ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਵਿਧਾਨ ਸਭਾ ਦੀ ਪਹਿਲੀ ਇਤਿਹਾਸਿਕ ਬੈਠਕ ਦੇ 75 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸੰਵਿਧਾਨ ਸਭਾ ਦੀਆਂ ਮਹਾਨ ਹਸਤੀਆਂ ਨੂੰ ਨਮਨ ਕੀਤਾ
Posted On:
09 DEC 2021 12:22PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਵਿਧਾਨ ਸਭਾ ਦੀ ਪਹਿਲੀ ਇਤਿਹਾਸਿਕ ਬੈਠਕ ਦੇ 75 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸੰਵਿਧਾਨ ਸਭਾ ਦੀਆਂ ਮਹਾਨ ਹਸਤੀਆਂ ਨੂੰ ਨਮਨ ਕੀਤਾ ਹੈ।
ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“75 ਵਰ੍ਹੇ ਪਹਿਲਾਂ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਭਾਰਤ ਦੇ ਵਿਭਿੰਨ ਹਿੱਸਿਆਂ ਤੋਂ, ਵਿਭਿੰਨ ਪਿਛੋਕੜ ਅਤੇ ਇੱਥੋਂ ਤੱਕ ਕਿ ਵਿਭਿੰਨ ਵਿਚਾਰਧਾਰਾਵਾਂ ਵਾਲੇ ਮਹਾਨ ਲੋਕ ਇਕਜੁੱਟ ਹੋਏ ਸਨ, ਜਿਨ੍ਹਾਂ ਦਾ ਇੱਕ ਹੀ ਉਦੇਸ਼ ਸੀ ਕਿ ਭਾਰਤਵਾਸੀਆਂ ਨੂੰ ਇੱਕ ਸ਼ਾਨਦਾਰ ਸੰਵਿਧਾਨ ਪ੍ਰਦਾਨ ਕੀਤਾ ਜਾਵੇ। ਇਨ੍ਹਾਂ ਮਹਾਨ ਲੋਕਾਂ ਨੂੰ ਨਮਨ ਹੈ।
ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਡਾ. ਸੱਚਿਦਾਨੰਦ ਸਿਨਹਾ ਨੇ ਕੀਤੀ ਸੀ, ਜੋ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਸਨ।
ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਆਚਾਰੀਆ ਕ੍ਰਿਪਲਾਨੀ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਪਦ ’ਤੇ ਆਸੀਨ ਕੀਤਾ ਸੀ।
ਅੱਜ, ਜਦੋਂ ਅਸੀਂ ਸੰਵਿਧਾਨ ਸਭਾ ਦੀ ਪਹਿਲੀ ਇਤਿਹਾਸਿਕ ਬੈਠਕ ਦੇ 75 ਵਰ੍ਹੇ ਪੂਰੇ ਹੋਣ ਨੂੰ ਯਾਦ ਕਰ ਰਹੇ ਹਾਂ, ਮੈਂ ਆਪਣੇ ਯੁਵਾ ਮਿੱਤਰਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਸ ਮਹਾਨ ਸਭਾ ਦੀ ਕਾਰਵਾਈ ਅਤੇ ਇਸ ਵਿੱਚ ਸ਼ਰੀਕ ਹੋਣ ਵਾਲੀਆਂ ਮਹਾਨ ਹਸਤੀਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣੋ। ਅਜਿਹਾ ਕਰਨ ਨਾਲ ਬੌਧਿਕ ਤੌਰ ’ਤੇ ਉਨ੍ਹਾਂ ਦਾ ਅਨੁਭਵ ਭਰਪੂਰ ਹੋਵੇਗਾ।”
***
ਡੀਐੱਸ/ਐੱਸਐੱਚ
(Release ID: 1779829)
Read this release in:
Malayalam
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada