ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 11 ਦਸੰਬਰ ਨੂੰ ਉੱਤਰ ਪ੍ਰਦੇਸ਼ ਵਿੱਚ ਬਲਰਾਮਪੁਰ ਦਾ ਦੌਰਾ ਕਰਨਗੇ ਅਤੇ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ


ਲਗਭਗ ਚਾਰ ਦਹਾਕਿਆਂ ਤੋਂ ਲੰਬਿਤ ਪ੍ਰੋਜੈਕਟ ਚਾਰ ਵਰ੍ਹਿਆਂ ਵਿੱਚ ਪੂਰੇ ਕੀਤੇ ਗਏ

ਰਾਸ਼ਟਰੀ ਮਹੱਤਵ ਦੇ ਦੀਰਘਕਾਲ ਤੋਂ ਲੰਬਿਤ ਪਏ ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇਣ ਅਤੇ ਕਿਸਾਨ ਭਲਾਈ ਤੇ ਉਨ੍ਹਾਂ ਦੇ ਸਸ਼ਕਤੀਕਰਣ ਪ੍ਰਤੀ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਬਦੌਲਤ ਇਹ ਪ੍ਰੋਜੈਕਟ ਪੂਰਾ ਹੋਇਆ

ਇਸ ਪ੍ਰੋਜੈਕਟ ਨਾਲ 14 ਲੱਖ ਹੈਕਟੇਅਰ ਤੋਂ ਅਧਿਕ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ 6200 ਤੋਂ ਅਧਿਕ ਪਿੰਡਾਂ ਦੇ ਲਗਭਗ 29 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ

ਕਿਸਾਨ ਹੁਣ ਖੇਤਰ ਦੀ ਖੇਤੀਬਾੜੀ ਸਮਰੱਥਾ ਨੂੰ ਵਧਾਉਣ ਦੇ ਸਮਰੱਥ ਹੋਣਗੇ

ਪ੍ਰੋਜੈਕਟ ਵਿੱਚ ਪੰਜ ਨਦੀਆਂ – ਘਾਘਰਾ, ਸਰਯੂ , ਰਾਪਤੀ , ਬਾਣਗੰਗਾ ਅਤੇ ਰੋਹਿਣੀ ਨੂੰ ਆਪਸ ਵਿੱਚ ਜੋੜਨਾ ਵੀ ਸ਼ਾਮਲ

Posted On: 10 DEC 2021 8:25AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਬਲਰਾਮਪੁਰ,  ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ 11 ਦਸੰਬਰ ਨੂੰ ਲਗਭਗ ਇੱਕ ਵਜੇ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ ।

ਸਾਲ 1978 ਵਿੱਚ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਗਿਆ ਸੀ ,  ਲੇਕਿਨ ਬਜਟ ਸਮਰਥਨ ਦੀ ਨਿਰੰਤਰਤਾ,  ਅੰਤਰ-ਵਿਭਾਗ ਤਾਲਮੇਲ ਅਤੇ ਸਮੁਚਿਤ ਨਿਗਰਾਨੀ ਦੇ ਅਭਾਵ ਵਿੱਚ ,  ਪ੍ਰੋਜੈਕਟ ਟਲਦਾ ਗਿਆ ਅਤੇ ਲਗਭਗ ਚਾਰ ਦਹਾਕੇ ਬੀਤ ਜਾਣ ਦੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ ਸੀ।  ਕਿਸਾਨ ਭਲਾਈ ਤੇ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਮਹੱਤਵ ਦੇ ਲੰਬੇ ਸਮੇਂ ਤੋਂ ਟਲਦੇ ਆ ਰਹੇ ਹੈਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ  ਦੇ ਅਧਾਰ ਤੇ ਪੂਰਾ ਕਰਨ  ਦੇ ਪ੍ਰਧਾਨ ਮੰਤਰੀ  ਦੇ ਨਜ਼ਰੀਏ ਦੀ ਬਦੌਲਤ ਇਸ ਪ੍ਰੋਜੈਕਟ ਤੇ ਜ਼ਰੂਰੀ ਧਿਆਨ ਦਿੱਤਾ ਗਿਆ।  ਨਤੀਜੇ ਵਜੋਂ 2016 ਵਿੱਚ ,  ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਨੂੰ ਸਮਾਂ ਬੱਧ ਤਰੀਕੇ ਨਾਲ ਪੂਰਾ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ।  ਇਸ ਪ੍ਰਯਤਨ ਵਿੱਚ ,  ਨਵੀਆਂ ਨਹਿਰਾਂ  ਦੇ ਨਿਰਮਾਣ ਲਈ ਨਵੇਂ ਸਿਰੇ ਤੋਂ ਭੂਮੀ ਅਧਿਗ੍ਰਹਿਣ ਕਰਨ ਅਤੇ ਪ੍ਰੋਜੈਕਟ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਨਵੇਂ ਸਮਾਧਾਨ ਕੀਤੇ ਗਏ। ਨਾਲ ਹੀ ਪਹਿਲਾਂ ਜੋ ਭੂਮੀ ਅਧਿਗ੍ਰਹਿਣ ਕੀਤੀ ਗਈ ਸੀ ,  ਉਸ ਨਾਲ ਸਬੰਧਿਤ ਲੰਬਿਤ ਮੁਕੱਦਮਿਆਂ ਨੂੰ ਨਿਪਟਾਇਆ ਗਿਆ।  ਨਵੇਂ ਸਿਰੇ ਤੋਂ ਧਿਆਨ ਦੇਣ ਦੇ ਕਾਰਨ ਪ੍ਰੋਜੈਕਟ ਲਗਭਗ  ਚਾਰ ਵਰ੍ਹਿਆਂ ਵਿੱਚ ਹੀ ਪੂਰੇ ਕਰ ਲਏ ਗਏ ।

ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦੇ ਨਿਰਮਾਣ ਦੀ ਕੁੱਲ ਲਾਗਤ 9800 ਕਰੋੜ ਰੁਪਏ ਤੋਂ ਅਧਿਕ ਹੈ,  ਜਿਸ ਵਿਚੋਂ 4600 ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਪਿਛਲੇ ਚਾਰ ਵਰ੍ਹਿਆਂ ਵਿੱਚ ਕੀਤਾ ਗਿਆ।  ਪ੍ਰੋਜੈਕਟ ਵਿੱਚ ਪੰਜ ਨਦੀਆਂ – ਘਾਘਰਾ,  ਸਰਯੂ,  ਰਾਪਤੀ ,  ਬਾਣਗੰਗਾ ਅਤੇ ਰੋਹਿਣੀ ਨੂੰ ਆਪਸ ਵਿੱਚ ਜੋੜਨ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈਤਾਕਿ ਖੇਤਰ ਦੇ ਲਈ ਜਲ ਸੰਸਾਧਨ ਦਾ ਸਮੁਚਿਤ ਉਪਯੋਗ ਸੁਨਿਸ਼ਚਿਤ ਹੋ ਸਕੇ ।

ਇਸ ਪ੍ਰੋਜੈਕਟ ਨਾਲ 14 ਲੱਖ ਹੈਕਟੇਅਰ ਤੋਂ ਅਧਿਕ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਪੂਰਬੀ ਉੱਤਰ ਪ੍ਰਦੇਸ਼  ਦੇ 6200 ਤੋਂ ਅਧਿਕ ਪਿੰਡਾਂ  ਦੇ ਲਗਭਗ  29 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ  ।  ਇਸ ਨਾਲ ਪੂਰਬੀ ਉੱਤਰ ਪ੍ਰਦੇਸ਼  ਦੇ ਨੌਂ ਜ਼ਿਲ੍ਹਿਆਂ – ਬਹਰਾਇਚ,  ਸ਼੍ਰਾਵਸਤੀ ,  ਬਲਰਾਮਪੁਰ ,  ਗੋਂਡਾ ,  ਸਿਧਾਰਥਨਗਰ ,  ਬਸਤੀ ,  ਸੰਤ ਕਬੀਰ ਨਗਰ ,  ਗੋਰਖਪੁਰ ਅਤੇ ਮਹਾਰਾਜਗੰਜ ਨੂੰ ਲਾਭ ਮਿਲੇਗਾ ।  ਖੇਤਰ  ਦੇ ਕਿਸਾਨ,  ਜੋ ਪ੍ਰੋਜੈਕਟ ਵਿੱਚ ਅਤਿਅਧਿਕ ਦੇਰੀ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਵਿੱਚ ਸਨ ,  ਹੁਣ ਉੱਨਤ ਸਿੰਚਾਈ ਸਮਰੱਥਾ ਨਾਲ ਉਨ੍ਹਾਂ ਨੂੰ ਬਹੁਤ ਲਾਭ ਪਹੁੰਚੇਗਾ।  ਹੁਣ ਉਹ ਵੱਡੇ ਪੈਮਾਨੇ ਤੇ ਫਸਲ ਦੀ ਪੈਦਾਵਾਰ ਕਰ ਸਕਣਗੇ ਅਤੇ ਖੇਤਰ ਦੀ ਖੇਤੀਬਾੜੀ ਸਮਰੱਥਾ ਨੂੰ ਵਧਾਉਣ ਦੇ ਸਮਰੱਥ ਹੋਣਗੇ ।


***


ਡੀਐੱਸ/ਐੱਸਐੱਚ/ਏਕੇ


(Release ID: 1780167) Visitor Counter : 159