ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸੰਪੰਨ ਪ੍ਰੋਜੈਕਟ ਦੇ ਮਾਧਿਅਮ ਨਾਲ 1 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਨਸ਼ਨ ਮਿਲ ਰਹੀ ਹੈ
ਪ੍ਰਣਾਲੀ ਦੇ ਮਾਧਿਅਮ ਨਾਲ ਹੁਣ ਤੱਕ 9,630 ਸ਼ਿਕਾਇਤਾਂ ਦਾ ਨਿਪਟਾਰਾ
ਸੰਪੰਨ (ਐੱਸਏਐੱਮਪੀਏਐੱਨਐੱਨ) ਪੈਨਸ਼ਨ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਨ, ਬਿਹਤਰ ਸਮਾਧਾਨ/ਔਡਿਟਿੰਗ ਅਤੇ ਈਜ਼ ਆਵ੍ ਅਕਾਉਂਟਿੰਗ ਵਿੱਚ ਦੂਰਸੰਚਾਰ ਵਿਭਾਗ ਦੀ ਮਦਦ ਕਰ ਰਿਹਾ ਹੈ
Posted On:
09 DEC 2021 1:11PM by PIB Chandigarh
ਇੱਕ ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਵਰਤਮਾਨ ਵਿੱਚ ਸੰਪੂਰਨ ਭਾਰਤ ਵਿੱਚ ਸੰਚਾਰ ਅਕਾਉਂਟਸ ਦੇ ਪ੍ਰਮੁੱਖ ਕੰਟਰੋਲਰ/ ਸੰਚਾਰ ਲੇਖਾ ਦਫਤਰਾਂ ਦੇ ਕੰਟਰੋਲਰ ਦੁਆਰਾ ਸੰਪੰਨ (ਐੱਸਏਐੱਮਪੀਏਐੱਨਐੱਨ) ਪ੍ਰੋਜੈਕਟ ਦੇ ਮਾਧਿਅਮ ਨਾਲ ਸੇਵਾ ਦਿੱਤੀ ਜਾ ਰਹੀ ਹੈ। ਇਸ ਵਿਵਸਥਾ ਨੇ ਨਿਮਨਲਿਖਿਤ ਲਾਭਾਂ ਨੂੰ ਸੁਨਿਸ਼ਚਿਤ ਕਰਦੇ ਹੋਏ ਸਿੰਗਲ ਵਿੰਡੋ ਸੈਟਅੱਪ ਪ੍ਰਦਾਨ ਕਰਕੇ ਪੈਨਸ਼ਨਰਾਂ ਨੂੰ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕੀਤਾ ਹੈ:
· ਪੈਨਸ਼ਨ ਮਾਮਲਿਆਂ ਦਾ ਸਮੇਂ ‘ਤੇ ਨਿਪਟਾਰਾ
· ਈ-ਪੈਨਸ਼ਨ ਭੁਗਤਾਨ ਆਦੇਸ਼ ਦਾ ਪ੍ਰਾਵਧਾਨ
· ਹਰੇਕ ਪੈਨਸ਼ਨਰ ਦੇ ਲਈ ਲੌਗਿਨ ਭੁਗਤਾਨ ਇਤਿਹਾਸ ਜਿਹੀ ਮਹੱਤਵਪੂਰਨ ਜਾਣਕਾਰੀ ਤੱਕ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ
· ਸ਼ਿਕਾਇਤਾਂ ਦੀ ਔਨਲਾਈਨ ਪ੍ਰਸਤੁਤੀ ਅਤੇ ਸਮੇਂ ‘ਤੇ ਐੱਸਐੱਮਐੱਸ ਅਲਰਟ ਦਿੱਤਾ ਜਾਣਾ
ਇਸ ਨੇ ਪੈਨਸ਼ਨ ਦੇ ਭੁਗਤਾਨ ਦੇ ਲਈ ਬੈਂਕਾਂ/ਡਾਕਘਰਾਂ ਨੂੰ ਕਮਿਸ਼ਨ ਦੇ ਭੁਗਤਾਨ ਦੇ ਕਾਰਨ ਭਾਰਤ ਸਰਕਾਰ ਨੂੰ ਆਵਰਤੀ ਮਾਸਿਕ ਬਚਤ ਹੋਣਾ ਸੁਨਿਸ਼ਚਿਤ ਕੀਤਾ ਹੈ ਅਤੇ ਜੋ ਜੂਨ, 2021 ਤੱਕ ਲਗਭਗ 11.5 ਕਰੋੜ ਰੁਪਏ ਹੈ।
ਸ਼ੁਰੂਆਤ (ਲਾਂਚ) ਦੇ ਬਾਅਦ ਤੋਂ ਸੰਪੰਨ (ਐੱਸਏਐੱਮਪੀਏਐੱਨਐੱਨ) ਨਾਲ ਸੰਬੰਧਿਤ ਮੁੱਖ ਅੰਕੜਿਆਂ (ਡੇਟਾ) ਦਾ ਸਾਰਾਂਸ਼ ਹੇਠਾਂ ਦਿੱਤਾ ਗਿਆ ਹੈ:
ਸਾਲ
|
ਔਨਬੋਰਡ ਕੀਤੇ ਗਏ ਪੈਨਸ਼ਨਰਾਂ ਦੀ ਸੰਖਿਆ
|
ਕੁੱਲ ਸ਼ਿਕਾਇਤਾਂ ਦਾ ਸਮਾਧਾਨ
|
ਵੰਡੀ ਗਈ ਰਕਮ (ਕਰੋੜ ਰੁਪਏ)
|
2019
|
12,001
|
524
|
2109.67/-
|
2020
|
87,958
|
6,839
|
8477.30/-
|
2021 (ਜੂਨ ਮਹੀਨੇ ਤੱਕ)
|
1,382
|
2,267
|
5238.47/-
|
ਕੁੱਲ ਯੋਗ
|
1,01,341
|
9,630
|
15,825.44 ਕਰੋੜ ਰੁਪਏ
|
ਸੰਪੰਨ (‘ਪੈਨਸ਼ਨ ਦੇ ਲੇਖਾ ਅਤੇ ਪ੍ਰਬੰਧਨ ਦੇ ਲਈ ਪ੍ਰਣਾਲੀ’- ਐੱਸਏਐੱਮਪੀਏਐੱਨਐੱਨ) ਭਾਰਤ ਸਰਕਾਰ ਦਾ ਇੱਕ ਅਭਿਲਾਸ਼ੀ ਪ੍ਰੋਜੈਕਟ ਹੈ ਜਿਸ ਨੂੰ ਸੰਚਾਰ ਅਕਾਉਂਟਸ ਕੰਟਰੋਲਰ ਜਨਰਲ, ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲੇ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ 29 ਦਸੰਬਰ, 2018 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਦੂਰਸੰਚਾਰ ਵਿਭਾਗ ਦੇ ਪੈਨਸ਼ਨਰਾਂ ਦੇ ਲਈ ਇੱਕ ਸਹਿਜ ਔਨਲਾਈਨ ਪੈਨਸ਼ਨ ਪ੍ਰੋਸੈਸਿੰਗ ਅਤੇ ਭੁਗਤਾਨ ਪ੍ਰਣਾਲੀ ਹੈ। ਇਸ ਨਾਲ ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿੱਚ ਪੈਨਸ਼ਨ ਸਿੱਧੇ ਹੀ ਜਮ੍ਹਾਂ ਕੀਤੀ ਜਾਂਦੀ ਹੈ।
ਇਸ ਪ੍ਰਣਾਲੀ ਨੇ ਵਿਭਾਗ ਨੂੰ ਪੈਨਸ਼ਨ ਮਾਮਲਿਆਂ ਦੇ ਤੇਜ਼ੀ ਤੋਂ ਨਿਪਟਾਨ, ਬਿਹਤਰ ਸਮਾਧਾਨ/ਔਡਿਟਿੰਗ ਅਤੇ ਈਜ਼ ਆਵ੍ ਅਕਾਉਂਟਿੰਗ ਨੂੰ ਅਸਾਨ ਬਣਾਉਣ ਵਿੱਚ ਮਦਦ ਕੀਤੀ ਹੈ।
ਸੰਪੰਨ (‘ਪੈਨਸ਼ਨ ਦੇ ਲੇਖਾ ਅਤੇ ਪ੍ਰਬੰਧਨ ਦੇ ਲਈ ਪ੍ਰਣਾਲੀ’-ਐੱਸਏਐੱਮਪੀਏਐੱਨਐੱਨ) ਨੇ 6 ਮਹੀਨਿਆਂ ਦੀ ਅਲਪ ਮਿਆਦ ਵਿੱਚ ਹੀ ਭਾਰਤ ਸੰਚਾਰ ਨਿਗਮ ਲਿਮਿਟਿਡ (ਬੀਐੱਸਐੱਨਐੱਲ) ਦੀ ਵੋਲੰਟਰੀ ਰਿਟਾਇਰਮੈਂਟ ਯੋਜਨਾ 2019 ਦੇ ਕਰੀਬ 76,000 ਮਾਮਲਿਆਂ ਨੂੰ ਨਿਪਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸੰਪੰਨ (ਐੱਸਏਐੱਮਪੀਏਐੱਨਐੱਨ) ਇੱਕ ਲਚੀਲੇ ਡਿਜ਼ਾਈਨ ਵਾਲੀ ਪ੍ਰਣਾਲੀ ਹੈ ਜੋ ਇਸ ਨੂੰ ਲਗਾਤਾਰ ਵਧਦੀਆਂ ਜ਼ਰੂਰਤਾਂ ਨੂੰ ਸਮਾਯੋਜਿਤ ਕਰਨ ਵਿੱਚ ਸਮਰੱਥ ਬਣਾਉਂਦੀ ਹੈ।
******
ਆਰਕੇਜੇ/ਐੱਮ
(Release ID: 1779927)
Visitor Counter : 224