ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਦੇ ਖੇਤਰ ਵਿੱਚ ਕਿਸੇ ਵੀ ਸੰਭਾਵੀ ਰੁਕਾਵਟ ਤੋਂ ਬਚਣ ਲਈ ਕੇਂਦਰ ਨੇ ਹੈਲਪਡੈਸਕ ਅਤੇ ਕੰਟਰੋਲ ਰੂਮ ਸਥਾਪਿਤ ਕੀਤੇ
ਡੀਪੀਆਈਆਈਟੀ ਹੈਲਪਡੈਸਕ ਕੋਵਿਡ ਦੇ ਸਮੇਂ ਵਿੱਚ ਬਿਨਾ ਕਿਸੇ ਪਾਬੰਦੀ ਦੇ ਸਮਾਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਂਦਾ ਹੈ
ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਮਹਾਮਾਰੀ ਦੇ ਵਧਣ ਦੇ ਨਾਲ ਅੰਤਰਰਾਸ਼ਟਰੀ ਵਪਾਰ ਦਾ ਸਮਰਥਨ ਕਰਨ ਲਈ ਇੱਕ ਕੋਵਿਡ-19 ਹੈਲਪਡੈਸਕ ਖੋਲ੍ਹਿਆ ਹੈ
Posted On:
07 JAN 2022 1:41PM by PIB Chandigarh
ਦੇਸ਼ ਭਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਨੇ ਕੋਵਿਡ ਮਾਮਲਿਆਂ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਵੱਖ-ਵੱਖ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੇ ਗਏ ਕਦਮਾਂ ਦਾ ਨੋਟਿਸ ਲਿਆ ਹੈ। ਇਸ ਲਈ ਅਹਿਤਿਆਤ ਵਜੋਂ ਸਾਡੇ ਵਪਾਰਕ ਈਕੋ-ਸਿਸਟਮ ਨੂੰ ਸਮਰਥਨ ਦੇਣ ਲਈ ਡੀਪੀਆਈਆਈਟੀ ਵੱਖ-ਵੱਖ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ (ਜੇ ਕੋਈ ਹੈ) ਦੇ ਕਾਰਨ ਵਸਤੂਆਂ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਅਤੇ ਵੰਡ ਦੌਰਾਨ ਪੈਦਾ ਹੋਣ ਵਾਲੀ ਸਥਿਤੀ ਅਤੇ ਮੁੱਦਿਆਂ (ਜੇ ਕੋਈ ਹੈ) ਨੂੰ ਦੀ ਨਿਗਰਾਨੀ ਕਰੇਗਾ।
ਨਿਰਮਾਣ, ਆਵਾਜਾਈ, ਵੰਡ, ਥੋਕ ਜਾਂ ਈ-ਕਮਰਸ ਕੰਪਨੀਆਂ ਨੂੰ ਮਾਲ ਦੀ ਆਵਾਜਾਈ ਅਤੇ ਵੰਡ ਜਾਂ ਸਰੋਤਾਂ ਦੀ ਗਤੀਵਿਧੀ ਵਿੱਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਵਿਭਾਗ ਨੂੰ ਹੇਠਾਂ ਦਿੱਤੇ ਟੈਲੀਫੋਨ ਨੰਬਰ/ਈ-ਮੇਲ 'ਤੇ ਕੀਤਾ ਜਾ ਸਕਦਾ ਹੈ:
ਟੈਲੀਫੋਨ ਨੰਬਰ +91 11 23063554, 23060625
ਈਮੇਲ: dpiit-controlroom[at]gov[dot]in
ਉਪਰੋਕਤ ਟੈਲੀਫੋਨ ਨੰਬਰ 05.01.2022 ਤੋਂ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੰਮ ਕਰ ਰਹੇ ਹਨ। ਇਸ ਕੰਟਰੋਲ ਰੂਮ ਰਾਹੀਂ ਵੱਖ-ਵੱਖ ਹਿਤਧਾਰਕਾਂ ਦੁਆਰਾ ਰਿਪੋਰਟ ਕੀਤੇ ਗਏ ਮੁੱਦਿਆਂ ਨੂੰ ਸਬੰਧਿਤ ਰਾਜ/ਯੂਟੀ ਸਰਕਾਰਾਂ ਕੋਲ ਉਠਾਇਆ ਜਾਵੇਗਾ। ਇਸ ਲਈ ਭਾਈਵਾਲਾਂ ਨੂੰ ਉਪਰੋਕਤ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਵਣਜ ਵਿਭਾਗ ਅਤੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਵੀ ਨਿਰਯਾਤ ਅਤੇ ਆਯਾਤ ਸਥਿਤੀ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਵਪਾਰਕ ਹਿਤਧਾਰਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਨਿਗਰਾਨੀ ਕਰਨ ਦਾ ਕੰਮ ਕੀਤਾ ਹੈ। ਡੀਜੀਐੱਫਟੀ ਨੇ ਅੰਤਰਰਾਸ਼ਟਰੀ ਵਪਾਰ ਦੇ ਸਬੰਧ ਵਿੱਚ ਪੈਦਾ ਹੋਣ ਵਾਲੇ ਮੁੱਦਿਆਂ ਦਾ ਸਮਰਥਨ ਕਰਨ ਅਤੇ ਢੁਕਵੇਂ ਹੱਲ ਲੱਭਣ ਲਈ "ਕੋਵਿਡ -19 ਹੈਲਪਡੈਸਕ" ਨੂੰ ਚਾਲੂ ਕੀਤਾ ਹੈ।
"ਕੋਵਿਡ -19 ਹੈਲਪਡੈਸਕ" ਵਣਜ ਵਿਭਾਗ/ਡੀਜੀਐੱਫਟੀ, ਆਯਾਤ ਅਤੇ ਨਿਰਯਾਤ ਨਾਲ ਸਬੰਧਿਤ ਲਾਈਸੈਂਸ ਸਬੰਧੀ ਮੁੱਦਿਆਂ, ਕਸਟਮ ਕਲੀਅਰੈਂਸ ਵਿੱਚ ਦੇਰੀ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਪੇਚੀਦਗੀਆਂ, ਆਯਾਤ/ਨਿਰਯਾਤ ਦਸਤਾਵੇਜ਼ ਨਾਲ ਸਬੰਧਿਤ ਮੁੱਦਿਆਂ, ਬੈਂਕਿੰਗ ਮਾਮਲਿਆਂ ਆਦਿ ਦੀ ਦੇਖਭਾਲ ਕਰੇਗਾ।
ਹੈਲਪਡੈਸਕ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਹੋਰ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ ਨਾਲ ਵਪਾਰ ਨਾਲ ਸਬੰਧਿਤ ਮੁੱਦਿਆਂ ਨੂੰ ਇਕੱਠਾ ਕਰੇਗਾ ਅਤੇ ਉਨ੍ਹਾਂ ਨਾਲ ਤਾਲਮੇਲ ਕਰੇਗਾ ਅਤੇ ਉਨ੍ਹਾਂ ਦੇ ਸਹਿਯੋਗ ਦੀ ਮੰਗ ਕਰਨ ਅਤੇ ਜਿੰਨਾ ਸੰਭਵ ਹੋ ਸਕੇ ਹੱਲ ਪ੍ਰਦਾਨ ਕਰਨ ਲਈ ਤਾਲਮੇਲ ਵੀ ਕਰੇਗਾ।
ਨਿਰਯਾਤ-ਆਯਾਤ ਸਮੂਹ ਹੇਠਾਂ ਦਿੱਤੇ ਕਦਮਾਂ ਦੀ ਵਰਤੋਂ ਕਰਕੇ ਡੀਜੀਐੱਫਟੀ ਦੀ ਵੈੱਬਸਾਈਟ 'ਤੇ ਜਾਣਕਾਰੀ ਦੇ ਸਕਦਾ ਹੈ ਅਤੇ ਆਪਣੇ ਮੁੱਦਿਆਂ ਨਾਲ ਸਬੰਧਿਤ ਜਾਣਕਾਰੀ ਜਮ੍ਹਾਂ ਕਰ ਸਕਦਾ ਹੈ, ਜਿਨ੍ਹਾਂ ਲਈ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।
I. ਡੀਜੀਐੱਫਟੀ ਦੀ ਵੈੱਬਸਾਈਟ (https://dgft.gov.in ) 'ਤੇ ਜਾਓ ---> ਸੇਵਾਵਾਂ -->ਡੀਜੀਐੱਫਟੀ ਹੈਲਪਡੈਸਕ ਸੇਵਾਵਾਂ
II. "ਨਵੀਂ ਅਰਜੀ ਬਣਾਓ" ਅਤੇ ਸ਼੍ਰੇਣੀ ਨੂੰ "ਕੋਵਿਡ -19" ਵਜੋਂ ਚੁਣੋ।
III. ਉਚਿਤ ਉਪ ਸ਼੍ਰੇਣੀ ਦੀ ਚੋਣ ਕਰੋ, ਹੋਰ ਸਬੰਧਿਤ ਵੇਰਵੇ ਦਰਜ ਕਰੋ ਅਤੇ ਜਮ੍ਹਾ ਕਰੋ।
ਵਿਕਲਪਕ ਤੌਰ 'ਤੇ, ਮੁੱਦਿਆਂ ਨੂੰ ਈਮੇਲ ਆਈਡੀ: dgftedi[at]nic[dot]in 'ਤੇ ਕੋਵਿਡ-19 ਹੈਲਪਡੈਸਕ ਦੇ ਵਿਸ਼ੇ ਦੇ ਨਾਲ ਭੇਜਿਆ ਜਾ ਸਕਦਾ ਹੈ, ਜਾਂ ਟੋਲ ਫ੍ਰੀ ਨੰਬਰ 1800-111-550 'ਤੇ ਕਾਲ ਕੀਤੀ ਜਾ ਸਕਦੀ ਹੈ।
ਡੀਜੀਐੱਫਟੀ ਹੈਲਪਡੈਸਕ ਸੇਵਾਵਾਂ ਦੇ ਅਧੀਨ ਸਟੇਟਸ ਟ੍ਰੈਕਰ ਦੀ ਵਰਤੋਂ ਕਰਕੇ ਪ੍ਰਸਤਾਵਾਂ ਅਤੇ ਫੀਡਬੈਕਾਂ ਦੀ ਸਥਿਤੀ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇਨ੍ਹਾਂ ਟਿਕਟਾਂ ਦੀ ਸਥਿਤੀ ਅੱਪਡੇਟ ਹੋਣ 'ਤੇ ਈਮੇਲ ਅਤੇ ਐੱਸਐੱਮਐੱਸ ਵੀ ਭੇਜੇ ਜਾਣਗੇ। ਵਪਾਰਕ ਸਮੂਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਪ੍ਰਦਾਨ ਕੀਤੀਆਂ ਗਈਆਂ ਸੁਵਿਧਾਵਾਂ ਦੀ ਸਹੀ ਵਰਤੋਂ ਕਰਨ।
******
ਪੀਕੇ/ਐੱਮਐੱਸ
(Release ID: 1788497)
Visitor Counter : 165