ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ “ਨਾਰੀ ਸ਼ਕਤੀ ਪੁਰਸਕਾਰ-2021” ਲਈ ਨਾਮਜ਼ਦਗੀਆਂ ਨੂੰ ਸੱਦਾ ਦਿੱਤਾ


ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਣ ਦੇ ਖੇਤਰ ਵਿੱਚ ਉਤਕ੍ਰਿਸ਼ਟ ਕੰਮ ਕਰਨ ਨੂੰ ਲੈ ਕੇ ਦਿੱਤਾ ਜਾਂਦਾ ਹੈ ਪੁਰਸਕਾਰ

31 ਜਨਵਰੀ, 2022 ਤੱਕ ਔਨਲਾਈਨ ਐਪਲੀਕੇਸ਼ਨ/ਨਾਮਜ਼ਦਗੀਆਂ ਦਿੱਤੀਆਂ ਜਾ ਸਕਣਗੀਆਂ

Posted On: 06 JAN 2022 3:06PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ “ਨਾਰੀ ਸ਼ਕਤੀ ਪੁਰਸਕਾਰ-2021 ਲਈ ਨਾਮਜ਼ਦਗੀਆਂ ਸੱਦਾ ਦਿੱਤਾ ਹੈ। ਐਪਲੀਕੇਸ਼ਨ/ਨਾਮਜ਼ਦਗੀ ਕੇਵਲ ਔਨਲਾਈਨ ਰਾਹੀਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ www.awards.gov.in. ਪੋਰਟਲ ‘ਤੇ ਭਰੇ ਜਾ ਸਕਦੇ ਹਨ। ਸਾਲ 2021 ਦੇ ਨਾਰੀ ਸ਼ਕਤੀ ਪੁਰਸਕਾਰ ਲਈ 31 ਜਨਵਰੀ, 2022 ਤੱਕ ਪ੍ਰਾਪਤ ਸਾਰੇ ਐਪਲੀਕੇਸ਼ਨ/ਨਾਮਜ਼ਦਗੀਆਂ ‘ਤੇ ਵਿਚਾਰ ਕੀਤਾ ਜਾਵੇਗਾ।

ਇਹ ਪੁਰਸਕਾਰ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਣ ਦੇ ਖੇਤਰ ਵਿੱਚ ਉਤਕ੍ਰਿਸ਼ਟ ਘੱਟ ਕਰਨ ਨੂੰ ਮਾਨਤਾ ਦਿੰਦੇ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਨਾਰੀ ਸ਼ਕਤੀ ਪੁਰਸਕਾਰ-2021 ਅੰਤਰਰਾਸ਼ਟਰੀ ਮਹਿਲਾ ਦਿਵਸ (8 ਮਾਰਚ, 2022) ਦੇ ਅਵਸਰ ‘ਤੇ ਦਿੱਤੇ ਜਾਣਗੇ।

ਨਾਰੀ ਸ਼ਕਤੀ ਪੁਰਸਕਾਰ ਲਈ ਯੋਗਤਾ ਮਾਪਦੰਡ ਅਤੇ ਹੋਰ ਵੰਡ ਦੇ ਸੰਬੰਧ ਵਿੱਚ ਦਿਸ਼ਾ-ਨਿਰਦੇਸ਼ https://wcd.nic.in/acts/guidelines-nari-shakti-puraskar-2021-onwards ‘ਤੇ ਦਿੱਤੇ ਗਏ ਹਨ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਹਰ ਸਾਲ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਮਹਿਲਾ ਸਸ਼ਕਤੀਕਰਣ, ਵਿਸ਼ੇਸ਼ ਰੂਪ ਤੋਂ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੀਆਂ ਮਹਿਲਾਵਾਂ ਲਈ ਇਨ੍ਹਾਂ ਦੀ ਸੇਵਾ ਦੇ ਸਨਮਾਨ ਵਿੱਚ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਜਾਂਦਾ ਹੈ। ਹਰੇਕ ਵਿਜੇਤਾ ਨੂੰ ਪੁਰਸਕਾਰ ਦੇ ਰੂਪ ਵਿੱਚ ਪ੍ਰਮਾਣਪੱਤਰ ਅਤੇ ਦੋ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਂਦੀ ਹੈ।

ਪੁਰਸਕਾਰ ਸਾਰਿਆਂ ਵਿਅਕਤੀਆਂ ਅਤੇ ਸੰਸਥਾਨਾਂ ਲਈ ਖੁੱਲ੍ਹੇ ਹਨ। ਪੁਰਸਕਾਰਾਂ ਦੀ ਅਧਿਕਤਮ ਸੰਖਿਆ (ਵਿਅਕਤੀਗਤ ਅਤੇ ਸੰਸਥਾਗਤ ਸਹਿਤ) 15 ਹੋ ਸਕਦੀ ਹੈ। ਹਾਲਾਂਕਿ, ਅਧਿਕਤਮ ਸੰਖਿਆ ਵਿੱਚ ਕਿਸੇ ਪ੍ਰਕਾਰ ਦੀ ਛੁੱਟ ਦੀ ਅਨੁਮਤੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੇ ਤਰਕ ‘ਤੇ ਦਿੱਤੀ ਜਾ ਸਕਦੀ ਹੈ। 

ਪੁਰਸਕਾਰਾਂ ਲਈ ਸਵੈ- ਨਾਮਜ਼ਦਗੀਆਂ ਅਤੇ ਸਿਫਾਰਿਸ਼ਾਂ ‘ਤੇ ਵੀ ਵਿਚਾਰ ਕੀਤਾ ਜਾਂਦਾ ਹੈ। ਚੋਣ ਕਮੇਟੀ ਆਪਣੀ ਮਰਜ਼ੀ ਅਨੁਸਾਰ ਉਚਿਤ ਤਰਕ ਦੇ ਨਾਲ ਪੁਰਸਕਾਰ ਦੇਵੇਗੀ। ਕਿਸੇ ਵਿਅਕਤੀ/ਸੰਖਿਆ ਦੀ ਸਿਫਾਰਿਸ਼ ਵੀ ਕਰ ਸਕਦੀ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਦੀ ਪ੍ਰਧਾਨਗੀ ਵਾਲੀ ਸਕ੍ਰੀਨਿੰਗ ਕਮੇਟੀ ਪੁਰਸਕਾਰਾਂ ਲਈ ਐਪਲੀਕੇਸ਼ਨ/ਅਨੁਸ਼ੰਸਿਤ ਸੰਸਥਾਨਾਂ ਅਤੇ ਵਿਅਕਤੀਆਂ ਦੀਆਂ ਉਪਲੱਬਧੀਆਂ ‘ਤੇ ਵਿਚਾਰ ਕਰਦੇ ਹੋਏ ਪੁਰਸਕਾਰਾਂ ਲਈ ਪ੍ਰਾਪਤ ਨਾਮਜ਼ਦਗੀਆਂ ਦੀ ਜਾਂਚ ਕਰਕੇ ਉਸ ਨੂੰ ਸ਼ੌਰਟਲਿਸਟ ਕਰੇਗੀ। ਪੁਰਸਕਾਰ ਵਿਜੇਤਾਵਾਂ ਦਾ ਅੰਤਿਮ ਚੋਣ ਸਕ੍ਰੀਨਿੰਗ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਅਧਾਰ ‘ਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਕਰੇਗੀ। 

******

ਬੀਵਾਈ



(Release ID: 1788163) Visitor Counter : 112