ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 7 ਜਨਵਰੀ ਨੂੰ ਕੋਲਕਾਤਾ ਵਿੱਚ ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਟਿਊਟ ਦੇ ਦੂਸਰੇ ਪਰਿਸਰ ਦਾ ਉਦਘਾਟਨ ਕਰਨਗੇ


ਪਰਿਸਰ ਵਿਸ਼ੇਸ਼ ਤੌਰ ’ਤੇ ਦੇਸ਼ ਦੇ ਪੂਰਬੀ ਅਤੇ ਉੱਤਰ - ਪੂਰਬੀ ਹਿੱਸਿਆਂ ਦੇ ਕੈਂਸਰ ਰੋਗੀਆਂ ਨੂੰ ਵਿਆਪਕ ਸੁਵਿਧਾ ਪ੍ਰਦਾਨ ਕਰੇਗਾ

ਪਰਿਸਰ ਦਾ ਨਿਰਮਾਣ ਪੂਰੇ ਦੇਸ਼ ਵਿੱਚ ਸਿਹਤ ਸੁਵਿਧਾਵਾਂ ਦੇ ਵਿਸਤਾਰ ਅਤੇ ਅੱਪਗ੍ਰੇਡ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ

Posted On: 06 JAN 2022 11:42AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  7 ਜਨਵਰੀ ,  2022 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਕੋਲਕਾਤਾ ਵਿੱਚ ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਟਿਊਟ (ਸੀਐੱਨਸੀਆਈ)  ਦੇ ਦੂਸਰੇ ਪਰਿਸਰ ਦਾ ਉਦਘਾਟਨ ਕਰਨਗੇ ।

ਦੇਸ਼  ਦੇ ਸਾਰੇ ਹਿੱਸਿਆਂ ਵਿੱਚ ਸਿਹਤ ਸੁਵਿਧਾਵਾਂ  ਦੇ ਵਿਸਤਾਰ ਅਤੇ ਅੱਪਗ੍ਰੇਡ ਕਰਨ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ  ਦੇ ਅਨੁਰੂਪ ਸੀਐੱਨਸੀਆਈ  ਦੇ ਦੂਸਰੇ ਪਰਿਸਰ ਦਾ ਨਿਰਮਾਣ ਕੀਤਾ ਗਿਆ ਹੈ ।  ਸੀਐੱਨਸੀਆਈ ਕੈਂਸਰ ਰੋਗੀਆਂ ਦੀ ਅਤਿਅਧਿਕ ਸੰਖਿਆ ਦੇ ਬੋਝ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਦੇ ਵਿਸਤਾਰ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ।  ਇਸ ਜ਼ਰੂਰਤ ਨੂੰ ਦੂਸਰੇ ਪਰਿਸਰ  ਦੇ ਜ਼ਰੀਏ ਰਾਹੀਂ ਪੂਰਾ ਕੀਤਾ ਜਾਵੇਗਾ ।

ਐੱਨਸੀਸੀਆਈ ਦਾ ਦੂਸਰਾ ਪਰਿਸਰ 530 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ,  ਜਿਸ ਵਿੱਚੋਂ ਲਗਭਗ 400 ਕਰੋੜ ਰੁਪਏ ਕੇਂਦਰ ਸਰਕਾਰ ਦੁਆਰਾ ਅਤੇ ਬਾਕੀ ਪੱਛਮ ਬੰਗਾਲ ਸਰਕਾਰ ਦੁਆਰਾ 75:25  ਦੇ ਅਨੁਪਾਤ ਵਿੱਚ ਪ੍ਰਦਾਨ ਕੀਤੇ ਗਏ ਹਨ ।  ਇਹ ਪਰਿਸਰ 460 ਬੈੱਡੀ ਵਾਲੀ ਇੱਕ ਵਿਆਪਕ ਕੈਂਸਰ ਕੇਂਦਰ ਇਕਾਈ ਹੈ ,  ਜਿਸ ਵਿੱਚ ਕੈਂਸਰ ਨਿਦਾਨ ,  ਸਟੇਜ ਦਾ ਨਿਰਧਾਰਣ ,  ਇਲਾਜ ਅਤੇ ਦੇਖਭਾਲ਼ ਲਈ ਅਤਿਆਧੁਨਿਕ ਅਧਾਰਭੂਤ ਸੁਵਿਧਾ ਮੌਜੂਦ ਹੈ ।  ਇਹ ਪਰਿਸਰ ਨਿਊਕਲੀਅਰ ਮੈਡੀਸਿਨ  ( ਪੀਈਟੀ )  ,  3.0 ਟੈਸਲਾ ਐੱਮਆਰਆਈ ,  128 ਸਲਾਈਸ ਸੀਟੀ ਸਕੈਨਰ ,  ਰੇਡੀਓ ਨਿਊਕਲਾਈਡ ਥੈਰੇਪੀ ਯੂਨਿਟ ਐਂਡੋਸਕੋਪੀ ਸੁਇਟ ,  ਆਧੁਨਿਕ ਬ੍ਰੈਕੀਥੈਰੇਪੀ ਯੂਨਿਟ ਆਦਿ ਜਿਹੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ।  ਪਰਿਸਰ ਇੱਕ ਉੱਨਤ ਕੈਂਸਰ ਖੋਜ ਸੁਵਿਧਾ ਦੇ ਰੂਪ ਵਿੱਚ ਵੀ ਕੰਮ ਕਰੇਗਾ ਅਤੇ ਵਿਸ਼ੇਸ਼ ਰੂਪ ਨਾਲ ਦੇਸ਼  ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਦੇ ਕੈਂਸਰ ਰੋਗੀਆਂ ਨੂੰ ਵਿਆਪਕ ਦੇਖਭਾਲ਼ ਦੀ ਸੁਵਿਧਾ ਪ੍ਰਦਾਨ ਕਰੇਗਾ ।

 

****

ਡੀਐੱਸ/ਐੱਸਐੱਚ



(Release ID: 1787976) Visitor Counter : 105