ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐੱਨਡੀਆਰਐੱਫ਼ ਟੀਮ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ’ਤੇ ਵਧਾਈਆਂ ਦਿੱਤੀਆਂ

Posted On: 19 JAN 2022 10:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ਼)  ਟੀਮ ਨੂੰ ਉਨ੍ਹਾਂ  ਦੇ  ਸਥਾਪਨਾ ਦਿਵਸ ਉੱਤੇ ਵਧਾਈਆਂ ਦਿੱਤੀਆਂ ਹਨ ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;

ਸਖਤ ਮਿਹਨਤ ਕਰਨ ਵਾਲੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ਼) ਟੀਮ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਉੱਤੇ ਵਧਾਈਆਂ। ਉਹ ਤਮਾਮ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਮੋਹਰੀ ਰਹਿੰਦੀਆਂ ਹਨ ਅਤੇ ਇਹ ਸਥਿਤੀਆਂ ਅਕਸਰ ਚੁਣੌਤੀਪੂਰਨ ਹੁੰਦੀਆਂ ਹਨ। ਐੱਨਡੀਆਰਐੱਫ਼ ਦਾ ਸਾਹਸ ਅਤੇ ਪੇਸ਼ਾਵਰੀ ਬਹੁਤ ਪ੍ਰੇਰਣਾਦਾਈ ਹੈ। ਉਨ੍ਹਾਂ ਦੇ ਭਾਵੀ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਆਪਦਾ ਪ੍ਰਬੰਧਨ, ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇੱਕ ਅਹਿਮ ਵਿਸ਼ਾ ਹੁੰਦਾ ਹੈ।  ਪ੍ਰਤੀਕਿਰਿਆ ਸਰੂਪ ਫੌਰਨ ਹਰਕਤ ਵਿੱਚ ਆਉਣ ਦੇ ਇਲਾਵਾਜਿੱਥੇ ਆਪਦਾ ਪ੍ਰਬੰਧਨ ਟੀਮਾਂ ਆਪਦਾ ਦੇ ਬਾਅਦ ਦੀਆਂ ਪਰਿਸਥਿਤੀਆਂ ਦਾ ਮੁਕਾਬਲਾ ਕਰਦੀਆਂ ਹਨਸਾਨੂੰ ਆਪਦਾ ਦਾ ਸਾਹਮਣਾ ਕਰਨ ਦੇ ਸਮਰੱਥ ਢਾਂਚੇ ਬਾਰੇ ਵੀ ਸੋਚਣਾ ਹੋਵੇਗਾ ਅਤੇ ਇਸ ਵਿਸ਼ੇ ਵਿੱਚ ਖੋਜ ਉੱਤੇ ਧਿਆਨ ਦੇਣਾ ਹੋਵੇਗਾ ।

ਭਾਰਤ ਨੇ ਆਪਦਾ ਰੋਧੀ ਢਾਂਚੇ ਦੇ ਲਈ ਗਠਬੰਧਨ’ ਦੇ ਰੂਪ ਵਿੱਚ ਪ੍ਰਯਤਨ ਸ਼ੁਰੂ ਕੀਤੇ ਹਨ। ਅਸੀਂ ਆਪਣੀਆਂ ਐੱਨਡੀਆਰਐੱਫ਼ ਟੀਮਾਂ ਦੇ ਕੌਸ਼ਲ ਨੂੰ ਹੋਰ ਧਾਰ ਦੇ ਰਹੇ ਹਾਂ,  ਤਾਕਿ ਅਸੀਂ ਕਿਸੇ ਵੀ ਚੁਣੌਤੀ  ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਜਾਨ-ਮਾਲ ਦੀ ਰੱਖਿਆ ਕਰ ਸਕੀਏ।

 

***

ਡੀਐੱਸ/ਐੱਸਐੱਚ



(Release ID: 1790925) Visitor Counter : 115