ਸੱਭਿਆਚਾਰ ਮੰਤਰਾਲਾ
ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਤੌਰ ‘ਤੇ ਸੁਤੰਤਰਤਾ ਸੰਗ੍ਰਾਮ ਦੀ ਭਾਰਤ ਦੀ ਗੁਮਨਾਮ ਨਾਇਕਾਵਾਂ ‘ਤੇ ਇੱਕ ਪਿਕਟੋਰੀਅਲ ਪੁਸਤਕ ਜਾਰੀ ਕੀਤੀ
Posted On:
27 JAN 2022 4:47PM by PIB Chandigarh
ਕੇਂਦਰੀ ਸੱਭਿਆਚਾਰ ਰਾਜ ਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਅੱਜ ਨਵੀਂ ਦਿੱਲੀ ਵਿੱਚ ਆਜ਼ਾਦੀ ਕਾ ਮਹੋਤਸਵ ਦੇ ਹਿੱਸੇ ਦੇ ਤੌਰ ‘ਤੇ ਸੁਤੰਤਰਤਾ ਸੰਗ੍ਰਾਮ ਦੀ ਭਾਰਤ ਦੀ ਗੁਮਨਾਮ ਨਾਇਕਾਵਾਂ ‘ਤੇ ਇੱਕ ਪਿਕਟੋਰੀਅਲ ਪੁਸਤਕ ਜਾਰੀ ਕੀਤੀ। ਪੁਸਤਕ ਨੂੰ ਅਮਰ ਚਿਤ੍ਰ ਕਥਾ ਦੇ ਨਾਲ ਮਿਲ ਕੇ ਜਾਰੀ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਇੱਕ ਲੋਕਪ੍ਰਿਯ ਪ੍ਰਕਾਸ਼ਨ ਹੈ।
ਇਸ ਅਵਸਰ ‘ਤੇ ਸੁਸ਼੍ਰੀ ਮੀਨਕਾਸ਼ੀ ਲੇਖੀ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਕੁਝ ਮਹਿਲਾਵਾਂ ਨੇ ਸਾਹਸਪੂਰਨ ਜੀਵਨ ਦਾ ਵਰਣਨ ਕਰਦੀ ਹੈ, ਜਿਨ੍ਹਾਂ ਨੇ ਇਸ ਅਭਿਯਾਨ ਦੀ ਅਗਵਾਈ ਕੀਤੀ ਅਤੇ ਪੂਰੇ ਦੇਸ਼ ਵਿੱਚ ਵਿਰੋਧ ਅਤੇ ਵਿਦ੍ਰੋਹ ਦੀ ਮਸ਼ਾਲ ਜਲਾਈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਉਨ੍ਹਾਂ ਰਾਣੀਆਂ ਦੀ ਕਹਾਣੀਆਂ ਹਨ, ਜਿਨ੍ਹਾਂ ਨੇ ਸਾਮ੍ਰਾਜਵਾਦੀ ਸ਼ਾਸਨ ਦੇ ਖਿਲਾਫ ਸੰਘਰਸ਼ ਵਿੱਚ ਸਾਮ੍ਰਾਜਵਾਦੀ ਸ਼ਕਤੀਆਂ ਨਾਲ ਸੰਘਰਸ਼ ਕੀਤਾ ਅਤੇ ਜਿਨ੍ਹਾਂ ਮਹਿਲਾਵਾਂ ਨੇ ਮਾਤ੍ਰਭੂਮੀ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਇੱਥੇ ਤੱਕ ਕਿ ਬਲਿਦਾਨ ਵੀ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਭਾਰਤੀ ਇਤਿਹਾਸ ਦੇ ਗੌਰਵਸ਼ਾਲੀ ਅਤੀਤ ਨੂੰ ਦੇਖੀਏ, ਤਾਂ ਅਸੀਂ ਪਾਉਂਦੇ ਹਾਂ ਕਿ ਭਾਰਤੀ ਸੱਭਿਆਚਾਰ ਅਜਿਹਾ ਸੀ ਜਿਸ ਨੇ ਮਹਿਲਾਵਾਂ ਦਾ ਸਨਮਾਨ ਕੀਤਾ ਅਤੇ ਲੈਂਗਿਕ ਤੌਰ ‘ਤੇ ਭੇਦਭਾਵ ਦੇ ਲਈ ਕੋਈ ਜਗ੍ਹਾ ਨਹੀਂ ਸੀ। ਇਹ ਇਸ ਤੱਥ ਨਾਲ ਸਪਸ਼ਟ ਹੈ ਕਿ ਮਹਿਲਾਵਾਂ ਵਿੱਚ ਯੁੱਧ ਦੇ ਮੈਦਾਨ ਵਿੱਚ ਸੈਨਿਕਾਂ ਦੀ ਤਰ੍ਹਾਂ ਲੜਣ ਦਾ ਸਾਹਸ ਅਤੇ ਸ਼ਰੀਰਕ ਸ਼ਕਤੀ ਸੀ। ਪੁਸਤਕ ਵਿੱਚ ਸ਼ਾਮਲ ਕੁਝ ਗੁਮਨਾਮ ਨਾਇਕਾਵਾਂ ਦੀ ਵੀਰਤਾ ਦੀ ਗਾਥਾ ਸੁਣਾਉਂਦੇ ਹੋਏ ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਮਹਿਲਾਵਾਂ ਸਾਮ੍ਰਾਜਵਾਦੀ ਸ਼ਕਤੀਆਂ ਦੇ ਖਿਲਾਫ ਅਸੰਤੋਸ਼ ਵਿਅਕਤ ਕਰਨ ਵਿੱਚ ਬਰਾਬਰ ਤੌਰ ‘ਤੇ ਮੁਖਰ ਸਨ। ਉਦਾਹਰਣ ਦੇ ਲਈ ਰਾਣੀ ਅੱਬੱਕਾ ਨੇ ਕਈ ਦਹਾਕਿਆਂ ਤੱਕ ਪੁਰਤਗਾਲੀਆਂ ਦੇ ਹਮਲਿਆਂ ਦਾ ਮੁੰਹਤੋੜ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਸ਼ਾਇਦ ਹੀ ਇਸ ਪਰਿਦ੍ਰਿਸ਼ ਵਿੱਚ ਲਿਖਿਆ ਗਿਆ ਹੈ ਅਤੇ ਹੁਣ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਜਿਵੇਂ ਕਿ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਹੈ, ਇਨ੍ਹਾਂ ਗੁਮਨਾਮ ਨਾਇਕਾਂ ਦੇ ਬਲਿਦਾਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆਇਆ ਜਾਵੇਗਾ।
ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸੁਤੰਤਰਤਾ ਦਾ ਉਤਸਵ ਤਦੇ ਸਾਰਥਕ ਹੈ ਜਦੋਂ ਅਸੀਂ ਆਪਣੇ ਨੌਜਵਾਨਾਂ ਨੂੰ ਅਤੀਤ ਨਾਲ ਜਾਣੂ ਕਰਾਈਏ ਅਤੇ ਉਨ੍ਹਾਂ ਨੇ ਆਪਣੇ ਇਤਿਹਾਸ ‘ਤੇ ਮਾਣ ਮਹਿਸੂਸ ਕਰਵਾਏ। ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਨੌਜਵਾਨਾਂ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਨੂੰ ਸਾਮ੍ਰਾਜਵਾਦੀ ਦੀ ਬਜਾਏ ਭਾਰਤੀ ਦ੍ਰਿਸ਼ਟੀਕੋਣ ਤੋਂ ਸਮਝੋ, ਜਿਸ ਨੂੰ ਇਸ ਪੁਸਤਕ ਦੇ ਮਾਧਿਅਮ ਨਾਲ ਦੱਸਣ ਦਾ ਪ੍ਰਯਤਨ ਕੀਤਾ ਗਿਆ ਹੈ। ਉਨ੍ਹਾਂ ਨੇ ਅਮਰ ਚਿਤ੍ਰ ਕਥਾ ਦੀ ਟੀਮ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਅਮਰ ਚਿਤ੍ਰ ਕਥਾ ਨੇ ਵਰ੍ਹਿਆਂ ਤੋਂ ਬੱਚਿਆਂ ਵਿੱਚ ਚਰਿਤ੍ਰ ਨਿਰਮਾਣ ਅਤੇ ਉਨ੍ਹਾਂ ਨੂੰ ਸੰਸਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸੱਭਿਆਚਾਰ ਮੰਤਰਾਲੇ ਨੇ ਅਮਰ ਚਿਤ੍ਰ ਕਥਾ ਦੇ ਨਾਲ ਮਿਲ ਕੇ ਸੁਤੰਤਰਤਾ ਸੰਗ੍ਰਾਮ ਦੇ 75 ਗੁਮਨਾਮ ਨਾਇਕਾਂ ‘ਤੇ ਸਚਿਤ੍ਰ ਪੁਸਤਕਾਂ ਦਾ ਵਿਮੋਚਨ ਕਰਨ ਦਾ ਫੈਸਲਾ ਲਿਆ ਹੈ। ਦੂਸਰਾ ਸੰਸਕਰਣ 25 ਗੁਮਨਾਮ ਜਨਜਾਤੀ ਸੁਤੰਤਰਤਾ ਸੈਨਾਨੀਆਂ ‘ਤੇ ਹੋਵੇਗਾ ਜੋ ਪ੍ਰਕਿਰਿਆ ਅਧੀਨ ਹੈ ਅਤੇ ਇਸ ਵਿੱਚ ਕੁਝ ਸਮਾਂ ਲਗੇਗਾ। ਤੀਸਰਾ ਅਤੇ ਅੰਤਿਮ ਸੰਸਕਰਣ ਹੋਰ ਖੇਤਰਾਂ ਦੇ 30 ਗੁਮਨਾਮ ਨਾਇਕਾਂ ‘ਤੇ ਹੋਵੇਗਾ।
ਭਾਰਤੀ ਸੁਤੰਤਰਤਾ ਅੰਦੋਲਨ ਨੇ ਸਾਮ੍ਰਾਜਵਾਦੀ ਸ਼ਾਸਨ ਦੇ ਵਿਰੋਧ ਵਿੱਚ ਜੀਵਨ ਦੇ ਹਰ ਖੇਤਰ ਤੋਂ ਲੱਖਾਂ ਲੋਕਾਂ ਨੂੰ ਇੱਕਜੁਟ ਕੀਤਾ। ਅਸੀਂ ਸਾਰੇ ਸੁਤੰਤਰਤਾ ਸੰਗ੍ਰਾਮ ਦੇ ਕੁਝ ਹੀ ਮਹਾਨ, ਪ੍ਰਤਿਸ਼ਠਿਤ ਨੇਤਾਵਾਂ ਨੂੰ ਜਾਣਦੇ ਹਨ। ਇਸ ਨੂੰ ਦੇਖਦੇ ਹੋਏ, ਭਾਰਤ ਦੀ ਸੁਤੰਤਰਤਾ ਦੇ 75 ਵਰ੍ਹਿਆਂ ਦੇ ਜਸ਼ਨ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਐੱਮ) ਦੇ ਇੱਕ ਹਿੱਸੇ ਦੇ ਰੂਪ ਵਿੱਚ, ਭਾਰਤ ਸਰਕਾਰ ਨੇ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਭੁੱਲੇ-ਬਿਸਰੇ ਨਾਇਕਾਂ ਨੂੰ ਯਾਦ ਕਰਨ ਦਾ ਫੈਸਲਾ ਲਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੇ ਪ੍ਰਸਿੱਧ ਹੋਣ ਦੇ ਬਾਵਜੂਦ ਨਵੀਂ ਪੀੜ੍ਹੀ ਉਨ੍ਹਾਂ ਨੂੰ ਨਹੀਂ ਜਾਣਦੀ ਹੈ।
ਕਰਨਾਟਕ ਦੇ ਉੱਲਾਲ ਦੀ ਰਾਣੀ, ਰਾਣੀ ਅੱਬੱਕਾ ਨੇ 16ਵੀਂ ਸ਼ਤਾਬਦੀ ਵਿੱਚ ਸ਼ਕਤੀਸ਼ਾਲੀ ਪੁਰਤਗਾਲੀਆਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਨੂੰ ਹਰਾਇਆ। ਸ਼ਿਵਗੰਗਾ ਦੀ ਰਾਣੀ ਵੇਲੁ ਨਚਿਆਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਯੁੱਧ ਛੇੜਣ ਵਾਲੀ ਪਹਿਲੀ ਭਾਰਤੀ ਰਾਣੀ ਸੀ। ਝਲਕਾਰੀ ਬਾਈ ਇੱਕ ਮਹਿਲਾ ਸੈਨਿਕ ਸਨ, ਜੋ ਝਾਂਸੀ ਦੀ ਰਾਣੀ ਦੀ ਪ੍ਰਮੁੱਖ ਸਲਾਹਕਾਰਾਂ ਵਿੱਚੋਂ ਇੱਕ ਬਣ ਗਈਆਂ ਅਤੇ ਭਾਰਤੀ ਸੁਤੰਤਰਤਾ ਦੀ ਪਹਿਲੀ ਲੜਾਈ, 1857 ਵਿੱਚ ਇੱਕ ਪ੍ਰਮੁੱਖ ਹਸਤੀ ਬਣ ਗਈ।
ਮਾਤੰਗਿਨੀ ਹਾਜਰਾ ਬੰਗਾਲ ਦੀ ਇੱਕ ਬਹਾਦਰ ਸੁਤੰਤਰਤਾ ਸੈਨਾਨੀ ਸੀ, ਜਿਨ੍ਹਾਂ ਨੇ ਅੰਗ੍ਰੇਜਾਂ ਦੇ ਖਿਲਾਫ ਅੰਦੋਲਨ ਕਰਦੇ ਹੋਏ ਆਪਣੇ ਪ੍ਰਾਣ ਬਲਿਦਾਨ ਕਰ ਦਿੱਤੇ। ਗੁਲਾਬ ਕੌਰ ਇੱਕ ਸੁਤੰਤਰਤਾ ਸੈਨਾਨੀ ਸੀ, ਜਿਨ੍ਹਾਂ ਨੇ ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਰਾਜ ਦੇ ਖਿਲਾਫ ਲੜਣ ਅਤੇ ਸੰਗਠਿਤ ਕਰਨ ਦੇ ਲਈ ਆਪਣੇ ਜੀਵਨ ਦੀ ਆਸ਼ਾਵਾਂ ਅਤੇ ਆਕਾਂਖਿਆਵਾਂ ਦਾ ਤਿਆਗ ਕੀਤਾ। ਚਕਲੀ ਇਲੱਮਾ ਇੱਕ ਕ੍ਰਾਂਤੀਕਾਰੀ ਮਹਿਲਾ ਸੀ, ਜਿਨ੍ਹਾਂ ਨੇ 1940 ਦੇ ਦਹਾਕੇ ਦੇ ਮੱਧ ਵਿੱਚ ਤੇਲੰਗਾਨਾ ਵਿਦ੍ਰੋਹ ਦੇ ਦੌਰਾਨ ਜਮੀਂਦਾਰਾਂ ਦੇ ਅਨਿਆਏ ਦੇ ਖਿਲਾਫ ਲੜਾਈ ਲੜੀ ਸੀ। ਸਰੋਜਿਨੀ ਨਾਇਡੂ ਦੀ ਬੇਟੀ ਪਦਮਜਾ ਨਾਇਡੂ ਅਤੇ ਆਪਣੇ ਆਪ ਵਿੱਚ ਇੱਕ ਸੁਤੰਤਰਤਾ ਸੈਨਾਨੀ, ਜੋ ਸੁਤੰਤਰਤਾ ਦੇ ਬਾਅਦ ਪੱਛਮ ਬੰਗਾਲ ਦੀ ਰਾਜਪਾਲ ਅਤੇ ਬਾਅਦ ਵਿੱਚ ਇੱਕ ਮਾਨਵਤਾਵਾਦੀ ਬਣੀ।
ਪੁਸਤਕ ਵਿੱਚ ਬਿਸ਼ਨੀ ਦੇਵੀ ਸ਼ਾਹ ਦੀ ਕਹਾਣੀ ਹੈ, ਜੋ ਇੱਕ ਅਜਿਹੀ ਮਹਿਲਾ ਸੀ, ਜਿਨ੍ਹਾਂ ਨੇ ਉੱਤਰਾਖੰਡ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੇਰਿਤ ਕੀਤਾ। ਸੁਭਦ੍ਰਾ ਕੁਮਾਰੀ ਚੌਹਾਨ ਸਭ ਤੋਂ ਮਹਾਨ ਹਿੰਦੀ ਕਵੀਆਂ ਵਿੱਚੋਂ ਇੱਕ ਸੀ, ਜੋ ਸੁਤੰਤਰਤਾ ਅੰਦੋਲਨ ਵਿੱਚ ਵੀ ਇੱਕ ਪ੍ਰਮੁੱਖ ਹਸਤੀ ਸੀ। ਦੁਰਗਾਵਤੀ ਦੇਵੀ ਉਹ ਬਹਾਦਰ ਮਹਿਲਾ ਸੀ, ਜਿਨ੍ਹਾਂ ਨੇ ਜੌਨ ਸੌਡਰਸ ਦੀ ਹੱਤਿਆ ਦੇ ਬਾਅਦ ਭਗਤ ਸਿੰਘ ਨੂੰ ਸੁਰੱਖਿਅਤ ਨਿਕਲਣ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਦਿਨਾਂ ਦੇ ਦੌਰਾਨ ਵੀ ਅਨੇਕ ਤੌਰ ‘ਤੇ ਸਹਾਇਤਾ ਕੀਤੀ। ਇੱਕ ਪ੍ਰਮੁੱਖ ਸੁਤੰਤਰਤਾ ਸੈਨਾਨੀ, ਸੁਚੇਤਾ ਕ੍ਰਿਪਲਾਨੀ ਨੇ ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦੇ ਤੌਰ ‘ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਅਗਵਾਈ ਕੀਤੀ।
ਪੁਸਤਕ ਵਿੱਚ ਕੇਰਲ ਦੇ ਤ੍ਰਾਵਣਕੋਰ ਵਿੱਚ ਸੁਤੰਤਰਤਾ ਅੰਦੋਲਨ ਦੇ ਇੱਕ ਪ੍ਰੇਰਣਾਦਾਇਕ ਨੇਤਾ ਅੱਕੱਮਾ ਚੇਰੀਅਨ ਦੀ ਕਹਾਣੀ ਹੈ, ਉਨ੍ਹਾਂ ਨੂੰ ਮਹਾਤਮਾ ਗਾਂਧੀ ਦੁਆਰਾ ‘ਤ੍ਰਾਵਣਕੋਰ ਦੀ ਝਾਂਸੀ ਦੀ ਰਾਣੀ’ ਨਾਮ ਦਿੱਤਾ ਗਿਆ ਸੀ। ਅਰੁਣਾ ਆਸਫ ਅਲੀ ਪ੍ਰੇਰਣਾਦਾਇਕ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੂੰ ਸ਼ਾਇਦ 1942 ਵਿੱਚ ਭਾਰਤ ਛੋੜੋ ਅੰਦੋਲਨ ਦੇ ਦੌਰਾਨ ਮੁੰਬਈ ਵਿੱਚ ਭਾਰਤੀ ਰਾਸ਼ਟਰੀ ਝੰਡਾ ਲਹਿਰਾਉਣ ਦੇ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਮਹਿਲਾਵਾਂ ਦੀ ਮੁਕਤੀ ਦੇ ਲਈ ਇੱਕ ਅਣਥਕ ਸੰਘਰਸ਼ ਕਰਨ ਵਾਲੀ ਕਾਰਜਕਰਤਾ ਦੁਰਗਾਬਾਈ ਦੇਸ਼ਮੁਖ ਇੱਕ ਉੱਘੇ ਸੁਤੰਤਰਤਾ ਸੈਨਾਨੀ ਅਤੇ ਸੰਵਿਧਾਨ ਸਭਾ ਦੀ ਮੈਂਬਰ ਵੀ ਸਨ। ਨਾਗਾ ਅਧਿਆਤਮਿਕ ਅਤੇ ਰਾਜਨੀਤਕ ਨੇਤਾ ਰਾਣੀ ਗਾਈਦਿਨਲਿਊ ਨੇ ਮਣੀਪੁਰ, ਨਾਗਾਲੈਂਡ ਅਤੇ ਅਸਾਮ ਵਿੱਚ ਅੰਗ੍ਰੇਜ਼ਾਂ ਦੇ ਖਿਲਾਫ ਹਥਿਆਰਬੰਦ ਵਿਦ੍ਰੋਹ ਦੀ ਅਗਵਾਈ ਕੀਤੀ। ਉਸ਼ਾ ਮੇਹਤਾ ਬਹੁਤ ਘੱਟ ਉਮਰ ਤੋਂ ਇੱਕ ਸੁਤੰਤਰਤਾ ਸੈਨਾਨੀ ਸੀ, ਜਿਨ੍ਹਾਂ ਨੂੰ 1942 ਦੇ ਭਾਰਤ ਛੋੜੋ ਅੰਦੋਲਨ ਦੇ ਦੌਰਾਨ ਇੱਕ ਭੂਮੀਗਤ ਰੇਡੀਓ ਸਟੇਸ਼ਨ ਦੇ ਸੰਚਾਲਨ ਦੇ ਲਈ ਯਾਦ ਕੀਤਾ ਜਾਂਦਾ ਹੈ।
ਓਡੀਸ਼ਾ ਦੀ ਸਭ ਤੋਂ ਪ੍ਰਮੁੱਖ ਮਹਿਲਾ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ, ਪਾਰਵਤੀ ਗਿਰੀ ਨੂੰ ਲੋਕਾਂ ਦੇ ਉਥਾਨ ਵਿੱਚ ਉਨ੍ਹਾਂ ਦੇ ਕੰਮ ਨੂੰ ਲੈ ਕੇ ਪੱਛਮੀ ਓਡੀਸ਼ਾ ਦੀ ਮਦਰ ਟੈਰੇਸਾ ਕਿਹਾ ਜਾਂਦਾ ਸੀ। ਭਾਰਤ ਛੋੜੋ ਅੰਦੋਲਨ ਦੇ ਦੌਰਾਨ ਇੱਕ ਪ੍ਰਮੁੱਖ ਸੁਤੰਤਰਤਾ ਸੈਨਾਨੀ ਤਾਰਕੇਸ਼ਵਰੀ ਸਿਨ੍ਹਾ ਸੁਤੰਤਰ ਭਾਰਤ ਦੇ ਸ਼ੁਰੂਆਤੀ ਦਹਾਕਿਆਂ ਵਿੱਚੋਂ ਇੱਕ ਉੱਘੇ ਰਾਜਨੇਤਾ ਬਣ ਗਈ। ਇੱਕ ਸੁਤੰਤਰਤਾ ਸੈਨਾਨੀ ਸਨੇਹਲਤਾ ਵਰਮਾ ਨੇ ਮੇਵਾੜ, ਰਾਜਸਥਾਨ ਵਿੱਚ ਮਹਿਲਾਵਾਂ ਦੀ ਸਿੱਖਿਆ ਅਤੇ ਉਥਾਨ ਦੇ ਲਈ ਨਿਰੰਤਰ ਕਾਰਜ ਕੀਤੇ। ਭਾਰਤ ਛੋੜੋ ਅੰਦੋਲਨ ਦੇ ਦੌਰਾਨ, ਤਿਲੇਸ਼ਵਰੀ ਬਰੂਆ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਸ਼ਹੀਦਾਂ ਵਿੱਚ ਸ਼ਾਮਲ ਸੀ। ਉਨ੍ਹਾਂ ਨੂੰ 12 ਸਾਲ ਦੀ ਉਮਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਨ੍ਹਾਂ ਨੇ ਅਤੇ ਕੁਝ ਸੁਤੰਤਰਤਾ ਸੈਨਾਨੀਆਂ ਨੇ ਇੱਕ ਪੁਲਿਸ ਸਟੇਸ਼ਨ ‘ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ।
****************
ਐੱਨਬੀ/ਐੱਸਕੇ
(Release ID: 1793114)
Visitor Counter : 218