ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਜਨਵਰੀ ਨੂੰ ਵਰਲਡ ਇਕਨੌਮਿਕ ਫੋਰਮ (ਡਬਲਿਊਈਐੱਫ) ਦੇ ਦਾਵੋਸ ਏਜੰਡਾ ਵਿੱਚ 'ਸਟੇਟ ਆਵ੍ ਦ ਵਰਲਡ' 'ਤੇ ਵਿਸ਼ੇਸ਼ ਭਾਸ਼ਣ ਦੇਣਗੇ

Posted On: 16 JAN 2022 7:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜਨਵਰੀ, 2022 ਨੂੰ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਵਰਲਡ ਇਕਨੌਮਿਕ ਫੋਰਮ (ਡਬਲਿਊਈਐੱਫ) ਦੇ ਦਾਵੋਸ ਏਜੰਡਾ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਟੇਟ ਆਵ੍ ਦ ਵਰਲਡ’ 'ਤੇ ਵਿਸ਼ੇਸ਼ ਭਾਸ਼ਣ ਦੇਣਗੇ।

ਇਹ ਵਰਚੁਅਲ ਪ੍ਰੋਗਰਾਮ 17 ਤੋਂ 21 ਜਨਵਰੀ, 2022 ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਨੂੰ ਵੱਖ-ਵੱਖ ਰਾਸ਼ਟਰ ਮੁਖੀਆਂ ਦੁਆਰਾ ਸੰਬੋਧਨ ਕੀਤਾ ਜਾਵੇਗਾਜਿਨ੍ਹਾਂ ਵਿੱਚ ਸ਼ਾਮਲ ਹਨ- ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਕਿਸ਼ੀਦਾ ਫੁਮੀਓਯੂਰਪੀ ਕਮਿਸ਼ਨ ਦੇ ਪ੍ਰਧਾਨ ਸ਼੍ਰੀ ਉਰਸੁਲਾ ਵੌਨ ਡੇਰ ਲੇਯੇਨਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀਮਾਨ ਜੋਕੋ ਵਿਡੋਡੋਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਨਫ਼ਤਾਲੀ ਬੇਨੇਟਪੀਪਲਸ ਰੀਪਬਲਿਕ ਆਵ੍ ਚਾਈਨਾ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਅਤੇ ਹੋਰ। ਇਸ ਪ੍ਰੋਗਰਾਮ ਵਿੱਚ ਉਦਯੋਗ ਦੀਆਂ ਪ੍ਰਮੁੱਖ ਹਸਤੀਆਂਅੰਤਰਰਾਸ਼ਟਰੀ ਸੰਗਠਨ ਅਤੇ ਸਿਵਲ ਸੋਸਾਇਟੀ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀਜੋ ਅੱਜ ਦੁਨੀਆ ਨੂੰ ਦਰਪੇਸ਼ ਗੰਭੀਰ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕਰਨਗੇ।

 

 

 ************

ਡੀਐੱਸ/ਏਕੇਜੇ


(Release ID: 1790461) Visitor Counter : 168