ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਆਕਸੀਜਨ ਸਪਲਾਈ ਉਪਕਰਣਾਂ ਦੇ ਚਾਲੂ ਕਰਨ, ਸਥਾਪਨਾ ਅਤੇ ਕਾਰਜਸ਼ੀਲ ਸਥਿਤੀ ਦੀ ਸਮੀਖਿਆ ਕੀਤੀ



ਮੈਡੀਕਲ ਆਕਸੀਜਨ ਲਾਜ਼ਮੀ ਜਨਤਕ ਸਿਹਤ ਉਪਯੋਗੀ ਸਮੱਗਰੀ ਹੈ; ਸੰਕਟਪੂਰਨ ਹਾਲਾਤ ਵਿੱਚ ਇਸ ਦੀ ਨਿਰਵਿਘਨ ਸਪਲਾਈ



ਸੁਨਿਸ਼ਚਿਤ ਕਰੋ ਕਿ ਸਿਹਤ ਸੁਵਿਧਾ ਪੱਧਰ 'ਤੇ ਸਪਲਾਈ, ਸਥਾਪਿਤ ਅਤੇ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਉਪਕਰਣਾਂ/ਪ੍ਰਣਾਲੀਆਂ ਦਰਮਿਆਨ ਕੋਈ ਅੰਤਰ ਨਾ ਹੋਵੇ



ਸਾਰੇ ਆਕਸੀਜਨ ਉਪਕਰਣਾਂ ਦੀ ਪੂਰੀ ਕਾਰਜਕੁਸ਼ਲਤਾ ਨੂੰ ਸੁਨਿਸ਼ਚਿਤ ਬਣਾਉਣ ਲਈ ਰਾਜ ਮੌਕ ਡਰਿੱਲ ਕਰਵਾਉਣਗੇ

Posted On: 15 DEC 2021 3:57PM by PIB Chandigarh

ਮੈਡੀਕਲ ਆਕਸੀਜਨ ਇੱਕ ਜ਼ਰੂਰੀ ਜਨਤਕ ਸਿਹਤ ਸਮੱਗਰੀ ਹੈ ਅਤੇ ਇਸਦੀ ਸੰਕਟਕਾਲੀ ਸਥਿਤੀਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਨਿਰਵਿਘਨ ਸਪਲਾਈ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਹੈ। ਇਹ ਗੱਲ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਰੇਖਾਂਕਿਤ ਕੀਤੀ। ਉਨ੍ਹਾਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਡੀਕਲ ਆਕਸੀਜਨ ਉਪਕਰਣਾਂ ਅਤੇ ਪ੍ਰਣਾਲੀਆਂ (ਪੀਐੱਸਏ ਪਲਾਂਟਐੱਲਐੱਮਓ ਪਲਾਂਟਆਕਸੀਜਨ ਕੇਂਦਰਮੈਡੀਕਲ ਗੈਸ ਪਾਈਪਲਾਈਨ ਪ੍ਰਣਾਲੀ) ਦੇ ਸਬੰਧ ਵਿੱਚ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਕਿ ਕੇਂਦਰ ਸਰਕਾਰ ਨੇ ਪੀਐੱਸਏ ਪਲਾਂਟਾਂਆਕਸੀਜਨ ਕੰਸੰਟ੍ਰੇਟਰਾਂਵੈਂਟੀਲੇਟਰਾਂਆਕਸੀਜਨ ਸਿਲੰਡਰਾਂਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਲਾਂਟਾਂ ਅਤੇ ਮੈਡੀਕਲ ਗੈਸ ਪਾਈਪਲਾਈਨ ਪ੍ਰਣਾਲੀ (ਐੱਮਜੀਪੀਐੱਸ) ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲਬਧ ਕਰਵਾਈ ਹੈ। ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਰੋਜ਼ਾਨਾ ਆਧਾਰ 'ਤੇ ਆਪਣੀ ਸਥਿਤੀ ਦੀ ਸਮੀਖਿਆ ਅਤੇ ਨਿਗਰਾਨੀ ਕਰਨ ਲਈ ਕਿਹਾ ਗਿਆ ਸੀ ਕਿ ਜ਼ਿਲ੍ਹਿਆਂ ਨੂੰ ਵੰਡੇ ਗਏ ਅਤੇ ਸਿਹਤ ਸੁਵਿਧਾਵਾਂ ਵਿੱਚ ਸਥਾਪਿਤ ਕੀਤੇ ਗਏ ਉਪਕਰਣਾਂ ਅਤੇ ਪ੍ਰਣਾਲੀਆਂ ਵਿਚਕਾਰ ਪਾੜਾ ਸਿਫ਼ਰ ਹੋਵੇ। ਉਪਕਰਣਾਂ ਅਤੇ ਪ੍ਰਣਾਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਵੰਡੇ ਗਏ ਹਨਬਹੁਤ ਸਾਰੇ ਰਾਜਾਂ ਵਿੱਚ ਇਹ ਜ਼ਿਲ੍ਹਾ ਸਿਹਤ ਸੁਵਿਧਾਵਾਂ ਨੂੰ ਨਹੀਂ ਭੇਜੇ ਗਏ ਹਨ ਅਤੇ ਜਦੋਂ ਵੰਡੇ ਗਏ ਹਨ ਤਾਂ ਕੁਝ ਨੂੰ ਅਜੇ ਤੱਕ ਕਾਰਜਸ਼ੀਲ ਨਹੀਂ ਬਣਾਇਆ ਗਿਆ ਹੈ। ਰਾਜ ਦੇ ਨੋਡਲ ਅਫਸਰਾਂ ਨੂੰ ਬੇਨਤੀ ਕੀਤੀ ਗਈ ਕਿ ਬਿਜਲੀ ਨਾਲ ਸਬੰਧਿਤ ਅਤੇ ਸਾਈਟ ਸਬੰਧੀ ਮੁੱਦਿਆਂ ਦੇ ਹੱਲ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ)ਐੱਚਐੱਲਐੱਲ ਇਨਫ੍ਰਾ ਟੈੱਕ ਸਰਵਿਸਿਜ਼ ਲਿਮਟਿਡ (ਹਾਇਟਸ) ਅਤੇ ਸੈਂਟਰਲ ਮੈਡੀਕਲ ਸਰਵਿਸਿਜ਼ ਸੋਸਾਇਟੀ (ਸੀਐੱਮਐੱਸਐੱਸ) ਆਦਿ ਨਾਲ ਤਾਲਮੇਲ ਨੂੰ ਕਾਰਗਰ ਬਣਾ ਕੇ ਉਨ੍ਹਾਂ ਨੂੰ ਦਿੱਤੀ ਗਈ ਸੰਪੂਰਣ ਮੈਡੀਕਲ ਆਕਸੀਜਨ ਸਪਲਾਈ ਬੁਨਿਆਦੀ ਢਾਂਚੇ ਦਾ ਤੁਰੰਤ ਸੰਚਾਲਨ ਸੁਨਿਸ਼ਚਿਤ ਕਰਨਾ ਚਾਹੀਦਾ ਹੈ।

ਹੁਣ ਤੱਕਦੇਸ਼ ਵਿੱਚ ਵੱਖ-ਵੱਖ ਸਰੋਤਾਂ ਤੋਂ 3783 ਮੀਟ੍ਰਿਕ ਟਨ ਦੀ ਕੁੱਲ ਆਕਸੀਜਨ ਸਮਰੱਥਾ ਵਾਲੇ ਕੁੱਲ 3236 ਪੀਐੱਸਏ ਪਲਾਂਟ ਲਗਾਏ ਗਏ ਹਨ। ਇਸ ਤੋਂ ਇਲਾਵਾਪੀਐੱਮ ਕੇਅਰ (1 ਲੱਖ) ਅਤੇ ਈਸੀਆਰਪੀ 2 (14000) ਦੇ ਤਹਿਤ ਰਾਜਾਂ ਨੂੰ 114000 ਆਕਸੀਜਨ ਕੰਸੰਟ੍ਰੇਟਰ ਦਿੱਤੇ ਜਾ ਰਹੇ ਹਨ।

ਰਾਜਾਂ ਨੂੰ ਇਹ ਵੀ ਦੱਸਿਆ ਗਿਆ ਕਿ 1374 ਹਸਪਤਾਲਾਂ ਵਿੱਚ 958 ਐੱਲਐੱਮਓ ਸਟੋਰੇਜ ਟੈਂਕ ਅਤੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਸਥਾਪਿਤ ਕਰਨ ਲਈ ਉਨ੍ਹਾਂ ਨੂੰ ਈਸੀਆਰਪੀ 2 ਫੰਡ ਮਨਜ਼ੂਰ ਕੀਤਾ ਗਿਆ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਘਰੇਲੂ ਆਕਸੀਜਨ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਗੈਸ ਪਾਈਪਲਾਈਨਾਂ ਨੂੰ ਜਲਦੀ ਪੂਰਾ ਕਰਨਸਥਾਪਿਤ ਕਰਨ ਅਤੇ ਚਾਲੂ ਕਰਨ ਨੂੰ ਯਕੀਨੀ ਬਣਾਉਣ ਲਈ ਇਸ ਮੌਕੇ ਦੀ ਵਰਤੋਂ ਕਰਨ।

ਰਾਜਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਉਹ ਸਾਰੇ ਸਥਾਪਿਤ ਅਤੇ ਸੰਚਾਲਿਤ ਪੀਐੱਸਏ ਪਲਾਂਟਾਂ ਦੀ ਮੌਕ ਡਰਿੱਲ ਨਿਰਧਾਰਿਤ ਕਰਨ ਅਤੇ ਆਯੋਜਿਤ ਕਰਨ ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਉਹ ਪੂਰੀ ਤਰ੍ਹਾਂ ਕਾਰਜਸ਼ੀਲ ਸਥਿਤੀ ਵਿੱਚ ਹਨ ਤਾਂ ਕਿ ਲੋੜੀਂਦੀ ਮਾਤਰਾਦਬਾਅ ਅਤੇ ਸ਼ੁੱਧਤਾ ਦੇ ਨਾਲ ਮਰੀਜ਼ਾਂ ਨੂੰ ਆਕਸੀਜਨ ਬੈੱਡ ਤੱਕ ਪਹੁੰਚੇ। ਇਹ ਅਭਿਆਸ ਦਸੰਬਰ 2021 ਦੇ ਅੰਤ ਤੱਕ ਪੂਰਾ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਇੱਕ ਰਿਪੋਰਟ ਕੇਂਦਰੀ ਸਿਹਤ ਮੰਤਰਾਲੇ ਨੂੰ ਇਨ੍ਹਾਂ ਉਪਕਰਣਾਂ ਦੀ ਕਾਰਜਸ਼ੀਲ ਸਥਿਤੀ ਦੀ ਲਾਈਵ ਟ੍ਰੈਕਿੰਗ ਅਤੇ ਨਿਗਰਾਨੀ ਲਈ ਮਨੋਨੀਤ ਪੋਰਟਲਾਂ ਰਾਹੀਂ ਭੇਜੀ ਜਾਣੀ ਹੈ। ਰਾਜਾਂ ਨੂੰ ਬਕਾਇਆ ਆਕਸੀਜਨ ਆਡਿਟ ਰਿਪੋਰਟ ਨੂੰ ਪੂਰਾ ਕਰਨ ਅਤੇ ਦਸੰਬਰ 2021 ਦੇ ਅੰਤ ਤੱਕ ਮਨੋਨੀਤ ਪੋਰਟਲ ਰਾਹੀਂ ਜਮ੍ਹਾਂ ਕਰਨ ਲਈ ਵੀ ਕਿਹਾ ਗਿਆ।

ਕੇਂਦਰੀ ਸਿਹਤ ਮੰਤਰਾਲਾ ਪੀਐੱਸਏ ਪਲਾਂਟਾਂ ਅਤੇ ਹੋਰ ਮੈਡੀਕਲ ਆਕਸੀਜਨ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਚਲਾਉਣ ਅਤੇ ਸਾਂਭ-ਸੰਭਾਲ਼ ਕਰਨ ਲਈ ਤਕਨੀਸ਼ੀਅਨਾਂ ਅਤੇ ਡਾਕਟਰਾਂ ਦੀ ਸਮਰੱਥਾ ਨੂੰ ਬਣਾਉਣ ਅਤੇ ਉਸਾਰਨ ਲਈ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਚਲਾ ਰਿਹਾ ਹੈ। ਜਿਨ੍ਹਾਂ ਰਾਜਾਂ ਨੇ ਅਜੇ ਤੱਕ ਨਿਰਧਾਰਿਤ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਪੂਰਾ ਨਹੀਂ ਕੀਤਾ ਹੈਉਨ੍ਹਾਂ ਨੂੰ ਜ਼ਿਲ੍ਹਾ ਹੁਨਰ ਵਿਕਾਸ ਕੌਂਸਲਾਂ ਨਾਲ ਤਾਲਮੇਲ ਕਰਕੇ ਦਸੰਬਰ ਦੇ ਅੰਤ ਤੱਕ ਇਸ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕਿਹਾ ਗਿਆ ਹੈ।

ਸਮੀਖਿਆ ਮੀਟਿੰਗ ਵਿੱਚ ਡਾ. ਮਨੋਹਰ ਅਗਨਾਨੀਐਡੀਸ਼ਨਲ ਸਕੱਤਰ (ਐੱਚਐੱਫਡਬਲਿਊ)ਪ੍ਰਮੁੱਖ ਸਕੱਤਰ (ਸਿਹਤ)ਮਿਸ਼ਨ ਡਾਇਰੈਕਟਰ (ਐੱਨਐੱਚਐੱਮ) ਅਤੇ ਸਾਰੇ ਰਾਜਾਂ ਦੇ ਰਾਜ ਨਿਗਰਾਨੀ ਅਧਿਕਾਰੀ ਸ਼ਾਮਲ ਹੋਏ। ਇਨ੍ਹਾਂ ਵਿੱਚ ਕੋਲਾਬਿਜਲੀਰੇਲਵੇਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

 

 

 **********

ਐੱਮਵੀ



(Release ID: 1782069) Visitor Counter : 103