ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਧਦੇ ਕੋਵਿਡ ਕੇਸਾਂ ਦੇ ਚਲਦੇ ਗਰਭਵਤੀ ਮਹਿਲਾ ਅਤੇ ਦਿਵਿਯਾਂਗ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ ਦਿੱਤੀ ਗਈ ਹੈ
Posted On:
09 JAN 2022 2:46PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ , ਲੋਕ ਸ਼ਿਕਾਇਤਾਂ , ਪੈਂਸ਼ਨਾਂ , ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਮਹਾਮਾਰੀ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ( ਡੀਓਪੀਟੀ ) ਦੇ ਦਿਸ਼ਾ- ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗਰਭਵਤੀ ਮਹਿਲਾ ਅਤੇ ਦਿਵਿਯਾਂਗ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ ਦਿੱਤੀ ਗਈ ਹੈ । ਹਾਲਾਂਕਿ , ਉਨ੍ਹਾਂ ਨੂੰ ਉਪਲੱਬਧ ਰਹਿਣ ਅਤੇ ਘਰ ਤੋਂ ਕੰਮ ਕਰਨ ਦੀ ਜ਼ਰੂਰਤ ਹੋਵੇਗੀ ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਕੰਟੇਨਮੈਂਟ ਜੋਨ ( ਰੋਕਥਾਮ ਖੇਤਰ) ਵਿੱਚ ਰਹਿਣ ਵਾਲੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵੀ ਉਸ ਸਮੇਂ ਤੱਕ ਦਫ਼ਤਰ ਆਉਣ ਤੋਂ ਛੋਟ ਰਹੇਗੀ , ਜਦੋਂ ਤੱਕ ਉਨ੍ਹਾਂ ਦੇ ਕੰਟੇਨਮੈਂਟ ਜੋਨ ਨੂੰ ਡੀਨੋਟੀਫਾਈਡ ਨਹੀਂ ਕੀਤਾ ਜਾਂਦਾ ।
ਮੰਤਰੀ ਨੇ ਅੱਗੇ ਦੱਸਿਆ ਕਿ ਐਡੀਸ਼ਨਲ ਸਕੱਤਰ ਅਹੁਦੇ ਦੇ ਪੱਧਰ ਤੋਂ ਨੀਚੇ ਦੇ ਸਰਕਾਰੀ ਕਰਮੀਆਂ ਦੀ ਮੌਜੂਦਗੀ ਅਸਲ ਸੰਖਿਆ ਦੇ 50 ਫੀਸਦੀ ਤੱਕ ਸੀਮਿਤ ਕਰ ਦਿੱਤੀ ਗਈ ਹੈ ਅਤੇ ਬਾਕੀ 50 ਫੀਸਦੀ ਘਰ ਤੋਂ ਕੰਮ ਕਰਨਗੇ । ਉਨ੍ਹਾਂ ਨੇ ਕਿਹਾ ਕਿ ਸਾਰੇ ਸੰਬੰਧਿਤ ਵਿਭਾਗਾਂ ਵਿੱਚ ਇਸ ਦੇ ਅਨੁਰੂਪ ਕਾਰਜ ਸੂਚੀ ਤਿਆਰ ਕੀਤੀ ਜਾਵੇਗੀ ।
ਹਾਲਾਂਕਿ , ਮੰਤਰੀ ਨੇ ਕਿਹਾ ਜੋ ਅਧਿਕਾਰੀ/ਕਰਮਚਾਰੀ ਦਫ਼ਤਰ ਨਹੀਂ ਆ ਰਹੇ ਹਨ ਅਤੇ ਘਰ ਤੋਂ ਕੰਮ ਕਰ ਰਹੇ ਹਨ , ਉਹ ਹਰ ਸਮੇਂ ਟੈਲੀਫੋਨ ਅਤੇ ਸੰਚਾਰ ਦੇ ਹੋਰ ਇਲੈਕਟ੍ਰੌਨਿਕ ਮਾਧਿਅਮਾਂ ਦੇ ਜ਼ਰੀਏ ਉਪਲੱਬਧ ਰਹਿਣਗੇ ।
ਕੋਵਿਡ - 19 ਵਿਸ਼ਾਣੂ ਦੇ ਸੰਕ੍ਰਮਣ ਦੀ ਤੇਜ਼ੀ ਨੂੰ ਵੇਖਦੇ ਹੋਏ ਡਾ . ਜਿਤੇਂਦਰ ਸਿੰਘ ਨੇ ਕਿਹਾ ਕਿ ਡੀਓਪੀਟੀ ਦਾ ਦਫ਼ਤਰ ਮੀਮੋ ( ਓਐੱਮ ) ਇਸ ਸਲਾਹ ਦੇ ਨਾਲ ਜਾਰੀ ਕੀਤਾ ਗਿਆ ਹੈ ਕਿ ਜਿਥੋਂ ਤੱਕ ਸੰਭਵ ਹੋਵੇ ਆਧਿਕਾਰਿਕ ਬੈਠਕਾਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੀ ਕੀਤੀਆਂ ਜਾਣ। ਉਨ੍ਹਾਂ ਨੇ ਅੱਗੇ ਕਿਹਾ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ , ਵਿਜ਼ਿਟਰਾਂ ਦੇ ਨਾਲ ਵਿਅਕਤੀਗਤ ਬੈਠਕਾਂ ਤੋਂ ਬਚਣਾ ਚਾਹੀਦਾ ਹੈ ।
ਮੰਤਰੀ ਨੇ ਕਿਹਾ ਕਿ ਦਫ਼ਤਰ ਪਰਿਸਰ ਵਿੱਚ ਅਧਿਕ ਭੀੜ ਤੋਂ ਬਚਣ ਲਈ ਅਧਿਕਾਰੀ/ਕਰਮਚਾਰੀ ਵੱਖ - ਵੱਖ ਸਮੇਂ ਦਾ ਪਾਲਣ ਕਰਨਗੇ । ਯਾਨੀ ( ਕ ) ਸਵੇਰੇ 9:00 ਵਜੇ ਤੋਂ ਸ਼ਾਮ 5:30 ਵਜੇ ਤੱਕ ਅਤੇ ( ਬੀ ) ਸਵੇਰੇ 10:00 ਵਜੇ ਤੋਂ ਸ਼ਾਮ 6 : 30 ਵਜੇ ਤੱਕ ।
ਇਸ ਵਿੱਚ , ਡੀਓਪੀਟੀ ਨੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਵਿਡ - ਉੱਚਿਤ ਵਿਵਹਾਰ ਦਾ ਸਖਤੀ ਨਾਲ ਪਾਲਣ ਕਰਨ ਦੀ ਸਲਾਹ ਦਿੱਤੀ ਹੈ । ਇਸ ਦੇ ਤਹਿਤ ਵਾਰ - ਵਾਰ ਹੱਥ ਧੋਣਾ/ ਸੈਨੀਟਾਈਜੇਸ਼ਨ , ਫੇਸ ਮਾਸਕ / ਫੇਸ ਕਵਰ ਪਹਿਨਣ ਅਤੇ ਹਰ ਸਮੇਂ ਸਰੀਰਕ ਦੂਰੀ ਦਾ ਪਾਲਣ ਕਰਨਾ ਸ਼ਾਮਿਲ ਹੈ । ਕਾਰਜ ਸਥਾਨ ਦੇ ਵਿਸ਼ੇਸ਼ ਤੌਰ ’ਤੇ ਵਾਰ - ਵਾਰ ਸਪਰਸ਼ ਕੀਤੀਆਂ ਜਾਣ ਵਾਲੀਆਂ ਸਤ੍ਹਾਂ ਦੀ ਲੋੜੀਂਦੀ ਸਫਾਈ ਅਤੇ ਸੈਨੀਟਾਈਜੇਸ਼ਨ ਨੂੰ ਵੀ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡੀਓਪੀਟੀ ਦੇ ਓਐੱਮ ਦੇ ਅਨੁਰੂਪ ਜਾਰੀ ਦਿਸ਼ਾ-ਨਿਰਦੇਸ਼ 31 ਜਨਵਰੀ , 2022 ਤੱਕ ਪ੍ਰਭਾਵੀ ਰਹਿਣਗੇ । ਹਾਲਾਂਕਿ , ਇਸ ਦੌਰਾਨ ਸਮੇਂ - ਸਮੇਂ ਉੱਤੇ ਇਸ ਦੀ ਨਿਯਮਿਤ ਸਮੀਖਿਆ ਕੀਤੀ ਜਾਵੇਗੀ ਅਤੇ ਸਥਿਤੀ ਨੂੰ ਦੇਖਦੇ ਹੋਏ ਇਸ ਦੇ ਅਨੁਰੂਪ ਦਿਸ਼ਾ- ਨਿਰਦੇਸ਼ਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ।
*****
ਐੱਸਐੱਨਸੀ/ਆਰਆਰ
(Release ID: 1788905)
Visitor Counter : 156