ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੀਤਾ ਜਯੰਤੀ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 14 DEC 2021 2:05PM by PIB Chandigarh

ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਗੀਤਾ ਜਯੰਤੀ ’ਤੇ ਵਧਾਈਆਂ ਦਿੱਤੀਆਂ ਹਨ। ਇਸ ਅਵਸਰ ’ਤੇ ਸ਼੍ਰੀ ਮੋਦੀ ਨੇ ਆਪਣੇ ਹੁਣੇ ਹਾਲ ਵਿੱਚ ਹੀ ਦਿੱਤੇ ਗਏ ਉਨ੍ਹਾਂ ਦੋ ਭਾਸ਼ਣਾਂ ਨੂੰ ਵੀ ਸਾਂਝਾ ਕੀਤਾ ਹੈ, ਜੋ ਉਨ੍ਹਾਂ ਨੇ ਗੀਤਾ ’ਤੇ ਦਿੱਤੇ ਸਨ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਅੱਜ, ਗੀਤਾ ਜਯੰਤੀ ਦੇ ਅਵਸਰ ’ਤੇ, ਮੈਂ ਹੁਣੇ ਹਾਲ ਵਿੱਚ ਹੀ ਗੀਤਾ ’ਤੇ ਦਿੱਤੇ ਗਏ ਆਪਣੇ ਦੋ ਭਾਸ਼ਣਾਂ ਨੂੰ ਸਾਂਝਾ ਕਰਦਾ ਹਾਂ:

ਉਨ੍ਹਾਂ ਨੇ ਸੁਆਮੀ ਚਿਦਭਵਾਨੰਦ ਦੀ ਭਗਵਦ ਗੀਤਾ ਦੇ ਈ-ਬੁੱਕ ਸੰਸਕਰਣ ਦਾ ਲੋਕਅਰਪਣ ਕੀਤਾ।

ਗੀਤਾ ’ਤੇ ਵਿਭਿੰਨ ਵਿਦਵਾਨਾਂ ਦੀਆਂ ਟਿੱਪਣੀਆਂ ਦੇ ਨਾਲ ਇੱਕ ਪਾਂਡੂਲਿਪੀ ਦਾ ਲੋਕਅਰਪਣ ਕੀਤਾ।

ਸਰਵੋਪਨਿਸ਼ਦੋ ਗਾਵੋ ਦੋਗਧਾ ਗੋਪਾਲ ਨੰਦਨ:।

ਪਾਰਥੋ ਵਤਸ:ਸੁਧੀਰਭੋਕਤਾ ਦੁਗਧੰ ਗੀਤਾਮ੍ਰਿਤੰ ਮਹਤ੍।।

(सर्वोपनिषदो गावो दोग्धा गोपाल नन्दन:।

पार्थो वत्स: सुधीर्भोक्ता दुग्धं गीतामृतं महत्।।)

ਗੀਤਾ ਜਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਜੀਵਨ ਦੇ ਕਈ ਆਯਾਮਾਂ ਦੇ ਲਈ ਇੱਕ ਵਿਵਹਾਰਕ ਮਾਰਗਦਰਸ਼ਨ ਗੀਤਾ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ’ਤੇ ਗੁੰਜਾਇਮਾਨ ਹੁੰਦੇ ਹੋਏ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ।”

 

*********

ਡੀਐੱਸ/ਐੱਸਐੱਚ


(रिलीज़ आईडी: 1781465) आगंतुक पटल : 206
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam