ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ਸਥਿਤੀ, ਓਮੀਕ੍ਰੋਨ ਅਤੇ ਦੇਸ਼ ਭਰ ਵਿੱਚ ਸਿਹਤ ਪ੍ਰਣਾਲੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ



ਨਵੇਂ ਵੈਰੀਐਂਟ ਦੇ ਮੱਦੇਨਜ਼ਰ, ਸਾਨੂੰ ਸਤਰਕ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ: ਪ੍ਰਧਾਨ ਮੰਤਰੀ



ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇ, ਰਾਜਾਂ ਵਿੱਚ ਸਿਹਤ ਪ੍ਰਣਾਲੀਆਂ ਮਜ਼ਬੂਤ ਹੋਣ ਨੂੰ ਸੁਨਿਸ਼ਚਿਤ ਕਰੋ : ਪ੍ਰਧਾਨ ਮੰਤਰੀ



ਸਰਕਾਰ ਸੁਚੇਤ ਹੈ ਅਤੇ ਵਰਤਮਾਨ ਸਥਿਤੀ ਤੋਂ ਜਾਣੂ ਹੈ; 'ਸਮੁੱਚੀ ਸਰਕਾਰ' ਪਹੁੰਚ ਦੇ ਤਹਿਤ ਰਾਜਾਂ ਦਾ ਸਮਰਥਨ ਕਰਨ ਅਤੇ ਰੋਗ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਰਗਰਮ ਕਾਰਵਾਈ ਕਰ ਰਹੀ ਹੈ - ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ: ਤੁਰੰਤ ਅਤੇ ਪ੍ਰਭਾਵੀ ਸੰਪਰਕ ਟ੍ਰੇਸਿੰਗ, ਟੈਸਟਿੰਗ ਨੂੰ ਵਧਾਉਣ, ਟੀਕਾਕਰਣ ਨੂੰ ਤੇਜ਼ ਕਰਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਫੋਕਸ ਹੋਣਾ ਚਾਹੀਦਾ ਹੈ



ਘੱਟ ਟੀਕਾਕਰਣ, ਵੱਧ ਰਹੇ ਕੇਸਾਂ, ਨਾਕਾਫ਼ੀ ਸਿਹਤ ਢਾਂਚੇ ਵਾਲੇ ਰਾਜਾਂ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਕੇਂਦਰ ਟੀਮਾਂ ਭੇਜੇਗਾ

Posted On: 23 DEC 2021 9:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ-19 ਅਤੇ  ਚਿੰਤਾ ਦੇ ਨਵੇਂ ਵੈਰੀਐਂਟ (ਵੀਓਸੀ) ਓਮੀਕ੍ਰੋਨ ਦੀ ਸਥਿਤੀਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂਦਵਾਈਆਂ ਦੀ ਉਪਲਬਧਤਾਆਕਸੀਜਨ ਸਿਲੰਡਰ ਅਤੇ ਕੰਸੰਟ੍ਰੇਟਰਵੈਂਟੀਲੇਟਰਪੀਐੱਸਏ ਪਲਾਂਟਆਈਸੀਯੂ/ਆਕਸੀਜਨ ਸਮਰਥਿਤ ਬੈੱਡਮਾਨਵ ਸੰਸਾਧਨਆਈਟੀ ਦਖਲਅੰਦਾਜ਼ੀ ਅਤੇ ਟੀਕਾਕਰਣ ਦੀ ਸਥਿਤੀ ਸਮੇਤ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਉੱਚ ਟੀਕਾਕਰਣ ਕਵਰੇਜ ਅਤੇ ਓਮੀਕ੍ਰੋਨ ਵੈਰੀਐਂਟ ਦੀ ਮੌਜੂਦਗੀ ਵਾਲੇ ਦੇਸ਼ਾਂ ਵਿੱਚ ਮਾਮਲਿਆਂ ਵਿੱਚ ਵਾਧੇ ਦੀ ਸੰਖੇਪ ਜਾਣਕਾਰੀ ਦੇ ਨਾਲਨਵੇਂ ਵੈਰੀਐਂਟ ਦੁਆਰਾ ਸੰਚਾਲਿਤ ਵਿਸ਼ਵ ਪੱਧਰ 'ਤੇ ਉਭਰ ਰਹੇ ਦ੍ਰਿਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਓਮੀਕ੍ਰੋਨ ਦੇ ਸੰਦਰਭ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਸਿਫਾਰਸ਼ ਕੀਤੀਆਂ ਤਕਨੀਕੀ ਸੰਖੇਪ ਅਤੇ ਤਰਜੀਹੀ ਕਾਰਵਾਈਆਂ ਤੋਂ ਵੀ ਜਾਣੂ ਕਰਵਾਇਆ ਗਿਆ। ਦੇਸ਼ ਵਿੱਚ ਕੋਵਿਡ-19 ਅਤੇ ਓਮੀਕ੍ਰੋਨ ਦੀ ਸਥਿਤੀ ਦਾ ਇੱਕ ਸਨੈਪਸ਼ੌਟਜਿਸ ਵਿੱਚ ਵਧੇਰੇ ਕੇਸਾਂ ਦੀ ਰਿਪੋਰਟ ਕਰਨ ਵਾਲੇ ਰਾਜਵਧੇਰੇ ਸਕਾਰਾਤਮਕਤਾ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹੇ ਅਤੇ ਵੱਧ ਗਿਣਤੀ ਵਿੱਚ ਕਲਸਟਰਾਂ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੀ ਗਈ। ਦੇਸ਼ ਵਿੱਚ ਰਿਪੋਰਟ ਕੀਤੇ ਗਏ ਓਮੀਕ੍ਰੋਨ ਕੇਸਾਂ ਦੇ ਵੇਰਵੇਉਹਨਾਂ ਦਾ ਯਾਤਰਾ ਇਤਿਹਾਸਟੀਕਾਕਰਣ ਸਥਿਤੀ ਅਤੇ ਮੌਜੂਦਾ ਸਥਿਤੀ ਵੀ ਪੇਸ਼ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੂੰ 25 ਨਵੰਬਰ 2021 ਤੋਂ ਬਾਅਦ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਜਦੋਂ ਕੇਂਦਰੀ ਸਿਹਤ ਮੰਤਰਾਲੇ ਦੀ ਪਹਿਲੀ ਅਡਵਾਇਜ਼ਰੀ ਰਾਜਾਂ ਨਾਲ ਸਾਂਝੀ ਕੀਤੀ ਗਈ ਸੀ। ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼ੋਧਿਤ ਯਾਤਰਾ ਅਡਵਾਇਜ਼ਰੀਕੋਵਿਡ-19 ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮੀਖਿਆ ਮੀਟਿੰਗਾਂਟੀਕਾਕਰਣ ਵਧਾਉਣਆਕਸੀਜਨ ਸਪਲਾਈ ਉਪਕਰਣਾਂ ਦੀ ਸਥਾਪਨਾ ਆਦਿ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ।

ਅਧਿਕਾਰੀਆਂ ਦੁਆਰਾ ਪੇਸ਼ਕਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਰ ਪੱਧਰ 'ਤੇ ਉੱਚ ਪੱਧਰੀ ਨਿਗਰਾਨੀ ਅਤੇ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ 'ਸਮੁੱਚੀ ਸਰਕਾਰਪਹੁੰਚ ਦੇ ਤਹਿਤ ਰੋਕਥਾਮ ਅਤੇ ਪ੍ਰਬੰਧਨ ਦੇ ਜਨਤਕ ਸਿਹਤ ਉਪਾਵਾਂ ਦੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਰਾਜਾਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹਾਮਾਰੀ ਦੇ ਵਿਰੁੱਧ ਸਰਗਰਮਫੋਕਸਤਾਲਮੇਲ ਵਾਲੀ ਅਤੇ ਸਹਿਯੋਗੀ ਲੜਾਈ ਲਈ ਕੇਂਦਰ ਦੀ ਰਣਨੀਤੀ ਸਾਡੀਆਂ ਭਵਿੱਖੀ ਕਾਰਵਾਈਆਂ ਦਾ ਮਾਰਗਦਰਸ਼ਨ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਸਾਨੂੰ ਸਤਰਕ ਅਤੇ ਸਾਵਧਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮਹਾਮਾਰੀ ਵਿਰੁੱਧ ਲੜਾਈ ਖ਼ਤਮ ਨਹੀਂ ਹੋਈ ਅਤੇ ਕੋਵਿਡ ਸੁਰੱਖਿਅਤ ਵਿਵਹਾਰ ਦੀ ਨਿਰੰਤਰ ਪਾਲਣਾ ਦੀ ਜ਼ਰੂਰਤ ਅੱਜ ਵੀ ਬਹੁਤ ਮਹੱਤਵ ਰੱਖਦੀ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਉਣ ਕਿ ਰਾਜਾਂ ਵਿੱਚ ਸਿਹਤ ਪ੍ਰਣਾਲੀਆਂਜਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇਨਵੇਂ ਵੈਰੀਐਂਟ ਦੁਆਰਾ ਖੜ੍ਹੀ ਕੀਤੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਹੋਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜਾਂ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਆਕਸੀਜਨ ਸਪਲਾਈ ਉਪਕਰਣ ਸਥਾਪਿਤ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਯਮਿਤ ਅਧਾਰ 'ਤੇ ਰਾਜਾਂ ਨਾਲ ਕੰਮ ਕਰਨ ਅਤੇ ਮਾਨਵ ਸੰਸਾਧਨਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣਐਂਬੂਲੈਂਸਾਂ ਦੀ ਸਮੇਂ ਸਿਰ ਉਪਲਬਧਤਾਸੰਸਥਾਗਤ ਕੁਆਰੰਟੀਨ ਲਈ ਕੋਵਿਡ ਸੁਵਿਧਾਵਾਂ ਨੂੰ ਚਲਾਉਣ ਲਈ ਰਾਜਾਂ ਦੀ ਤਿਆਰੀ ਸਮੇਤ ਸਿਹਤ ਬੁਨਿਆਦੀ ਢਾਂਚੇ ਦੇ ਵੱਖ-ਵੱਖ ਹਿੱਸਿਆਂ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਘਰ ਵਿੱਚ ਇਕਾਂਤਵਾਸ ਕਰਨ ਵਾਲਿਆਂ ਦੀ ਪ੍ਰਭਾਵੀ ਅਤੇ ਨਿਰੀਖਣ ਕੀਤੀ ਨਿਗਰਾਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਟੈਲੀ-ਮੈਡੀਸਿਨ ਅਤੇ ਟੈਲੀ-ਕੰਸਲਟੇਸ਼ਨ ਲਈ ਆਈਟੀ ਟੂਲਸ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਉੱਭਰ ਰਹੇ ਕਲਸਟਰਾਂ ਅਤੇ ਹੌਟਸਪੌਟਸ ਦੀ ਉੱਚ ਅਤੇ ਨਜ਼ਦੀਕੀ ਅਤੇ ਸਰਗਰਮਤੁਰੰਤ ਅਤੇ ਪ੍ਰਭਾਵੀ ਨਿਗਰਾਨੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਜੀਨੋਮ ਸੀਕਐਂਸਿੰਗ ਲਈ ਚੰਗੀ ਸੰਖਿਆ ਵਿੱਚ ਸਕਾਰਾਤਮਕ ਨਮੂਨੇ ਤੁਰੰਤ ਇੰਸਾਕੋਗ ਲੈਬਾਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਸਮੇਂ ਸਿਰ ਰੋਕਥਾਮ ਅਤੇ ਇਲਾਜ ਲਈ ਕੇਸਾਂ ਦੀ ਜਲਦੀ ਪਹਿਚਾਣ ਨੂੰ ਯਕੀਨੀ ਬਣਾਉਣ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸਾਰ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਸੰਪਰਕ ਟ੍ਰੇਸਿੰਗ 'ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਨੂੰ ਸਥਿਤੀ ਨੂੰ ਸੁਧਾਰਨ ਵਿੱਚ ਸਹਾਇਤਾ ਕਰਨ ਲਈ ਘੱਟ ਟੀਕਾਕਰਣਵਧ ਰਹੇ ਕੇਸਾਂਨਾਕਾਫ਼ੀ ਸਿਹਤ ਬੁਨਿਆਦੀ ਢਾਂਚੇ ਵਾਲੇ ਰਾਜਾਂ ਵਿੱਚ ਟੀਮਾਂ ਭੇਜਣੀਆਂ ਚਾਹੀਦੀਆਂ ਹਨ।

ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਵਿੱਚ ਟੀਕਾਕਰਣ ਵਿੱਚ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ 88% ਤੋਂ ਵੱਧ ਯੋਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾਂਦੀ ਹੈ ਅਤੇ 60% ਤੋਂ ਵੱਧ ਯੋਗ ਆਬਾਦੀ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਲੋਕਾਂ ਨੂੰ ਲਾਮਬੰਦ ਕਰਨ ਅਤੇ ਟੀਕਾਕਰਣ ਕਰਨ ਲਈ ਘਰ-ਘਰ ਜਾ ਕੇ ਹਰ ਘਰ ਦਸਤਕ ਟੀਕਾਕਰਣ ਮੁਹਿੰਮ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲੈਣ ਲਈ ਪ੍ਰੇਰਿਤ ਕਰਨ ਦੇ ਯੋਗ ਹੋ ਗਈ ਹੈ ਅਤੇ ਇਸ ਨੇ ਵੈਕਸੀਨ ਕਵਰੇਜ ਨੂੰ ਵਧਾਉਣ ਵਿੱਚ ਉਤਸ਼ਾਹਜਨਕ ਨਤੀਜੇ ਦਿਖਾਏ ਹਨ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਯੋਗ ਆਬਾਦੀ ਨੂੰ ਪੂਰੀ ਤਰ੍ਹਾਂ ਕੋਵਿਡ-19 ਦੇ ਵਿਰੁੱਧ ਟੀਕਾਕਰਣ ਕੀਤਾ ਗਿਆ ਹੈ ਅਤੇ ਸੰਤ੍ਰਿਪਤ ਮੋਡ ਵਿੱਚ ਲਕਸ਼ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੈ।

ਮੀਟਿੰਗ ਵਿੱਚ ਕੈਬਨਿਟ ਸਕੱਤਰਡਾ. ਵੀ ਕੇ ਪਾਲਮੈਂਬਰ (ਸਿਹਤ)ਨੀਤੀ ਆਯੋਗਸ੍ਰੀ ਏ ਕੇ ਭੱਲਾਗ੍ਰਹਿ ਸਕੱਤਰਸ੍ਰੀ ਰਾਜੇਸ਼ ਭੂਸ਼ਣਸਿਹਤ ਸਕੱਤਰਸਕੱਤਰ (ਫ਼ਾਰਮਾਸਿਊਟੀਕਲ)ਰਾਜੇਸ਼ ਗੋਖਲੇਸਕੱਤਰ (ਬਾਇਓਟੈਕਨੋਲੋਜੀ)ਡਾ ਬਲਰਾਮ ਭਾਰਗਵਡੀਜੀ ਆਈਸੀਐੱਮਆਰਸ਼੍ਰੀ ਵੈਦਯ ਰਾਜੇਸ਼ ਕੋਟੇਚਾਸਕੱਤਰ (ਆਯੁਸ਼)ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾਸਕੱਤਰ (ਸ਼ਹਿਰੀ ਵਿਕਾਸ)ਸ਼੍ਰੀ ਆਰ ਐੱਸ ਸ਼ਰਮਾ ਸੀਈਓ ਐੱਨਐੱਚਏਪ੍ਰੋ. ਕੇ ਵਿਜੈ ਰਾਘਵਨ (ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ) ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

 

 ********

ਡੀਐੱਸ/ਐੱਸਐੱਚ


(Release ID: 1784843) Visitor Counter : 182