ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19: ਮਿੱਥ ਅਤੇ ਤੱਥ
ਮੀਡੀਆ ਰਿਪੋਰਟਾਂ ਦਾ ਇਹ ਦਾਅਵਾ ਕਿ ਭਾਰਤ ਵਿੱਚ ਮਿਆਦ ਪੁਗਾ ਚੁੱਕੇ ਟੀਕੇ ਲਗਾਏ ਜਾ ਰਹੇ ਹਨ, ਝੂਠਾ ਅਤੇ ਗੁਮਰਾਹਕੁੰਨ ਹੈ
ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਪਹਿਲਾਂ ਕੋਵੈਕਸਿਨ ਟੀਕੇ ਦੀ ਸ਼ੈਲਫ ਲਾਈਫ ਨੂੰ 12 ਮਹੀਨੇ ਅਤੇ ਕੋਵਿਸ਼ੀਲਡ ਟੀਕੇ ਦੀ ਮਿਆਦ 9 ਮਹੀਨਿਆਂ ਤੱਕ ਵਧਾਉਣ ਨੂੰ ਮਨਜ਼ੂਰੀ ਦਿੱਤੀ ਸੀ
Posted On:
03 JAN 2022 4:12PM by PIB Chandigarh
ਕੁਝ ਮੀਡੀਆ ਰਿਪੋਰਟਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਵਿੱਚ ਰਾਸ਼ਟਰੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਮਿਆਦ ਪੁੱਗ ਚੁੱਕੀਆਂ ਵੈਕਸੀਨਾਂ ਲਗਾਈਆਂ ਜਾ ਰਹੀਆਂ ਹਨ। ਇਹ ਦਾਅਵਾ ਝੂਠਾ ਅਤੇ ਗੁਮਰਾਹਕੁੰਨ ਹੈ ਅਤੇ ਅਧੂਰੀ ਜਾਣਕਾਰੀ 'ਤੇ ਅਧਾਰਿਤ ਹੈ।
ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਮਿਤੀ 25 ਅਕਤੂਬਰ, 2021 ਨੂੰ ਐੱਮ/ਐੱਸ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਦੇ ਪੱਤਰ ਨੰਬਰ: ਬੀਬੀਆਈਐੱਲ/ਆਰਏ/21/567 ਦੇ ਜਵਾਬ ਵਿੱਚ ਕੋਵੈਕਸਿਨ (ਹੋਲ ਵਿਰਿਅਨ, ਇਨਐਕਟੀਵੇਟਿਡ ਕੋਰੋਨਵਾਇਰਸ ਵੈਕਸੀਨ) ਦੀ ਸ਼ੈਲਫ ਲਾਈਫ ਨੂੰ 9 ਮਹੀਨੇ ਤੋਂ 12 ਮਹੀਨੇ ਤੱਕ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਰਾਸ਼ਟਰੀ ਰੈਗੂਲੇਟਰ ਦੁਆਰਾ 22 ਫਰਵਰੀ, 2021 ਤੱਕ ਕੋਵਿਸ਼ੀਲਡ ਦੀ ਸ਼ੈਲਫ ਲਾਈਫ 6 ਮਹੀਨਿਆਂ ਤੋਂ ਵਧਾ ਕੇ 9 ਮਹੀਨੇ ਕਰ ਦਿੱਤੀ ਗਈ ਹੈ।
ਵੈਕਸੀਨ ਨਿਰਮਾਤਾਵਾਂ ਦੁਆਰਾ ਜਮ੍ਹਾ ਕੀਤੇ ਗਏ ਸਥਿਰਤਾ ਅਧਿਐਨ ਡੇਟਾ ਦੇ ਵਿਆਪਕ ਵਿਸ਼ਲੇਸ਼ਣ ਅਤੇ ਟੈਸਟਿੰਗ ਦੇ ਅਧਾਰ 'ਤੇ ਰਾਸ਼ਟਰੀ ਰੈਗੂਲੇਟਰ ਦੁਆਰਾ ਟੀਕਿਆਂ ਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਜਾਂਦਾ ਹੈ।
**********
ਐੱਮਵੀ/ਏਐੱਲ
(Release ID: 1787287)
Visitor Counter : 270
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam