ਨੀਤੀ ਆਯੋਗ

ਨੀਤੀ ਆਯੋਗ ਨੇ ਰਾਜ ਸਿਹਤ ਸੂਚਕ ਅੰਕ ਦਾ ਚੌਥਾ ਐਡੀਸ਼ਨ ਜਾਰੀ ਕੀਤਾ



‘ਵੱਡੇ ਰਾਜਾਂ’ ਵਿੱਚੋਂ ਉੱਤਰ ਪ੍ਰਦੇਸ਼, ਅਸਾਮ ਅਤੇ ਤੇਲੰਗਾਨਾ; ‘ਛੋਟੇ ਰਾਜਾਂ’ ਵਿੱਚੋਂ ਮਿਜ਼ੋਰਮ ਅਤੇ ਮੇਘਾਲਿਆ ਅਤੇ ‘ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ)’ ਵਿੱਚੋਂ ਦਿੱਲੀ ਅਤੇ ਜੰਮੂ-ਕਸ਼ਮੀਰ ਦੁਆਰਾ ਦਿਖਾਇਆ ਗਿਆ ਵੱਧ ਤੋਂ ਵੱਧ ਸਲਾਨਾ ਵਾਧਾ ਪ੍ਰਦਰਸ਼ਨ



ਸਿਹਤ ਸੂਚਕ ਅੰਕ ਪ੍ਰਤੀਯੋਗੀ ਅਤੇ ਸਹਿਕਾਰੀ ਫੈਡਰਲਿਜ਼ਮ ਦੀ ਇੱਕ ਉਦਾਹਰਣ ਹੈ: ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ

Posted On: 27 DEC 2021 3:19PM by PIB Chandigarh

ਨੀਤੀ ਆਯੋਗ ਨੇ ਅੱਜ 2019-20 ਲਈ ਰਾਜ ਸਿਹਤ ਸੂਚਕ ਅੰਕ ਦਾ ਚੌਥਾ ਐਡੀਸ਼ਨ ਜਾਰੀ ਕੀਤਾ। “ਸਿਹਤਮੰਦ ਰਾਜ, ਪ੍ਰਗਤੀਸ਼ੀਲ ਭਾਰਤ” ਸਿਰਲੇਖ ਵਾਲੀ ਰਿਪੋਰਟ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਨਤੀਜਿਆਂ ਵਿੱਚ ਸਾਲ-ਦਰ-ਸਾਲ ਵਾਧੇ ਦੇ ਪ੍ਰਦਰਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਸਮੁੱਚੀ ਸਥਿਤੀ ’ਤੇ ਦਰਜਾ ਦਿੰਦੀ ਹੈ।

ਰਿਪੋਰਟ ਦਾ ਚੌਥਾ ਦੌਰ 2018-19 ਤੋਂ 2019-20 ਦੀ ਮਿਆਦ ਦੇ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਵਾਧੇ ਵਾਲੇ ਸੁਧਾਰ ਨੂੰ ਮਾਪਣ ਅਤੇ ਉਜਾਗਰ ਕਰਨ ’ਤੇ ਕੇਂਦ੍ਰਿਤ ਹੈ।

ਇਹ ਰਿਪੋਰਟ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ, ਐਡੀਸ਼ਨਲ ਸਕੱਤਰ ਡਾ. ਰਾਕੇਸ਼ ਸਰਵਾਲ ਅਤੇ ਵਿਸ਼ਵ ਬੈਂਕ ਦੀ ਸੀਨੀਅਰ ਸਿਹਤ ਮਾਹਿਰ ਸ਼ੀਨਾ ਛਾਬੜਾ ਨੇ ਸਾਂਝੇ ਤੌਰ ’ਤੇ ਜਾਰੀ ਕੀਤੀ। ਇਹ ਰਿਪੋਰਟ ਨੀਤੀ ਆਯੋਗ ਦੁਆਰਾ ਵਿਸ਼ਵ ਬੈਂਕ ਦੀ ਤਕਨੀਕੀ ਸਹਾਇਤਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਨਜ਼ਦੀਕੀ ਸਲਾਹ-ਮਸ਼ਵਰੇ ਨਾਲ ਤਿਆਰ ਕੀਤੀ ਗਈ ਹੈ।

ਖੋਜ

ਰਾਜ ਸਿਹਤ ਸੂਚਕ ਅੰਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਕਰਨ ਲਈ ਸਲਾਨਾ ਸਾਧਨ ਹੈ। ਇਹ ‘ਸਿਹਤ ਨਤੀਜਿਆਂ’, ‘ਸ਼ਾਸਨ ਅਤੇ ਜਾਣਕਾਰੀ’, ਅਤੇ ‘ਮੁੱਖ ਇਨਪੁਟਸ/ਪ੍ਰਕਿਰਿਆਵਾਂ’ਦੇ ਡੋਮੇਨਾਂ ਦੇ ਅਧੀਨ ਇਕੱਠੇ ਕੀਤੇ ਗਏ 24 ਸੰਕੇਤਕਾਂ ’ਤੇ ਅਧਾਰਿਤ ਇੱਕ ਵੇਟਿਡ ਕੰਪੋਜ਼ਿਟ ਸੂਚਕ ਅੰਕ ਹੈ। ਹਰੇਕ ਡੋਮੇਨ ਨੂੰ ਨਤੀਜੇ ਸੰਕੇਤਕਾਂ ਲਈ ਉੱਚ ਸਕੋਰ ਦੇ ਨਾਲ ਇਸ ਦੀ ਮਹੱਤਤਾ ਦੇ ਅਧਾਰ ’ਤੇ ਵਜ਼ਨ ਨਿਰਧਾਰਤ ਕੀਤਾ ਗਿਆ ਹੈ।

ਬਰਾਬਰ ਇਕਾਈਆਂ ਵਿਚਕਾਰ ਤੁਲਨਾ ਨੂੰ ਯਕੀਨੀ ਬਣਾਉਣ ਲਈ, ਦਰਜਾਬੰਦੀ ਨੂੰ ‘ਵੱਡੇ ਰਾਜ’, ‘ਛੋਟੇ ਰਾਜ’ ਅਤੇ ‘ਕੇਂਦਰ ਸ਼ਾਸਤ ਪ੍ਰਦੇਸ਼ਾਂ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

‘ਵੱਡੇ ਰਾਜਾਂ’ ਵਿੱਚੋਂ, ਸਲਾਨਾ ਵਾਧੇ ਦੇ ਪ੍ਰਦਰਸ਼ਨ ਦੇ ਮਾਮਲੇ ਵਿੱਚ, ਉੱਤਰ ਪ੍ਰਦੇਸ਼, ਅਸਾਮ ਅਤੇ ਤੇਲੰਗਾਨਾ ਚੋਟੀ ਦੇ ਤਿੰਨ ਦਰਜਾਬੰਦੀ ਵਾਲੇ ਰਾਜ ਹਨ।

ਵਾਧੇ ਵਾਲੇ ਪ੍ਰਦਰਸ਼ਨ ਅਤੇ ਸਮੁੱਚੇ ਪ੍ਰਦਰਸ਼ਨ’ਤੇ ਵੱਡੇ ਰਾਜਾਂ ਦਾ ਵਰਗੀਕਰਨ

‘ਛੋਟੇ ਰਾਜਾਂ’ ਵਿੱਚੋਂ, ਮਿਜ਼ੋਰਮ ਅਤੇ ਮੇਘਾਲਿਆ ਨੇ ਸਭ ਤੋਂ ਵੱਧ ਸਲਾਨਾ ਵਾਧਾ ਦਰਜ ਕੀਤਾ ਹੈ।

ਵਾਧੇ ਵਾਲੇ ਪ੍ਰਦਰਸ਼ਨ ਅਤੇ ਸਮੁੱਚੇ ਪ੍ਰਦਰਸ਼ਨ ’ਤੇ ਛੋਟੇ ਰਾਜਾਂ ਦਾ ਵਰਗੀਕਰਨ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ, ਜੰਮੂ ਅਤੇ ਕਸ਼ਮੀਰ ਤੋਂ ਬਾਅਦ ਦਿੱਲੀ ਨੇ ਸਭ ਤੋਂ ਵਧੀਆ ਵਾਧਾ ਪ੍ਰਦਰਸ਼ਨ ਦਿਖਾਇਆ।

ਵਾਧੇ ਵਾਲੇ ਪ੍ਰਦਰਸ਼ਨ ਅਤੇ ਸਮੁੱਚੇ ਪ੍ਰਦਰਸ਼ਨ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਗੀਕਰਨ

2019-20 ਵਿੱਚ ਸੰਯੁਕਤ ਸੂਚਕ ਅੰਕ ਸਕੋਰ ਦੇ ਅਧਾਰ ’ਤੇ ਸਮੁੱਚੀ ਦਰਜਾਬੰਦੀ ’ਤੇ, ਚੋਟੀ ਦੇ ਦਰਜੇ ਵਾਲੇ ਰਾਜ ‘ਵੱਡੇ ਰਾਜਾਂ’ਵਿੱਚੋਂ ਕੇਰਲ ਅਤੇ ਤਮਿਲ ਨਾਡੂ, ‘ਛੋਟੇ ਰਾਜਾਂ’ ਵਿੱਚੋਂ ਮਿਜ਼ੋਰਮ ਅਤੇ ਤ੍ਰਿਪੁਰਾ, ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡੀਐੱਚ ਐਂਡ ਡੀਡੀ ਅਤੇ ਚੰਡੀਗੜ੍ਹ ਸਨ।

ਵਿਧੀ

ਪ੍ਰਦਰਸ਼ਨ ਨੂੰ ਮਾਪਣ ਲਈ ਇੱਕ ਮਜ਼ਬੂਤ ​​ਅਤੇ ਸਵੀਕਾਰਯੋਗ ਵਿਧੀ ਵਰਤੀ ਜਾਂਦੀ ਹੈ। ਸਹਿਮਤੀ ਵਾਲੇ ਸੰਕੇਤਕਾਂ ’ਤੇ ਨੀਤੀ ਆਯੋਗ ਦੁਆਰਾ ਬਣਾਏ ਗਏ ਪੋਰਟਲ ਰਾਹੀਂ ਅੰਕੜਾ ਔਨਲਾਈਨ ਇਕੱਠਾ ਕੀਤਾ ਜਾਂਦਾ ਹੈ। ਅੰਕੜੇ ਨੂੰ ਫਿਰ ਇੱਕ ਪਾਰਦਰਸ਼ੀ ਬੋਲੀ ਪ੍ਰਕਿਰਿਆ ਦੁਆਰਾ ਚੁਣੀ ਗਈ ਇੱਕ ਸੁਤੰਤਰ ਪ੍ਰਮਾਣਿਕਤਾ ਏਜੰਸੀ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ। ਕਿਸੇ ਵੀ ਅਸਹਿਮਤੀ ਜਾਂ ਵਿਵਾਦ ਨੂੰ ਸੁਲਝਾਉਣ ਲਈ ਰਾਜਾਂ ਨਾਲ ਵੀਡੀਓ ਕਾਨਫਰੰਸਾਂ ਤੋਂ ਬਾਅਦ ਪ੍ਰਮਾਣਿਤ ਅੰਕੜਾ ਸ਼ੀਟਾਂ ਨੂੰ ਤਸਦੀਕ ਕਰਨ ਲਈ ਰਾਜਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸੈਟਲ ਕੀਤੀਆਂ ਗਈਆਂ ਅੰਤਿਮ ਸ਼ੀਟਾਂ ਨੂੰ ਰਾਜਾਂ ਨਾਲ ਸਾਂਝਾ ਕੀਤਾ ਜਾਂਦਾ ਹੈ, ਅਤੇ ਸਮਝੌਤੇ ਤੋਂ ਬਾਅਦ, ਅੰਕੜੇ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਵਿਸ਼ਲੇਸ਼ਣ ਅਤੇ ਰਿਪੋਰਟ-ਲਿਖਣ ਲਈ ਵਰਤਿਆ ਜਾਂਦਾ ਹੈ।

ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, “ਰਾਜ ਸਟੇਟ ਸਿਹਤ ਸੂਚਕ ਅੰਕ ਜਿਹੇ ਸੂਚਕ ਅੰਕ ਨੂੰ ਧਿਆਨ ਵਿੱਚ ਰੱਖਣਾ ਸ਼ੁਰੂ ਕਰ ਰਹੇ ਹਨ ਅਤੇ ਉਨ੍ਹਾਂ ਦੀ ਨੀਤੀ ਬਣਾਉਣ ਅਤੇ ਸਰੋਤਾਂ ਦੀ ਵੰਡ ਕਰਨ ਵਿੱਚ ਵਰਤੋਂ ਕਰਦੇ ਹਨ। ਇਹ ਰਿਪੋਰਟ ਪ੍ਰਤੀਯੋਗੀ ਅਤੇ ਸਹਿਕਾਰੀ ਫੈਡਰਲਿਜ਼ਮ ਦੋਵਾਂ ਦੀ ਇੱਕ ਉਦਾਹਰਣ ਹੈ।”

ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਅਮਿਤਾਭ ਕਾਂਤ ਨੇ ਕਿਹਾ, “ਇਸ ਸੂਚਕ ਅੰਕ ਰਾਹੀਂ ਸਾਡਾ ਉਦੇਸ਼ ਸਿਰਫ਼ ਰਾਜਾਂ ਦੇ ਇਤਿਹਾਸਿਕ ਪ੍ਰਦਰਸ਼ਨ ਨੂੰ ਦੇਖਣਾ ਨਹੀਂ ਹੈ, ਬਲਕਿ ਉਨ੍ਹਾਂ ਦੀ ਵਧ ਰਹੀ ਕਾਰਗੁਜ਼ਾਰੀ ਨੂੰ ਵੀ ਦੇਖਣਾ ਹੈ। ਸੂਚਕ ਅੰਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਚਕਾਰ ਸਿਹਤਮੰਦ ਮੁਕਾਬਲੇ ਅਤੇ ਅੰਤਰ-ਸਿਖਲਾਈ ਨੂੰ ਉਤਸ਼ਾਹਿਤ ਕਰਦਾ ਹੈ।”

ਸੂਚਕ ਅੰਕ ਨੂੰ 2017 ਤੋਂ ਸੰਕਲਿਤ ਅਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਰਿਪੋਰਟਾਂ ਦਾ ਉਦੇਸ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਜ਼ਬੂਤ ਸਿਹਤ ਪ੍ਰਣਾਲੀਆਂ ਬਣਾਉਣਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨਾ ਹੈ।

ਇਸ ਸਲਾਨਾ ਸਰੋਤ ਦੀ ਮਹੱਤਤਾ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਸੂਚਕ ਅੰਕ ਨੂੰ ਪ੍ਰੋਤਸਾਹਨ ਦੇ ਨਾਲ ਜੋੜ ਕੇ ਐੱਮਓਐੱਚਐੱਫਡਬਲਿਊ ਦੇ ਫੈਸਲੇ ਨੂੰ ਮੁੜ ਲਾਗੂ ਕੀਤਾ ਗਿਆ ਹੈ। ਇਹ ਬਜਟ ਖਰਚਿਆਂ ਅਤੇ ਇਨਪੁਟਸ ਤੋਂ ਆਉਟਪੁੱਟ ਅਤੇ ਨਤੀਜਿਆਂ ਵੱਲ ਧਿਆਨ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਇੱਥੇ ਇੱਥੇ ਰਿਪੋਰਟ ਪੜ੍ਹੋ।

ਸਾਡੇ  ਡੈਸ਼ਬੋਰਡ ’ਤੇ ਵਿਸਤ੍ਰਿਤ ਸੰਕੇਤਕਾਂ ਅਤੇ ਸਕੋਰਾਂ ਬਾਰੇ ਪੜ੍ਹੋ।

ਇੱਥੇ ਰਿਲੀਜ਼ ਵੀਡੀਓ ਦੇਖੋ।

 

***

 

ਡੀਐੱਸ /ਏਕੇਜੇ



(Release ID: 1785625) Visitor Counter : 192