ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨਾਲ ਗੱਲਬਾਤ ਕੀਤੀ



ਸਟਾਰਟਅੱਪਸ ਨੇ ਛੇ ਵਿਸ਼ਿਆਂ 'ਤੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ



"ਸਟਾਰਟ-ਅੱਪ ਸੱਭਿਆਚਾਰ ਨੂੰ ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਤੱਕ ਲਿਜਾਣ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ"



“ਸਰਕਾਰੀ ਪ੍ਰਯਤਨਾਂ ਦੇ ਤਿੰਨ ਪਹਿਲੂ: ਪਹਿਲਾ, ਸਰਕਾਰੀ ਪ੍ਰਕਿਰਿਆਵਾਂ ਅਤੇ ਨੌਕਰਸ਼ਾਹੀ ਸਿਲੋਜ਼ ਦੇ ਜਾਲ ਤੋਂ ਉੱਦਮਤਾ, ਇਨੋਵੇਸ਼ਨ ਨੂੰ ਆਜ਼ਾਦ ਕਰਨਾ; ਦੂਸਰਾ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਥਾਗਤ ਵਿਧੀ ਬਣਾਉਣਾ; ਤੀਜਾ, ਨੌਜਵਾਨ ਇਨੋਵੇਟਰਾਂ ਅਤੇ ਨੌਜਵਾਨ ਉੱਦਮਾਂ ਦਾ ਹੱਥ ਫੜਨਾ”



“ਸਾਡੇ ਸਟਾਰਟ-ਅੱਪ ਖੇਡ ਦੇ ਨਿਯਮਾਂ ਨੂੰ ਬਦਲ ਰਹੇ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਸਟਾਰਟ-ਅੱਪ ਨਵੇਂ ਭਾਰਤ ਦੀ ਰੀੜ੍ਹ ਦੀ ਹੱਡੀ ਬਣਨ ਜਾ ਰਹੇ ਹਨ"



“ਪਿਛਲੇ ਸਾਲ, ਦੇਸ਼ ਵਿੱਚ 42 ਯੂਨੀਕੌਰਨ ਆਏ ਸਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮਨਿਰਭਰ ਅਤੇ ਆਤਮਵਿਸ਼ਵਾਸ ਵਾਲੇ ਭਾਰਤ ਦੀ ਪਹਿਚਾਣ ਹਨ"



“ਅੱਜ ਭਾਰਤ ਤੇਜ਼ੀ ਨਾਲ ਯੂਨੀਕੌਰਨਸ ਦੀ ਸਦੀ ਵੱਲ ਵਧ ਰਿਹਾ ਹੈ। ਮੇਰਾ ਮੰਨਣਾ ਹੈ ਕਿ ਭਾਰਤ ਦੇ ਸਟਾਰਟ-ਅੱਪਸ ਦਾ ਸੁਨਹਿਰੀ ਦੌਰ ਹੁਣ ਸ਼ੁਰੂ ਹੋ ਰਿਹਾ ਹੈ"



"ਸਿਰਫ਼ ਆਪਣੇ ਸੁਪਨਿਆਂ ਨੂੰ ਸਥਾਨਕ ਨਾ ਰੱਖੋ, ਉਨ੍ਹਾਂ ਨੂੰ ਵਿਸ਼ਵਵਿਆਪੀ ਬਣਾਓ। ਇਸ ਮੰਤਰ ਨੂੰ ਯਾਦ ਰੱਖੋ"

Posted On: 15 JAN 2022 1:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਟਾਰਟਅੱਪਸ ਨਾਲ ਗੱਲਬਾਤ ਕੀਤੀ। ਸਟਾਰਟਅੱਪਸ ਨੇ ਪ੍ਰਧਾਨ ਮੰਤਰੀ ਨੂੰ ਛੇ ਵਿਸ਼ਿਆਂ ਜਿਵੇਂ ਕਿ ਜੜ੍ਹਾਂ ਤੋਂ ਵਧਣਾਡੀਐੱਨਏ ਨਜਿੰਗ ਸਥਾਨਕ ਤੋਂ ਗਲੋਬਲ ਤੱਕਭਵਿੱਖ ਦੀ ਟੈਕਨੋਲੋਜੀਨਿਰਮਾਣ ਵਿੱਚ ਚੈਂਪੀਅਨਜ਼ ਬਣਾਉਣਾ ਅਤੇ ਟਿਕਾਊ ਵਿਕਾਸ ਸਬੰਧੀ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਪੇਸ਼ਕਾਰੀਆਂ ਦੇ ਉਦੇਸ਼ ਲਈ 150 ਤੋਂ ਵੱਧ ਸਟਾਰਟਅੱਪਸ ਨੂੰ ਛੇ ਕਾਰਜ ਸਮੂਹਾਂ ਵਿੱਚ ਵੰਡਿਆ ਗਿਆ ਸੀ। ਹਰੇਕ ਵਿਸ਼ੇ ਲਈ ਦੋ ਸਟਾਰਟਅੱਪ ਪ੍ਰਤੀਨਿਧਾਂ ਦੁਆਰਾ ਪੇਸ਼ਕਾਰੀਆਂ ਦਿੱਤੀਆਂ ਗਈਆਂਜਿਨ੍ਹਾਂ ਨੇ ਉਸ ਵਿਸ਼ੇਸ਼ ਵਿਸ਼ੇ ਲਈ ਚੁਣੇ ਗਏ ਸਾਰੇ ਸਟਾਰਟਅੱਪਸ ਦੀ ਤਰਫੋਂ ਗੱਲਬਾਤ ਕੀਤੀ।

ਆਪਣੀ ਪੇਸ਼ਕਾਰੀ ਦੌਰਾਨਸਟਾਰਟਅੱਪ ਪ੍ਰਤੀਨਿਧਾਂ ਨੇ ਆਪਣੇ ਵਿਚਾਰ ਸਾਂਝੇ ਕਰਨ ਲਈ ਅਜਿਹਾ ਪਲੈਟਫਾਰਮ ਪ੍ਰਦਾਨ ਕਰਨ ਦੇ ਮੌਕੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਸਟਾਰਟਅੱਪ ਈਕੋਸਿਸਟਮ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸਮਰਥਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਠੋਸ ਡੇਟਾ ਇਕੱਤਰ ਕਰਨ ਦੀ ਵਿਧੀ ਸਮੇਤ ਵੱਖ-ਵੱਖ ਖੇਤਰਾਂ ਜਿਵੇਂ ਕਿ ਭਾਰਤ ਨੂੰ ਤਰਜੀਹੀ ਖੇਤੀ ਵਪਾਰ ਕੇਂਦਰ ਬਣਾਉਣਾਟੈਕਨੋਲੋਜੀ ਦੀ ਵਰਤੋਂ ਰਾਹੀਂ ਸਿਹਤ ਸੰਭਾਲ਼ ਨੂੰ ਹੁਲਾਰਾ ਦੇਣਾਮਾਨਸਿਕ ਸਿਹਤ ਦੇ ਮੁੱਦੇ ਨਾਲ ਨਜਿੱਠਣਾਵਰਚੁਅਲ ਟੂਰ ਜਿਹੀਆਂ ਇਨੋਵੇਸ਼ਨਾਂ ਰਾਹੀਂ ਯਾਤਰਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾਐੱਡ-ਟੈੱਕ ਅਤੇ ਰੁਜਗਾਰ ਪਹਿਚਾਣਪੁਲਾੜ ਸੈਕਟਰਔਫਲਾਈਨ ਰਿਟੇਲ ਮਾਰਕਿਟ ਨੂੰ ਡਿਜੀਟਲ ਕਮਰਸ ਨਾਲ ਜੋੜਨਾਨਿਰਮਾਣ ਕੁਸ਼ਲਤਾ ਨੂੰ ਵਧਾਉਣਾਰੱਖਿਆ ਨਿਰਯਾਤਹਰਿਤ ਟਿਕਾਊ ਉਤਪਾਦਾਂ ਅਤੇ ਆਵਾਜਾਈ ਦੇ ਟਿਕਾਊ ਸਾਧਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਹੋਰਨਾਂ ਦੇ ਨਾਲ ਖੇਤਰਾਂ ਬਾਰੇ ਵਿਚਾਰਾਂ ਅਤੇ ਨਿਵੇਸ਼ਾਂ ਨੂੰ ਸਾਂਝਾ ਕੀਤਾ।

ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲਡਾ. ਮਨਸੁਖ ਮਾਂਡਵੀਆਸ਼੍ਰੀ ਅਸ਼ਵਿਨੀ ਵੈਸ਼ਨਵਸ਼੍ਰੀ ਸਰਬਾਨੰਦ ਸੋਨੋਵਾਲਸ਼੍ਰੀ ਪਰਸ਼ੋਤਮ ਰੁਪਾਲਾਸ਼੍ਰੀ ਜੀ ਕਿਸ਼ਨ ਰੈੱਡੀਸ਼੍ਰੀ ਪਸ਼ੂਪਤੀ ਕੁਮਾਰ ਪਾਰਸਡਾ. ਜਤਿੰਦਰ ਸਿੰਘਸ਼੍ਰੀ ਸੋਮ ਪ੍ਰਕਾਸ਼ ਆਦਿ ਹਾਜ਼ਰ ਸਨ।

ਪੇਸ਼ਕਾਰੀਆਂ ਤੋਂ ਬਾਅਦ ਬੋਲਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਟਾਰਟ-ਅੱਪ ਇੰਡੀਆ ਇਨੋਵੇਸ਼ਨ ਹਫਤੇ ਦਾ ਆਯੋਜਨ ਇਸ ਸਾਲ ਦੇ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਵਿੱਚ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਜਦੋਂ ਭਾਰਤ ਅਜ਼ਾਦੀ ਸ਼ਤਾਬਦੀ ਦੇ ਸਾਲ ਵਿੱਚ ਪਹੁੰਚ ਜਾਵੇਗਾ ਤਾਂ ਸਟਾਰਟ-ਅੱਪਸ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਮੈਂ ਦੇਸ਼ ਦੇ ਸਾਰੇ ਸਟਾਰਟ-ਅੱਪਸਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂਜੋ ਸਟਾਰਟ-ਅੱਪ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਟਾਰਟ-ਅੱਪਸ ਦੇ ਇਸ ਸੱਭਿਆਚਾਰ ਨੂੰ ਦੇਸ਼ ਦੇ ਦੂਰ-ਦਰਾਜ ਦੇ ਹਿੱਸਿਆਂ ਤੱਕ ਪਹੁੰਚਾਉਣ ਲਈ, 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਮੌਜੂਦਾ ਦਹਾਕੇ ਦੇ ਸੰਕਲਪ ਨੂੰ ਭਾਰਤ ਦੇ 'ਟੈਕੇਡਵਜੋਂ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਨੋਵੇਸ਼ਨਉੱਦਮਤਾ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇਸ ਦਹਾਕੇ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਬਦਲਾਅ ਦੇ ਤਿੰਨ ਮਹੱਤਵਪੂਰਨ ਪਹਿਲੂਆਂ ਨੂੰ ਸੂਚੀਬੱਧ ਕੀਤਾ। ਸਭ ਤੋਂ ਪਹਿਲਾਂਉੱਦਮਤਾ ਅਤੇ ਇਨੋਵੇਸ਼ਨ ਨੂੰ ਸਰਕਾਰੀ ਪ੍ਰਕਿਰਿਆਵਾਂਨੌਕਰਸ਼ਾਹੀ ਦੇ ਜਾਲ ਤੋਂ ਮੁਕਤ ਕਰਨਾ। ਦੂਜਾਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਥਾਗਤ ਵਿਧੀ ਬਣਾਉਣਾ ਅਤੇ ਤੀਜਾਨੌਜਵਾਨ ਇਨੋਵੇਟਰਾਂ ਅਤੇ ਨੌਜਵਾਨ ਉੱਦਮਾਂ ਦਾ ਹੱਥ ਫੜਨਾ। ਉਨ੍ਹਾਂ ਪ੍ਰਯਤਨਾਂ ਦੇ ਹਿੱਸੇ ਵਜੋਂ ਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਵਰਗੇ ਪ੍ਰੋਗਰਾਮਾਂ ਨੂੰ ਸੂਚੀਬੱਧ ਕੀਤਾ। 'ਏਂਜਲ ਟੈਕਸਦੀਆਂ ਸਮੱਸਿਆਵਾਂ ਨੂੰ ਦੂਰ ਕਰਨਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣਸਰਕਾਰੀ ਫੰਡਾਂ ਦੀ ਵਿਵਸਥਾ ਕਰਨ, 9 ਕਿਰਤ ਅਤੇ 3 ਵਾਤਾਵਰਣ ਕਾਨੂੰਨਾਂ ਦੇ ਸਵੈ-ਪ੍ਰਮਾਣੀਕਰਨ ਦੀ ਆਗਿਆ ਦੇਣ ਅਤੇ 25 ਹਜ਼ਾਰ ਤੋਂ ਵੱਧ ਪਾਲਣਾ ਸ਼ਰਤਾਂ ਨੂੰ ਹਟਾਉਣ ਵਰਗੇ ਉਪਾਵਾਂ ਨੇ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ। ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ) ਪਲੈਟਫਾਰਮ 'ਤੇ ਸਟਾਰਟਅੱਪ ਰਨਵੇਅ ਸਰਕਾਰ ਨੂੰ ਸਟਾਰਟਅੱਪ ਸੇਵਾਵਾਂ ਪ੍ਰਦਾਨ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਬਚਪਨ ਤੋਂ ਹੀ ਵਿਦਿਆਰਥੀਆਂ ਵਿੱਚ ਨਵੀਨਤਾ ਲਈ ਖਿੱਚ ਪੈਦਾ ਕਰਕੇ ਦੇਸ਼ ਵਿੱਚ ਇਨੋਵੇਸ਼ਨ ਨੂੰ ਸੰਸਥਾਗਤ ਰੂਪ ਦੇਣ ਦੀ ਹੈ। 9000 ਤੋਂ ਵੱਧ ਅਟਲ ਟਿੰਕਰਿੰਗ ਲੈਬ ਬੱਚਿਆਂ ਨੂੰ ਸਕੂਲਾਂ ਵਿੱਚ ਇਨੋਵੇਸ਼ਨ ਲਿਆਉਣ ਅਤੇ ਨਵੇਂ ਵਿਚਾਰਾਂ 'ਤੇ ਕੰਮ ਕਰਨ ਦਾ ਮੌਕਾ ਦੇ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਨਵੇਂ ਡਰੋਨ ਨਿਯਮ ਹਨਜਾਂ ਨਵੀਂ ਪੁਲਾੜ ਨੀਤੀਸਰਕਾਰ ਦੀ ਤਰਜੀਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨੋਵੇਸ਼ਨ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਈਪੀਆਰ ਰਜਿਸਟ੍ਰੇਸ਼ਨ ਨਾਲ ਸਬੰਧਿਤ ਨਿਯਮਾਂ ਨੂੰ ਵੀ ਸਰਲ ਬਣਾਇਆ ਹੈ।

ਪ੍ਰਧਾਨ ਮੰਤਰੀ ਨੇ ਨਵੀਨਤਾ ਦੇ ਸੂਚਕਾਂ ਵਿੱਚ ਤੇਜ਼ੀ ਨਾਲ ਵਾਧੇ ਨੂੰ ਨੋਟ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2013-14 ਵਿੱਚ 4000 ਪੇਟੈਂਟ ਮਨਜ਼ੂਰ ਹੋਏ ਸਨਪਿਛਲੇ ਸਾਲ 28 ਹਜ਼ਾਰ ਤੋਂ ਵੱਧ ਪੇਟੈਂਟ ਮਨਜ਼ੂਰ ਕੀਤੇ ਗਏ ਸਨ। ਸਾਲ 2013-14 ਵਿੱਚ ਜਿੱਥੇ ਲਗਭਗ 70,000 ਟ੍ਰੇਡਮਾਰਕ ਰਜਿਸਟਰਡ ਹੋਏ ਸਨਉੱਥੇ 2020-21 ਵਿੱਚ 2.5 ਲੱਖ ਤੋਂ ਵੱਧ ਟ੍ਰੇਡਮਾਰਕ ਰਜਿਸਟਰਡ ਹੋਏ ਹਨ। ਸਾਲ 2013-14 ਵਿੱਚ ਜਿੱਥੇ ਸਿਰਫ਼ 4000 ਕਾਪੀਰਾਈਟ ਦਿੱਤੇ ਗਏ ਸਨਪਿਛਲੇ ਸਾਲ ਇਨ੍ਹਾਂ ਦੀ ਗਿਣਤੀ 16,000 ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੀ ਇਨੋਵੇਸ਼ਨ ਦੀ ਮੁਹਿੰਮ ਦੇ ਨਤੀਜੇ ਵਜੋਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈਜਿੱਥੇ ਭਾਰਤ 81ਵੇਂ ਸਥਾਨ 'ਤੇ ਸੀ ਪਰ ਹੁਣ ਭਾਰਤ ਸੂਚਕਾਂਕ ਵਿੱਚ 46ਵੇਂ ਸਥਾਨ 'ਤੇ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਦੇ ਸਟਾਰਟਅੱਪ 55 ਵੱਖ-ਵੱਖ ਉਦਯੋਗਾਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਸਟਾਰਟਅੱਪਸ ਦੀ ਗਿਣਤੀ ਪੰਜ ਸਾਲ ਪਹਿਲਾਂ 500 ਤੋਂ ਘੱਟ ਸੀ ਜੋ ਅੱਜ 60 ਹਜ਼ਾਰ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਸਟਾਰਟ-ਅੱਪ ਖੇਡ ਦੇ ਨਿਯਮਾਂ ਨੂੰ ਬਦਲ ਰਹੇ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਸਟਾਰਟ-ਅੱਪ ਨਵੇਂ ਭਾਰਤ ਦੀ ਰੀੜ੍ਹ ਦੀ ਹੱਡੀ ਬਣਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ ਸਾਲ ਦੇਸ਼ ਵਿੱਚ 42 ਯੂਨੀਕੌਰਨ ਆਏ ਸਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮਨਿਰਭਰ ਅਤੇ ਆਤਮਵਿਸ਼ਵਾਸ ਵਾਲੇ ਭਾਰਤ ਦੀ ਪਹਿਚਾਣ ਹਨ। ਅੱਜ ਭਾਰਤ ਤੇਜ਼ੀ ਨਾਲ ਯੂਨੀਕੌਰਨਸ ਦੀ ਸਦੀ ਵੱਲ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, "ਮੇਰਾ ਮੰਨਣਾ ਹੈ ਕਿ ਭਾਰਤ ਦੇ ਸਟਾਰਟ-ਅੱਪਸ ਦਾ ਸੁਨਹਿਰੀ ਯੁਗ ਹੁਣ ਸ਼ੁਰੂ ਹੋ ਰਿਹਾ ਹੈ

ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਖੇਤਰੀ-ਲਿੰਗ ਅਸਮਾਨਤਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉੱਦਮਤਾ ਦੁਆਰਾ ਸਸ਼ਕਤੀਕਰਨ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ 625 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ ਘੱਟੋ-ਘੱਟ ਇੱਕ ਸਟਾਰਟਅੱਪ ਹੈ ਅਤੇ ਅੱਧੇ ਤੋਂ ਵੱਧ ਸਟਾਰਟਅੱਪ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਹਨ। ਇਹ ਆਮ ਗ਼ਰੀਬ ਪਰਿਵਾਰਾਂ ਦੇ ਵਿਚਾਰਾਂ ਨੂੰ ਕਾਰੋਬਾਰਾਂ ਵਿੱਚ ਬਦਲ ਰਹੇ ਹਨ ਅਤੇ ਲੱਖਾਂ ਨੌਜਵਾਨ ਭਾਰਤੀਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਵਿਭਿੰਨਤਾ ਨੂੰ ਇੱਕ ਪ੍ਰਮੁੱਖ ਤਾਕਤ ਅਤੇ ਭਾਰਤ ਦੀ ਵਿਸ਼ਵਵਿਆਪੀ ਪਹਿਚਾਣ ਦਾ ਮੁੱਖ ਮੀਲਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਯੂਨੀਕੌਰਨ ਅਤੇ ਸਟਾਰਟਅੱਪ ਇਸ ਵਿਭਿੰਨਤਾ ਦੇ ਦੂਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੋਂ ਸਟਾਰਟ-ਅੱਪ ਅਸਾਨੀ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਤੱਕ ਪਹੁੰਚ ਸਕਦੇ ਹਨ। ਇਸ ਲਈ "ਸਿਰਫ਼ ਆਪਣੇ ਸੁਪਨਿਆਂ ਨੂੰ ਸਥਾਨਕ ਨਾ ਰੱਖੋਉਹਨਾਂ ਨੂੰ ਵਿਸ਼ਵਵਿਆਪੀ ਬਣਾਓ। ਉਨ੍ਹਾਂ ਇਨੋਵੇਟਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ, "ਇਸ ਮੰਤਰ ਨੂੰ ਯਾਦ ਰੱਖੋ- ਆਓ ਭਾਰਤ ਲਈ ਇਨੋਵੇਟ ਕਰੀਏਭਾਰਤ ਤੋਂ ਇਨੋਵੇਟ ਕਰੀਏ

ਪ੍ਰਧਾਨ ਮੰਤਰੀ ਨੇ ਕਈ ਖੇਤਰਾਂ ਦਾ ਸੁਝਾਅ ਦਿੱਤਾ ਜਿੱਥੇ ਸਟਾਰਟਅੱਪ ਈਕੋਸਿਸਟਮ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ 'ਤੇ ਵਾਧੂ ਜਗ੍ਹਾ ਦੀ ਵਰਤੋਂ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਲਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰੱਖਿਆ ਨਿਰਮਾਣਚਿੱਪ ਨਿਰਮਾਣ ਵਰਗੇ ਖੇਤਰ ਬਹੁਤ ਸਾਰੀਆਂ ਸੰਭਾਵਨਾਵਾਂ ਪੇਸ਼ ਕਰਦੇ ਹਨ। ਉਨ੍ਹਾਂ ਡਰੋਨ ਸੈਕਟਰ 'ਤੇ ਚਰਚਾ ਕਰਦਿਆਂ ਕਿਹਾ ਕਿ ਨਵੀਂ ਡਰੋਨ ਨੀਤੀ ਤੋਂ ਬਾਅਦ ਬਹੁਤ ਸਾਰੇ ਨਿਵੇਸ਼ਕ ਡਰੋਨ ਸਟਾਰਟਅੱਪ ਵਿੱਚ ਨਿਵੇਸ਼ ਕਰ ਰਹੇ ਹਨ। ਥਲ ਸੈਨਾਜਲ ਸੈਨਾ ਅਤੇ ਵਾਯੂ ਸੈਨਾ ਨੇ ਡ੍ਰੋਨ ਸਟਾਰਟਅੱਪਸ ਨੂੰ 500 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ। ਸ਼ਹਿਰੀ ਯੋਜਨਾਬੰਦੀ ਵਿੱਚਪ੍ਰਧਾਨ ਮੰਤਰੀ ਨੇ ਸੰਭਾਵੀ ਖੇਤਰਾਂ ਦੇ ਰੂਪ ਵਿੱਚ 'ਵਰਕ ਟੂ ਵਰਕ ਕੰਸੈਪਟ', ਏਕੀਕ੍ਰਿਤ ਉਦਯੋਗਿਕ ਅਸਟੇਟ ਅਤੇ ਸਮਾਰਟ ਗਤੀਸ਼ੀਲਤਾ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ 21ਵੀਂ ਸਦੀ ਦੇ ਨੌਜਵਾਨ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਰਾਸ਼ਟਰ ਦੀ ਆਤਮਨਿਰਭਰਤਾ ਦੋਵਾਂ ਦਾ ਆਧਾਰ ਹੈ। 'ਗ੍ਰਾਮੀਣ ਅਰਥਵਿਵਸਥਾ ਤੋਂ ਉਦਯੋਗ 4.0 ਤੱਕਸਾਡੀਆਂ ਜ਼ਰੂਰਤ ਅਤੇ ਸਾਡੀ ਸੰਭਾਵਨਾ ਦੋਵੇਂ ਅਸੀਮਤ ਹਨ। ਉਨ੍ਹਾਂ ਕਿਹਾ, "ਭਵਿੱਖ ਦੀ ਟੈਕਨੋਲੋਜੀ ਨਾਲ ਸਬੰਧਿਤ ਖੋਜ ਅਤੇ ਵਿਕਾਸ 'ਤੇ ਨਿਵੇਸ਼ ਕਰਨਾ ਸਰਕਾਰ ਦੀ ਅੱਜ ਦੀ ਤਰਜੀਹ ਹੈ

ਭਵਿੱਖ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਲਹਾਲ ਸਾਡੀ ਅੱਧੀ ਆਬਾਦੀ ਆਨਲਾਈਨ ਹੈਇਸ ਲਈ ਭਵਿੱਖ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ ਅਤੇ ਉਨ੍ਹਾਂ ਨੇ ਸਟਾਰਟ-ਅੱਪਸ ਨੂੰ ਪਿੰਡਾਂ ਵੱਲ ਵੀ ਵਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਭਾਵੇਂ ਇਹ ਮੋਬਾਈਲ ਇੰਟਰਨੈੱਟ ਹੋਵੇਬਰਾਡਬੈਂਡ ਕਨੈਕਟੀਵਿਟੀ ਜਾਂ ਭੌਤਿਕ ਕਨੈਕਟੀਵਿਟੀਪਿੰਡਾਂ ਦੀਆਂ ਇੱਛਾਵਾਂ ਵਧ ਰਹੀਆਂ ਹਨ ਅਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰ ਵਿਸਤਾਰ ਦੀ ਇੱਕ ਨਵੀਂ ਲਹਿਰ ਦੀ ਉਡੀਕ ਕਰ ਰਹੇ ਹਨ"

ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨੂੰ ਕਿਹਾ ਕਿ ਇਹ ਨਵੀਨਤਾ ਦਾ ਇੱਕ ਨਵਾਂ ਯੁਗ ਹੈ ਭਾਵ ਵਿਚਾਰਉਦਯੋਗ ਅਤੇ ਨਿਵੇਸ਼ ਅਤੇ ਉਨ੍ਹਾਂ ਦੀ ਕਿਰਤਉੱਦਮਪੂੰਜੀ ਸਿਰਜਣਾ ਅਤੇ ਰੋਜ਼ਗਾਰ ਸਿਰਜਣ ਭਾਰਤ ਲਈ ਹੋਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਕਿਹਾ, "ਮੈਂ ਤੁਹਾਡੇ ਨਾਲ ਖੜ੍ਹਾ ਹਾਂਸਰਕਾਰ ਤੁਹਾਡੇ ਨਾਲ ਹੈ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।"

 

https://twitter.com/PMOIndia/status/1482237810946228224

https://twitter.com/PMOIndia/status/1482238144015921160

https://twitter.com/PMOIndia/status/1482238141457387521

https://twitter.com/PMOIndia/status/1482238953621422091

https://twitter.com/PMOIndia/status/1482239481134878724

https://twitter.com/PMOIndia/status/1482240231671799810

https://twitter.com/PMOIndia/status/1482240227775500291

https://twitter.com/PMOIndia/status/1482240291017211904

https://twitter.com/PMOIndia/status/1482240549281480715

https://twitter.com/PMOIndia/status/1482241120948359170

https://twitter.com/PMOIndia/status/1482241447021936640

https://twitter.com/PMOIndia/status/1482242937266536449

https://twitter.com/PMOIndia/status/1482244657786818562

 

https://youtu.be/0_t9hZkQTG4

 

 **********

ਡੀਐੱਸ/ਏਕੇ


(Release ID: 1790152) Visitor Counter : 196