ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਅਤੇ ਵੀਅਤਨਾਮ ਨੇ ਡਿਜੀਟਲ ਮੀਡੀਆ ਵਿੱਚ ਸਾਂਝੇਦਾਰੀ ਲਈ ਪ੍ਰਤੀਬੱਧਤਾ-ਪੱਤਰ ‘ਤੇ ਹਸਤਾਖਰ ਕੀਤੇ


ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਨਾਲ ਲੈ ਕੇ ਅੱਗੇ ਵਧਿਆ ਜਾ ਸਕਦਾ ਹੈ- ਸ਼੍ਰੀ ਅਨੁਰਾਗ ਠਾਕੁਰ

Posted On: 16 DEC 2021 1:42PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਵੀਅਤਨਾਮ ਦੇ ਸੂਚਨਾ ਅਤੇ ਸੰਚਾਰ ਮੰਤਰੀ  ਸ਼੍ਰੀ ਗੁਯੇਨ ਮਾਨ ਹੰਗ (Mr. Nguyen Manh Hung) ਦੇ ਨਾਲ ਇੱਕ ਪ੍ਰਤੀਬੱਧਤਾ-ਪੱਤਰ (ਐੱਲਓਆਈ) ‘ਤੇ ਹਸਤਾਖਰ ਕੀਤੇ। ਇਸ ਦੇ ਤਹਿਤ ਦੋਹਾਂ ਦੇਸ਼ਾਂ  ਦੇ ਦਰਮਿਆਨ ਡਿਜੀਟਲ ਮੀਡੀਆ ਦੇ ਖੇਤਰਾਂ ਵਿੱਚ ਸਹਿਯੋਗ ਕੀਤਾ ਜਾਵੇਗਾ ਅਤੇ ਭਾਰਤ ਤੇ ਵੀਅਤਨਾਮ  ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਦਾ ਮਾਰਗ ਖੁਲ੍ਹੇਗਾ । 

ਪ੍ਰਤੀਬੱਧਤਾ ਪੱਤਰ (ਐੱਲਓਆਈ)  ਵਿੱਚ ਪ੍ਰਾਵਧਾਨ ਕੀਤਾ ਗਿਆ ਹੈ ਕਿ ਡਿਜੀਟਲ ਮੀਡੀਆ ਅਤੇ ਸੋਸ਼ਲ ਨੈੱਟਵਰਕ ਦੇ ਸਬੰਧ ਵਿੱਚ ਰੈਗੂਲੇਟਰੀ ਢਾਂਚਾ ਅਤੇ ਨੀਤੀਆਂ ਤਿਆਰ ਕਰਨ ਵਿੱਚ ਸੂਚਨਾ ਅਤੇ ਅਨੁਭਵਾਂ ਨੂੰ ਸਾਂਝਾ ਕੀਤਾ ਜਾਵੇਗਾ ।  ਇਸ ਦੇ ਇਲਾਵਾ ਦੋਹਾਂ ਦੇਸ਼ਾਂ  ਦੇ ਮੀਡੀਆ ਪ੍ਰੋਫੈਸ਼ਨਲਾਂ  ਦੇ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾਣਗੇ । 

ਭਾਰਤ ਅਤੇ ਵੀਅਤਨਾਮ ਦੇ ਗੂੜ੍ਹੇ ਸਬੰਧਾਂ ਦੀ ਝਲਕ ਸ਼੍ਰੀ ਠਾਕੁਰ  ਦੇ ਆਵਾਸ ‘ਤੇ ਦੋਹਾਂ ਮੰਤਰੀਆਂ  ਦੇ ਦਰਮਿਆਨ ਹੋਣ ਵਾਲੀ ਚਰਚਾ ਵਿੱਚ ਨਜ਼ਰ  ਆਈ।  ਸ਼੍ਰੀ ਅਨੁਰਾਗ ਠਾਕੁਰ  ਨੇ ਜ਼ੋਰ ਦੇ ਕੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਅਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀਆਂ ਵੀਅਤਨਾਮ ਦੀਆਂ ਹਾਲੀਆ ਯਾਤਰਾਵਾਂ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧ ਹੋਰ ਗਹਿਰੇ ਹੋਏ ਹਨ।  ਅੱਜ ਦੀ ਬੈਠਕ ਤੋਂ ਨਵੀਆਂ ਟੈਕਨੋਲੋਜੀਆਂ ਅਤੇ “ਇੰਫੋਡੈਮਿਕ” ਜਿਹੀਆਂ ਚੁਣੌਤੀਆਂ ਵਾਲੇ ਖੇਤਰਾਂ  ਦੇ ਮੱਦੇਨਜ਼ਰ ਦੁਵੱਲੇ ਸਹਿਯੋਗ ਨੂੰ ਅਕਾਰ ਮਿਲੇਗਾ ,  ਜਿਨ੍ਹਾਂ ਨਾਲ ਕੋਵਿਡ-19  ਦੇ ਦੌਰਾਨ ਸਾਰੇ ਦੇਸ਼ ਜੂਝਦੇ ਰਹੇ ਹਨ ।  ਸ਼੍ਰੀ ਠਾਕੁਰ ਨੇ ਵੀਅਤਨਾਮ  ਦੇ ਆਪਣੇ ਹਮਅਹੁਦੇਦਾਰ ਨੂੰ ਡਿਜੀਟਲ ਮੀਡੀਆ ਐਥਿਕਸ ਕੋਡ ਬਾਰੇ ਵੀ ਦੱਸਿਆ ,  ਜਿਸ ਨੂੰ ਸਰਕਾਰ ਦੁਆਰਾ ਫਰਵਰੀ 2021 ਤੋਂ ਲਾਗੂ  ਕੀਤਾ ਜਾ ਰਿਹਾ ਹੈ। 

ਸ਼੍ਰੀ ਹੁੰਗ ਨੇ ਸ਼੍ਰੀ ਠਾਕੁਰ ਨੂੰ ਵੀਅਤਨਾਮ ਆਉਣ ਲਈ ਸੱਦਾ ਦਿੱਤਾ ਅਤੇ ਕਿਹਾ ਦੋਹਾਂ ਦੇਸ਼ਾਂ ਦੇ ਪੱਤਰਕਾਰਾਂ ਨੂੰ ਇੱਕ - ਦੂਸਰੇ  ਦੇ ਸਮਾਜਿਕ – ਆਰਥਿਕ ਘਟਨਾਕ੍ਰਮਾਂ ਬਾਰੇ ਸੂਚਨਾ ਤੱਕ ਪਹੁੰਚ ਦਿੱਤੀ ਜਾਵੇ ,  ਤਾਕਿ ਸਫਲਤਾ ਦੀਆਂ ਕਹਾਣੀਆਂ ਤੋਂ ਲੋਕ ਜਾਣੂ ਹੋਣ ਅਤੇ ਲੋਕਾਂ  ਦੇ ਦਰਮਿਆਨ ਅਦਾਨ - ਪ੍ਰਦਾਨ ਮਜ਼ਬੂਤ ਬਣੇ । 

https://ci5.googleusercontent.com/proxy/3ag5xHrn8reMHqxyo1HuiGiTLE2bxUcaEhglf1xTZ5y8qAR7ZvHWjsh0hcx-AkNwAb-NUP3da4BH1rHCO8ne5pNK3EDaUjyWtP2oTqiPMyzmLNqgY4wDrM1GOg=s0-d-e1-ft#https://static.pib.gov.in/WriteReadData/userfiles/image/image0018J4R.jpg 

ਬੈਠਕ ਵਿੱਚ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸ਼ਸ਼ੀ ਸ਼ੇਖਰ ਵੇਂਪਤੀ,  ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਜੈਦੀਪ ਭਟਨਾਗਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਕਰਮ ਸਹਾਇ ਅਤੇ ਭਾਰਤ ਤੇ ਵੀਅਤਨਾਮ ਦੀ ਤਰਫ਼ੋਂ ਹੋਰ ਅਧਿਕਾਰੀ ਵੀ ਮੌਜੂਦ ਸਨ । 

ਇਸ ਸਾਲ ਭਾਰਤ ਅਤੇ ਵੀਅਤਨਾਮ  ਦੇ ਦਰਮਿਆਨ “ਸੰਪੂਰਨ ਰਣਨੀਤਕ ਸਾਂਝੇਦਾਰੀ”  ਦੇ ਪੰਜ ਸਾਲ ਪੂਰੇ ਹੋ ਰਹੇ ਹਨ ,  ਅਤੇ ਸਾਲ 2022 ਵਿੱਚ ਦੋਹਾਂ ਦੇਸ਼ਾਂ  ਦੇ ਦਰਮਿਆਨ ਕੂਟਨੀਤਕ ਸਬੰਧਾਂ ਨੂੰ ਪੰਜਾਹ ਸਾਲ ਹੋ ਜਾਣਗੇ । 

 

 

************

ਐੱਸਐੱਸ



(Release ID: 1782467) Visitor Counter : 123