ਮੰਤਰੀ ਮੰਡਲ

ਕੈਬਨਿਟ ਨੇ ਆਪਦਾ ਪ੍ਰਬੰਧਨ ਦੇ ਖੇਤਰ ’ਚ ਸਹਿਯੋਗ ਲਈ ਭਾਰਤ ਅਤੇ ਤੁਰਕਮੇਨਿਸਤਾਨ ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 06 JAN 2022 4:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਆਪਦਾ ਪ੍ਰਬੰਧਨ ਦੇ ਖੇਤਰ ਚ ਸਹਿਯੋਗ ਲਈ ਭਾਰਤ ਅਤੇ ਤੁਰਕਮੇਨਿਸਤਾਨ ਦੇ ਦਰਮਿਆਨ ਇੱਕ ਸਹਿਮਤੀਪੱਤਰ (MoU) ’ਤੇ ਕੀਤੇ ਗਏ ਹਸਤਾਖਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਸਹਿਮਤੀਪੱਤਰ (MoU) ਇੱਕ ਅਜਿਹੀ ਪ੍ਰਣਾਲੀ ਕਾਇਮ ਕਰਨੀ ਚਾਹੁੰਦਾ ਹੈ, ਜਿਸ ਅਧੀਨ ਭਾਰਤ ਤੇ ਤੁਰਕਮੇਨਿਸਤਾਨ ਦੋਵਾਂ ਨੂੰ ਇੱਕਦੂਸਰੇ ਦੇ ਆਪਦਾ ਪ੍ਰਬੰਧਨ ਦੀਆਂ ਪ੍ਰਕਿਰਿਆਵਾਂ ਦਾ ਲਾਭ ਮਿਲੇਗਾ ਅਤੇ ਇਸ ਨਾਲ ਆਪਦਾ ਪ੍ਰਬੰਧਨ ਦੇ ਖੇਤਰ ਚ ਤਿਆਰੀ, ਹੁੰਗਾਰਾ ਦੇਣ ਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਇਹ ਸਹਿਮਤੀਪੱਤਰ ਨਿਮਨਲਿਖਤ ਖੇਤਰਾਂ ਚ ਪਰਸਪਰ ਲਾਭ ਮਿਲਣ ਦੇ ਆਧਾਰ ਉੱਤੇ ਸਹਿਯੋਗ ਦੇਣ ਤੇ ਵਿਚਾਰ ਕਰੇਗਾ:

  1. ਹੰਗਾਮੀ ਹਾਲਾਤ ਦੀ ਨਿਗਰਾਨੀ ਤੇ ਭਵਿੱਖਬਾਣੀ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਮੁਲਾਂਕਣ;
  2. ਆਪਦਾ ਪ੍ਰਬੰਧਨ ਵਿੱਚ ਸ਼ਾਮਲ ਢੁਕਵੀਆਂ ਸੰਸਥਾਵਾਂ ਵਿਚਕਾਰ, ਸਮਰੱਥ ਅਥਾਰਿਟੀਆਂ ਰਾਹੀਂ ਆਪਸੀ ਗੱਲਬਾਤ;
  3. ਖੋਜ ਪ੍ਰੋਜੈਕਟਾਂ ਦੀ ਸਾਂਝੀ ਯੋਜਨਾਬੰਦੀ, ਵਿਕਾਸ ਅਤੇ ਲਾਗੂਕਰਣ, ਵਿਗਿਆਨਕ ਅਤੇ ਤਕਨੀਕੀ ਪ੍ਰਕਾਸ਼ਨਾਂ ਦਾ ਅਦਾਨ-ਪ੍ਰਦਾਨ ਅਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਖੋਜ ਕਾਰਜਾਂ ਦੇ ਨਤੀਜੇ; ਇਸ ਸਮਝੌਤੇ ਦੇ ਦਾਇਰੇ ਵਿੱਚ ਆਪਸੀ ਸਹਿਮਤੀ ਅਨੁਸਾਰ ਜਾਣਕਾਰੀ, ਅਖ਼ਬਾਰਾਂ ਜਾਂ ਕੋਈ ਹੋਰ ਪ੍ਰਕਾਸ਼ਨਾਂ, ਵੀਡੀਓ ਅਤੇ ਫੋਟੋ ਸਮੱਗਰੀ ਦੇ ਨਾਲ-ਨਾਲ ਟੈਕਨੋਲੋਜੀਆਂ ਦਾ ਅਦਾਨ-ਪ੍ਰਦਾਨ;
  4. ਸੰਯੁਕਤ ਕਾਨਫਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ ਦੇ ਨਾਲ ਨਾਲ ਸਬੰਧਿਤ ਖੇਤਰਾਂ ਵਿੱਚ ਅਭਿਆਸਾਂ ਅਤੇ ਸਿਖਲਾਈਆਂ ਦਾ ਸੰਗਠਨ; ਆਪਦਾ ਪ੍ਰਬੰਧਨ ਵਿੱਚ ਮਾਹਿਰਾਂ ਅਤੇ ਅਨੁਭਵਾਂ ਦਾ ਅਦਾਨ-ਪ੍ਰਦਾਨ;
  5. ਖੋਜ ਅਤੇ ਬਚਾਅ ਕਾਰਜਾਂ ਵਿੱਚ ਪਹਿਲੇ ਜਵਾਬ ਦੇਣ ਵਾਲਿਆਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ; ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਦੀ ਸੁਵਿਧਾ ਲਈ ਸਿਖਿਆਰਥੀਆਂ ਅਤੇ ਮਾਹਿਰਾਂ ਦਾ ਅਦਾਨ-ਪ੍ਰਦਾਨ;
  6. ਸਹਾਇਤਾ ਪ੍ਰਦਾਨ ਕਰਨਾ, ਜਿਵੇਂ ਕਿ ਆਪਸੀ ਸਹਿਮਤੀ ਨਾਲ, ਤਕਨੀਕੀ ਸੁਵਿਧਾਵਾਂ ਅਤੇ ਸਾਜ਼ੋ-ਸਮਾਨ ਪ੍ਰਦਾਨ ਕਰਨ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਵਧਾਉਣ ਅਤੇ ਆਪਦਾ ਪ੍ਰਬੰਧਨ ਵਿੱਚ ਪਾਰਟੀਆਂ ਦੀ ਸਮਰੱਥਾ ਨਿਰਮਾਣ ਲਈ;
  7. ਹੰਗਾਮੀ ਹਾਲਤ ਦੌਰਾਨ ਹੁੰਗਾਰਾ ਦੇਣ ਵੇਲੇ, ਆਪਸੀ ਸਹਿਮਤੀ ਅਨੁਸਾਰ ਸਹਾਇਤਾ ਪ੍ਰਦਾਨ ਕਰਨਾ;
  8. ਆਪਦਾ ਸਮੇਂ ਲਚਕਦਾਰ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਗਿਆਨ ਅਤੇ ਮੁਹਾਰਤ ਦਾ ਆਪਸੀ ਸਹਿਯੋਗ ਸਾਂਝਾ ਕਰਨਾ;
  9. ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮਾਪਦੰਡਾਂ ਅਨੁਸਾਰ ਆਪਸੀ ਸਹਿਮਤੀ ਦੇ ਰੂਪ ਵਿੱਚ ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ ਨੂੰ ਪੇਸ਼ ਕਰਨਾ;
  10. ਆਪਦਾ ਪ੍ਰਬੰਧਨ ਨਾਲ ਸਬੰਧਿਤ ਕੋਈ ਹੋਰ ਗਤੀਵਿਧੀਆਂ, ਜੋ ਪਾਰਟੀਆਂ ਦੇ ਸਮਰੱਥ ਅਧਿਕਾਰੀਆਂ ਦੁਆਰਾ ਆਪਸੀ ਸਹਿਮਤੀ ਨਾਲ ਹੋ ਸਕਦੀਆਂ ਹਨ;

 

ਇਸ ਸਮੇਂ, ਭਾਰਤ ਨੇ ਸਵਿਟਜ਼ਰਲੈਂਡ, ਰੂਸ, ਸਾਰਕ (SAARC), ਜਰਮਨੀ, ਜਪਾਨ, ਤਾਜਿਕਸਤਾਨ, ਮੰਗੋਲੀਆ, ਬੰਗਲਾਦੇਸ਼ ਅਤੇ ਇਟਲੀ ਦੇ ਨਾਲ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਲਈ ਦੁਵੱਲੇ/ਬਹੁ-ਪੱਖੀ ਸਮਝੌਤੇ/ਐੱਮਓਯੂ/ਇੱਛਾ ਦੇ ਸੰਯੁਕਤ ਐਲਾਨ/ਸਹਿਯੋਗ ਦੇ ਮੈਮੋਰੰਡਮ 'ਤੇ ਹਸਤਾਖਰ ਕੀਤੇ ਹਨ।

****

 

ਡੀਐੱਸ



(Release ID: 1788194) Visitor Counter : 168