ਪ੍ਰਧਾਨ ਮੰਤਰੀ ਦਫਤਰ

ਹਿਮਾਚਲ ਪ੍ਰਦੇਸ਼ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 DEC 2021 4:43PM by PIB Chandigarh

ਹਿਮਾਚਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਆਰਲੇਕਰ ਜੀਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀਸਾਬਕਾ ਮੁੱਖ ਮੰਤਰੀ ਧੂਮਲ ਜੀਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਅਨੁਰਾਗ ਜੀਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਸੁਰੇਸ਼ ਕਸ਼ਯਪ ਜੀਸ਼੍ਰੀ ਕਿਸ਼ਨ ਕਪੂਰ ਜੀਭੈਣ ਇੰਦੂ ਗੋਸਵਾਮੀ ਜੀਅਤੇ ਹਿਮਾਚਲ ਦੇ ਕੋਨੇ-ਕੋਨੇ ਤੋਂ ਇੱਥੇ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਇਸ ਮਿਹਿੰਨੇ ਕਾਸ਼ੀ ਵਿਸ਼ਵਨਾਥਾ ਰੇ ਦਰਸ਼ਨ ਕਰਨੇ ਬਾਦ... ਆਜ ਇਸ ਛੋਟੀ ਕਾਸ਼ੀ ਮੰਝਬਾਬਾ ਭੂਤਨਾਥਰਾਪੰਚ-ਵਕਤ੍ਰਾਰਾਮਹਾਮ੍ਰਿਤਯੁਨਜਯਰਾ ਆਸ਼ੀਰਵਾਦ  ਲੈਣੇ ਰਾ ਮੌਕਾ ਮਿਲਯਾ। ਦੇਵਭੂਮੀ ਰੇ,  ਸਭੀ ਦੇਵੀ-ਦੇਵਤਯਾਂ ਜੋ ਮੇਰਾ ਨਮਨ।

ਸਾਥੀਓ,

ਹਿਮਾਚਲ ਨਾਲ ਮੇਰਾ ਹਮੇਸ਼ਾ ਤੋਂ ਇੱਕ ਭਾਵਨਾਤਮਕ ਰਿਸ਼ਤਾ ਰਿਹਾ ਹੈ। ਹਿਮਾਚਲ ਦੀ ਧਰਤੀ ਨੇ,  ਹਿਮਾਲਿਆ ਦੇ ਉੱਤੁੰਗ ਸਿਖਰਾਂ ਨੇ ਮੇਰੇ ਜੀਵਨ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਤੇ ਅੱਜ ਮੈਂ ਜਦੋਂ ਤੁਹਾਡੇ ਦਰਮਿਆਨ ਆਇਆ ਹਾਂਅਤੇ ਮੈਂ ਜਦੋਂ ਵੀ ਮੰਡੀ ਆਉਂਦਾ ਹਾਂ ਤਾਂ ਮੰਡੀ ਰੀ ਸੇਪੂ ਬੜੀ,  ਕਚੌਰੀ ਔਰ ਬਦਾਣੇ ਰੇ ਮਿੱਠਾ ਕੀ ਯਾਦ ਆ ਹੀ ਜਾਂਦੀ ਹੈ।

ਸਾਥੀਓ,

ਅੱਜ ਡਬਲ ਇੰਜਣ ਦੀ ਸਰਕਾਰ ਦੇ ਵੀ 4 ਸਾਲ ਪੂਰੇ ਹੋਏ ਹਨ। ਸੇਵਾ ਅਤੇ ਸਿੱਧੀ ਦੇ ਇਨ੍ਹਾਂ ਸਾਲਾਂ ਦੇ ਲਈ ਹਿਮਾਚਲ ਦੀ ਜਨਤਾ ਜਨਾਰਦਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਤਨੀ ਬੜੀ ਤਾਦਾਦ ਵਿੱਚ ਅਤੇ ਐਸੀ ਕੜਾਕੇ ਦੀ ਠੰਢ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਆਉਣਾ।  ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਸਾਲ ਵਿੱਚ ਹਿਮਾਚਲ ਨੂੰ ਤੇਜ਼ ਗਤੀ ਨਾਲ ਅੱਗੇ ਵਧਦੇ ਹੋਏ ਤੁਸੀਂ ਦੇਖਿਆ ਹੈ। ਜੈਰਾਮ ਜੀ ਅਤੇ ਉਨ੍ਹਾਂ ਦੀ ਮਿਹਨਤੀ ਟੀਮ ਨੇ ਹਿਮਾਚਲ ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਕੋਰ-ਕਸਰ ਨਹੀਂ ਛੱਡੀ ਹੈ। ਇਨ੍ਹਾਂ 4 ਵਰ੍ਹਿਆਂ ਵਿੱਚ 2 ਸਾਲ ਅਸੀਂ ਮਜ਼ਬੂਤੀ ਨਾਲ ਕੋਰੋਨਾ ਨਾਲ ਵੀ ਲੜਾਈ ਲੜੀ ਹੈ ਅਤੇ ਵਿਕਾਸ ਦੇ ਕਾਰਜਾਂ ਨੂੰ ਵੀ ਰੁਕਣ ਨਹੀਂ ਦਿੱਤਾ। ਬੀਤੇ 4 ਵਰ੍ਹਿਆਂ ਵਿੱਚ ਹਿਮਾਚਲ ਨੂੰ ਪਹਿਲਾ ਏਮਸ ਮਿਲਿਆ। ਹਮੀਰਪੁਰਮੰਡੀਚੰਬਾ ਅਤੇ ਸਿਰਮੌਰ ਵਿੱਚ 4 ਨਵੇਂ ਮੈਡੀਕਲ ਕਾਲਜ ਸਵੀਕ੍ਰਿਤ ਕੀਤੇ ਗਏ। ਹਿਮਾਚਲ ਦੀ ਕਨੈਕਟੀਵਿਟੀ ਨੂੰ ਸਸ਼ਕਤ ਕਰਨ ਦੇ ਲਈ ਅਨੇਕ ਪ੍ਰਯਤਨ ਵੀ ਜਾਰੀ ਹਨ।

ਭਾਈਓ ਅਤੇ ਭੈਣੋਂ,

ਅੱਜ ਇੱਥੇ ਮੰਚ ਤੇ ਆਉਣ ਤੋਂ ਪਹਿਲਾਂ ਮੈਂ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਨਾਲ ਜੁੜੇ ਪ੍ਰੋਗਰਾਮ ਵਿੱਚਇਨਵੈਸਟਰਸ ਮੀਟ ਵਿੱਚ ਸ਼ਾਮਲ ਹੋਇਆ। ਅਤੇ ਇੱਥੇ ਜੋ ਪ੍ਰਦਰਸ਼ਨੀ ਲਗੀ ਹੈ। ਉਸ ਨੂੰ ਦੇਖ ਕੇ ਵੀ ਮਨ ਅਭਿਭੂਤ ਹੋ ਗਿਆ। ਇਸ ਵਿੱਚ ਹਿਮਾਚਲ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦਾਨੌਜਵਾਨਾਂ ਦੇ ਲਈ ਅਨੇਕ ਨਵੇਂ ਰੋਜ਼ਗਾਰ ਦਾ ਮਾਰਗ ਬਣਿਆ ਹੈ। ਹੁਣੇ ਇੱਥੇ ਥੋੜ੍ਹੀ ਦੇਰ ਪਹਿਲਾਂ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 4 ਬੜੇ ਹਾਇਡ੍ਰੋ-ਇਲੈਕਟ੍ਰਿਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਜਾਂ ਫਿਰ ਲੋਕਅਰਪਣ ਵੀ ਕੀਤਾ ਗਿਆ ਹੈ। ਇਨ੍ਹਾਂ ਨਾਲ ਹਿਮਾਚਲ ਦੀ ਆਮਦਨ ਵਧੇਗੀ ਅਤੇ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਵੀ ਬਣਨਗੇ। ਸਾਵੜਾ ਕੁੱਡੂ ਪ੍ਰੋਜੈਕਟ ਹੋਵੇਲੂਹਰੀ ਪ੍ਰੋਜੈਕਟ ਹੋਵੇਧੌਲਾਸਿੱਧ ਪ੍ਰੋਜੈਕਟ ਹੋਵੇ ਜਾਂ ਰੇਣੁਕਾ ਜੀ ਪ੍ਰੋਜੈਕਟਇਹ ਸਾਰੇ ਹਿਮਾਚਲ ਦੀ ਆਕਾਂਖਿਆ ਅਤੇ ਦੇਸ਼ ਦੀ ਜ਼ਰੂਰਤ ਦੀ ਪੂਰਤੀਦੋਨਾਂ ਦੇ ਮਾਧਿਅਮ ਨਾਲ ਹੋਣ ਵਾਲੀ ਹੈ। ਸਾਵੜਾ ਕੁੱਡੂ ਬੰਨ੍ਹ ਤਾਂ ਪਿਆਨੋ ਦੀ ਆਕ੍ਰਿਤੀ ਵਾਲਾ ਏਸ਼ੀਆ ਦਾ ਪਹਿਲਾ ਅਜਿਹਾ ਬੰਨ੍ਹ ਹੈ। ਇੱਥੇ ਪੈਦਾ ਹੋਈ ਬਿਜਲੀ ਨਾਲ ਹਿਮਾਚਲ ਨੂੰ ਹਰ ਵਰ੍ਹੇ ਲਗਭਗ ਸਵਾ ਸੌ ਕਰੋੜ ਰੁਪਏ ਦੀ ਆਮਦਨ ਹੋਵੇਗੀ।

ਸਾਥੀਓ,

ਸ਼੍ਰੀ ਰੇਣੁਕਾਜੀ ਸਾਡੀ ਆਸਥਾ ਦਾ ਅਹਿਮ ਕੇਂਦਰ ਹੈ। ਭਗਵਾਨ ਪਰਸ਼ੂਰਾਮ ਅਤੇ ਉਨ੍ਹਾਂ ਦੀ ਮਾਂ ਰੇਣੁਕਾ ਜੀ ਦੇ ਸਨੇਹ ਦੀ ਪ੍ਰਤੀਕ ਇਸ ਭੂਮੀ ਤੋਂ ਅੱਜ ਦੇਸ਼ ਦੇ ਵਿਕਾਸ ਲਈ ਵੀ ਇੱਕ ਧਾਰਾ ਨਿਕਲੀ ਹੈ। ਗਿਰੀ ਨਦੀ ਤੇ ਬਣ ਰਿਹਾ ਸ਼੍ਰੀ ਰੇਣੁਕਾਜੀ ਬੰਨ੍ਹ ਪ੍ਰੋਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਇੱਕ ਬੜੇ ਖੇਤਰ ਨੂੰ ਇਸ ਨਾਲ ਸਿੱਧਾ ਲਾਭ ਹੋਵੇਗਾ। ਇਸ ਪ੍ਰੋਜੈਕਟ ਤੋਂ ਜੋ ਵੀ ਆਮਦਨ ਹੋਵੇਗੀ ਉਸ ਦਾ ਵੀ ਇੱਕ ਬੜਾ ਹਿੱਸਾ ਇੱਥੋਂ ਦੇ ਵਿਕਾਸ ਤੇ ਖਰਚ ਹੋਵੇਗਾ ।

ਸਾਥੀਓ,

ਦੇਸ਼ ਦੇ ਨਾਗਰਿਕਾਂ ਦਾ ਜੀਵਨ ਅਸਾਨ ਬਣਾਉਣਾ, Ease of Living, ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਅਤੇ ਇਸ ਵਿੱਚ ਬਿਜਲੀ ਦੀ ਬਹੁਤ ਬੜੀ ਭੂਮਿਕਾ ਹੈ। ਬਿਜਲੀ ਪੜ੍ਹਨ ਦੇ ਲਈ,  ਬਿਜਲੀ ਘਰ ਦੇ ਕੰਮ ਨਿਪਟਾਉਣ ਦੇ ਲਈਬਿਜਲੀ ਉਦਯੋਗਾਂ ਦੇ ਲਈ ਅਤੇ ਇਤਨਾ ਹੀ ਨਹੀਂ ਹੁਣ ਤਾਂ  ਬਿਜਲੀ ਮੋਬਾਈਲ ਚਾਰਜ ਕਰਨ ਦੇ ਲਈਉਸ ਦੇ ਬਿਨਾ ਕੋਈ ਰਹਿ ਹੀ ਨਹੀਂ ਸਕਦਾ। ਤੁਸੀਂ ਜਾਣਦੇ ਹੋ ਸਾਡੀ ਸਰਕਾਰ ਦਾ ease of living ਮਾਡਲਵਾਤਾਵਰਣ ਦੇ ਪ੍ਰਤੀ ਸਚੇਤ ਹੈ ਅਤੇ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ। ਅੱਜ ਇੱਥੇ ਜੋ ਹਾਇਡ੍ਰੋ ਪਾਵਰ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈਉਹ ਵੀ climate friendly New India ਦੀ ਤਰਫ਼ ਦੇਸ਼ ਦਾ ਇੱਕ ਮਜ਼ਬੂਤ ਕਦਮ ਹੈ। ਅੱਜ ਪੂਰਾ ਵਿਸ਼ਵ ਭਾਰਤ ਦੀ ਇਸ ਗੱਲ ਦੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਸਾਡਾ ਦੇਸ਼ ਕਿਸ ਤਰ੍ਹਾਂ ਵਾਤਾਵਰਣ ਨੂੰ ਬਚਾਉਂਦੇ ਹੋਏ ਵਿਕਾਸ ਨੂੰ ਗਤੀ ਦੇ ਰਿਹਾ ਹੈ। ਸੋਲਰ ਪਾਵਰ ਤੋਂ ਲੈ ਕੇ ਹਾਇਡ੍ਰੋ ਪਾਵਰ ਤੱਕਪਵਨ ਊਰਜਾ ਤੋਂ ਲੈ ਕੇ ਗ੍ਰੀਨ ਹਾਇਡ੍ਰੋਜਨ ਤੱਕਸਾਡਾ ਦੇਸ਼ renewable energy  ਦੇ ਹਰ ਸੰਸਾਧਨ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਮਕਸਦ ਇਹੀ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲਵਾਤਾਵਰਣ ਦੀ ਵੀ ਰੱਖਿਆ ਹੋਵੇ। ਅਤੇ ਭਾਰਤ ਆਪਣੇ ਲਕਸ਼ਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਰਿਹਾ ਹੈਇਸ ਦੀ ਇੱਕ ਉਦਾਹਰਣ ਦੇਸ਼ ਦੀ ਵਧਦੀ installed electricity capacity ਵੀ ਹੈ।

ਸਾਥੀਓ,

ਭਾਰਤ ਨੇ 2016 ਵਿੱਚ ਇਹ ਲਕਸ਼ ਰੱਖਿਆ ਸੀ ਕਿ ਉਹ ਸਾਲ 2030 ਤੱਕਆਪਣੀ installed electricity capacity ਦਾ 40 ਪ੍ਰਤੀਸ਼ਤ, non-fossil energy sources ਤੋਂ ਪੂਰਾ ਕਰੇਗਾ। ਅੱਜ ਹਰ ਭਾਰਤੀ ਨੂੰ ਇਸ ਦਾ ਮਾਣ ਹੋਵੇਗਾ ਕਿ ਭਾਰਤ ਨੇ ਆਪਣਾ ਇਹ ਲਕਸ਼ਇਸ ਸਾਲ ਨਵੰਬਰ ਵਿੱਚ ਹੀ ਪ੍ਰਾਪਤ ਕਰ ਲਿਆ ਹੈ। ਯਾਨੀ ਜੋ ਲਕਸ਼ 2030 ਦਾ ਸੀਭਾਰਤ ਨੇ ਉਹ 2021 ਵਿੱਚ ਹੀ ਹਾਸਲ ਕਰ ਲਿਆ ਹੈ। ਇਹ ਹੈ ਅੱਜ ਭਾਰਤ ਦੇ ਕੰਮ ਕਰਨ ਦੀ ਰਫ਼ਤਾਰਸਾਡੇ ਕੰਮ ਕਰਨ ਦੀ ਰਫ਼ਤਾਰ।

ਸਾਥੀਓ,

ਪਹਾੜਾਂ ਨੂੰ ਪਲਾਸਟਿਕ ਦੀ ਵਜ੍ਹਾ ਨਾਲ ਜੋ ਨੁਕਸਾਨ ਹੋ ਰਿਹਾ ਹੈਸਾਡੀ ਸਰਕਾਰ ਉਸ ਨੂੰ ਲੈ ਕੇ ਵੀ ਸਤਰਕ ਹੈ। ਸਿੰਗਲ ਯੂਜ਼ ਪਲਾਸਟਿਕ ਦੇ ਖ਼ਿਲਾਫ਼ ਦੇਸ਼ਵਿਆਪੀ ਅਭਿਯਾਨ ਦੇ ਨਾਲ ਹੀ ਸਾਡੀ ਸਰਕਾਰਪਲਾਸਟਿਕ Waste ਮੈਨੇਜਮੈਂਟ ਤੇ ਵੀ ਕੰਮ ਕਰ ਰਹੀ ਹੈ। ਪਲਾਸਟਿਕ ਕਚਰੇ ਨੂੰ ਰੀ- ਸਾਈਕਿਲ ਕਰਕੇ ਅੱਜ ਉਸ ਦਾ ਇਸਤੇਮਾਲ ਸੜਕ ਬਣਾਉਣ ਵਿੱਚ ਹੋ ਰਿਹਾ ਹੈ। ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਂ ਹਿਮਾਚਲ ਆਉਣ ਵਾਲੇਦੇਸ਼ ਦੇ ਕੋਨੇ ਕੋਨੇ ਤੋਂ ਲੋਕ ਇੱਥੇ ਆਉਂਦੇ ਹਨ। ਹਿਮਾਚਲ ਆਉਣ ਵਾਲੇ ਸਾਰੇ ਟੂਰਿਸਟਾਂ ਨੂੰ ਵੀ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ। ਹਿਮਾਚਲ ਨੂੰ ਸਵੱਛ ਰੱਖਣ ਵਿੱਚਪਲਾਸਟਿਕ ਅਤੇ ਹੋਰ ਕਚਰੇ ਤੋਂ ਮੁਕਤ ਰੱਖਣ ਵਿੱਚ ਟੂਰਿਸਟਾਂ ਦੀ ਵੀ ਜ਼ਿੰਮੇਵਾਰੀ ਬਹੁਤ ਬੜੀ ਹੈ। ਇੱਧਰ-ਉੱਧਰ ਫੈਲਿਆ ਪਲਾਸਟਿਕਨਦੀਆਂ ਵਿੱਚ ਜਾਂਦਾ ਪਲਾਸਟਿਕਹਿਮਾਚਲ ਨੂੰ ਜੋ ਨੁਕਸਾਨ ਪਹੁੰਚਾ ਰਿਹਾ ਹੈਉਸ ਨੂੰ ਰੋਕਣ ਲਈ ਸਾਨੂੰ ਮਿਲ ਕੇ ਪ੍ਰਯਤਨ ਕਰਨਾ ਹੋਵੇਗਾ।

ਸਾਥੀਓ,

ਦੇਵਭੂਮੀ ਹਿਮਾਚਲ ਨੂੰ ਪ੍ਰਕ੍ਰਿਤੀ ਤੋਂ ਜੋ ਵਰਦਾਨ ਮਿਲਿਆ ਹੋਇਆ ਹੈਸਾਨੂੰ ਉਸ ਨੂੰ ਸੁਰੱਖਿਅਤ ਕਰਨਾ ਹੀ ਹੋਵੇਗਾ। ਇੱਥੇ ਟੂਰਿਜ਼ਮ ਦੇ ਨਾਲ ਹੀ ਉਦਯੋਗਿਕ ਵਿਕਾਸ ਦੀ ਵੀ ਅਪਾਰ ਸੰਭਾਵਨਾਵਾਂ ਹਨ। ਸਾਡੀ ਸਰਕਾਰ ਇਸ ਦਿਸ਼ਾ ਵਿੱਚ ਵੀ ਲਗਾਤਾਰ ਕੰਮ ਕਰ ਰਹੀ ਹੈ। ਸਾਡਾ ਜ਼ੋਰ ਵਿਸ਼ੇਸ਼ ਤੌਰ ਤੇ Food Industry, Farming ਅਤੇ Pharma ’ਤੇ ਹੈ। ਅਤੇ ਇੱਥੇ ਫੰਡ ਤਾਂ ਹੈ ਹੀ ਹੈ। ਟੂਰਿਜ਼ਮ ਦਾ ਫੰਡ ਹਿਮਾਚਲ ਤੋਂ ਵਧ ਕੇ ਕਿੱਥੇ ਮਿਲੇਗਾ। ਹਿਮਾਚਲ ਦੀ ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਵਿੱਚ ਵਿਸਤਾਰ ਦੀ ਬਹੁਤ ਸਮਰੱਥਾ ਹੈ। ਇਸ ਲਈ ਸਾਡੀ ਸਰਕਾਰ ਮੈਗਾ ਫੂਡ ਪਾਰਕ ਤੋਂ ਲੈ ਕੇ ਕੋਲਡ ਸਟੋਰੇਜ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰ ਰਹੀ ਹੈ। ਫਾਰਮਿੰਗ ਵਿੱਚਨੈਚੁਰਲ ਫਾਰਮਿੰਗ ਨੂੰਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਲਈ ਵੀ ਡਬਲ ਇੰਜਣ ਦੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਅੱਜ ਕੁਦਰਤੀ ਖੇਤੀ ਤੋਂ ਹੋਈ ਉਪਜ ਦੀ ਦੁਨੀਆ ਭਰ ਵਿੱਚ ਮੰਗ ਵਧ ਰਹੀ ਹੈ। ਕੈਮੀਕਲ ਮੁਕਤ ਖੇਤੀ ਉਤਪਾਦ ਅੱਜ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਹਿਮਾਚਲ ਇਸ ਵਿੱਚ ਵੀ ਅੱਛਾ ਕੰਮ ਕਰ ਰਿਹਾ ਹੈਰਾਜ ਵਿੱਚ ਅਨੇਕ ਬਾਇਓ- ਵਿਲੇਜ ਬਣਾਏ ਗਏ ਹਨ। ਅਤੇ ਮੈਂ ਅੱਜ ਵਿਸ਼ੇਸ਼ ਤੌਰ ਤੇ ਹਿਮਾਚਲ ਦੇ ਕਿਸਾਨਾਂ ਨੂੰ ਹਿਰਦੇ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕੁਦਰਤੀ ਖੇਤੀ ਦਾ ਰਸਤਾ ਚੁਣਿਆ ਹੈ। ਮੈਨੂੰ ਦੱਸਿਆ ਗਿਆ ਕਰੀਬਕਰੀਬ ਡੇਢ ਲੱਖ ਤੋਂ ਜ਼ਿਆਦਾ ਕਿਸਾਨ ਇਤਨੇ ਛੋਟੇ ਜਿਹੇ ਰਾਜ ਵਿੱਚ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਕੈਮੀਕਲ ਮੁਕਤ ਕੁਦਰਤੀ ਖੇਤੀ ਦੇ ਰਸਤੇ ਤੇ ਚਲ ਪਏ ਹਨ। ਅਤੇ ਮੈਂ ਅੱਜ ਹੁਣੇ ਪ੍ਰਦਰਸ਼ਨੀ ਵਿੱਚ ਕੁਦਰਤੀ ਖੇਤੀ ਦੇ ਉਤਪਾਦ ਦੇਖ ਰਿਹਾ ਸੀ। ਉਸ ਦਾ ਸਾਈਜ਼ ਵੀ ਇਤਨਾ ਲੁਭਾਵਨਾ ਸੀਉਸ ਦੇ ਰੰਗ ਰੂਪ ਇਤਨੇ ਲੁਭਾਵਨੇ ਸਨ। ਮੈਨੂੰ ਬਹੁਤ ਖੁਸ਼ੀ ਹੋਈਮੈਂ ਹਿਮਾਚਲ ਨੂੰ,  ਹਿਮਾਚਲ ਦੇ ਕਿਸਾਨਾਂ ਦਾ ਇਸ ਗੱਲ ਦੇ ਲਈ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਤਾਕੀਦ ਕਰਦਾ ਹਾਂ ਕਿ ਹਿਮਾਚਲ ਨੇ ਜੋ ਰਸਤਾ ਚੁਣਿਆ ਹੈ ਇਹ ਰਸਤਾ ਉੱਤਮ ਕਿਸਾਨੀ ਦਾ ਇੱਕ ਉੱਤਮ ਮਾਰਗ ਹੈ। ਅੱਜ ਜਦੋਂ ਪੈਕਡ ਫੂਡ ਦਾ ਚਲਨ ਵਧ ਰਿਹਾ ਹੈ ਤਾਂ ਹਿਮਾਚਲਇਸ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦਾ ਹੈ।

ਸਾਥੀਓ,

ਹਿਮਾਚਲ ਪ੍ਰਦੇਸ਼ਦੇਸ਼ ਦੇ ਸਭ ਤੋਂ ਮਹੱਤਵਪੂਰਨ ਫਾਰਮਾ Hub ਵਿੱਚੋਂ ਇੱਕ ਹੈ। ਭਾਰਤ ਨੂੰ ਅੱਜ pharmacy of the world ਕਿਹਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਹਿਮਾਚਲ ਦੀ ਬਹੁਤ ਬੜੀ ਤਾਕਤ ਹੈ।  ਕੋਰੋਨਾ ਆਲਮੀ ਮਹਾਮਾਰੀ ਦੇ ਦੌਰਾਨ ਹਿਮਾਚਲ ਪ੍ਰਦੇਸ਼ ਨੇ ਨਾ ਸਿਰਫ਼ ਦੂਸਰੇ ਰਾਜਾਂਬਲਕਿ ਦੂਸਰੇ ਦੇਸ਼ਾਂ ਦੀ ਵੀ ਮਦਦ ਕੀਤੀ ਹੈ। ਫਾਰਮਾ ਇੰਡਸਟ੍ਰੀ ਦੇ ਨਾਲ ਹੀ ਸਾਡੀ ਸਰਕਾਰ ਆਯੁਸ਼ ਇੰਡਸਟ੍ਰੀ-ਨੈਚੁਰਲ ਮੈਡੀਸਿਨ ਨਾਲ ਜੁੜੇ ਉੱਦਮੀਆਂ ਨੂੰ ਵੀ ਹੁਲਾਰਾ ਦੇ ਰਹੀ ਹੈ।

ਸਾਥੀਓ,

ਅੱਜ ਦੇਸ਼ ਵਿੱਚ ਸਰਕਾਰ ਚਲਾਉਣ ਦੇ ਦੋ ਅਲੱਗ-ਅਲੱਗ ਮਾਡਲ ਕੰਮ ਕਰ ਰਹੇ ਹਨ। ਇੱਕ ਮਾਡਲ ਹੈ- ਸਬਕਾ ਸਾਥ-ਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ। ਉੱਥੇ ਹੀ ਦੂਸਰਾ ਮਾਡਲ ਹੈ - ਖ਼ੁਦ ਦਾ ਸਵਾਰਥਪਰਿਵਾਰ ਦਾ ਸਵਾਰਥ ਅਤੇ ਵਿਕਾਸ ਵੀ ਖ਼ੁਦ ਦੇ ਪਰਿਵਾਰ ਦਾ ਹੈ। ਅਗਰ ਅਸੀਂ ਹਿਮਾਚਲ ਵਿੱਚ ਹੀ ਦੇਖੀਏ ਤਾਂ ਅੱਜ ਪਹਿਲਾ ਮਾਡਲਜਿਸ ਮਾਡਲ ਨੂੰ ਅਸੀਂ ਲੈ ਕੇ ਤੁਹਾਡੇ ਪਾਸ ਆਏ ਉਹ ਮਾਡਲ ਪੂਰੀ ਸ਼ਕਤੀ ਨਾਲ ਰਾਜ ਦੇ ਵਿਕਾਸ ਵਿੱਚ ਜੁਟਿਆ ਹੋਇਆ ਹੈ। ਇਸੇ ਦਾ ਪਰਿਣਾਮ ਹੈ ਕਿ ਹਿਮਾਚਲ ਨੇ ਆਪਣੀ ਪੂਰੀ ਬਾਲਗ਼ ਜਨਸੰਖਿਆ ਨੂੰ ਵੈਕਸੀਨ ਦੇਣ ਵਿੱਚ ਬਾਕੀ ਸਭ ਤੋਂ ਬਾਜੀ ਮਾਰ ਲਈ। ਇੱਥੇ ਜੋ ਸਰਕਾਰ ਵਿੱਚ ਹੈਉਹ ਰਾਜਨੀਤਕ ਸਵਾਰਥ ਵਿੱਚ ਡੁੱਬੇ ਨਹੀਂ ਹਨ ਬਲਕਿ ਉਨ੍ਹਾਂ ਨੇ ਪੂਰਾ ਧਿਆਨਹਿਮਾਚਲ ਦੇ ਇੱਕ-ਇੱਕ ਨਾਗਰਿਕ ਨੂੰ ਵੈਕਸੀਨ ਕਿਵੇਂ ਮਿਲੇ,  ਇਸ ਵਿੱਚ ਲਗਾਇਆ ਹੈ। ਅਤੇ ਮੈਨੂੰ ਇੱਕ ਵਾਰ ਵਰਚੁਅਲੀ ਇਸ ਕੰਮ ਵਿੱਚ ਜੁਟੇ ਲੋਕਾਂ ਨਾਲ ਬਾਤ ਕਰਨ ਦਾ ਸੁਭਾਗ ਮਿਲਿਆ ਸੀ। ਬੜਾ ਪ੍ਰੇਰਕਇੱਕਇੱਕ ਦੀ ਬਾਤ ਇਤਨੀ ਪ੍ਰੇਰਕ ਸੀ।

ਭਾਈਓ– ਭੈਣੋਂ

ਹਿਮਾਚਲ ਦੇ ਲੋਕਾਂ ਦੀ ਸਿਹਤ ਦੀ ਚਿੰਤਾ ਸੀ ਇਸ ਲਈ ਦੂਰ-ਦਰਾਜ ਦੇ ਖੇਤਰਾਂ ਵਿੱਚ ਵੀਕਸ਼ਟ ਉਠਾ ਕੇ ਵੀ,  ਸਭ ਨੇ ਵੈਕਸੀਨ ਪਹੁੰਚਾਈ ਹੈ। ਇਹ ਹੈ ਸਾਡਾ ਸੇਵਾ ਭਾਵਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਇੱਥੇ ਸਰਕਾਰ ਨੇ ਲੋਕਾਂ ਦੇ ਵਿਕਾਸ ਲਈ ਅਨੇਕ ਨਵੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਵੀ ਬਿਹਤਰ ਤਰੀਕੇ ਨਾਲ ਵਿਸਤਾਰ ਕਰ ਰਹੀ ਹੈ। ਇਹ ਦਿਖਾਉਂਦਾ ਹੈ ਕਿ ਹਿਮਾਚਲ ਸਰਕਾਰ ਨੂੰ ਲੋਕਾਂ ਦੀਗ਼ਰੀਬਾਂ ਦੀ ਕਿਤਨੀ ਚਿੰਤਾ ਹੈ।

ਸਾਥੀਓ,

ਅੱਜ ਸਾਡੀ ਸਰਕਾਰਬੇਟੀਆਂ ਨੂੰਬੇਟਿਆਂ ਦੇ ਸਮਾਨ ਅਧਿਕਾਰ ਦੇਣ ਲਈ ਕੰਮ ਕਰ ਰਹੀ ਹੈ। ਬੇਟਾ-ਬੇਟੀ ਏਕ ਸਮਾਨ। ਅਤੇ ਇਤਨੀ ਬੜੀ ਮਾਤਰਾ ਵਿੱਚ ਮਾਤਾਵਾਂਭੈਣਾਂ ਆਈਆਂ ਹਨ। ਤਾਂ ਉਨ੍ਹਾਂ ਦੇ ਅਸ਼ੀਰਵਾਦ ਸਾਨੂੰ ਇਸ ਕੰਮ ਲਈ ਤਾਕਤ ਦਿੰਦੇ ਹਨ। ਬੇਟਾਬੇਟੀ ਏਕ ਸਮਾਨ। ਅਸੀਂ ਤੈਅ ਕੀਤਾ ਹੈ ਕਿ ਬੇਟੀਆਂ ਦੀ ਸ਼ਾਦੀ ਦੀ ਉਮਰ ਵੀ ਉਹੀ ਹੋਣੀ ਚਾਹੀਦੀ ਹੈਜਿਸ ਉਮਰ ਵਿੱਚ ਬੇਟਿਆਂ ਨੂੰ ਸ਼ਾਦੀ ਦੀ ਇਜਾਜ਼ਤ ਮਿਲਦੀ ਹੈ। ਦੇਖੋ ਸਭ ਤੋਂ ਜ਼ਿਆਦਾ ਤਾਲੀਆਂ ਸਾਡੀਆਂ ਭੈਣਾਂ ਵਜਾ ਰਹੀਆਂ ਹਨ। ਬੇਟੀਆਂ ਦੀ ਸ਼ਾਦੀ ਦੀ ਉਮਰ 21 ਸਾਲ ਹੋਣ ਨਾਲਉਨ੍ਹਾਂ ਨੂੰ ਪੜ੍ਹਨ ਲਈ ਪੂਰਾ ਸਮਾਂ ਵੀ ਮਿਲੇਗਾ ਅਤੇ ਉਹ ਆਪਣਾ ਕਰੀਅਰ ਵੀ ਬਣਾ ਪਾਉਣਗੀਆਂ। ਸਾਡੇ ਇਨ੍ਹਾਂ ਸਾਰੇ ਪ੍ਰਯਤਨਾਂ ਦੇ ਦਰਮਿਆਨਤੁਸੀਂ ਇੱਕ ਦੂਸਰਾ ਮਾਡਲ ਵੀ ਦੇਖ ਰਹੇ ਹੋ ਜੋ ਸਿਰਫ਼ ਆਪਣਾ ਸਵਾਰਥ ਦੇਖਦਾ ਹੈਆਪਣਾ ਵੋਟਬੈਂਕ ਦੇਖਦਾ ਹੈ। ਜਿਨ੍ਹਾਂ ਰਾਜਾਂ ਵਿੱਚ ਉਹ ਸਰਕਾਰ ਚਲਾ ਰਹੇ ਹਨ,  ਉਸ ਵਿੱਚ ਪ੍ਰਾਥਮਿਕਤਾ ਗ਼ਰੀਬਾਂ ਦੇ ਕਲਿਆਣ ਨੂੰ ਨਹੀਂ ਬਲਕਿ ਖ਼ੁਦ ਦੇ ਪਰਿਵਾਰ ਦੇ ਕਲਿਆਣ ਦੀ ਹੀ ਹੈ। ਮੈਂ ਜ਼ਰਾ ਚਾਹਾਂਗਾਦੇਸ਼ ਦੇ ਪੰਡਿਤਾਂ ਨੂੰ ਤਾਕੀਦ ਕਰਾਂਗਾ ਜ਼ਰਾ ਉਨ੍ਹਾਂ ਰਾਜਾਂ ਦਾ ਵੈਕਸੀਨੇਸ਼ਨ ਰਿਕਾਰਡ ਵੀ ਜ਼ਰਾ ਦੇਖ ਲਓ। ਉਨ੍ਹਾਂ ਦਾ ਵੈਕਸੀਨੇਸ਼ਨ ਰਿਕਾਰਡ ਵੀ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨੂੰ ਆਪਣੇ ਰਾਜ  ਦੇ ਲੋਕਾਂ ਦੀ ਚਿੰਤਾ ਨਹੀਂ ਹੈ।

ਸਾਥੀਓ,

ਸਾਡੀ ਸਰਕਾਰ ਪੂਰੀ ਸੰਵੇਦਨਸ਼ੀਲਤਾ ਦੇ ਨਾਲਸਤਰਕਤਾ ਦੇ ਨਾਲਤੁਹਾਡੀ ਹਰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਕੰਮ ਕਰ ਰਹੀ ਹੈ। ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ 15 ਤੋਂ 18 ਸਾਲ ਦੇ ਦਰਮਿਆਨ ਜੋ ਬੱਚੇ ਹਨਬੇਟੇਬੇਟੀਆਂ ਹਨ।  ਉਨ੍ਹਾਂ ਨੂੰ ਵੀ 3 ਜਨਵਰੀਸੋਮਵਾਰ ਤੋਂ ਵੈਕਸੀਨ ਲਗਾਉਣਾ ਸ਼ੁਰੂ ਹੋ ਜਾਵੇਗਾ। 3 ਜਨਵਰੀਸੋਮਵਾਰ ਤੋਂ ਅਭਿਯਾਨ ਸ਼ੁਰੂ ਹੋਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈਹਿਮਾਚਲ ਪ੍ਰਦੇਸ਼ਇਸ ਵਿੱਚ ਵੀ ਸ਼ਾਨਦਾਰ ਕੰਮ ਕਰਕੇ ਦਿਖਾਏਗਾ। ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਹਿਮਾਚਲ ਕਰਕੇ ਰਹੇਗਾ। ਸਾਡੇ ਜੋ ਹੈਲਥ ਸੈਕਟਰ ਦੇ ਲੋਕ ਹਨਫ੍ਰੰਟਲਾਈਨ ਵਰਕਰ ਹਨਉਹ ਪਿਛਲੇ ਦੋ ਸਾਲ ਤੋਂ ਕੋਰੋਨਾ ਨਾਲ ਲੜਾਈ ਵਿੱਚ ਦੇਸ਼ ਦੀ ਇੱਕ ਬਹੁਤ ਬੜੀ ਤਾਕਤ ਬਣੇ ਹੋਏ ਹਨ। ਉਨ੍ਹਾਂ ਨੂੰ ਵੀ 10 ਜਨਵਰੀ ਤੋਂ ਪ੍ਰੀ-ਕੌਸ਼ਨ ਡੋਜ਼ ਦੇਣ ਦਾ ਕੰਮ ਸ਼ੁਰੂ ਹੋਵੇਗਾ। 60 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਨ੍ਹਾਂ ਨੂੰ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਹਨਉਨ੍ਹਾਂ ਨੂੰ ਵੀ ਡਾਕਟਰਾਂ ਦੀ ਸਲਾਹ ਤੇ ਪ੍ਰੀ-ਕੌਸ਼ਨ ਡੋਜ਼ ਦਾ ਵਿਕਲਪ ਦਿੱਤਾ ਗਿਆ ਹੈ। ਇਹ ਸਾਰੇ ਪ੍ਰਯਤਨਹਿਮਾਚਲ ਦੇ ਲੋਕਾਂ ਨੂੰ ਸੁਰੱਖਿਆ ਕਵਚ ਤਾਂ ਦੇਣਗੇ ਹੀਇੱਥੋਂ ਦੇ ਲਈ ਜ਼ਰੂਰੀ ਟੂਰਿਜ਼ਮ ਸੈਕਟਰ ਨੂੰ ਵੀ ਬਚਾਉਣ ਵਿੱਚ ਅਤੇ ਅੱਗੇ ਵਧਾਉਣ ਵਿੱਚ ਇਹ ਬਹੁਤ ਮਦਦ ਕਰਨਗੇ।

ਸਾਥੀਓ,

ਹਰ ਦੇਸ਼ ਵਿੱਚ ਅਲੱਗ-ਅਲੱਗ ਵਿਚਾਰਧਾਰਾਵਾਂ ਹੁੰਦੀਆਂ ਹਨਲੇਕਿਨ ਅੱਜ ਸਾਡੇ ਦੇਸ਼ ਦੇ ਲੋਕ ਸਪਸ਼ਟ ਤੌਰ ਤੇ ਦੋ ਵਿਚਾਰਧਾਰਾਵਾਂ ਨੂੰ ਦੇਖ ਰਹੇ ਹਨ। ਇੱਕ ਵਿਚਾਰਧਾਰਾ ਵਿਲੰਬ ਦੀ ਹੈ ਅਤੇ ਦੂਸਰੀ ਵਿਕਾਸ ਦੀ ਹੈ। ਵਿਲੰਬ ਦੀ ਵਿਚਾਰਧਾਰਾ ਵਾਲਿਆਂ ਨੇ ਪਹਾੜਾਂ ਤੇ ਰਹਿਣ ਵਾਲੇ ਲੋਕਾਂ ਦੀ ਕਦੇ ਪਰਵਾਹ ਨਹੀਂ ਕੀਤੀ। ਚਾਹੇ ਇਨਫ੍ਰਾਸਟ੍ਰਕਚਰ ਦਾ ਕੰਮ ਹੋਵੇਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਦਾ ਕੰਮ ਹੋਵੇਵਿਲੰਬ ਦੀ ਵਿਚਾਰਧਾਰਾ ਵਾਲਿਆਂ ਨੇਹਿਮਾਚਲ ਦੇ ਲੋਕਾਂ ਨੂੰ ਦਹਾਕਿਆਂ ਦਾ ਇੰਤਜ਼ਾਰ ਕਰਵਾਇਆ। ਇਸੇ ਵਜ੍ਹਾ ਨਾਲ ਅਟਲ ਟਨਲ ਦੇ ਕੰਮ ਵਿੱਚ ਵਰ੍ਹਿਆਂ ਦਾ ਵਿਲੰਬ ਹੋਇਆ। ਰੇਣੁਕਾ ਜੀ  ਪ੍ਰੋਜੈਕਟ ਵਿੱਚ ਵੀ ਤਿੰਨ ਦਹਾਕਿਆਂ ਦਾ ਵਿਲੰਬ ਹੋਇਆ। ਉਨ੍ਹਾਂ ਲੋਕਾਂ ਦੀ ਵਿਲੰਬ ਦੀ ਵਿਚਾਰਧਾਰਾ ਤੋਂ ਅਲੱਗਸਾਡੀ ਕਮਿਟਮੈਂਟ ਸਿਰਫ਼ ਅਤੇ ਸਿਰਫ਼ ਵਿਕਾਸ ਦੇ ਲਈ ਹੈ। ਤੇਜ਼ ਗਤੀ ਦੇ ਵਿਕਾਸ ਦੇ ਲਈ ਹੈ। ਅਸੀਂ ਅਟਲ ਟਨਲ ਦਾ ਕੰਮ ਪੂਰਾ ਕਰਵਾਇਆ। ਅਸੀਂ ਚੰਡੀਗੜ੍ਹ ਤੋਂ ਮਨਾਲੀ ਅਤੇ ਸ਼ਿਮਲਾ ਨੂੰ ਜੋੜਨ ਵਾਲੀ ਸੜਕ ਦਾ ਚੌੜੀਕਰਣ ਕੀਤਾ। ਅਸੀਂ ਸਿਰਫ਼ ਹਾਈਵੇ ਅਤੇ ਰੇਲਵੇ ਇਨਫ੍ਰਾਸਟ੍ਰਕਚਰ ਹੀ ਵਿਕਸਿਤ ਨਹੀਂ ਕਰ ਰਹੇ ਬਲਕਿ ਅਨੇਕਾਂ ਸਥਾਨਾਂ ਤੇ ਰੋਪਵੇ ਵੀ ਲਗਵਾ ਰਹੇ ਹਾਂ। ਅਸੀਂ ਦੂਰ-ਦਰਾਜ ਦੇ ਪਿੰਡਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਵੀ ਜੋੜ ਰਹੇ ਹਾਂ।

ਸਾਥੀਓ,

ਬੀਤੇ 6-7 ਸਾਲਾਂ ਵਿੱਚ ਜਿਸ ਤਰ੍ਹਾਂ ਡਬਲ ਇੰਜਣ ਦੀ ਸਰਕਾਰ ਨੇ ਕੰਮ ਕੀਤਾ ਹੈ,  ਉਸ ਨਾਲ ਸਾਡੀਆਂ ਭੈਣਾਂ ਦੇ ਜੀਵਨ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਬਦਲਾਅ ਆਇਆ ਹੈ। ਪਹਿਲਾਂ ਖਾਣਾ ਬਣਾਉਣ ਦੇ ਲਈ ਲੱਕੜੀ ਦੇ ਇੰਤਜ਼ਾਮ ਵਿੱਚ ਸਾਡੀਆਂ ਭੈਣਾਂ ਦਾ ਬਹੁਤ ਸਮਾਂ ਬੀਤ ਜਾਂਦਾ ਸੀ। ਅੱਜ ਘਰ-ਘਰ ਗੈਸ ਸਿਲੰਡਰ ਪਹੁੰਚਿਆ ਹੈ। ਸ਼ੌਚਾਲਯ ਦੀ ਸੁਵਿਧਾ ਮਿਲਣ ਨਾਲ ਵੀ ਭੈਣਾਂ ਨੂੰ ਬਹੁਤ ਰਾਹਤ ਮਿਲੀ ਹੈ। ਪਾਣੀ ਦੇ ਲਈ ਇੱਥੋਂ ਦੀਆਂ ਭੈਣਾਂ-ਬੇਟੀਆਂ ਨੂੰ ਕਿਤਨੀ ਮਿਹਨਤ ਕਰਨੀ ਪੈਂਦੀ ਸੀਇਹ ਤੁਹਾਡੇ ਤੋਂ ਬਿਹਤਰ ਹੋਰ ਕੌਣ ਜਾਣਦਾ ਹੈ। ਇੱਕ ਸਮਾਂ ਸੀ ਜਦੋਂ ਪਾਣੀ ਦਾ ਕਨੈਕਸ਼ਨ ਪ੍ਰਾਪਤ ਕਰਨ ਦੇ ਲਈ ਹੀ ਕਈ-ਕਈ ਦਿਨਾਂ ਤੱਕ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਸਨ। ਅੱਜ ਸਰਕਾਰ ਖ਼ੁਦ ਪਾਣੀ ਦਾ ਕਨੈਕਸ਼ਨ ਦੇਣ ਦੇ ਲਈ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਆਜ਼ਾਦੀ ਦੇ 7 ਦਹਾਕਿਆਂ ਵਿੱਚ ਹਿਮਾਚਲ ਵਿੱਚ 7 ਲੱਖ ਪਰਿਵਾਰਾਂ  ਨੂੰ ਪਾਈਪ ਨਾਲ ਪਾਣੀ ਮਿਲਿਆ ਸੀ। 7 ਦਹਾਕੇ ਵਿੱਚ 7 ਲੱਖ ਪਰਿਵਾਰਾਂ ਨੂੰ। ਸਿਰਫ਼ 2 ਸਾਲ ਦੇ ਅੰਦਰ ਹੀ ਅਤੇ ਉਹ ਵੀ ਕੋਰੋਨਾ ਕਾਲ ਹੋਣ ਦੇ ਬਾਵਜੂਦ ਵੀ 7 ਲੱਖ ਤੋਂ ਅਧਿਕ ਨਵੇਂ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਮਿਲ ਚੁੱਕਿਆ ਹੈ। 7 ਦਹਾਕਿਆਂ ਵਿੱਚ 7 ਲੱਖ ਕਿਤਨੇ?  ਸੱਤ ਦਹਾਕਿਆਂ ਵਿੱਚ ਕਿਤਨੇਜ਼ਰਾ ਉੱਧਰ ਤੋਂ ਵੀ ਆਵਾਜ਼ ਆਏ ਕਿਤਨੇ? 7 ਦਹਾਕਿਆਂ ਵਿੱਚ 7 ਲੱਖ। ਅਤੇ ਅਸੀਂ ਦੋ ਸਾਲ ਵਿੱਚ ਦਿੱਤੇ ਸੱਤ ਲੱਖ ਅਤੇ ਨਵੇਂ। ਕਿਤਨੇ ਦਿੱਤੇ ਸੱਤ ਲੱਖ ਘਰਾਂ ਵਿੱਚ ਪਾਣੀ ਪਹੁੰਚਾਉਣ ਦਾ ਕੰਮ। ਹੁਣ ਲਗਭਗ 90 ਪ੍ਰਤੀਸ਼ਤ ਆਬਾਦੀ ਦੇ ਪਾਸ ਨਲ ਸੇ ਜਲ ਦੀ ਸੁਵਿਧਾ ਹੈ। ਡਬਲ ਇੰਜਣ ਸਰਕਾਰ ਦਾ ਇਹੀ ਲਾਭ ਹੁੰਦਾ ਹੈ। ਕੇਂਦਰ ਸਰਕਾਰ ਦਾ ਇੱਕ ਇੰਜਣ ਜਿਸ ਯੋਜਨਾ ਨੂੰ ਸ਼ੁਰੂ ਕਰਦਾ ਹੈਰਾਜ ਸਰਕਾਰ ਦਾ ਦੂਸਰਾ ਇੰਜਣ ਉਸ ਯੋਜਨਾ ਨੂੰ ਤੇਜ਼ ਗਤੀ ਨਾਲ ਅੱਗੇ ਲੈ ਜਾਂਦਾ ਹੈ। ਹੁਣ ਜਿਵੇਂ ਆਯੁਸ਼ਮਾਨ ਭਾਰਤ ਯੋਜਨਾ ਦੀ ਉਦਾਹਰਣ ਹੈ। ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਰਾਜ ਸਰਕਾਰ ਨੇ ਹਿਮਕੇਅਰ ਯੋਜਨਾ ਸ਼ੁਰੂ ਕੀਤੀ ਅਤੇ ਜ਼ਿਆਦਾ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਦਾਇਰੇ ਵਿੱਚ ਲਿਆਈ। ਇਨ੍ਹਾਂ ਯੋਜਨਾਵਾਂ ਵਿੱਚ ਹਿਮਾਚਲ ਦੇ ਲਗਭਗ ਸਵਾ ਲੱਖ ਮਰੀਜ਼ਾਂ ਨੂੰ ਫ੍ਰੀ ਇਲਾਜ ਮਿਲ ਚੁੱਕਿਆ ਹੈ। ਇਸੇ ਪ੍ਰਕਾਰ ਇੱਥੋਂ ਦੀ ਸਰਕਾਰ ਨੇ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਦਾ ਵਿਸਤਾਰ ਗ੍ਰਿਹਣੀ ਸੁਵਿਧਾ ਯੋਜਨਾ ਨਾਲ ਕੀਤਾ,  ਜਿਸ ਨਾਲ ਲੱਖਾਂ ਭੈਣਾਂ ਨੂੰ ਇੱਕ ਨਵੀਂ ਮਦਦ ਮਿਲੀ। ਕੇਂਦਰ ਸਰਕਾਰ ਇਸ ਮੁਸ਼ਕਿਲ ਸਮੇਂ ਵਿੱਚ ਜੋ ਮੁਫ਼ਤ ਰਾਸ਼ਨ ਪਹੁੰਚਾ ਰਹੀ ਹੈਉਸ ਨੂੰ ਤੇਜ਼ੀ ਨਾਲ ਹਰ ਲਾਭਾਰਥੀ ਤੱਕ ਪਹੁੰਚਾਉਣ ਦਾ ਕੰਮ ਵੀ ਰਾਜ ਸਰਕਾਰ ਇੱਥੇ ਕਰ ਰਹੀ ਹੈ।

ਸਾਥੀਓ,

ਹਿਮਾਚਲ ਵੀਰਾਂ ਦੀ ਧਰਤੀ ਹੈਹਿਮਾਚਲ ਅਨੁਸ਼ਾਸਨ ਦੀ ਧਰਤੀ ਹੈਦੇਸ਼ ਦੀ ਆਨ-ਬਾਨ ਅਤੇ ਸ਼ਾਨ ਨੂੰ ਵਧਾਉਣ ਵਾਲੀ ਧਰਤੀ ਹੈ। ਇੱਥੋਂ ਦੇ ਘਰ-ਘਰ ਵਿੱਚ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਬੇਟੇ-ਬੇਟੀਆਂ ਹਨ। ਸਾਡੀ ਸਰਕਾਰ ਨੇ ਬੀਤੇ ਸੱਤ ਵਰ੍ਹਿਆਂ ਵਿੱਚ ਦੇਸ਼ ਦੀ ਸੁਰੱਖਿਆ ਵਧਾਉਣ ਦੇ ਲਈ ਜੋ ਕੰਮ ਕੀਤੇ ਹਨਫੌਜੀਆਂਸਾਬਕਾ ਫੌਜੀਆਂ ਦੇ ਲਈ ਜੋ ਨਿਰਣੇ ਲਏ ਹਨਉਸ ਦਾ ਵੀ ਬਹੁਤ ਬੜਾ ਲਾਭ ਹਿਮਾਚਲ ਦੇ ਲੋਕਾਂ ਨੂੰ ਹੋਇਆ ਹੈ। ਵੰਨ ਰੈਂਕ ਵੰਨ ਪੈਨਸ਼ਨ ਦਾ ਦਹਾਕਿਆਂ ਤੋਂ ਅਟਕਿਆ ਹੋਇਆ ਫ਼ੈਸਲਾਵਿਲੰਬ ਵਾਲੀ ਨੀਤੀਉਹ ਅਟਕਿਆ ਹੋਇਆ ਫ਼ੈਸਲਾ ਹੋਵੇ ਜਾਂ ਫਿਰ ਸੈਨਾ ਨੂੰ ਆਧੁਨਿਕ ਹਥਿਆਰ ਅਤੇ ਬੁਲਟ ਪਰੂਫ ਜੈਕੇਟ ਦੇਣ ਦਾ ਕੰਮਠੰਢ ਵਿੱਚ ਪਰੇਸ਼ਾਨੀ ਘੱਟ ਕਰਨ ਦੇ ਲਈ ਜ਼ਰੂਰੀ ਸਾਧਨ-ਸੰਸਾਧਨ ਦੇਣਾ ਹੋਵੇ ਜਾਂ ਫਿਰ ਆਉਣ-ਜਾਣ ਲਈ ਬਿਹਤਰ ਕਨੈਕਟੀਵਿਟੀਸਰਕਾਰ ਦੇ ਪ੍ਰਯਤਨਾਂ ਦਾ ਲਾਭ ਹਿਮਾਚਲ ਦੇ ਹਰ ਘਰ ਤੱਕ ਪਹੁੰਚ ਰਿਹਾ ਹੈ।

ਸਾਥੀਓ,  

ਭਾਰਤ ਵਿੱਚ ਟੂਰਿਜ਼ਮ ਅਤੇ ਤੀਰਥਾਟਨ (ਤੀਰਥ-ਯਾਤਰਾ) ਆਪਸ ਵਿੱਚ ਜੁੜਦੇ ਚਲੇ ਜਾ ਰਹੇ ਹਨ। ਤੀਰਥਾਟਨ (ਤੀਰਥ-ਯਾਤਰਾ) ਵਿੱਚ ਹਿਮਾਚਲ ਦੀ ਜੋ ਸਮਰੱਥਾ ਹੈ,  ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਸ਼ਿਵ ਅਤੇ ਸ਼ਕਤੀ ਦਾ ਸਥਾਨ ਹੈ। ਪੰਚ ਕੈਲਾਸ਼ ਵਿੱਚੋਂ 3 ਕੈਲਾਸ਼ ਹਿਮਾਚਲ ਪ੍ਰਦੇਸ਼ ਵਿੱਚ ਹਨ। ਇਸੇ ਪ੍ਰਕਾਰ ਹਿਮਾਚਲ ਵਿੱਚ ਕਈ ਸ਼ਕਤੀਪੀਠ ਵੀ ਹਨ। ਬੋਧੀ ਆਸਥਾ ਅਤੇ ਸੱਭਿਆਚਾਰ ਦੇ ਵੀ ਅਹਿਮ ਸਥਾਨ ਇੱਥੇ ਮੌਜੂਦ ਹਨ। ਡਬਲ ਇੰਜਣ ਦੀ ਸਰਕਾਰ ਹਿਮਾਚਲ ਦੀ ਇਸ ਤਾਕਤ ਨੂੰ ਕਈ ਗੁਣਾ ਵਧਾਉਣ ਵਾਲੀ ਹੈ।

ਮੰਡੀ ਵਿੱਚ ਸ਼ਿਵਧਾਮ ਦਾ ਨਿਰਮਾਣ ਵੀ ਇਸੇ ਪ੍ਰਤੀਬੱਧਤਾ ਦਾ ਪਰਿਣਾਮ ਹੈ।

ਭਾਈਓ ਅਤੇ ਭੈਣੋਂ,

ਅੱਜ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਤਦ ਹਿਮਾਚਲ ਵੀ ਪੂਰਨ ਰਾਜ ਦਾ ਦਰਜਾ ਮਿਲਣ ਦੀ ਸਵਰਣ ਜਯੰਤੀ (ਗੋਲਡਨ ਜੁਬਲੀ) ਵਰ੍ਹਾ ਮਨਾ ਰਿਹਾ ਹੈ। ਯਾਨੀ ਇਹ ਹਿਮਾਚਲ ਲਈ ਨਵੀਆਂ ਸੰਭਾਵਨਾਵਾਂ ਤੇ ਕੰਮ ਕਰਨ ਦਾ ਵੀ ਸਮਾਂ ਹੈ। ਹਿਮਾਚਲ ਨੇ ਹਰ ਰਾਸ਼ਟਰੀ ਸੰਕਲਪ ਦੀ ਸਿੱਧੀ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਉਤਸ਼ਾਹ ਜਾਰੀ ਰਹੇਗਾ। ਇੱਕ ਵਾਰ ਫਿਰ ਵਿਕਾਸ ਅਤੇ ਵਿਸ਼ਵਾਸ ਦੇ 5ਵੇਂ ਸਾਲ ਦੀ ਅਤੇ ਨਵੇਂ ਵਰ੍ਹੇ ਦੀਆਂ ਮੰਗਲਕਾਮਨਾਵਾਂ। ਤੁਹਾਨੂੰ ਅਨੇਕ– ਅਨੇਕ ਸ਼ੁਭਕਾਮਨਾਵਾਂ ਇਤਨਾ ਪਿਆਰ ਦੇਣ ਦੇ ਲਈਇਤਨੇ ਅਸ਼ੀਰਵਾਦ ਦੇਣ ਦੇ ਲਈ। ਮੈਂ ਫਿਰ ਇੱਕ ਵਾਰ ਇਸ ਦੇਵਭੂਮੀ ਨੂੰ ਪ੍ਰਣਾਮ ਕਰਦਾ ਹਾਂ।

ਮੇਰੇ ਨਾਲ ਬੋਲੋ,

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

 

 

 **********

ਡੀਐੱਸ/ਏਕੇਜੇ/ਏਕੇ/ਡੀਕੇ



(Release ID: 1785702) Visitor Counter : 186