੱਚ 1 ਫਰਵਰੀ 2022 ਨੂੰ ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੇਂਦਰੀ ਬਜਟ 2022-23 ਮੋਬਾਈਲ ਐਪ 'ਤੇ ਵੀ ਉਪਲਬਧ ਹੋਵੇਗਾ।
ਮੋਬਾਈਲ ਐਪ 14 ਕੇਂਦਰੀ ਬਜਟ ਦਸਤਾਵੇਜ਼ਾਂ ਤੱਕ ਪੂਰੀ ਪਹੁੰਚ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿੱਚ ਸੰਵਿਧਾਨ ਦੁਆਰਾ ਨਿਰਧਾਰਿਤ ਬਜਟ ਭਾਸ਼ਣ, ਸਲਾਨਾ ਵਿੱਤੀ ਬਿਆਨ (ਆਮ ਤੌਰ 'ਤੇ ਬਜਟ ਵਜੋਂ ਜਾਣਿਆ ਜਾਂਦਾ ਹੈ), ਗ੍ਰਾਂਟਾਂ ਦੀ ਮੰਗ (ਡੀਜੀ), ਵਿੱਤ ਬਿਲ ਆਦਿ ਸ਼ਾਮਲ ਹਨ। ਮੋਬਾਈਲ ਐਪ ਦੋ–ਭਾਸ਼ੀ (ਅੰਗਰੇਜ਼ੀ ਅਤੇ ਹਿੰਦੀ) ਹੈ ਤੇ ਐਂਡਰਾਇਡ ਅਤੇ ਆਈਓਐੱਸ (iOS) ਦੋਵਾਂ ਪਲੈਟਫਾਰਮਾਂ 'ਤੇ ਉਪਲਬਧ ਹੈ।
ਇਸ ਐਪ ਨੂੰ ਕੇਂਦਰੀ ਬਜਟ ਵੈੱਬ ਪੋਰਟਲ (www.indiabudget.gov.in) ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਬਜਟ ਦਸਤਾਵੇਜ਼ ਆਮ ਲੋਕਾਂ ਦੁਆਰਾ ਕੇਂਦਰੀ ਬਜਟ ਵੈੱਬ ਪੋਰਟਲ (www.indiabudget.gov.in) 'ਤੇ ਡਾਊਨਲੋਡ ਕਰਨ ਲਈ ਵੀ ਉਪਲਬਧ ਹੋਣਗੇ।
****
ਆਰਐੱਮ/ਕੇਐੱਮਐੱਨ
(Release ID: 1793314)
Visitor Counter : 203