ਗ੍ਰਹਿ ਮੰਤਰਾਲਾ
ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2022
ਗੁਜਰਾਤ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (ਸੰਸਥਾਗਤ ਵਰਗ ’ਚ) ਅਤੇ ਪ੍ਰੋਫੈਸਰ ਵਿਨੋਦ ਸ਼ਰਮਾ (ਵਿਅਕਤੀਗਤ ਵਰਗ ’ਚ) ਇਸ ਵਰ੍ਹੇ ਦੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਲਈ ਚੁਣੇ ਗਏ
ਉਨ੍ਹਾਂ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਅੱਜ ਸ਼ਾਮੀਂ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 2019, 2020 ਤੇ 2021 ਦੇ ਪੁਰਸਕਾਰ ਜੇਤੂਆਂ ਨਾਲ ਪੁਰਸਕ੍ਰਿਤ ਕੀਤਾ ਜਾਵੇਗਾ
Posted On:
23 JAN 2022 9:06AM by PIB Chandigarh
ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੇ ਗਏ ਅਨਮੋਲ ਯੋਗਦਾਨ ਅਤੇ ਨਿਸ਼ਕਾਮ ਸੇਵਾ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ, ਭਾਰਤ ਸਰਕਾਰ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵਜੋਂ ਜਾਣੇ ਜਾਂਦੇ ਇੱਕ ਸਲਾਨਾ ਪੁਰਸਕਾਰ ਦੀ ਸਥਾਪਨਾ ਕੀਤੀ ਹੈ। ਇਸ ਪੁਰਸਕਾਰ ਦਾ ਐਲਾਨ ਹਰ ਸਾਲ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 23 ਜਨਵਰੀ ਨੂੰ ਕੀਤਾ ਜਾਂਦਾ ਹੈ। ਇਸ ਪੁਰਸਕਾਰ ਵਿੱਚ ਇੱਕ ਸੰਸਥਾ ਲਈ 51 ਲੱਖ ਰੁਪਏ ਨਕਦ ਤੇ ਇੱਕ ਸਰਟੀਫਿਕੇਟ ਅਤੇ ਇੱਕ ਵਿਅਕਤੀ ਦੇ ਮਾਮਲੇ ਵਿੱਚ 5 ਲੱਖ ਰੁਪਏ ਤੇ ਇੱਕ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਸਾਲ ਪੁਰਸਕਾਰ ਲਈ, 1 ਜੁਲਾਈ, 2021 ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਸਾਲ 2022 ਲਈ ਪੁਰਸਕਾਰ ਯੋਜਨਾ ਦਾ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਪ੍ਰਚਾਰ ਕੀਤਾ ਗਿਆ। ਅਵਾਰਡ ਸਕੀਮ ਦੇ ਜਵਾਬ ਵਿੱਚ, ਸੰਸਥਾਵਾਂ ਅਤੇ ਵਿਅਕਤੀਆਂ ਤੋਂ 243 ਯੋਗ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ।
ਸਾਲ 2022 ਲਈ, (i) ਗੁਜਰਾਤ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (ਸੰਸਥਾਗਤ ਸ਼੍ਰੇਣੀ ਵਿੱਚ) ਅਤੇ (ii) ਪ੍ਰੋਫੈਸਰ ਵਿਨੋਦ ਸ਼ਰਮਾ (ਵਿਅਕਤੀਗਤ ਸ਼੍ਰੇਣੀ ਵਿੱਚ) ਨੂੰ ਆਪਦਾ ਪ੍ਰਬੰਧਨ ਵਿੱਚ ਸ਼ਾਨਦਾਰ ਕੰਮ ਕਰਨ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਲਈ ਚੁਣਿਆ ਗਿਆ ਹੈ। .
ਹੇਠਾਂ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ 2022 ਅਵਾਰਡ ਦੇ ਜੇਤੂਆਂ ਦੇ ਸ਼ਾਨਦਾਰ ਕੰਮ ਦਾ ਸੰਖੇਪ ਵੇਰਵਾ ਹੈ:
i. ਗੁਜਰਾਤ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (GIDM), 2012 ਵਿੱਚ ਸਥਾਪਤ, ਗੁਜਰਾਤ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (GIDM) ਗੁਜਰਾਤ ਦੀ ਆਪਦਾ ਜੋਖਮ ਘਟਾਉਣ (DRR) ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਰਣਨੀਤਕ ਤੌਰ 'ਤੇ ਤਿਆਰ ਕੀਤੇ ਗਏ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਇੱਕ ਲੜੀ ਦੇ ਜ਼ਰੀਏ, GIDM ਨੇ 12,000 ਤੋਂ ਵੱਧ ਪੇਸ਼ੇਵਰਾਂ ਨੂੰ ਮਹਾਂਮਾਰੀ ਦੇ ਦੌਰਾਨ ਬਹੁ-ਖਤਰੇ ਦੇ ਜੋਖਮ ਪ੍ਰਬੰਧਨ ਅਤੇ ਕਮੀ ਸਬੰਧੀ ਵਿਭਿੰਨ ਮੁੱਦਿਆਂ 'ਤੇ ਸਿਖਲਾਈ ਦਿੱਤੀ ਹੈ। ਕੁਝ ਹਾਲੀਆ ਮੁੱਖ ਪਹਿਲਕਦਮੀਆਂ ਵਿੱਚ ਇੱਕ ਉਪਭੋਗਤਾ-ਅਨੁਕੂਲ ਗੁਜਰਾਤ ਫਾਇਰ ਸੇਫਟੀ ਪਾਲਣਾ ਪੋਰਟਲ ਦਾ ਵਿਕਾਸ, ਅਤੇ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਜੈਕਟ ਦੇ ਕੋਵਿਡ-19 ਨਿਗਰਾਨੀ ਯਤਨਾਂ ਨੂੰ ਪੂਰਕ ਕਰਨ ਲਈ ਇੱਕ ਮੋਬਾਈਲ ਐਪ ਟੈਕਨੋਲੋਜੀ ਅਧਾਰਿਤ ਅਡਵਾਂਸਡ ਕੋਵਿਡ-19 ਸਿੰਡਰੋਮਿਕ ਨਿਗਰਾਨੀ (ACSyS) ਪ੍ਰਣਾਲੀ ਦਾ ਵਿਕਾਸ ਸ਼ਾਮਲ ਹੈ।
ii. ਪ੍ਰੋਫੈਸਰ ਵਿਨੋਦ ਸ਼ਰਮਾ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਸੀਨੀਅਰ ਪ੍ਰੋਫੈਸਰ ਅਤੇ ਸਿੱਕਿਮ ਰਾਜ ਆਪਦਾ ਪ੍ਰਬੰਧਨ ਅਥਾਰਟੀ ਦੇ ਵਾਈਸ-ਚੇਅਰਮੈਨ, ਨੈਸ਼ਨਲ ਸੈਂਟਰ ਆਵ੍ ਡਿਜ਼ਾਸਟਰ ਮੈਨੇਜਮੈਂਟ ਦੇ ਬਾਨੀ ਕੋਆਰਡੀਨੇਟਰ ਹਨ, ਜਿਸ ਜੱਥੇਬੰਦੀ ਨੂੰ ਹੁਣ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਰਾਸ਼ਟਰੀ ਏਜੰਡੇ ਵਿੱਚ ਸਭ ਤੋਂ ਅੱਗੇ ਡਿਜ਼ਾਸਟਰ ਰਿਸਕ ਰਿਡਕਸ਼ਨ (DRR) ਲਿਆਉਣ ਲਈ ਅਣਥੱਕ ਕੰਮ ਕੀਤਾ ਹੈ। ਭਾਰਤ ਵਿੱਚ DRR ਵਿੱਚ ਉਸ ਦੇ ਮੋਹਰੀ ਕੰਮ ਨੇ ਉਸ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਅਤੇ ਉਹ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ (LBSNAA) ਅਤੇ ਆਪਦਾ ਪ੍ਰਬੰਧਨ ਲਈ ਸਾਰੇ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ (ATIs) ਵਿੱਚ ਇੱਕ ਸਰੋਤ ਵਿਅਕਤੀ ਹਨ। ਸਿੱਕਿਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਵਾਈਸ ਚੇਅਰਮੈਨ ਹੋਣ ਦੇ ਨਾਤੇ, ਉਨ੍ਹਾਂ ਨੇ ਡੀਆਰਆਰ ਨੂੰ ਲਾਗੂ ਕਰਨ ਵਿੱਚ ਸਿੱਕਮ ਨੂੰ ਇੱਕ ਮਾਡਲ ਰਾਜ ਬਣਾਇਆ ਹੈ, ਜਦੋਂ ਕਿ ਪੰਚਾਇਤ ਪੱਧਰੀ ਤਿਆਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਲਵਾਯੂ ਪਰਿਵਰਤਨ ਅਤੇ ਡੀਆਰਆਰ ਨੂੰ ਜੋੜਨਾ ਹੈ।
ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਲਈ ਅੱਜ ਸ਼ਾਮ ਨੂੰ ਆਯੋਜਿਤ ਕੀਤੇ ਜਾਣ ਵਾਲੇ ਅਲੰਕਰਣ ਸਮਾਰੋਹ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਲ 2019, 2020 ਅਤੇ 2021 ਦੇ ਪੁਰਸਕਾਰ ਜੇਤੂਆਂ ਦੇ ਨਾਲ, ਉਨ੍ਹਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
*****
ਆਰਕੇ/ਏਡੀ/ਆਰਆਰ
(Release ID: 1791979)
Visitor Counter : 202