ਪ੍ਰਧਾਨ ਮੰਤਰੀ ਦਫਤਰ
ਭਾਰਤ-ਮੱਧ ਏਸ਼ੀਆ ਵਰਚੁਅਲ ਸਿਖਰ ਸੰਮੇਲਨ
Posted On:
27 JAN 2022 8:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜਨਵਰੀ 2022 ਨੂੰ ਵਰਚੁਅਲ ਫਾਰਮੈਟ ਵਿੱਚ ਪਹਿਲੇ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਕਜ਼ਾਕਿਸਤਾਨ ਗਣਰਾਜ, ਕਿਰਗਿਜ਼ ਗਣਰਾਜ, ਤਾਜਿਕਸਤਾਨ ਗਣਰਾਜ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀਆਂ ਨੇ ਹਿੱਸਾ ਲਿਆ। ਭਾਰਤ ਅਤੇ ਮੱਧ ਏਸ਼ਿਆਈ ਦੇਸ਼ਾਂ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਇਹ ਪਹਿਲਾ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਹੈ।
ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਮੱਧ ਏਸ਼ਿਆਈ ਨੇਤਾਵਾਂ ਨੇ ਭਾਰਤ-ਮੱਧ ਏਸ਼ੀਆ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਅਗਲੇ ਕਦਮਾਂ 'ਤੇ ਚਰਚਾ ਕੀਤੀ। ਇੱਕ ਇਤਿਹਾਸਿਕ ਫ਼ੈਸਲੇ ਵਿੱਚ, ਨੇਤਾਵਾਂ ਨੇ ਇਸ ਨੂੰ ਹਰ 2 ਸਾਲਾਂ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕਰਕੇ ਸੰਮੇਲਨ ਵਿਧੀ ਨੂੰ ਸੰਸਥਾਗਤ ਬਣਾਉਣ ਲਈ ਸਹਿਮਤੀ ਦਿੱਤੀ। ਉਨ੍ਹਾਂ ਨੇ ਸਿਖਰ ਸੰਮੇਲਨ ਮੀਟਿੰਗਾਂ ਲਈ ਅਧਾਰ ਤਿਆਰ ਕਰਨ ਲਈ ਵਿਦੇਸ਼ ਮੰਤਰੀਆਂ, ਵਪਾਰ ਮੰਤਰੀਆਂ, ਸੱਭਿਆਚਾਰ ਮੰਤਰੀਆਂ ਅਤੇ ਸੁਰੱਖਿਆ ਪ੍ਰੀਸ਼ਦ ਦੇ ਸਕੱਤਰਾਂ ਦੀਆਂ ਨਿਯਮਿਤ ਮੀਟਿੰਗਾਂ 'ਤੇ ਵੀ ਸਹਿਮਤੀ ਪ੍ਰਗਟਾਈ। ਨਵੀਂ ਦਿੱਲੀ ਵਿੱਚ ਇੱਕ ਭਾਰਤ-ਮੱਧ ਏਸ਼ੀਆ ਸਕੱਤਰੇਤ ਦੀ ਸਥਾਪਨਾ ਨਵੀਂ ਵਿਧੀ ਦਾ ਸਮਰਥਨ ਕਰਨ ਲਈ ਕੀਤੀ ਜਾਵੇਗੀ।
ਨੇਤਾਵਾਂ ਨੇ ਵਪਾਰ ਅਤੇ ਕਨੈਕਟੀਵਿਟੀ, ਵਿਕਾਸ ਸਹਿਯੋਗ, ਰੱਖਿਆ ਅਤੇ ਸੁਰੱਖਿਆ ਅਤੇ ਖਾਸ ਤੌਰ 'ਤੇ ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਦੂਰਗਾਮੀ ਪ੍ਰਸਤਾਵਾਂ 'ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਊਰਜਾ ਅਤੇ ਕਨੈਕਟੀਵਿਟੀ ਬਾਰੇ ਇੱਕ ਰਾਊਂਡ ਟੇਬਲ; ਅਫ਼ਗ਼ਾਨਿਸਤਾਨ ਅਤੇ ਚਾਬਹਾਰ ਬੰਦਰਗਾਹ ਦੀ ਵਰਤੋਂ 'ਤੇ ਸੀਨੀਅਰ ਅਧਿਕਾਰੀ ਪੱਧਰ 'ਤੇ ਸਾਂਝੇ ਕਾਰਜ ਸਮੂਹ; ਮੱਧ ਏਸ਼ਿਆਈ ਦੇਸ਼ਾਂ ਵਿੱਚ ਬੋਧੀ ਪ੍ਰਦਰਸ਼ਨੀਆਂ ਦਿਖਾਉਣਾ ਅਤੇ ਸਾਂਝੇ ਸ਼ਬਦਾਂ ਦਾ ਭਾਰਤ-ਮੱਧ ਏਸ਼ੀਆ ਸ਼ਬਦਕੋਸ਼, ਸੰਯੁਕਤ ਅਤਿਵਾਦ ਵਿਰੋਧੀ ਅਭਿਆਸ, ਮੱਧ ਏਸ਼ਿਆਈ ਦੇਸ਼ਾਂ ਤੋਂ 100 ਮੈਂਬਰੀ ਯੁਵਾ ਵਫ਼ਦ ਦੀ ਸਲਾਨਾ ਭਾਰਤ ਫੇਰੀ ਅਤੇ ਮੱਧ ਏਸ਼ਿਆਈ ਡਿਪਲੋਮੈਟਾਂ ਲਈ ਵਿਸ਼ੇਸ਼ ਕੋਰਸ ਸ਼ੁਰੂ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੱਧ ਏਸ਼ਿਆਈ ਨੇਤਾਵਾਂ ਨਾਲ ਅਫ਼ਗ਼ਾਨਿਸਤਾਨ ਦੀ ਬਦਲਦੀ ਸਥਿਤੀ 'ਤੇ ਵੀ ਚਰਚਾ ਕੀਤੀ। ਨੇਤਾਵਾਂ ਨੇ ਅਸਲ ਰੂਪ ਨਾਲ ਪ੍ਰਤੀਨਿਧ ਅਤੇ ਸਮਾਵੇਸ਼ੀ ਸਰਕਾਰ ਦੇ ਨਾਲ ਇੱਕ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸਥਿਰ ਅਫ਼ਗ਼ਾਨਿਸਤਾਨ ਲਈ ਆਪਣੇ ਮਜ਼ਬੂਤ ਸਮਰਥਨ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਅਫ਼ਗ਼ਾਨ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਬਾਰੇ ਦੱਸਿਆ।
ਨੇਤਾਵਾਂ ਦੁਆਰਾ ਇੱਕ ਵਿਆਪਕ ਸੰਯੁਕਤ ਘੋਸ਼ਣਾ ਪੱਤਰ ਅਪਣਾਇਆ ਗਿਆ, ਜੋ ਇੱਕ ਸਥਾਈ ਅਤੇ ਵਿਆਪਕ ਭਾਰਤ-ਮੱਧ ਏਸ਼ੀਆ ਭਾਈਵਾਲੀ ਲਈ ਉਨ੍ਹਾਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
*** *** *** ***
ਡੀਐੱਸ/ਐੱਸਐੱਚ
(Release ID: 1793171)
Visitor Counter : 236
Read this release in:
Hindi
,
English
,
Urdu
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam