ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨਾਲ ਫੋਨ ’ਤੇ ਗੱਲਬਾਤ ਕੀਤੀ

Posted On: 05 JAN 2022 8:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਰਮਨੀ ਦੇ ਚਾਂਸਲਰ ਮਹਾਮਹਿਮ ਓਲਾਫ ਸ਼ੋਲਜ਼ ਨਾਲ ਫੋਨ ’ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਚਾਂਸਲਰ ਦਾ ਕਾਰਜਭਾਰ ਸੰਭਾਲਣ ’ਤੇ ਮਹਾਮਹਿਮ ਸ਼ੋਲਜ਼ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਸਾਬਕਾ ਚਾਂਸਲਰ ਅੰਜਲਾ ਮਰਕਲ ਦੇ ਵਿਸ਼ੇਸ਼ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਮਹਾਮਹਿਮ ਸ਼ੋਲਜ਼ ਦੀ ਅਗਵਾਈ ਵਿੱਚ ਇਸ ਸਕਾਰਾਤਮਕ ਗਤੀ ਨੂੰ ਅੱਗੇ ਵੀ ਜਾਰੀ ਰੱਖਣ ਦੀ ਪ੍ਰਤੀਬੱਧਤਾ ਜਤਾਈ।

ਦੋਹਾਂ ਨੇਤਾ ਇਸ ਗੱਲ ’ਤੇ ਸਹਿਮਤ ਹੋਏ ਕਿ ਨਵੀਂ ਜਰਮਨ ਸਰਕਾਰ ਵੱਲੋਂ ਐਲਾਨੀਆਂ ਸ਼ਾਸਨ ਪ੍ਰਾਥਮਿਕਤਾਵਾਂ ਅਤੇ ਭਾਰਤ ਦੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਤਾਲਮੇਲ ਨਜ਼ਰ ਆਉਂਦਾ ਹੈ। ਉਨ੍ਹਾਂ ਨਿਵੇਸ਼ ਅਤੇ ਵਪਾਰ ਸਬੰਧਾਂ ਨੂੰ ਹੁਲਾਰਾ ਦੇਣ ਸਮੇਤ ਚਲ ਰਹੀਆਂ ਸਹਿਯੋਗ ਦੀਆਂ ਪਹਿਲਾਂ ਦੀ ਵੀ ਸਮੀਖਿਆ ਕੀਤੀ। ਉਹ ਨਵੇਂ ਖੇਤਰਾਂ ਵਿੱਚ ਅਦਾਨ-ਪ੍ਰਦਾਨ ਅਤੇ ਸਹਿਯੋਗ ਵਿੱਚ ਅੱਗੇ ਵਿਵਿਧਤਾ ਲਿਆਉਣ ਦੀਆਂ ਸੰਭਾਵਨਾਵਾਂ  ’ਤੇ ਸਹਿਮਤ ਹੋਏ। ਵਿਸ਼ੇਸ਼ ਤੌਰ ’ਤੇ, ਉਨ੍ਹਾਂ ਨੇ ਜਲਵਾਯੂ ਕਾਰਵਾਈ ਅਤੇ ਹਰਿਤ ਊਰਜਾ ਦੇ ਖੇਤਰ ਵਿੱਚ ਸਹਿਯੋਗ ਦੀ ਨਵੀਂ ਪਹਿਲ ਸ਼ੁਰੂ ਕਰਨ ਦੀ ਇੱਛਾ ਵਿਅਕਤ ਕੀਤੀ, ਤਾਕਿ ਦੋਵੇਂ ਦੇਸ਼ ਆਪਣੀਆਂ-ਆਪਣੀਆਂ ਜਲਵਾਯੂ ਪ੍ਰਤੀਬੱਧਾਤਾਵਾਂ ਨੂੰ ਹਾਸਲ ਕਰ ਸਕਣ।

ਪ੍ਰਧਾਨ ਮੰਤਰੀ ਨੇ ਮਹਾਮਹਿਮ ਚਾਂਸਲਰ ਸ਼ੋਲਜ਼ ਅਤੇ ਜਰਮਨੀ ਦੀ ਜਨਤਾ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੁਵੱਲੇ ਅੰਤਰ-ਸਰਕਾਰੀ ਮਸ਼ਵਰਿਆਂ ਦੀ ਅਗਲੀ ਬੈਠਕ ਦੇ ਲਈ ਉਹ ਉਨ੍ਹਾਂ ਨਾਲ ਜਲਦੀ ਮੁਲਾਕਾਤ ਦੇ ਲਈ ਉਤਸੁਕ ਹਨ।

****

ਡੀਐੱਸ/ਏਕੇਜੇ


(Release ID: 1787979) Visitor Counter : 145