ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

29 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ-2022 ਪ੍ਰਦਾਨ ਕੀਤਾ ਗਿਆ


ਪ੍ਰਧਾਨ ਮੰਤਰੀ ਨੇ ਪੀਐੱਮਆਰਬੀਪੀ ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲਿਕਾ ਦਿਵਸ ‘ਤੇ ਦੇਸ਼ ਦੀਆਂ ਬੇਟੀਆਂ ਨੂੰ ਵਧਾਈਆਂ ਦਿੱਤੀਆਂ

ਜ਼ਿਨ੍ਹਾਂ ਖੇਤਰਾਂ ਵਿੱਚ ਪਹਿਲਾਂ ਬੇਟੀਆਂ ਨੂੰ ਇਜਾਜ਼ਤ ਤੱਕ ਨਹੀਂ ਸੀ, ਉਨ੍ਹਾਂ ਖੇਤਰਾਂ ਵਿੱਚ ਬੇਟੀਆਂ ਅੱਜ ਕਮਾਲ ਕਰ ਰਹੀਆਂ ਹਨ: ਪ੍ਰਧਾਨ ਮੰਤਰੀ

ਇਹ ਨਵਾਂ ਭਾਰਤ ਹੈ ਜੋ ਇਨੋਵੇਸ਼ਨ ਕਰਨ ਤੋਂ ਪਿੱਛੇ ਨਹੀਂ ਹਟਦਾ, ਸਾਹਸ ਅਤੇ ਦ੍ਰਿੜ੍ਹ ਸੰਕਲਪ ਅੱਜ ਭਾਰਤ ਦੀ ਪਹਿਚਾਣ ਹੈ: ਪ੍ਰਧਾਨ ਮੰਤਰੀ

Posted On: 24 JAN 2022 2:35PM by PIB Chandigarh

ਇਸ ਸਾਲ 29 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ਇਹ ਬੱਚੇ ਦੇਸ਼ ਦੇ ਸਾਰੇ ਖੇਤਰਾਂ ਤੋਂ ਇਨੋਵੇਸ਼ਨ (7), ਸਮਾਜਕ ਸੇਵਾ (4), ਵਿਦਿਅਕ (1), ਖੇਡਾਂ (8), ਕਲਾ ਤੇ ਸੱਭਿਆਚਾਰ (6) ਅਤੇ ਬਹਾਦਰੀ (3) ਸ਼੍ਰੇਣੀਆਂ ਵਿੱਚ ਆਪਣੀ ਅਸਧਾਰਣ ਉਪਲੱਬਧੀਆਂ ਦੇ ਲਈ ਚੁਣੇ ਗਏ ਹਨ। 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਨ੍ਹਾਂ ਪੁਰਸਕਾਰ ਜੇਤੂਆਂ ਵਿੱਚ 15 ਲੜਕੇ ਅਤੇ 14 ਲੜਕੀਆਂ ਹਨ।

 

ਦੇਸ਼ ਵਿੱਚ ਕੋਵਿਡ-19 ਦੇ ਚਲਦੇ ਉਤਪੰਨ ਹੋਈ ਬੇਮਿਸਾਲ ਸਥਿਤੀਆਂ ਨੂੰ ਦੇਖਦੇ ਹੋਏ ਨਵੀਂ ਦਿੱਲੀ ਵਿੱਚ ਨਿਯਮਿਤ ਤੌਰ ‘ਤੇ ਉਪਸਥਿਤੀ ਦੇ ਨਾਲ ਸਮਾਰੋਹ ਆਯੋਜਿਤ ਕਰਨਾ ਸੰਭਵ ਨਹੀਂ ਸੀ। ਬੱਚਿਆਂ ਦੇ ਅਸਧਾਰਣ ਕਾਰਜਾਂ ਨੂੰ ਸਨਮਾਨਤ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਲਈ ਅੱਜ ਰਾਸ਼ਟਰੀ ਬਾਲਿਕਾ ਦਿਵਸ ਦੇ ਅਵਸਰ ‘ਤੇ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਇੱਕ ਵਰਚੁਅਲ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪੀਐੱਮਆਰਬੀਪੀ 2021 ਅਤੇ 2022 ਦੇ ਪੁਰਸਕਾਰ ਜੇਤੂ ਆਪਣੇ ਮਾਤਾ-ਪਿਤਾ ਅਤੇ ਆਪਣੇ-ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਮਜਿਸਟ੍ਰੇਟ ਦੇ ਨਾਲ ਸੰਬੰਧਿਤ ਜ਼ਿਲ੍ਹਾ ਹੈੱਡ ਕੁਆਰਟਰ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਾਰੋਹ ਦੇ ਦੌਰਾਨ ਰਾਸ਼ਟਰੀ ਬਲਾਕਚੇਨ ਪ੍ਰੋਜੈਕਟ ਦੇ ਤਹਿਤ ਆਈਆਈਟੀ ਕਾਨਪੁਰ ਦੁਆਰਾ ਵਿਕਸਿਤ ਬਲਾਕਚੇਨ ਸੰਚਾਲਿਤ ਤਕਨੀਕ ਦਾ ਉਪਯੋਗ ਕਰਕੇ ਪੀਐੱਮਆਰਬੀਪੀ 2021 ਅਤੇ 2022 ਦੇ 61 ਜੇਤੂਆਂ ਨੂੰ ਡਿਜੀਟਲ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਇਸ ਵਿੱਚ ਡਿਜੀਟਲ ਸਰਟੀਫਿਕੇਟ ਨੂੰ ਪ੍ਰਾਪਤਕਰਤਾ ਦੇ ਮੋਬਾਈਲ ‘ਤੇ ਇਨਸਟਾਲ ਕੀਤੇ ਗਏ ਡਿਜੀਟਲ ਵਾਲੇਟ ਵਿੱਚ ਸਟੋਰ ਕੀਤਾ ਜਾਂਦਾ ਹੈ। ਬਲਾਕਚੇਨ ਸੰਚਾਲਿਤ ਤਕਨੀਕ ਦਾ ਉਪਯੋਗ ਕਰਕੇ ਜਾਰੀ ਕੀਤੇ ਗਏ ਇਹ ਡਿਜੀਟਲ ਪ੍ਰਮਾਣ ਪੱਤਰ ਅਜਿਹੇ ਹਨ ਜਿਨ੍ਹਾਂ ਦੀ ਨਕਲ ਨਹੀਂ ਕੀਤੀ ਜਾ ਸਕਦੀ। ਇਹ ਵਿਸ਼ਵ ਪੱਧਰ ‘ਤੇ ਸਤਿਆਪਨ ਯੋਗ, ਚੁਨਿੰਦਾ ਤੌਰ ‘ਤੇ ਪ੍ਰਗਟ ਕਰਨ ਯੋਗ ਅਤੇ ਉਪਯੋਗਕਰਤਾ ਸਮੱਗਰੀ ਦੇ ਪ੍ਰਤੀ ਸੰਵੇਦਨਸ਼ੀਲ ਹਨ। ਪੁਰਸਕਾਰ ਜੇਤੂਆਂ ਨੂੰ ਪ੍ਰਮਾਣ ਪੱਤਰ ਦੇਣ ਦੇ ਲਈ ਪਹਿਲੀ ਬਾਰ ਬਲਾਕ ਚੇਨ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ।

 

ਪੀਐੱਮਆਰਬੀਪੀ 2022 ਦੇ ਪੁਰਸਕਾਰ ਜੇਤੂਆਂ ਨੂੰ 1,00,000/- ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ, ਜਿਸ ਨੂੰ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਜੇਤੂਆਂ ਦੇ ਸੰਬੰਧਿਤ ਖਾਤਿਆਂ ਵਿੱਚ ਔਨਲਾਈਨ ਟਰਾਂਸਫਰ ਕੀਤੇ ਗਏ।

 

ਪ੍ਰਧਾਨ ਮੰਤਰੀ ਨੇ ਪੀਐੱਮਆਰਬੀਪੀ 2022 ਦੇ ਜੇਤੂਆਂ ਦੇ ਨਾਲ ਵਰਚੁਅਲ ਮਾਧਿਅਮ ਨਾਲ ਗੱਲਬਾਤ ਕੀਤੀ। ਇਸ ਅਵਸਰ ‘ਤੇ ਹੋਰ ਲੋਕਾਂ ਦੇ ਨਾਲ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਅਤੇ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦ੍ਰਭਾਈ ਵੀ ਹਾਜਰ ਸਨ।

 

ਮੱਧ ਪ੍ਰਦੇਸ਼ ਵਿੱਚ ਇੰਦੌਰ ਦੇ ਮਾਸਟਰ ਅਵਿ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਮਾਇਣ ਦੇ ਵਿਭਿੰਨ ਪਹਿਲੂਆਂ ਦੇ ਸੰਬੰਧ ਵਿੱਚ ਉਨ੍ਹਾਂ ਦੀ ਗਹਿਣ ਰਚਨਾ ਦੇ ਰਹਿਸਯ ਬਾਰੇ ਵਿੱਚ ਪੁੱਛ-ਤਾਛ ਕੀਤੀ। ਮਾਸਟਰ ਅਵਿ ਸ਼ਰਮਾ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ ਸੀਰੀਅਲ ਰਾਮਾਇਣ ਦੇ ਪ੍ਰਸਾਰਣ ਦੇ ਫੈਸਲੇ ਨਾਲ ਉਨ੍ਹਾਂ ਨੇ ਪ੍ਰੇਰਣਾ ਮਿਲੀ। ਅਵਿ ਨੇ ਆਪਣੀ ਰਚਨਾ ਦੇ ਕੁਝ ਦੋਹੇ ਵੀ ਪੜ੍ਹੇ। ਪ੍ਰਧਾਨ ਮੰਤਰੀ ਨੇ ਇੱਕ ਘਟਨਾ ਸੁਣਾਈ ਜਦੋਂ ਉਨ੍ਹਾਂ ਨੇ ਸੁਸ਼੍ਰੀ ਉਮਾ ਭਾਰਤੀ ਜੀ ਨੂੰ ਸੁਣਿਆ, ਉਸ ਸਮੇਂ ਉਹ ਬੱਚੀ ਸੀ, ਉਨ੍ਹਾਂ ਨੇ ਇੱਕ ਪ੍ਰੋਗਰਾਮ ਵਿੱਚ ਅਤਿਅਧਿਕ ਅਧਿਆਤਮਿਕ ਗਹਿਰਾਈ ਅਤੇ ਗਿਆਨ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਮਿੱਟੀ ਵਿੱਚ ਕੁਝ ਅਜਿਹਾ ਹੈ ਜੋ ਅਜਿਹੀ ਅਦਭੁਤ ਪ੍ਰਤਿਭਾ ਨੂੰ ਜਨਮ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਅਵਿ ਨੂੰ ਕਿਹਾ ਕਿ ਉਹ ਹੁਣ ਇੱਕ ਪ੍ਰੇਰਣਾ ਬਣ ਚੁੱਕੇ ਹਨ ਅਤੇ ਇਸ ਕਹਾਵਤ ਦੀ ਇੱਕ ਉਦਾਹਰਣ ਵੀ ਹੈ ਕਿ ਵੱਡੇ ਕੰਮ ਛੋਟੀ ਉਮਰ ਦੇ ਮੋਹਤਾਜ ਨਹੀਂ ਹੁੰਦੇ ਹਨ।

 

ਕਰਨਾਟਕ ਦੀ ਕੁਮਾਰੀ ਰੇਮੋਨਾ ਇਵੇਟ ਪਰੇਰਾ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤੀ ਨ੍ਰਿਤਯ ਦੇ ਪ੍ਰਤੀ ਉਨ੍ਹਾਂ ਦੇ ਜਨੂਨ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਰੇਮੋਨਾ ਨਾਲ ਆਪਣੇ ਜਨੂਨ ਨੂੰ ਅੱਗੇ ਲੈ ਜਾਣ ਵਿੱਚ ਆਉਣ ਵਾਲੀਆਂ ਕਠਿਨਾਈਆਂ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਆਪਣੀ ਬੇਟੀ ਰੇਮੋਨਾ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਖੁਦ ਦੇ ਸੰਕਟਾਂ ਦੀ ਅਨਦੇਖੀ ਕਰਨ ਦੇ ਲਈ ਉਨ੍ਹਾਂ ਦੀ ਮਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਮੋਨਾ ਦੀਆਂ ਉਪਲੱਬਧੀਆਂ ਉਨ੍ਹਾਂ ਦੀ ਉਮਰ ਤੋਂ ਬਹੁਤ ਵੱਡੀ ਹੈ। ਉਨ੍ਹਾਂ ਨੇ ਰੇਮੋਨਾ ਨੂੰ ਕਿਹਾ ਕਿ ਉਨ੍ਹਾਂ ਦੀ ਕਲਾ ਦੇਸ਼ ਦੀ ਮਹਾਨ ਸ਼ਕਤੀ ਨੂੰ ਵਿਅਕਤ ਕਰਨ ਦਾ ਇੱਕ ਤਰੀਕਾ ਹੈ।

 

ਤ੍ਰਿਪੁਰਾ ਦੀ ਕੁਮਾਰੀ ਪੁਹਾਬੀ ਚਕ੍ਰਵਰਤੀ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਵਿਡ ਨਾਲ ਸੰਬੰਧਿਤ ਉਨ੍ਹਾਂ ਦੇ ਇਨੋਵੇਸ਼ਨ ਬਾਰੇ ਜਾਣਕਾਰੀ ਲਈ। ਪੁਹਾਬੀ ਨੇ ਖਿਡਾਰੀਆਂ ਦੇ ਲਈ ਬਣਾਏ ਆਪਣੇ ਫਿਟਨੈੱਸ ਐਪ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਪੁਹਾਬੀ ਤੋਂ ਇਨੋਵੇਸ਼ਨ ਦੇ ਸਿਲਸਿਲੇ ਵਿੱਚ ਸਕੂਲ, ਦੋਸਤਾਂ ਅਤੇ ਮਾਤਾ-ਪਿਤਾ ਤੋਂ ਮਿਲਣ ਵਾਲੀ ਮਦਦ ਬਾਰੇ ਪੁੱਛਿਆ। ਪੁਹਾਬੀ ਤੋਂ ਉਨ੍ਹਾਂ ਨੇ ਖੇਡਾਂ ਵਿੱਚ ਸਮਰਪਣ ਦੇ ਨਾਲ-ਨਾਲ ਇਨੋਵੇਟਿਵ ਐਪ ਵਿਕਸਿਤ ਕਰਨ ਵਿੱਚ ਤਾਲਮੇਲ ਬਿਠਾਉਣ ਬਾਰੇ ਵੀ ਪੁੱਛਿਆ।

 

ਬਿਹਾਰ ਵਿੱਚ ਪੱਛਮ ਚੰਪਾਰਨ ਦੇ ਮਾਸਟਰ ਧੀਰਜ ਕੁਮਾਰ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਉਸ ਘਟਨਾ ਬਾਰੇ ਵਿੱਚ ਪੁੱਛਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਛੋਟੇ ਭਾਈ ਨੂੰ ਮਗਰਮੱਛ ਦੇ ਹਮਲੇ ਤੋਂ ਬਚਾਇਆ ਸੀ। ਪ੍ਰਧਾਨ ਮੰਤਰੀ ਨੇ ਧੀਰਜ ਨਾਲ ਉਨ੍ਹਾਂ ਦੇ ਛੋਟੇ ਭਾਈ ਨੂੰ ਬਚਾਉਣ ਦੇ ਦੌਰਾਨ ਉਨ੍ਹਾਂ ਮਨ:ਸਥਿਤੀ ਬਾਰੇ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਹੁਣ ਉਨ੍ਹਾਂ ਨੂੰ ਜੋ ਪ੍ਰਸਿੱਧੀ ਮਿਲੀ ਹੈ, ਉਸ ਦੇ ਬਾਅਦ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਾਹਸ ਅਤੇ ਸੂਝ-ਬੂਝ ਦੀ ਤਾਰੀਫ ਕੀਤੀ। ਧੀਰਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇੱਕ ਫੌਜੀ ਦੇ ਤੌਰ ‘ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਾਂ।

 

ਪੰਜਾਬ ਦੇ ਮੀਧਾਂਸ਼ ਕੁਮਾਰ ਗੁਪਤਾ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਵਿਡ ਮੁੱਦਿਆਂ ‘ਤੇ ਇੱਕ ਐਪ ਬਣਾਉਣ ਦੀ ਉਨ੍ਹਾਂ ਦੀ ਉਪਲੱਬਧੀ ਦੇ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਧਾਂਸ਼ ਜਿਹੇ ਬੱਚਿਆਂ ਵਿੱਚ ਉਨ੍ਹਾਂ ਨੂੰ ਲਗਦਾ ਹੈ ਕਿ ਉੱਦਮਤਾ ਨੂੰ ਹੁਲਾਰਾ ਦੇਣ ਦੇ ਸਰਕਾਰੀ ਪ੍ਰਯਤਨ ਫਲਦਾਇਕ ਹੋ ਰਹੇ ਹਨ ਅਤੇ ਨੌਕਰੀ ਤਲਾਸ਼ਣ ਵਾਲੇ ਦੀ ਬਜਾਏ ਨੌਕਰੀ ਪ੍ਰਦਾਤਾ ਬਨਣ ਦੀ ਰੁਝਾਨ ਸਾਹਮਣੇ ਆ ਰਹੇ ਹਨ।

 

ਚੰਡੀਗੜ੍ਹ ਦੀ ਕੁਮਾਰੀ ਤਾਰੂਸ਼ੀ ਗੌਰ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੇਡਾਂ ਅਤੇ ਪੜ੍ਹਾਈ ਦੇ ਵਿੱਚ ਸੰਤੁਲਨ ‘ਤੇ ਉਨ੍ਹਾਂ ਦੀ ਰਾਏ ਜਾਣੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਤਾਰੂਸ਼ੀ ਬੌਕਸਰ ਮੈਰੀ ਕਾਮ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਖੇਡਾਂ ਵਿੱਚ ਉਤਕ੍ਰਿਸ਼ਟਤਾ ਦੇ ਲਈ ਸਮਰਪਣ ਅਤੇ ਇੱਕ ਖਿਡਾਰੀ ਅਤੇ ਮਾਂ ਦੇ ਰੂਪ ਵਿੱਚ ਸੰਤੁਲਨ ਬਣਾਏ ਰੱਖਣ ਦੇ ਕਾਰਨ ਪਸੰਦ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਅਤੇ ਹਰ ਪੱਧਰ ‘ਤੇ ਜਿੱਤਣ ਦੀ ਮਾਨਸਿਕਤਾ ਪੈਦਾ ਕਰਨ ਦੇ ਲਈ ਪ੍ਰਤੀਬੱਧ ਹੈ।

 

ਪ੍ਰਧਾਨ ਮੰਤਰੀ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਪੁਰਸਕਾਰ ਇਸ ਤੱਥ ਦੇ ਆਲੋਕ ਵਿੱਚ ਹੋਰ ਵੱਧ ਮਹੱਤਵਪੂਰਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਉਸ ਮਹੱਤਵਪੂਰਨ ਮਿਆਦ ਦੇ ਦੌਰਾਨ ਪ੍ਰਦਾਨ ਕੀਤਾ ਗਿਆ ਹੈ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਤੀਤ ਤੋਂ ਊਰਜਾ ਲੈਣ ਅਤੇ ਆਉਣ ਵਾਲੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਵਿੱਚ ਵੱਡੇ ਲਕਸ਼ ਹਾਸਲ ਕਰਨ ਦੇ ਲਈ ਖੁਦ ਨੂੰ ਸਮਰਪਿਤ ਕਰਨ ਦਾ ਸਮਾਂ ਹੈ। ਉਨ੍ਹਾਂ ਨੇ ਦੇਸ਼ ਦੀਆਂ ਬੇਟੀਆਂ ਨੂੰ ਰਾਸ਼ਟਰੀ ਬਾਲਿਕਾ ਦਿਵਸ ਦੀ ਵਧਾਈਆਂ ਵੀ ਦਿੱਤੀਆ। ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਦੇ ਗੌਰਵਸ਼ਾਲੀ ਇਤਿਹਾਸ ਅਤੇ ਬੀਰਬਾਲਾ ਕਨਕਲਤਾ ਬਰੂਆ, ਖੁਦੀਰਾਮ ਬੋਸ ਅਤੇ ਰਾਣੀ ਗੌਦਿਨੀਲੁ ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਸੈਨਾਨੀਆਂ ਨੇ ਬਹੁਤ ਘੱਟ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਸੀ ਅਤੇ ਇਸ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ।”

 

ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ ਦੇ ਮੌਕੇ ‘ਤੇ ਜੰਮੂ ਤੇ ਕਸ਼ਮੀਰ ਵਿੱਚ ਨੌਸ਼ੇਰਾ ਸੈਕਟਰ ਦੀ ਆਪਣੀ ਯਾਤਰਾ ਨੂੰ ਵੀ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਬਲਦੇਵ ਸਿੰਗ ਅਤੇ ਬਸੰਤ ਸਿੰਘ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਆਜ਼ਾਦੀ ਦੇ ਬਾਅਦ ਹੋਏ ਯੁੱਧ ਵਿੱਚ ਬਾਲ ਸੈਨਿਕਾਂ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇੰਨੀ ਘੱਟ ਉਮਰ ਵਿੱਚ ਆਪਣੀ ਸੈਨਾ ਦੀ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਵੀਰਾਂ ਦੀ ਵੀਰਤਾ ਨੂੰ ਯਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਵੀਰਤਾ ਅਤੇ ਬਲਿਦਾਨ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਹਿਬਜ਼ਾਦਿਆਂ ਨੇ ਅਪਾਰ ਵੀਰਤਾ ਦੇ ਨਾਲ ਬਲਿਦਾਨ ਦਿੱਤਾ ਸੀ, ਤਦ ਉਹ ਬਹੁਤ ਛੋਟੇ ਸਨ। ਭਾਰਤ ਦੀ ਸੱਭਿਅਤਾ, ਸੰਸਕ੍ਰਿਤੀ, ਆਸਥਾ ਅਤੇ ਧਰਮ ਦੇ ਲਈ ਉਨ੍ਹਾਂ ਦੇ ਬਲਿਦਾਨ ਦੀ ਕੋਈ ਤੁਲਨਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਬਲਿਦਾਨ ਬਾਰੇ ਹੋਰ ਜਾਣਨ ਦੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿੱਲੀ ਵਿੱਚ ਇੰਡੀਆ ਗੇਟ ਦੇ ਕੋਲ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਇੱਕ ਡਿਜੀਟਲ ਪ੍ਰਤਿਮਾ ਵੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਸਭ ਤੋਂ ਵੱਡੀ ਪ੍ਰੇਰਣਾ ਨੇਤਾਜੀ ਤੋਂ ਮਿਲਦੀ ਹੈ – ਰਾਸ਼ਟਰ ਸੇਵਾ ਪਹਿਲਾਂ। ਨੇਤਾਜੀ ਤੋਂ ਪ੍ਰੇਰਣਾ ਲੈ ਕੇ ਤੁਹਾਨੂੰ ਦੇਸ਼ ਦੇ ਲਈ ਕਰਤੱਵ ਦੇ ਪਥ ‘ਤੇ ਅੱਗੇ ਵਧਣਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਾਡੀਆਂ ਨੀਤੀਆਂ ਅਤੇ ਪਹਿਲ ਦੇ ਕੇਂਦਰ ਵਿੱਚ ਯੁਵਾ ਹੁੰਦੇ ਹਨ। ਉਨ੍ਹਾਂ ਨੇ ਸਟਾਰਟ ਅੱਪ ਇੰਡੀਆ, ਸਟੈਂਡ ਅੱਪ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਦੇ ਨਾਲ-ਨਾਲ ਆਤਮਨਿਰਭਰ ਭਾਰਤ ਦੇ ਜਨ ਅੰਦੋਲਨ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਜਿਹੀ ਪਹਿਲ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਨੌਜਵਾਨਾਂ ਦੀ ਗਤੀ ਦੇ ਅਨੁਰੂਪ ਹੈ ਜੋ ਦੇਸ਼ ਵਿੱਚ ਅਤੇ ਦੇਸ਼ ਤੋਂ ਬਾਹਰ ਦੋਵੇਂ ਥਾਵਾਂ ਇਸ ਨਵੇਂ ਯੁਗ ਦੀ ਅਗਵਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਅਤੇ ਸਟਾਰਟ-ਅੱਪ ਖੇਤਰ ਵਿੱਚ ਭਾਰਤ ਦੇ ਵਧਦੇ ਕੌਸ਼ਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਤੱਥ ਦੇ ਨਾਲ ਦੇਸ਼ ਦੇ ਗੌਰਵ ਨੂੰ ਵਿਅਕਤ ਕੀਤਾ ਕਿ ਭਾਰਤੀ ਯੁਵਾ ਸੀਈਓ ਦੀ ਅਗਵਾਈ ਵਿੱਚ ਕਈ ਪ੍ਰਮੁੱਖ ਵੈਸ਼ਵਿਕ ਕੰਪਨੀਆਂ ਚਲ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਸਟਾਰਟਅੱਪ ਦੀ ਦੁਨੀਆ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਦੇਖਦੇ ਹਾਂ। ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਯੁਵਾ ਇਨੋਵੇਸ਼ਨ ਕਰ ਰਹੇ ਹਨ, ਦੇਸ਼ ਨੂੰ ਅੱਗੇ ਲੈ ਜਾ ਰਹੇ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਪਹਿਲਾਂ ਬੇਟੀਆਂ ਨੂੰ ਇਜਾਜ਼ਤ ਤੱਕ ਨਹੀਂ ਸੀ, ਉਨ੍ਹਾਂ ਖੇਤਰਾਂ ਵਿੱਚ ਬੇਟੀਆਂ ਅੱਜ ਕਮਾਲ ਕਰ ਰਹੀਆਂ ਹਨ। ਇਹ ਨਵਾਂ ਭਾਰਤ ਹੈ, ਜੋ ਇਨੋਵੇਸ਼ਨ ਤੋਂ ਪਿੱਛੇ ਨਹੀਂ ਹਟਦਾ। ਸਾਹਸ ਅਤੇ ਸੰਕਲਪ ਅੱਜ ਭਾਰਤ ਦੀ ਪਹਿਚਾਣ ਹੈ।

 

ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਦੇ ਬੱਚਿਆਂ ਨੇ ਟੀਕਾਕਰਨ ਪ੍ਰੋਗਰਾਮ ਵਿੱਚ ਵੀ ਆਪਣੀ ਆਧੁਨਿਕ ਅਤੇ ਵਿਗਿਆਨਕ ਸੋਚ ਦੀ ਪਹਿਚਾਣ ਕਰਵਾਈ ਹੈ। 3 ਜਨਵਰੀ ਤੋਂ ਹੁਣ ਤੱਕ ਸਿਰਫ 20 ਦਿਨਾਂ ਵਿੱਚ 4 ਕਰੋੜ ਤੋਂ ਜ਼ਿਆਦਾ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਸਵੱਛ ਭਾਰਤ ਅਭਿਯਾਨ ਵਿੱਚ ਬੱਚਿਆਂ ਦੀ ਉਨ੍ਹਾਂ ਦੀ ਲੀਡਰਸ਼ਿਪ ਦੇ ਲਈ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਵੋਕਲ ਫਾਰ ਲੋਕਲ ਦੇ ਲਈ ਰਾਜਦੂਤ ਬਣਨ ਅਤੇ ਆਤਮ-ਨਿਰਭਰ ਭਾਰਤ ਦੇ ਅਭਿਯਾਨ ਦੀ ਅਗਵਾਈ ਕਰਨ ਦੀ ਅਪੀਲ ਕੀਤੀ।

ਪੀਐੱਮਆਰਬੀਪੀ, 2022 ਪੁਰਸਕਾਰ ਜੇਤੂਆਂ ਦੀ ਸੂਚੀ ਇਸ ਪ੍ਰਕਾਰ ਹੈ:

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ-2022 ਦੇ ਪੁਰਸਕਾਰ ਜੇਤੂ

 

ਲੜੀ ਨੰ.

ਨਾਮ

ਸ਼੍ਰੇਣੀ

ਰਾਜ

 1.

ਗੌਰੀ ਮਹੇਸ਼ਵਰੀ

ਕਲਾ ਅਤੇ ਸੱਭਿਆਚਾਰ

ਰਾਜਸਥਾਨ

2.    

ਰੇਮੋਨਾ ਇਵੇਟ ਪੇਰੇਰੀਆ

ਕਲਾ ਅਤੇ ਸੱਭਿਆਚਾਰ

ਕਰਨਾਟਕ

3.    

ਦੇਵੀਪ੍ਰਸਾਦ

ਕਲਾ ਅਤੇ ਸੱਭਿਆਚਾਰ

ਕੇਰਲ

4.    

ਸਇਦ ਫਤੀਨ ਅਹਿਮਦ

ਕਲਾ ਅਤੇ ਸੱਭਿਆਚਾਰ

ਕਰਨਾਟਕ

5.    

ਡਾਉਲਾਸ ਲਾਂਬਾਮਯਮ

ਕਲਾ ਅਤੇ ਸੱਭਿਆਚਾਰ

ਮਣੀਪੁਰ

6.    

ਧ੍ਰਿਸ਼ਟੀਮਨ ਚਕ੍ਰਵਰਤੀ

ਕਲਾ ਅਤੇ ਸੱਭਿਆਚਾਰ

ਅਸਾਮ

7.    

ਗੁਰੁਗੂ ਹਿਮਪ੍ਰਿਯਾ

ਬਹਾਦਰੀ

ਆਂਧਰਾ ਪ੍ਰਦੇਸ਼

8.    

ਸ਼ਿਵਾਂਗੀ ਕਾਲੇ

ਬਹਾਦਰੀ

ਮਹਾਰਾਸ਼ਟਰ

9.    

ਧੀਰਜ ਕੁਮਾਰ

ਬਹਾਦਰੀ

ਬਿਹਾਰ

10.                

ਸ਼ਿਵਮ ਰਾਵਤ

ਇਨੋਵੇਸ਼ਨ

ਉੱਤਰਾਖੰਡ

11.                

ਵਿਸ਼ਾਲਿਨੀ ਐੱਨ ਸੀ

ਇਨੋਵੇਸ਼ਨ

ਤਮਿਲ ਨਾਡੂ

12.                

ਜੁਈ ਅਭਿਜੀਤ ਕੇਸਕਰ

ਇਨੋਵੇਸ਼ਨ

ਮਹਾਰਾਸ਼ਟਰ

13.                

ਪੁਹਾਬੀ ਚਕ੍ਰਵਰਤੀ

ਇਨੋਵੇਸ਼ਨ

ਤ੍ਰਿਪੁਰਾ

14.                

ਅਸਵਥਾ ਬਿਜੁ

ਇਨੋਵੇਸ਼ਨ

ਤਮਿਲ ਨਾਡੂ

15.                

ਬਨਿਤਾ ਦਾਸ਼

ਇਨੋਵੇਸ਼ਨ

ਓਡੀਸ਼ਾ

16.                

ਤਨਿਸ਼ ਸੇਠੀ

ਇਨੋਵੇਸ਼ਨ

ਹਰਿਆਣਾ

17.                

ਅਵਿ ਸ਼ਰਮਾ

ਵਿਦਿਅਕ

ਮੱਧ ਪ੍ਰਦੇਸ਼

18.                

ਮੀਧਾਂਸ਼ ਕੁਮਾਰ ਗੁਪਤਾ

ਸਮਾਜ ਸੇਵਾ

ਪੰਜਾਬ

19.                

ਅਭਿਨਵ ਕੁਮਾਰ ਚੌਧਰੀ

ਸਮਾਜ ਸੇਵਾ

ਉੱਤਰ ਪ੍ਰਦੇਸ਼

20.                

ਪਾਲ ਸਾਕਸ਼ੀ

ਸਮਾਜ ਸੇਵਾ

ਬਿਹਾਰ

21.                

ਆਕਰਸ਼ ਕੋਸ਼ਲ

ਸਮਾਜ ਸੇਵਾ

ਹਰਿਆਣਾ

22.                

ਆਰੁਸ਼ੀ ਕੋਤਵਾਲ

ਖੇਡਾਂ

ਜੰਮੂ ਤੇ ਕਸ਼ਮੀਰ

23.                

ਸ਼੍ਰੀਯਾ ਲੋਹੀਆ

ਖੇਡਾਂ

ਹਿਮਾਚਲ ਪ੍ਰਦੇਸ਼

24.                

ਤੇਲੁਕੁੰਤਾ ਵਿਰਾਟ ਚੰਦ੍ਰ

ਖੇਡਾਂ

ਤੇਲੰਗਾਨਾ

25.                

ਚੰਧਾਰੀ ਸਿੰਘ ਚੌਧਰੀ

ਖੇਡਾਂ

ਉੱਤਰ ਪ੍ਰਦੇਸ਼

26.                

ਜੀਆ ਰਾਏ

ਖੇਡਾਂ

ਉੱਤਰ ਪ੍ਰਦੇਸ਼

27.                

ਸਵਾਯਮ ਪਾਟਿਲ

ਖੇਡਾਂ

ਮਹਾਰਾਸ਼ਟਰ

28.                

ਤਾਰੂਸ਼ੀ ਗੌਰ

ਖੇਡਾਂ

ਚੰਡੀਗੜ੍ਹ

29.                

ਅਨਵੀ ਵਿਜੈ ਜ਼ਨਜ਼ਾਰੁਕੀਆ

ਖੇਡਾਂ

ਗੁਜਰਾਤ

 

ਪੀਐੱਮਆਰਬੀਪੀ, 2022 ਪੁਰਸਕਾਰ ਜੇਤੂਆਂ ਬਾਰੇ ਹੋਰ ਜਾਣਕਾਰੀ ਦੇ ਲਈ ਹੇਠਾਂ ਲਿੰਕ ਹੈ।

Pradhan Mantri Rashtriya Bal Puraskar 2022 - Awardees - YouTube

 

 

*******

ਬੀਵਾਈ(Release ID: 1792707) Visitor Counter : 274