ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ



“ਉੱਤਰਾਖੰਡ ਦੀ ਜਨਤਾ ਦੀ ਤਾਕਤ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਏਗੀ”



“ਲਖਵਾਰ ਪ੍ਰੋਜੈਕਟ ਬਾਰੇ ਪਹਿਲੀ ਵਾਰ 1976 ’ਚ ਸੋਚਿਆ ਗਿਆ ਸੀ। ਅੱਜ 46 ਸਾਲਾਂ ਬਾਅਦ ਸਾਡੀ ਸਰਕਾਰ ਨੇ ਇਸ ਕੰਮ ਦਾ ਨੀਂਹ ਪੱਥਰ ਰੱਖਿਆ ਹੈ। ਇਹ ਦੇਰੀ ਕਿਸੇ ਅਪਰਾਧ ਨਾਲੋਂ ਘੱਟ ਨਹੀਂ ਹੈ”



“ਪਹਿਲਾਂ ਦੀਆਂ ਕਮੀਆਂ ਤੇ ਝੰਜਟ ਹੁਣ ਸੁਵਿਧਾਵਾਂ ਤੇ ਇੱਕਸੁਰਤਾ ’ਚ ਤਬਦੀਲ ਕੀਤੇ ਜਾ ਰਹੇ ਹਨ”



“ਅੱਜ ਦਿੱਲੀ ਤੇ ਦੇਹਰਾਦੂਨ ਦੀਆਂ ਸਰਕਾਰਾਂ ਸਿਰਫ਼ ਇੱਛਾ ਦੀ ਤਾਕਤ ਨਾਲ ਨਹੀਂ, ਸਗੋਂ ਸੇਵਾ ਦੀ ਭਾਵਨਾ ਦੁਆਰਾ ਸੰਚਾਲਿਤ ਹਨ”



“ਤੁਹਾਡੇ ਸੁਪਨੇ ਸਾਡੇ ਸੰਕਲਪ ਹਨ; ਤੁਹਾਡੀ ਇੱਛਾ ਸਾਡੀ ਪ੍ਰੇਰਣਾ ਹੈ; ਅਤੇ ਤੁਹਾਡੀ ਹਰੇਕ ਜ਼ਰੂਰਤ ਪੂਰੀ ਕਰਨਾ ਸਾਡੀ ਜ਼ਿਮੇਵਾਰੀ ਹੈ”

Posted On: 30 DEC 2021 3:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਚ 17,500 ਕਰੋੜ ਰੁਪਏ ਕੀਮਤ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਲਖਵਾਰ ਬਹੁਉਦੇਸ਼ੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆਜਿਸ ਬਾਰੇ ਪਹਿਲੀ ਵਾਰ 1976 ’ਚ ਵਿਚਾਰ ਕੀਤਾ ਗਿਆ ਸੀ ਤੇ ਫਿਰ ਇਸ ਨੂੰ ਕਈ ਵਰ੍ਹੇ ਮੁਲਤਵੀ ਰੱਖਿਆ ਗਿਆ ਸੀ। ਉਨ੍ਹਾਂ ਨੇ 8,700 ਕਰੋੜ ਰੁਪਏ ਦੇ ਸੜਕ ਖੇਤਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਹ ਸੜਕੀਪ੍ਰੋਜੈਕਟ ਦੂਰਦੁਰਾਡੇ ਦੇ ਦਿਹਾਤੀ ਤੇ ਸਰਹੱਦੀ ਖੇਤਰਾਂ ਚ ਕਨੈਕਟੀਵਿਟੀ ਚ ਸੁਧਾਰ ਬਾਰੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਨੂੰ ਸਾਕਾਰ ਕਰਨਗੇ। ਕੈਲਾਸ਼ ਮਾਨਸਰੋਵਰ ਯਾਤਰਾ ਦੀ ਕਨੈਕਟੀਵਿਟੀ ਚ ਵੀ ਸੁਧਾਰ ਹੋਵੇਗਾ। ਉਨ੍ਹਾਂ ਉਧਮ ਸਿੰਘ ਨਗਰ ਵਿਖੇ ਏਮਸ (AIIMS) ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿਖੇ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸੈਟੇਲਾਈਟ ਸੈਂਟਰ ਦੇਸ਼ ਦੇ ਸਾਰੇ ਹਿੱਸਿਆਂ ਚ ਵਿਸ਼ਵਪੱਧਰੀ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਦੀ ਤਰਜ਼ ਤੇ ਹੋਣਗੇ। ਉਨ੍ਹਾਂ ਕਾਸ਼ੀਪੁਰ ਵਿਖੇ ਅਰੋਮਾ ਪਾਰਕਸਿਤਾਰਗੰਜ ਚ ਪਲਾਸਟਿਕ ਇੰਡਸਟ੍ਰੀਅਲ ਪਾਰਕ ਦਾ ਅਤੇ ਸਮੁੱਚੇ ਰਾਜ ਵਿੱਚ ਆਵਾਸਸਵੱਛਤਾ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਨੀਂਹ ਪੱਥਰ ਰੱਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੁਮਾਓਂ ਨਾਲ ਆਪਣੀ ਲੰਮੇਰੀ ਨੇੜਤਾ ਨੂੰ ਯਾਦ ਕੀਤਾ ਅਤੇ ਉੱਤਰਾਖੰਡੀ ਟੋਪੀ ਨਾਲ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਇਸ ਖੇਤਰ ਦੀ ਜਨਤਾ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਕਿਉਂ ਸੋਚਦੇ ਹਨ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਲੋਕਾਂ ਦੀ ਤਾਕਤ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗੀ। ਉੱਤਰਾਖੰਡ ਵਿੱਚ ਵਧ ਰਿਹਾ ਆਧੁਨਿਕ ਬੁਨਿਆਦੀ ਢਾਂਚਾਚਾਰਧਾਮ ਪ੍ਰੋਜੈਕਟਨਵੇਂ ਰੇਲ ਮਾਰਗ ਬਣਾਏ ਜਾ ਰਹੇ ਹਨਜੋ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਣਗੇ। ਉਨ੍ਹਾਂ ਨੇ ਪਣ-ਬਿਜਲੀਉਦਯੋਗਟੂਰਿਜ਼ਮਕੁਦਰਤੀ ਖੇਤੀ ਅਤੇ ਸੰਪਰਕ ਦੇ ਖੇਤਰਾਂ ਵਿੱਚ ਉੱਤਰਾਖੰਡ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਦਾ ਵੀ ਜ਼ਿਕਰ ਕੀਤਾਜੋ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਪਹਾੜੀ ਖੇਤਰਾਂ ਨੂੰ ਵਿਕਾਸ ਤੋਂ ਦੂਰ ਰੱਖਣ ਵਾਲੀ ਸੋਚ ਵਾਲੀ ਧਾਰਾ ਨੂੰ ਉਸ ਵਿਚਾਰਧਾਰਾ ਤੋਂ ਵੱਖ ਕੀਤਾ ਜੋ ਪਹਾੜੀ ਖੇਤਰਾਂ ਦੇ ਵਿਕਾਸ ਲਈ ਨਿਰੰਤਰ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਸੁਵਿਧਾਵਾਂ ਦੀ ਅਣਹੋਂਦ ਕਾਰਨ ਬਹੁਤ ਸਾਰੇ ਲੋਕ ਇਸ ਖੇਤਰ ਤੋਂ ਹੋਰ ਥਾਵਾਂ 'ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਬਕਾ ਸਾਥ ਸਬਕਾ ਵਿਕਾਸ’ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਨਗਰ ਵਿਖੇ ਏਮਸ ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿਖੇ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਸੂਬੇ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਮੇਤ ਸੂਬੇ ਚ ਸੰਪਰਕ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਨੀਂਹ ਪੱਥਰ ਰੱਖੇ ਜਾ ਰਹੇ ਹਨਉਹ ਦ੍ਰਿੜ੍ਹ ਸੰਕਲਪ ਹਨਜਿਨ੍ਹਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਤੀਤ ਦੀਆਂ ਕਮੀਆਂ ਅਤੇ ਪਰੇਸ਼ਾਨੀਆਂ ਹੁਣ ਸੁਵਿਧਾਵਾਂ ਅਤੇ ਸਦਭਾਵਨਾ ਵਿੱਚ ਤਬਦੀਲ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਘਰ ਜਲਪਖਾਨੇਉੱਜਵਲਾ ਯੋਜਨਾਪੀਐੱਮਏਵਾਈ ਰਾਹੀਂ ਪਿਛਲੇ ਸੱਤ ਸਾਲਾਂ ਦੌਰਾਨ ਮਹਿਲਾਵਾਂ ਦੀ ਜ਼ਿੰਦਗੀ ਨੂੰ ਨਵੀਆਂ ਸੁਵਿਧਾਵਾਂ ਅਤੇ ਮਾਣ-ਸਨਮਾਨ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਵਿੱਚ ਦੇਰੀ ਉਨ੍ਹਾਂ ਲੋਕਾਂ ਦਾ ਸਥਾਈ ਟ੍ਰੇਡਮਾਰਕ ਹੈਜੋ ਪਹਿਲਾਂ ਸਰਕਾਰ ਵਿੱਚ ਸਨ। ਉਨ੍ਹਾਂ ਕਿਹਾ, ਲਖਵਾਰ ਪ੍ਰੋਜੈਕਟਜੋ ਅੱਜ ਉੱਤਰਾਖੰਡ ਵਿੱਚ ਸ਼ੁਰੂ ਹੋਇਆ ਹੈਦਾ ਉਹੀ ਇਤਿਹਾਸ ਹੈ। ਇਸ ਪ੍ਰੋਜੈਕਟ ਬਾਰੇ ਪਹਿਲੀ ਵਾਰ 1976 ਵਿੱਚ ਸੋਚਿਆ ਗਿਆ ਸੀ। ਅੱਜ 46 ਸਾਲਾਂ ਬਾਅਦ ਸਾਡੀ ਸਰਕਾਰ ਨੇ ਇਸ ਦਾ ਨੀਂਹ ਪੱਥਰ ਰੱਖਿਆ ਹੈ। ਇਹ ਦੇਰੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੰਗੋਤਰੀ ਤੋਂ ਗੰਗਾਸਾਗਰ ਤੱਕ ਮਿਸ਼ਨ ਵਿੱਚ ਲਗੀ ਹੋਈ ਹੈ। ਪਖਾਨਿਆਂ ਦੀ ਉਸਾਰੀਬਿਹਤਰ ਸੀਵਰੇਜ ਸਿਸਟਮ ਅਤੇ ਆਧੁਨਿਕ ਵਾਟਰ ਟ੍ਰੀਟਮੈਂਟ ਸੁਵਿਧਾਵਾਂ ਨਾਲ ਗੰਗਾ ਵਿੱਚ ਡਿੱਗਣ ਵਾਲੇ ਗੰਦੇ ਨਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਇਸੇ ਤਰ੍ਹਾਂ ਨੈਨਤਾਲ ਝੀਲ ਵਿਖੇ ਵੀ ਹਾਜ਼ਰੀ ਲਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੈਨੀਤਾਲ ਦੇ ਦੇਵਸਥਲ ਵਿਖੇ ਭਾਰਤ ਦਾ ਸਭ ਤੋਂ ਵੱਡਾ ਔਪਟੀਕਲ ਟੈਲੀਸਕੋਪ ਵੀ ਸਥਾਪਿਤ ਕੀਤਾ ਹੈ। ਇਸ ਨਾਲ ਦੇਸ਼-ਵਿਦੇਸ਼ ਦੇ ਵਿਗਿਆਨੀਆਂ ਨੂੰ ਨਾ ਸਿਰਫ਼ ਨਵੀਂ ਸਹੂਲਤ ਮਿਲੀ ਹੈਸਗੋਂ ਇਸ ਖੇਤਰ ਨੂੰ ਨਵੀਂ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਅਤੇ ਦੇਹਰਾਦੂਨ ਵਿੱਚ ਸਰਕਾਰਾਂ ਸੱਤਾ ਦੀ ਲਾਲਸਾ ਨਾਲ ਨਹੀਂ ਸਗੋਂ ਸੇਵਾ ਭਾਵਨਾ ਨਾਲ ਚਲਦੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਤੱਥ 'ਤੇ ਅਫਸੋਸ ਜਤਾਇਆ ਕਿ ਸਰਹੱਦੀ ਰਾਜ ਹੋਣ ਦੇ ਬਾਵਜੂਦ ਕਈ ਰੱਖਿਆ ਨਾਲ ਸਬੰਧਤ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸੰਪਰਕ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਦੇ ਹਰ ਪੱਖ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੌਜੀਆਂ ਨੂੰ ਪਹਿਲਾਂ ਸੰਪਰਕਜ਼ਰੂਰੀ ਹਥਿਆਰਗੋਲਾ-ਬਾਰੂਦ ਅਤੇ ਹਥਿਆਰਾਂ ਅਤੇ ਹਮਲਾਵਰਾਂ ਅਤੇ ਅੱਤਵਾਦੀਆਂ ਨੂੰ ਢੁੱਕਵਾਂ ਜਵਾਬ ਦੇਣ ਲਈ ਵੀ ਉਡੀਕ ਕਰਨੀ ਪੈਂਦੀ ਰਹੀ ਸੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉੱਤਰਾਖੰਡ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, ਤੁਹਾਡੇ ਸੁਪਨੇ ਸਾਡੇ ਸੰਕਲਪ ਹਨਤੁਹਾਡੀ ਇੱਛਾ ਸਾਡੀ ਪ੍ਰੇਰਣਾ ਹੈਅਤੇ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ।” ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਲੋਕਾਂ ਦਾ ਸੰਕਲਪ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾ ਦੇਵੇਗਾ।

 

 

 *** *** ***

ਡੀਐੱਸ/ਏਕੇ


(Release ID: 1786452) Visitor Counter : 213