ਸੰਸਦੀ ਮਾਮਲੇ

ਸੰਸਦ ਦਾ ਸਰਦ ਰੁੱਤ ਸੈਸ਼ਨ 2021 ਅੱਜ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ




ਸੈਸ਼ਨ ਦੌਰਾਨ 24 ਦਿਨਾਂ ਦੇ ਅਰਸੇ ਵਿੱਚ 18 ਬੈਠਕਾਂ ਹੋਈਆਂ



ਸੰਸਦ ਦੇ ਦੋਵਾਂ ਸਦਨਾਂ ਦੁਆਰਾ 11 ਬਿਲ ਪਾਸ ਕੀਤੇ ਗਏ; 13 ਬਿਲ - (ਲੋਕ ਸਭਾ ਵਿੱਚ 12 ਅਤੇ ਰਾਜ ਸਭਾ ਵਿੱਚ ਇੱਕ ਬਿਲ) ਪੇਸ਼ ਕੀਤੇ ਗਏ



ਲੋਕ ਸਭਾ ਵਿੱਚ ਤਕਰੀਬਨ 82 ਪ੍ਰਤੀਸ਼ਤ ਅਤੇ ਰਾਜ ਸਭਾ ਦੀ ਤਕਰੀਬਨ 48 ਪ੍ਰਤੀਸ਼ਤ ਕੰਮਕਾਜ ਹੋਇਆ



ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਤਿੰਨ ਬਿਲਾਂ ‘ਤੇ ਸਦਨਾਂ ਦੁਆਰਾ ਵਿਚਾਰ ਕੀਤਾ ਗਿਆ ਅਤੇ ਪਾਸ ਕੀਤਾ ਗਿਆ



ਜੈਵਿਕ ਵਿਵਿਧਤਾ (ਸੋਧ) ਬਿਲ, 2021 ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਕਮੇਟੀ ਨੂੰ ਭੇਜਿਆ ਗਿਆ; ਪੰਜ ਬਿਲ ਸਥਾਈ ਕਮੇਟੀਆਂ ਨੂੰ ਭੇਜੇ ਜਾ ਰਹੇ ਹਨ

Posted On: 22 DEC 2021 2:21PM by PIB Chandigarh

ਕੇਂਦਰੀ ਸੰਸਦੀ ਮਾਮਲੇ ਅਤੇ ਕੋਲਾ ਤੇ ਖਾਣਾਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ, ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲੇ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਣ ਨੇ ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕੀਤਾ। 

 

1.jpg

 

ਸੰਸਦ ਦਾ ਸਰਦ ਰੁੱਤ ਸੈਸ਼ਨ, 2021 ਜੋ ਸੋਮਵਾਰ, 29 ਨਵੰਬਰ, 2021 ਨੂੰ ਸ਼ੁਰੂ ਹੋਇਆ ਸੀ ਅਤੇ ਵੀਰਵਾਰ, 23 ਦਸੰਬਰ, 2021 ਨੂੰ ਸਥਗਿਤ ਹੋਣਾ ਸੀ, ਬੁੱਧਵਾਰ, 22 ਦਸੰਬਰ, 2021 ਨੂੰ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ ਹੈ। ਜ਼ਰੂਰੀ ਸਰਕਾਰੀ ਕਾਰੋਬਾਰ ਦੇ ਪੂਰਾ ਹੋਣ 'ਤੇ ਸ਼ੈਸ਼ਨ ਨੂੰ ਨਿਰਧਾਰਿਤ ਸਮੇਂ ਤੋਂ ਇੱਕ ਦਿਨ ਪਹਿਲਾਂ ਸਥਗਿਤ ਕਰ ਦਿੱਤਾ ਗਿਆ। ਸੈਸ਼ਨ ਵਿੱਚ 24 ਦਿਨਾਂ ਦੇ ਅਰਸੇ ਦੌਰਾਨ 18 ਬੈਠਕਾਂ ਹੋਈਆਂ।

 

ਸੈਸ਼ਨ ਦੌਰਾਨ, 13 ਬਿਲ (ਲੋਕ ਸਭਾ ਵਿੱਚ 12 ਅਤੇ ਰਾਜ ਸਭਾ ਵਿੱਚ ਇੱਕ ਬਿਲ) ਪੇਸ਼ ਕੀਤੇ ਗਏ। 

 

2.jpg


 

ਸੰਸਦ ਦੇ ਦੋਵਾਂ ਸਦਨਾਂ ਦੁਆਰਾ 11 ਬਿਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ, ਸਾਲ 2021-22 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਨਾਲ ਸਬੰਧਿਤ ਵਿਨਿਯੋਜਨ ਬਿਲ ਵੀ ਸ਼ਾਮਲ ਹੈ, ਜੋ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ, ਰਾਜ ਸਭਾ ਵਿੱਚ ਭੇਜਿਆ ਗਿਆ ਅਤੇ ਧਾਰਾ 109(5) ਦੇ ਤਹਿਤ 14 ਦਿਨਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਮੰਨਿਆ ਜਾਵੇਗਾ। 

 

ਸੰਸਦ ਦੇ ਸਦਨਾਂ ਦੁਆਰਾ ਪੇਸ਼ ਕੀਤੇ ਅਤੇ ਪਾਸ ਕੀਤੇ ਗਏ ਬਿਲਾਂ ਦੀ ਪੂਰੀ ਸੂਚੀ ਨੱਥੀ ਹੈ:

 

ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਤਿੰਨ ਬਿਲ, ਯਾਨੀ, ਸੈਂਟਰਲ ਵਿਜੀਲੈਂਸ ਕਮਿਸ਼ਨ (ਸੋਧ) ਆਰਡੀਨੈਂਸ, 2021 (2021 ਦਾ 9), ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਆਰਡੀਨੈਂਸ, 2021 (2021 ਦਾ 10) ਅਤੇ ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਨਸਿਸ (ਸੋਧ) ਆਰਡੀਨੈਂਸ 2021 (2021 ਦਾ 8) ਜੋ ਕਿ ਸਰਦ ਰੁੱਤ ਸੈਸ਼ਨ, 2021 ਤੋਂ ਪਹਿਲਾਂ ਰਾਸ਼ਟਰਪਤੀ ਦੁਆਰਾ ਲਾਗੂ ਕੀਤੇ ਗਏ ਸਨ, ਨੂੰ ਸਦਨਾਂ ਦੁਆਰਾ ਵਿਚਾਰਿਆ ਅਤੇ ਪਾਸ ਕੀਤਾ ਗਿਆ।

 

ਜੈਵਿਕ ਵਿਵਿਧਤਾ (ਸੋਧ) ਬਿਲ, 2021 ਨਾਮਕ ਇੱਕ ਬਿਲ ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਕਮੇਟੀ ਨੂੰ ਭੇਜਿਆ ਗਿਆ ਅਤੇ ਪੰਜ ਬਿਲ ਸਥਾਈ ਕਮੇਟੀਆਂ ਨੂੰ ਭੇਜੇ ਜਾ ਰਹੇ ਹਨ।

 

ਤਿੰਨ ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਬਿਲਾਂ ਸਮੇਤ ਸੰਸਦ ਦੇ ਸਦਨਾਂ ਦੁਆਰਾ ਪਾਸ ਕੀਤੇ ਗਏ ਕੁਝ ਮਹੱਤਵਪੂਰਨ ਬਿਲ ਹੇਠ ਲਿਖੇ ਅਨੁਸਾਰ ਹਨ:

 

 • ਖੇਤੀਬਾੜੀ ਕਾਨੂੰਨ ਰੀਪੀਲ ਬਿਲ, 2021 ਕਿਸਾਨਾਂ ਦੇ ਇੱਕ ਸਮੂਹ ਦੇ ਵਿਰੋਧ ਦੇ ਮੱਦੇਨਜ਼ਰ ਅਤੇ ਭਾਰਤ ਦੀ ਆਜ਼ਾਦੀ ਦੇ75ਵੇਂ ਵਰ੍ਹੇ ਵਿੱਚ ਸਭ ਨੂੰ ਸੰਮਲਿਤ ਪ੍ਰਗਤੀ ਅਤੇ ਵਿਕਾਸ ਦੇ ਰਾਹ 'ਤੇ ਲੈ ਕੇ ਜਾਣ ਲਈ, ਇਹ ਬਿਲ ਪੇਸ਼ ਕੀਤਾ ਗਿਆ ਅਤੇ ਤਿੰਨ ਖੇਤੀ ਕਾਨੂੰਨਾਂ ਯਾਨੀ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਐਗਰੀਮੈਂਟ ਔਨ ਪਰਾਈਸ ਅਸ਼ੋਰੈਂਸ ਅਤੇ ਫਾਰਮ ਸਰਵਿਸਿਸ ਐਕਟ, 2020, ਕਿਸਾਨ ਉਤਪਾਦ ਵਪਾਰ ਅਤੇ ਵਣਜ (ਪ੍ਰਮੋਸ਼ਨ ਅਤੇ ਸੁਵਿਧਾ) ਐਕਟ, 2020 ਅਤੇ ਜ਼ਰੂਰੀ ਵਸਤੂਆਂ (ਸੋਧ) ਐਕਟ, 2020 ਨੂੰ ਰੱਦ ਕਰਨ ਲਈ ਪਾਸ ਕੀਤਾ ਗਿਆ, ਜੋ ਸਤੰਬਰ, 2020 ਵਿੱਚ ਕਿਸਾਨਾਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਸੰਸਦ ਦੁਆਰਾ ਪਾਸ ਕੀਤੇ ਗਏ ਸਨ। 

• ਡੈਮ ਸੁਰੱਖਿਆ ਬਿਲ, 2021 ਡੈਮ ਦੇ ਫੇਲ੍ਹ ਹੋਣ ਨਾਲ ਸਬੰਧਿਤ ਆਵ੍ਤਾਂ ਦੀ ਰੋਕਥਾਮ ਲਈ ਨਿਰਧਾਰਿਤ ਡੈਮਾਂ ਦੀ ਨਿਗਰਾਨੀ, ਨਿਰੀਖਣ, ਸੰਚਾਲਨ ਅਤੇ ਰੱਖ-ਰਖਾਅ ਲਈ ਪ੍ਰਾਵਧਾਨ ਕਰਦਾ ਹੈ ਅਤੇ ਉਨ੍ਹਾਂ ਦੇ ਸੁਰੱਖਿਅਤ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਿਤ ਮਾਮਲਿਆਂ ਲਈ ਸੰਸਥਾਗਤ ਵਿਧੀ ਪ੍ਰਦਾਨ ਕਰਦਾ ਹੈ।

 • ਸਹਾਇਕ ਪ੍ਰਜਨਨ ਟੈਕਨੋਲੋਜੀ (ਰੈਗੂਲੇਸ਼ਨ) ਬਿਲ, 2021, ਸਹਾਇਤਾ ਪ੍ਰਾਪਤ ਪ੍ਰਜਨਨ ਟੈਕਨੋਲੋਜੀ ਕਲੀਨਿਕਾਂ ਅਤੇ ਸਹਾਇਤਾ ਪ੍ਰਾਪਤ ਪ੍ਰਜਨਨ ਟੈਕਨੋਲੋਜੀ ਬੈਂਕਾਂ ਦੇ ਰੈਗੂਲੇਸ਼ਨ ਅਤੇ ਨਿਗਰਾਨੀ ਲਈ ਰਾਸ਼ਟਰੀ ਬੋਰਡ, ਰਾਜ ਬੋਰਡ ਅਤੇ ਰਾਸ਼ਟਰੀ ਰਜਿਸਟਰੀ ਦੀ ਸਥਾਪਨਾ, ਦੁਰਵਰਤੋਂ ਦੀ ਰੋਕਥਾਮ, ਸਹਾਇਕ ਪ੍ਰਜਨਨ ਟੈਕਨੋਲੋਜੀ ਸੇਵਾਵਾਂ ਦੀ ਸੁਰੱਖਿਅਤ ਅਤੇ ਨੈਤਿਕ ਪ੍ਰੈਕਟਿਸ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਿਤ ਮਾਮਲਿਆਂ ਲਈ ਪ੍ਰਾਵਧਾਨ ਕਰਦਾ ਹੈ। 

 • ਸਰੋਗੇਸੀ (ਰੈਗੂਲੇਸ਼ਨ) ਬਿਲ, 2021, ਦੇਸ਼ ਵਿੱਚ ਸਰੋਗੇਸੀ ਸੇਵਾਵਾਂ ਨੂੰ ਨਿਯਮਿਤ ਕਰਨ, ਸਰੋਗੇਸੀ ਮਾਵਾਂ ਦੇ ਸੰਭਾਵੀ ਸ਼ੋਸ਼ਣ ਨੂੰ ਰੋਕਣ ਅਤੇ ਸਰੋਗੇਸੀ ਜ਼ਰੀਏ ਜਨਮੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਪ੍ਰਾਵਧਾਨ ਕਰਦਾ ਹੈ। 

 • ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿਲ, 2021 ਇਹ ਸਪੱਸ਼ਟ ਕਰਨ ਲਈ ਪ੍ਰਾਵਧਾਨ ਕਰਦਾ ਹੈ ਕਿ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਐਕਟ ਦੇ ਤਹਿਤ ਸਥਾਪਿਤ ਕੀਤੇ ਜਾਣ ਵਾਲੇ ਹੋਰ ਸੰਸਥਾਨ ਰਾਸ਼ਟਰੀ ਮਹੱਤਵ ਵਾਲੇ ਸੰਸਥਾਨ ਹੋਣਗੇ ਅਤੇ ਇਹ ਕੇਂਦਰੀ ਸੰਸਥਾਵਾਂ ਦੀ ਸਥਾਪਨਾ ਕਰਨਗੇ ਜਿਨ੍ਹਾਂ ਨੂੰ ਕੌਂਸਲ ਕਿਹਾ ਜਾਏਗਾ, ਤਾਂ ਜੋ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਅਤੇ ਮਿਆਰਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਅਜਿਹੇ ਹਰੇਕ ਸੰਸਥਾਨ ਦੇ ਬੋਰਡ ਆਵ੍ ਗਵਰਨਰਸ ਨੂੰ ਤਰਕਸੰਗਤ ਬਣਾਉਣਾ ਯਕੀਨੀ ਬਣਾਇਆ ਜਾ ਸਕੇ ਅਤੇ ਅਜਿਹੇ ਅਦਾਰਿਆਂ ਦੁਆਰਾ ਚਲਾਏ ਜਾਂਦੇ ਕੋਰਸਾਂ ਦੀ ਗਿਣਤੀ ਅਤੇ ਦਾਇਰੇ ਦਾ ਵਿਸਤਾਰ ਕੀਤਾ ਜਾ ਸਕੇ।

 • ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਤਨਖ਼ਾਹਾਂ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2021 ਇੱਕ ਸੇਵਾਮੁਕਤ ਜੱਜ ਨੂੰ ਉਸ ਮਹੀਨੇ ਦੇ ਪਹਿਲੇ ਦਿਨ ਤੋਂ ਪੈਨਸ਼ਨ ਦੀ ਅਤਰਿਕਤ ਮਾਤਰਾ ਦਾ ਲਾਭ ਜਿਸ ਵਿੱਚ ਉਹ ਤਨਖਾਹ ਸਕੇਲ ਦੇ ਪਹਿਲੇ ਕਾਲਮ ਵਿੱਚ ਨਿਰਧਾਰਿਤ ਉਮਰ ਨੂੰ ਪੂਰਾ ਕਰਦਾ ਹੈ ਨਾ ਕਿ ਉਸ ਵਿੱਚ ਨਿਰਧਾਰਿਤ ਉਮਰ ਦਾਖਲ ਕਰਨ ਦੇ ਪਹਿਲੇ ਦਿਨ ਤੋਂ, ਜਿਵੇਂ ਕਿ ਹਾਈ ਕੋਰਟ ਵਿੱਚ ਦੱਸਿਆ ਗਿਆ ਹੈ।

 • ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਪਦਾਰਥ (ਸੋਧ) ਬਿਲ, 2021 ਐਕਟ ਦੇ ਸੈਕਸ਼ਨ 27ਏ ਵਿੱਚ 'ਧਾਰਾ (viiiਏ)' ਦੀ ਥਾਂ 'ਧਾਰਾ (viiiਬੀ)' ਨੂੰ ਬਦਲ ਕੇ ਐਕਟ ਦੇ ਸੈਕਸ਼ਨ 27ਏ ਵਿੱਚ ਅੰਤਰ ਨੂੰ ਠੀਕ ਕਰਨ ਲਈ ਸਹੀ ਵਿਆਖਿਆ ਕਰਨ ਅਤੇ ਐੱਨਡੀਪੀਐੱਸ ਐਕਟ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਬਦਲਿਆ ਗਿਆ ਹੈ।

 • ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿਲ, 2021 ਵਿੱਚ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਕਾਰਜਕਾਲ ਨੂੰ ਲੋਕ ਹਿਤ ਵਿੱਚ ਇੱਕ ਵਾਰ ਵਿੱਚ ਇੱਕ ਸਾਲ ਵਧਾਉਣ ਦੀ ਵਿਵਸਥਾ ਹੈ, ਜਿਸਨੂੰ ਸ਼ੁਰੂਆਤੀ ਨਿਯੁਕਤੀ ਵਿੱਚ ਦੱਸੀ ਗਈ ਮਿਆਦ ਸਮੇਤ ਪੰਜ ਵਰ੍ਹਿਆਂ ਦੀ ਮਿਆਦ ਪੂਰੀ ਹੋਣ ਤੱਕ ਵਧਾਇਆ ਜਾ ਸਕਦਾ ਹੈ।

 • ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਬਿਲ, 2021 ਲੋਕ ਹਿਤ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਦੇ ਕਾਰਜਕਾਲ ਨੂੰ ਇੱਕ ਵਾਰ ਵਿੱਚ ਇੱਕ ਸਾਲ ਤੱਕ ਵਧਾਉਣ ਦੀ ਵਿਵਸਥਾ ਕਰਦਾ ਹੈ, ਸ਼ੁਰੂਆਤ ਵਿੱਚ ਦੱਸੀ ਗਈ ਮਿਆਦ ਸਮੇਤ ਕੁੱਲ ਪੰਜ ਵਰ੍ਹਿਆਂ ਪੂਰੇ ਹੋਣ ਤੱਕ ਵਧਾਇਆ ਜਾ ਸਕਦਾ ਹੈ। 

 • ਚੋਣ ਕਾਨੂੰਨ (ਸੋਧ) ਬਿਲ, 2021 ਵਿਭਿੰਨ ਥਾਵਾਂ 'ਤੇ ਇੱਕੋ ਵਿਅਕਤੀ ਦੇ ਇੱਕ ਤੋਂ ਵੱਧ ਨਾਮਾਂਕਨ ਦੇ ਖਤਰੇ ਨੂੰ ਰੋਕਣ ਲਈ ਆਧਾਰ ਈਕੋਸਿਸਟਮ ਨਾਲ ਵੋਟਰ ਸੂਚੀ ਦੇ ਡੇਟਾ ਨੂੰ ਲਿੰਕ ਕਰਨ ਦੀ ਵਿਵਸਥਾ ਕਰਦਾ ਹੈ; 

 

ਲੋਕ ਸਭਾ ਵਿੱਚ ਨਿਯਮ 193 ਦੇ ਅਧੀਨ ਨਿਮਨਲਿਖਤ 'ਤੇ ਦੋ ਛੋਟੀ ਮਿਆਦ ਦੀ ਚਰਚਾ ਕੀਤੀ ਗਈ:

 

• ਕੋਵਿਡ-19 ਮਹਾਮਾਰੀ ਅਤੇ ਇਸ ਨਾਲ ਸਬੰਧਿਤ ਵਿਭਿੰਨ ਪਹਿਲੂ, ਅਤੇ

• ਜਲਵਾਯੂ ਪਰਿਵਰਤਨ।

 

ਰਾਜ ਸਭਾ ਵਿੱਚ ਦੇਸ਼ ਵਿੱਚ ਕੋਵਿਡ-19 ਵਾਇਰਸ ਦੇ ਓਮੀਕਰੋਨ ਵੈਰੀਐਂਟ ਦੇ ਮਾਮਲਿਆਂ ਤੋਂ ਪੈਦਾ ਹੋਈ ਸਥਿਤੀ ਉੱਤੇ ਵੀ ਚਰਚਾ ਕੀਤੀ ਗਈ।

 

ਲੋਕ ਸਭਾ ਦੀ ਉਤਪਾਦਕਤਾ ਤਕਰੀਬਨ 82% ਅਤੇ ਰਾਜ ਸਭਾ ਦੀ ਤਕਰੀਬਨ 48% ਸੀ।

 

*----*----*----*


 

ਅਨੁਲਗ

 

 ਸਤਾਰ੍ਹਵੀਂ ਲੋਕ ਸਭਾ ਦੇ ਸਤਾਰਵੇਂ ਸੈਸ਼ਨ ਅਤੇ ਰਾਜ ਸਭਾ ਦੇ 255ਵੇਂ ਸੈਸ਼ਨ (ਸਰਦ ਰੁੱਤ ਸੈਸ਼ਨ, 2021) ਦੌਰਾਨ ਕੀਤਾ ਗਿਆ ਵਿਧਾਨਕ ਕਾਰੋਬਾਰ

 

 I  ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿਲ

 

 1. ਖੇਤੀਬਾੜੀ ਕਾਨੂੰਨ ਰੀਪੀਲ ਬਿਲ, 2021

 2. ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਤਨਖਾਹਾਂ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2021

 3. ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਬਿਲ, 2021

 4. ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿਲ, 2021

 5. ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਪਦਾਰਥ (ਸੋਧ) ਬਿਲ, 2021

 6. ਜੈਵਿਕ ਵਿਵਿਧਤਾ (ਸੋਧ) ਬਿਲ, 2021

 7. ਨੈਸ਼ਨਲ ਐਂਟੀ-ਡੋਪਿੰਗ ਬਿਲ, 2021

 8. ਜੰਗਲੀ ਜੀਵ (ਸੁਰੱਖਿਆ) ਸੋਧ ਬਿਲ, 2021

 9. ਚਾਰਟਰਡ ਅਕਾਊਂਟੈਂਟਸ, ਕੌਸਟ ਐਂਡ ਵਰਕਸ ਅਕਾਊਂਟੈਂਟਸ ਅਤੇ ਕੰਪਨੀ ਸੈਕਟਰੀਜ਼ (ਸੋਧ) ਬਿਲ, 2021

 10. ਵਿਨਿਯੋਜਨ (ਨੰਬਰ 5) ਬਿਲ, 2021

 11. ਚੋਣ ਕਾਨੂੰਨ (ਸੋਧ) ਬਿਲ, 2021।

 12. ਬਾਲ ਵਿਆਹ ਦੀ ਮਨਾਹੀ (ਸੋਧ) ਬਿਲ, 2021। 

 

 II ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ ਬਿਲ

 

 1.  ਵਿਚੋਲਗੀ ਬਿਲ, 2021।

 

 III ਲੋਕ ਸਭਾ ਦੁਆਰਾ ਪਾਸ ਕੀਤੇ ਗਏ ਬਿਲ

 

 1. ਖੇਤੀਬਾੜੀ ਕਾਨੂੰਨ ਰੀਪੀਲ ਬਿਲ, 2021

 2. ਸਹਾਇਕ ਪ੍ਰਜਨਨ ਟੈਕਨੋਲੋਜੀ (ਰੈਗੂਲੇਸ਼ਨਸ) ਬਿਲ, 2020

 3. ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿਲ, 2021

 4. ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਤਨਖਾਹਾਂ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2021

 5.  ਸੈਂਟਰਲ ਵਿਜੀਲੈਂਸ ਕਮਿਸ਼ਨ (ਸੋਧ) ਬਿਲ, 2021

 6. ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿਲ, 2021

 7. ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਪਦਾਰਥ (ਸੋਧ) ਬਿਲ, 2021

 8.  ਵਿਨਿਯੋਜਨ (ਨੰਬਰ 5) ਬਿਲ, 2021

 9. ਚੋਣ ਕਾਨੂੰਨ (ਸੋਧ) ਬਿਲ, 2021।

 

 * ਡੈਮ ਸੁਰੱਖਿਆ ਬਿਲ, 2019

 * ਸਰੋਗੇਸੀ (ਰੈਗੂਲੇਸ਼ਨ) ਬਿਲ, 2019

 *ਰਾਜ ਸਭਾ ਦੁਆਰਾ ਕੀਤੀਆਂ ਸੋਧਾਂ ਨੂੰ ਲੋਕ ਸਭਾ ਦੁਆਰਾ ਸਹਿਮਤੀ ਦਿੱਤੀ ਗਈ। 

 

 IV ਬਿਲ ਪਾਸ/ਵਾਪਸ ਕੀਤੇ ਗਏ

 

 1. ਫਾਰਮ ਲਾਅਜ਼ ਰੀਪੀਲ ਬਿਲ, 2021।

 2. ਡੈਮ ਸੁਰੱਖਿਆ ਬਿਲ, 2019।

 3. ਸਹਾਇਕ ਪ੍ਰਜਨਨ ਟੈਕਨੋਲੋਜੀ (ਰੈਗੂਲੇਸ਼ਨ) ਬਿਲ, 2021।

 4. ਸਰੋਗੇਸੀ (ਰੈਗੂਲੇਸ਼ਨ) ਬਿਲ, 2020।

 5. ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿਲ, 2021।

 6. ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਤਨਖਾਹਾਂ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2021।

 7. ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿਲ, 2021।

 8. ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਬਿਲ, 2021।

 9. ਨਾਰਕੋਟਿਕਸ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਪਦਾਰਥ (ਸੋਧ) ਬਿਲ, 2021।

 10. *ਐਪਰੋਪ੍ਰੀਏਸ਼ਨ (ਨੰਬਰ 5) ਬਿਲ, 2021।

 11. ਚੋਣ ਕਾਨੂੰਨ (ਸੋਧ) ਬਿਲ, 2021।


 

 V ਦੋਵਾਂ ਸਦਨਾਂ ਦੁਆਰਾ ਪਾਸ ਕੀਤੇ ਗਏ ਬਿਲ

 

 1. ਖੇਤੀਬਾੜੀ ਕਾਨੂੰਨ ਰੀਪੀਲ ਬਿਲ, 2021।

 2. ਡੈਮ ਸੁਰੱਖਿਆ ਬਿਲ, 2021।

 3. ਸਹਾਇਕ ਪ੍ਰਜਨਨ ਟੈਕਨੋਲੋਜੀ (ਰੈਗੂਲੇਸ਼ਨ) ਬਿਲ, 2021।

 4. ਸਰੋਗੇਸੀ (ਰੈਗੂਲੇਸ਼ਨ) ਬਿਲ, 2021,

 5. ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿਲ, 2021।

 6. *ਵਿਨਿਯੋਜਨ (ਨੰਬਰ 5) ਬਿਲ, 2021

 7. ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਤਨਖਾਹਾਂ ਅਤੇ ਸੇਵਾ ਦੀਆਂ ਸ਼ਰਤਾਂ) ਸੋਧ ਬਿਲ, 2021।

 8.  ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿਲ, 2021।

 9. ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਬਿਲ, 2021।

 10. ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਪਦਾਰਥ (ਸੋਧ) ਬਿਲ, 2021

 11. ਚੋਣ ਕਾਨੂੰਨ (ਸੋਧ) ਬਿਲ, 2021।

 

 * ਪਾਸ ਕੀਤਾ ਗਿਆ ਮੰਨਿਆ ਜਾਂਦਾ ਹੈ।

 

 

 **********

 

ਐੱਮਵੀ/ਐੱਸਕੇ



(Release ID: 1784421) Visitor Counter : 206