ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਨੇ 22 ਮਾਤ ਭਾਸ਼ਾਵਾਂ ਵਿੱਚ ਇਨੋਵੇਟਰਾਂ, ਉੱਦਮੀਆਂ ਨੂੰ ਸਸ਼ਕਤ ਕਰਨ ਲਈ ਵਰਨੈਕਲਰ ਇਨੋਵੇਸ਼ਨ ਪ੍ਰੋਗਰਾਮ (ਵੀਆਈਪੀ) ਦੀ ਸ਼ੁਰੂਆਤ ਕੀਤੀ

Posted On: 22 DEC 2021 1:10PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਦੇਸ਼ ਭਰ ਵਿੱਚ ਇਨੋਵੇਟਰਸ ਅਤੇ ਉੱਦਮੀਆਂ ਨੂੰ ਸਸ਼ਕਤ ਕਰਨ ਦੀ ਇੱਛਾ ਦੇ ਨਾਲ, ਆਪਣੀ ਕਿਸਮ ਦਾ ਪਹਿਲਾ ਵਰਨੈਕਲਰ ਇਨੋਵੇਸ਼ਨ ਪ੍ਰੋਗਰਾਮ (ਵੀਆਈਪੀ) ਸ਼ੁਰੂ ਕੀਤਾ ਹੈ, ਜੋ ਭਾਰਤ ਵਿੱਚ ਇਨੋਵੇਟਰਸ ਅਤੇ ਉੱਦਮੀਆਂ ਨੂੰ ਭਾਰਤ ਸਰਕਾਰ ਦੁਆਰਾ ਨਿਯਤ 22 ਭਾਸ਼ਾਵਾਂ ਵਿੱਚ ਇਨੋਵੇਸ਼ਨ ਈਕੋਸਿਸਟਮ ਤੱਕ ਪਹੁੰਚ ਕਰਨ ਦੇ ਸਮਰੱਥ ਬਣਾਏਗਾ।

ਵੀਆਈਪੀ ਲਈ ਲੋੜੀਂਦੀ ਸਮਰੱਥਾ ਬਣਾਉਣ ਲਈ, ਏਆਈਐੱਮ ਨੇ 22 ਅਨੁਸੂਚਿਤ ਭਾਸ਼ਾਵਾਂ ਵਿੱਚੋਂ ਹਰੇਕ ਵਿੱਚ ਇੱਕ ਵਰਨੈਕਲਰ ਟਾਸਕ ਫੋਰਸ (ਵੀਟੀਐੱਫ) ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਲੋੜੀਂਦੀ ਟ੍ਰੇਨਿੰਗ ਦਿੱਤੀ ਜਾਵੇਗੀ। ਹਰੇਕ ਟਾਸਕ ਫੋਰਸ ਵਿੱਚ ਸਥਾਨਕ ਭਾਸ਼ਾ ਦੇ ਅਧਿਆਪਕ, ਵਿਸ਼ਾ ਮਾਹਿਰ, ਟੈਕਨੀਕਲ ਲੇਖਕ, ਅਤੇ ਖੇਤਰੀ ਅਟਲ ਇਨਕਿਊਬੇਸ਼ਨ ਸੈਂਟਰਾਂ (ਏਆਈਸੀਸ) ਦੀ ਅਗਵਾਈ ਸ਼ਾਮਲ ਹੈ।

ਪ੍ਰੋਗਰਾਮ ਨੂੰ ਚਲਾਉਣ ਲਈ, ਏਆਈਐੱਮ ਨੀਤੀ ਆਯੋਗ ਇੱਕ ਟ੍ਰੇਨ-ਦਿ-ਟ੍ਰੇਨਰ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਜਿੱਥੇ ਇਹ ਵੀਟੀਐੱਫ ਨੂੰ ਡਿਜ਼ਾਈਨ ਸੋਚ ਅਤੇ ਉੱਦਮਤਾ ਅਤੇ 22 ਭਾਸ਼ਾਵਾਂ ਅਤੇ ਸਭਿਆਚਾਰਾਂ ਵਿੱਚ ਇਹਨਾਂ ਵਿਸ਼ਿਆਂ ਦੇ ਅਨੁਕੂਲਨ ਲਈ ਕੋਚਿੰਗ ਦੇਣ ਲਈ ਆਈਆਈਟੀ ਦਿੱਲੀ ਦੇ ਡਿਜ਼ਾਈਨ ਵਿਭਾਗ ਨਾਲ ਸਹਿਯੋਗ ਕਰੇਗਾ। ਇਸ ਤੋਂ ਇਲਾਵਾ, ਉਦਯੋਗ ਦੇ ਸਲਾਹਕਾਰਾਂ ਨੇ ਡਿਜ਼ਾਈਨ ਸੋਚ ਦੀ ਮੁਹਾਰਤ ਮੁਹੱਈਆ ਕਰਵਾਉਣ ਲਈ ਹੱਥ ਮਿਲਾਇਆ ਹੈ, ਅਤੇ ਸੀਐੱਸਆਰ ਸਪੌਂਸਰਾਂ ਨੇ ਪ੍ਰੋਗਰਾਮ ਨੂੰ ਖੁੱਲ੍ਹੇ ਦਿਲ ਨਾਲ ਸਮਰਥਨ ਕਰਨ ਲਈ ਸਹਿਮਤੀ ਦਿੱਤੀ ਹੈ। ਦਸੰਬਰ 2021 ਤੋਂ ਅਪ੍ਰੈਲ 2022 ਦੇ ਅਰਸੇ ਵਿੱਚ ਟਾਸਕ ਫੋਰਸ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ, ਈਕੋਸਿਸਟਮ ਨੂੰ ਸਥਾਨਕ ਇਨੋਵੇਟਰਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਵੀਆਈਪੀ ਨੂੰ ਲਾਂਚ ਕਰਦੇ ਹੋਏ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, ਭਾਰਤ ਨੇ ਵਿਭਿੰਨ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਤੋਂ ਆਪਣੀ ਪਹਿਚਾਣ ਪ੍ਰਾਪਤ ਕੀਤੀ ਹੈ ਅਤੇ ਖੇਤਰੀ ਭਾਸ਼ਾਵਾਂ ਸਭ ਤੋਂ ਪ੍ਰਮੁੱਖ ਸੱਭਿਆਚਾਰਕ ਸੰਪੱਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਵਰਨੈਕਲਰ ਇਨੋਵੇਸ਼ਨ ਪ੍ਰੋਗਰਾਮ ਸਾਡੇ ਭਾਈਚਾਰਿਆਂ ਦੀਆਂ ਡਿਜ਼ਾਈਨ ਅਤੇ ਇਨੋਵੇਸ਼ਨ ਸਮਰੱਥਾਵਾਂ ਨੂੰ ਮਜ਼ਬੂਤ ​​ਕਰਦਾ ਹੈ, ਇਸ ਤਰ੍ਹਾਂ ਸਥਾਨਕ ਉੱਦਮੀਆਂ, ਕਾਰੀਗਰਾਂ ਅਤੇ ਇਨੋਵੇਟਰਾਂ ਨੂੰ ਗਿਆਨ ਅਤੇ ਟੈਕਨੀਕਲ ਸਮੱਗਰੀ ਨੂੰ ਸਹਿਜੇ ਹੀ ਸਮਝਣ ਵਿੱਚ ਸਹਾਇਤਾ ਕਰਦਾ ਹੈ ਜੋ ਏਆਈਐੱਮ ਵਿਕਸਿਤ ਕਰੇਗਾ। ਇਹ ਭਾਰਤ ਨੂੰ ਡਿਜ਼ਾਈਨ ਮਾਹਿਰਾਂ ਅਤੇ ਇਨੋਵੇਸ਼ਨ ਪ੍ਰੈਕਟੀਸ਼ਨਰਾਂ ਦਾ ਮਜ਼ਬੂਤ ​​ਸਥਾਨਕ ਨੈੱਟਵਰਕ ਬਣਾਉਣ ਵਿੱਚ ਮਦਦ ਕਰੇਗਾ।

ਲਾਂਚ ਦੇ ਦੌਰਾਨ ਬੋਲਦੇ ਹੋਏ, ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਨੇ ਕਿਹਾ, ਇਹ ਪ੍ਰੋਗਰਾਮ ਭਾਰਤੀ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦੀ ਯਾਤਰਾ ਵਿੱਚ ਇੱਕ ਸ਼ੁਰੂਆਤੀ ਕਦਮ ਹੋਵੇਗਾ ਜੋ ਨੌਜਵਾਨ ਅਤੇ ਅਕਾਂਖੀ ਮਨਾਂ ਵਿੱਚ ਬੋਧਾਤਮਕ ਅਤੇ ਡਿਜ਼ਾਈਨ ਸੋਚ ਦੇ ਰਵੱਈਏ ਨੂੰ ਮਜ਼ਬੂਤ ​​ਕਰੇਗਾ। ਉਨ੍ਹਾਂ ਕਿਹਾ "ਅਟਲ ਇਨੋਵੇਸ਼ਨ ਮਿਸ਼ਨ ਦੁਆਰਾ ਆਪਣੀ ਕਿਸਮ ਦੀ ਇਹ ਇੱਕ ਪਹਿਲ, ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਇਨੋਵੇਟਰਾਂ ਨੂੰ ਸਮਰੱਥ ਬਣਾਉਣ ਵਿੱਚ ਮਦਦ ਕਰੇਗੀ।"

ਡਾ. ਚਿੰਤਨ ਵੈਸ਼ਨਵ, ਮਿਸ਼ਨ ਡਾਇਰੈਕਟਰ ਏਆਈਐੱਮ, ਨੀਤੀ ਆਯੋਗ ਨੇ ਪ੍ਰੋਗਰਾਮ ਦੇ ਲਾਂਚ ਈਵੈਂਟ ਵਿੱਚ ਕਿਹਾ, ਵੀਆਈਪੀ ਇਨੋਵੇਸ਼ਨ ਅਤੇ ਉੱਦਮਤਾ ਦੇ ਖੇਤਰ ਵਿੱਚ ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰਨ ਲਈ ਇਹ ਇੱਕ ਪਹਿਲ ਹੈ, ਜੋ ਕਿ ਰਚਨਾਤਮਕ ਸਮੀਕਰਨ ਅਤੇ ਲੈਣ-ਦੇਣ ਦੀਆਂ ਭਾਸ਼ਾਵਾਂ ਨੂੰ ਵਿਵਸਥਿਤ ਰੂਪ ਵਿੱਚ ਵੱਖ ਕਰੇਗੀ।

ਡਾ. ਚਿੰਤਨ ਨੇ ਅੱਗੇ ਕਿਹਾ, ਦੁਨੀਆ ਦੇ ਸਾਹਮਣੇ ਕਿਸੇ ਦੇ ਵਿਚਾਰ ਜਾਂ ਇਨੋਵੇਸ਼ਨ ਨੂੰ ਪ੍ਰਗਟ ਨਾ ਕਰ ਸਕਣ ਦੇ ਸੰਘਰਸ਼ ਨੂੰ ਸੰਬੋਧਿਤ ਕਰਨਾ ਬਹੁਤ ਮਹੱਤਵਪੂਰਨ ਹੈ, ਖ਼ਾਸ ਕਰਕੇ ਭਾਰਤ ਵਿੱਚ ਇਸਦੀਆਂ ਭਾਸ਼ਾਵਾਂ ਦੀ ਵਿਸ਼ਾਲ ਵਿਭਿੰਨਤਾ ਦੇ ਨਾਲ। ਸਮੱਸਿਆ ਦੀ ਤੀਬਰਤਾ ਦੇ ਕਾਰਨ ਜਿਸ ਨਾਲ ਸਥਾਨਕ ਖੋਜਕਾਰਾਂ ਨੂੰ ਨਜਿੱਠਣਾ ਪੈਂਦਾ ਹੈ, ਵੀਆਈਪੀ ਪਾਸ ਰਾਸ਼ਟਰੀ ਸਰੋਤੇ ਹਨ।

2011 ਦੀ ਜਨਗਣਨਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿਰਫ਼ 10.4% ਭਾਰਤੀ ਅੰਗਰੇਜ਼ੀ ਬੋਲਦੇ ਹਨ, ਉਹ ਵੀ ਜ਼ਿਆਦਾਤਰ ਆਪਣੀ ਦੂਸਰੀ, ਤੀਸਰੀ ਜਾਂ ਚੌਥੀ ਭਾਸ਼ਾ ਵਜੋਂ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਿਰਫ਼ 0.02% ਭਾਰਤੀ ਆਪਣੀ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਬੋਲਦੇ ਹਨ। ਦਸ ਵਰ੍ਹਿਆਂ ਬਾਅਦ ਵੀ ਇਹ ਸੰਖਿਆ ਬਹੁਤ ਵੱਖਰਾ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਜ਼ੋਰ ਦਿੱਤਾ, “ਫਿਰ ਕਿਉਂ ਨਾ ਸਾਨੂੰ ਉਨ੍ਹਾਂ ਸਥਾਨਕ ਇਨੋਵੇਟਰਾਂ ਲਈ ਬਰਾਬਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਜੋ ਸਾਡੀ 90% ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਆਖ਼ਰਕਾਰ, ਅਸੀਂ ਨਿਸ਼ਚਿਤ ਤੌਰ 'ਤੇ ਜਾਣਦੇ ਹਾਂ ਕਿ ਇਹ ਛੱਡੀ ਗਈ ਆਬਾਦੀ, ਭਾਵੇਂ ਉਹ ਕੋਈ ਵੀ ਭਾਰਤੀ ਭਾਸ਼ਾ ਬੋਲਦੇ ਹੋਣ, ਘੱਟੋ ਘੱਟ ਬਾਕੀਆਂ ਵਾਂਗ ਰਚਨਾਤਮਕ ਹੈ।

ਭਾਰਤ ਅਜਿਹੀ ਪਹਿਲ ਸ਼ੁਰੂ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋ ਸਕਦਾ ਹੈ ਜਿੱਥੇ ਅੰਗਰੇਜ਼ੀ ਦੇ ਨਾਲ-ਨਾਲ 22 ਭਾਸ਼ਾਵਾਂ ਨੂੰ ਕੇਟਰ ਕਰਨ ਵਾਲਾ ਇੱਕ ਇਨੋਵੇਸ਼ਨ ਈਕੋਸਿਸਟਮ ਬਣਾਇਆ ਜਾ ਰਿਹਾ ਹੈ। ਕਿਸੇ ਦੀ ਭਾਸ਼ਾ ਅਤੇ ਸੰਸਕ੍ਰਿਤੀ ਵਿੱਚ ਸਿੱਖਣ ਤੱਕ ਪਹੁੰਚ ਪ੍ਰਦਾਨ ਕਰਕੇ, ਏਆਈਐੱਮ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਗਲੋਬਲ ਇਨੋਵੇਸ਼ਨ ਪਾਈਪਲਾਈਨਾਂ ਨੂੰ ਸਮ੍ਰਿਧ ਬਣਾਉਣ ਦੀ ਉਮੀਦ ਕਰਦਾ ਹੈ।

**********

 

ਡੀਐੱਸ/ਏਕੇਜੇ



(Release ID: 1784442) Visitor Counter : 177