ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਰਾਸ਼ਟਰਪਤੀ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਯਾਂਗਜਨ ਦਿਵਸ 'ਤੇ ਦਿਵਯਾਂਗਜਨਾਂ ਦੇ ਸਸ਼ਕਤੀਕਰਨ ਲਈ ਸ਼ਾਨਦਾਰ ਕੰਮ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ


ਦਿਵਯਾਂਗਜਨਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਕਾਰਜਾਂ ਲਈ ਵਿਅਕਤੀਆਂ, ਸੰਸਥਾਵਾਂ, ਸੰਗਠਨਾਂ ਅਤੇ ਰਾਜ/ਜ਼ਿਲ੍ਹੇ ਆਦਿ ਨੂੰ ਪੁਰਸਕਾਰ ਦਿੱਤੇ ਜਾਣਗੇ

Posted On: 02 DEC 2021 3:00PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ, ਡਿਪਾਰਟਮੈਂਟ ਆਵ੍ ਇੰਪਾਵਰਮੈਂਟ ਆਵ੍ ਪ੍ਰਸਨਜ਼ ਵਿੱਦ ਡਿਸਏਬਿਲਿਟੀਜ਼ (ਦਿਵਯਾਂਗਜਨ), ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਦੁਆਰਾ 3 ਦਸੰਬਰ, 2021 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 'ਅੰਤਰਰਾਸ਼ਟਰੀ ਦਿਵਯਾਂਗਜਨ ਦਿਵਸ' ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਇੱਕ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। 

 

ਰਾਸ਼ਟਰਪਤੀ ਸ਼੍ਰੀ ਕੋਵਿੰਦ ਦਿਵਯਾਂਗਜਨ (ਪੀਡਬਲਿਊਡੀ) ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਿਅਕਤੀਆਂ, ਸੰਸਥਾਵਾਂ, ਸੰਗਠਨਾਂ ਅਤੇ ਰਾਜ/ਜ਼ਿਲ੍ਹੇ ਆਦਿ ਨੂੰ ਸਲਾਨਾ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ।

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵਿਰੇਂਦਰ ਕੁਮਾਰ ਸਮਾਗਮ ਦੀ ਪ੍ਰਧਾਨਗੀ ਕਰਨਗੇ, ਜਦਕਿ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਏ ਨਰਾਇਣਸਵਾਮੀ ਅਤੇ ਸੁਸ਼੍ਰੀ ਪ੍ਰਤਿਮਾ ਭੌਮਿਕ ਵੀ ਇਸ ਮੌਕੇ ਸ਼ਿਰਕਤ ਕਰਨਗੇ।

 

ਅੰਤਰਰਾਸ਼ਟਰੀ ਦਿਵਯਾਂਗਜਨ ਦਿਵਸ ਮੌਕੇ, ਯਾਨੀ 3 ਦਸੰਬਰ ਨੂੰ, ਡਿਪਾਰਟਮੈਂਟ ਆਵ੍ ਇੰਪਾਵਰਮੈਂਟ ਆਵ੍ ਪ੍ਰਸਨਜ਼ ਵਿੱਦ ਡਿਸਏਬਿਲਿਟੀਜ਼ (ਦਿਵਯਾਂਗਜਨ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਦੁਆਰਾ ਦਿਵਯਾਂਗਜਨ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਿਅਕਤੀਆਂ, ਸੰਸਥਾਵਾਂ, ਸੰਗਠਨਾਂ ਅਤੇ ਰਾਜ/ਜ਼ਿਲ੍ਹੇ ਆਦਿ ਨੂੰ ਹਰ ਸਾਲ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ।

ਸਾਲ 2020 ਲਈ ਦਿਵਯਾਂਗਜਨਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ, ਹੇਠ ਲਿਖੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾ ਰਹੇ ਹਨ: -

I. ਸਰਵੋਤਮ ਕਰਮਚਾਰੀ/ਸੈਲਫ਼-ਇੰਪਲਾਇਡ ਦਿਵਯਾਂਗ;

II.  ਸਰਵੋਤਮ ਰੋਜ਼ਗਾਰਦਾਤਾ ਅਤੇ ਪਲੇਸਮੈਂਟ ਅਫ਼ਸਰ ਅਤੇ/ਜਾਂ ਏਜੰਸੀਆਂ;

III.  ਦਿਵਯਾਂਗਜਨ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੇ ਸਰਵੋਤਮ ਵਿਅਕਤੀ ਅਤੇ ਸੰਸਥਾ;

IV.  ਰੋਲ ਮੋਡਲ;

V. ਬੇਸਟ ਅਪਲਾਈਡ ਰਿਸਰਚ ਜਾਂ ਇਨੋਵੇਸ਼ਨ ਜਾਂ ਉਤਪਾਦ, ਜਿਸ ਦਾ ਉਦੇਸ਼ ਦਿਵਯਾਂਗਜਨ ਦੇ ਜੀਵਨ ਨੂੰ ਬਿਹਤਰਬ ਣਾਉਣਾ ਹੈ;

VI.  ਦਿਵਯਾਂਗਜਨ ਲਈ ਰੁਕਾਵਟ-ਮੁਕਤ ਵਾਤਾਵਰਣ ਦੀ ਸਿਰਜਣਾ ਵਿੱਚ ਸ਼ਾਨਦਾਰ ਕੰਮ;

VII.  ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਵੋਤਮ ਜ਼ਿਲ੍ਹਾ;

VIII.  ਅਸਧਾਰਣ ਰਚਨਾਤਮਕ ਦਿਵਯਾਂਗ ਬਾਲਗ;

IX.  ਸਰਵੋਤਮ ਰਚਨਾਤਮਕ ਦਿਵਯਾਂਗ ਬੱਚਾ;

X. ਸਰਵੋਤਮ ਬਰੇਲ ਪ੍ਰੈਸ;

XI.  ਸਰਵੋਤਮ ਰਾਜ (i) ਦਿਵਯਾਂਗਜਨ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ;

XII.  ਸਰਵੋਤਮ ਖੇਡ ਪ੍ਰਤਿਭਾ ਵਾਲਾ ਦਿਵਯਾਂਗ।

 

 2017 ਤੱਕ, ਅਵਾਰਡ ਸਕੀਮ ਨੈਸ਼ਨਲ ਅਵਾਰਡ ਨਿਯਮਾਂ, 2013 ਦੇ ਅਧੀਨ ਚਲਾਈ ਜਾਂਦੀ ਸੀ ਜੋ ਦਿਵਯਾਂਗਜਨ ਐਕਟ, 1995 ਦੇ ਅਨੁਸਾਰ ਦਿਵਯਾਂਗਤਾ ਦੀਆਂ 7 ਸ਼੍ਰੇਣੀਆਂ ਪ੍ਰਦਾਨ ਕਰਦੀ ਸੀ। ਹਾਲਾਂਕਿ, ਦਿਵਯਾਂਗਜਨ ਅਧਿਕਾਰ ਐਕਟ, 2016 ਦੇ 19 ਅਪ੍ਰੈਲ 2017 ਤੋਂ ਲਾਗੂ ਹੋਣ ਦੇ ਨਾਲ ਨਵੇਂ ਕਨੂੰਨ ਦੇ ਤਹਿਤ ਨਿਸ਼ਚਿਤ ਦਿਵਯਾਂਗਤਾਵਾਂ ਦੀ ਸੰਖਿਆ 7 ਤੋਂ ਵਧ ਕੇ 21 ਹੋ ਗਈ ਹੈ। ਇਸ ਅਨੁਸਾਰ, ਸਾਰੀਆਂ 21 ਦਿਵਯਾਂਗਤਾਵਾਂ ਨੂੰ ਨੈਸ਼ਨਲ ਅਵਾਰਡ ਗਾਈਡਲਾਈਨਜ਼ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ 2 ਅਗਸਤ, 2018 ਦੇ ਭਾਰਤ ਦੇ ਐਕਸਟ੍ਰਾਓਰਡੀਨਰੀ ਗਜ਼ਟ ਵਿੱਚ ਸੂਚਿਤ ਕੀਤਾ ਗਿਆ ਹੈ।

ਦਿਵਯਾਂਗਜਨ ਦੇ ਸਸ਼ਕਤੀਕਰਨ ਬਾਰੇ ਵਿਭਾਗ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਦੁਆਰਾ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਅਤੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨੂੰ ਵਿਭਿੰਨ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਪੱਤਰ ਲਿਖਿਆ ਗਿਆ ਹੈ। ਅਵਾਰਡਾਂ ਦਾ ਵਿਆਪਕ ਪ੍ਰਚਾਰ ਕਰਨ ਲਈ ਰਾਸ਼ਟਰੀ/ਖੇਤਰੀ ਭਾਸ਼ਾਵਾਂ ਦੇ ਰੋਜ਼ਾਨਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਨੈਸ਼ਨਲ ਅਵਾਰਡਾਂ ਦੀ ਵਿਸਤ੍ਰਿਤ ਯੋਜਨਾ ਦੇ ਨਾਲ-ਨਾਲ ਅਰਜ਼ੀਆਂ ਦੇ ਸੱਦੇ ਸਬੰਧੀ ਜਾਰੀ ਕੀਤਾ ਗਿਆ ਇਸ਼ਤਿਹਾਰ ਵਿਭਾਗ ਦੀ ਵੈੱਬਸਾਈਟ (www.disabilityaffairs.gov.in) ਵਿੱਚ ਡਾਊਨਲੋਡ ਕਰਨਯੋਗ ਫਾਰਮੈਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।

 

ਸਾਰੀਆਂ 21 ਨਿਰਧਾਰਿਤ ਦਿਵਯਾਂਗਤਾਵਾਂ ਨਾਲ ਸਬੰਧਿਤ ਵਿਅਕਤੀਆਂ ਦੇ ਨਾਲ-ਨਾਲ ਦਿਵਯਾਂਗਜਨ ਦੇ ਸਸ਼ਕਤੀਕਰਨ ਲਈ ਕੰਮ ਕਰਨ ਵਾਲੇ ਵਿਅਕਤੀਆਂ/ਸੰਸਥਾਵਾਂ ਤੋਂ ਅਰਜ਼ੀਆਂ ਸੱਦਣ ਦਾ ਇੱਕ ਇਸ਼ਤਿਹਾਰ ਪ੍ਰਮੁੱਖ ਅਖਬਾਰਾਂ ਵਿੱਚ 25 ਜੁਲਾਈ, 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 9 ਸਤੰਬਰ, 2020 ਸੀ, ਜਿਸਨੂੰ ਬਾਅਦ ਵਿੱਚ 30 ਸਤੰਬਰ, 2020 ਤੱਕ ਵਧਾ ਦਿੱਤਾ ਗਿਆ ਸੀ।  ਇਸ਼ਤਿਹਾਰ ਦੀ ਕਾਪੀ ਵਿਭਾਗ ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤੀ ਗਈ ਸੀ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਆਪਕ ਪ੍ਰਚਾਰ ਕਰਨ ਲਈ ਪੱਤਰ ਲਿਖਿਆ ਗਿਆ ਸੀ। ਕੁੱਲ 1095 (997 ਹਾਰਡ ਕਾਪੀ + ਈ-ਮੇਲ 'ਤੇ 98) ਅਰਜ਼ੀਆਂ ਪ੍ਰਾਪਤ ਹੋਈਆਂ। ਚੋਣ ਪ੍ਰਕਿਰਿਆ ਵਿੱਚ ਬਿਨੈਕਾਰਾਂ ਦੁਆਰਾ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਸ਼ਾਮਲ ਹੈ। ਇਹ ਅਰਜ਼ੀਆਂ ਵਿਭਾਗ ਦੁਆਰਾ ਗਠਿਤ ਸਕਰੀਨਿੰਗ ਕਮੇਟੀਆਂ ਦੁਆਰਾ ਸਕਰੀਨ ਕੀਤੀਆਂ ਗਈਆਂ ਅਤੇ ਸ਼ਾਰਟਲਿਸਟ ਕੀਤੀਆਂ ਗਈਆਂ ਸਨ।

***********

 

ਐੱਮਜੀ/ਆਰਐੱਨਐੱਮ



(Release ID: 1777791) Visitor Counter : 164