ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 'ਤੇ ਅੱਪਡੇਟ
ਵਿਸ਼ਵ ਭਰ ਵਿੱਚ ਨਵੇਂ ਐੱਸਏਆਰਐੱਸ-ਸੀਓਵੀ-2 ਵੈਰੀਐਂਟ (ਓਮੀਕ੍ਰੋਨ) ਦੇ ਨਵੇਂ ਮਾਮਲਿਆਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਦਿਸ਼ਾ-ਨਿਰਦੇਸ਼ਾਂ ਦੇ ਤਹਿਤ 'ਜੋਖਮ ਵਾਲੇ ਦੇਸ਼ਾਂ' ਵਜੋਂ ਪਛਾਣੇ ਗਏ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ (ਕੋਵਿਡ-19 ਟੀਕਾਕਰਣ ਸਥਿਤੀ ਦੇ ਬਾਵਜੂਦ) ਲਈ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਦੀ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ
Posted On:
29 NOV 2021 12:13PM by PIB Chandigarh
ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਸਕਾਰਾਤਮਕ ਅਤੇ ਜੋਖਮ ਅਧਾਰਿਤ ਪਹਿਲਾਂ ਨੂੰ ਜਾਰੀ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲੇ ਨੇ 28 ਨਵੰਬਰ, 2021 ਨੂੰ 'ਅੰਤਰਰਾਸ਼ਟਰੀ ਆਮਦ ਲਈ ਦਿਸ਼ਾ-ਨਿਰਦੇਸ਼' ਜਾਰੀ ਕੀਤੇ। ਸੋਧੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, 'ਜੋਖਮ' ਵਾਲੇ ਦੇਸ਼ਾਂ ਵਜੋਂ ਪਹਿਚਾਣੇ ਗਏ ਦੇਸ਼ਾਂ ਤੋਂ ਭਾਰਤ ਰਵਾਨਗੀ ਤੋਂ 72 ਘੰਟੇ ਪਹਿਲਾਂ ਕੀਤੇ ਗਏ ਪ੍ਰੀ-ਡਿਪਾਰਚਰ ਕੋਵਿਡ-19 ਜਾਂਚ ਤੋਂ ਇਲਾਵਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਯਾਤਰੀਆਂ (ਕੋਵਿਡ-19 ਟੀਕਾਕਰਣ ਦੀ ਸਥਿਤੀ ਦੇ ਬਾਵਜੂਦ) ) ਨੂੰ ਲਾਜ਼ਮੀ ਤੌਰ 'ਤੇ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਇਨ੍ਹਾਂ ਟੈਸਟਾਂ ਵਿੱਚ ਸੰਕ੍ਰਮਿਤ ਪਾਏ ਗਏ ਯਾਤਰੀਆਂ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਜਾਵੇਗਾ ਅਤੇ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਅਨੁਸਾਰ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸੈਂਪਲ ਵੀ ਪੂਰੀ ਜੀਨੋਮ ਸੀਕੁਏਂਸਿੰਗ ਲਈ ਲਏ ਜਾਣਗੇ। ਸੰਕ੍ਰਮਣ ਤੋਂ ਮੁਕਤ ਪਾਏ ਗਏ ਯਾਤਰੀ ਹਵਾਈ ਅੱਡੇ ਨੂੰ ਛੱਡ ਸਕਦੇ ਹਨ, ਪਰ ਉਨ੍ਹਾਂ ਨੂੰ 7 ਦਿਨਾਂ ਲਈ ਘਰੇਲੂ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ, ਇਸ ਤੋਂ ਬਾਅਦ ਭਾਰਤ ਵਿੱਚ ਪਹੁੰਚਣ ਦੇ 8ਵੇਂ ਦਿਨ ਦੁਬਾਰਾ ਜਾਂਚ ਕੀਤੀ ਜਾਵੇਗੀ, ਫਿਰ 7 ਦਿਨਾਂ ਲਈ ਸਵੈ-ਨਿਗਰਾਨੀ ਹੋਵੇਗੀ।
ਇਸ ਤੋਂ ਇਲਾਵਾ, ਓਮੀਕ੍ਰੋਨ ਵੈਰੀਐਂਟ ਦੀ ਰਿਪੋਰਟ ਕਰਨ ਵਾਲੇ ਦੇਸ਼ਾਂ ਦੀ ਵਧਦੀ ਗਿਣਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ 5 ਫੀਸਦੀ ਯਾਤਰੀ ਜੋ 'ਜੋਖਮ' ਸ਼੍ਰੇਣੀ ਵਿੱਚ ਨਹੀਂ ਹਨ, ਉਨ੍ਹਾਂ ਦੇ ਵੀ ਹਵਾਈ ਅੱਡਿਆਂ 'ਤੇ ਬੇਤਰਤੀਬੇ ਅਧਾਰ 'ਤੇ ਕੋਵਿਡ-19 ਲਈ ਜਾਂਚ ਕੀਤੀ ਜਾਵੇਗੀ।
ਹਵਾਈ ਅੱਡਿਆਂ 'ਤੇ ਘਰੇਲੂ ਆਈਸੋਲੇਸ਼ਨ ਦੌਰਾਨ ਜਾਂ ਬੇਤਰਤੀਬੇ ਸੈਂਪਲ ਲੈਣ ਦੌਰਾਨ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ ਸਾਰੇ ਵਿਅਕਤੀਆਂ ਨੂੰ ਐੱਸਏਆਰਐੱਸ-ਸੀਓਵੀ-2 ਵੈਰੀਐਂਟ(ਓਮਿਕਰੋਨ) ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਮਨੋਨੀਤ ਆਈਐੱਨਐੱਸਏਸੀਓਜੀ ਨੈੱਟਵਰਕ ਪ੍ਰਯੋਗਸ਼ਾਲਾਵਾਂ ਨੂੰ ਸੰਪੂਰਨ ਜੀਨੋਮਿਕ ਸੀਕੁਐਂਸਿੰਗ ਲਈ ਭੇਜਿਆ ਜਾਵੇਗਾ।
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਸਭ ਤੋਂ ਪਹਿਲਾਂ 24 ਨਵੰਬਰ 2021 ਨੂੰ ਦੱਖਣੀ ਅਫ਼ਰੀਕਾ ਤੋਂ ਬੀ.1.1.1.529 ਵੈਰੀਐਂਟ (ਓਮੀਕ੍ਰੋਨ) ਦੀ ਰਿਪੋਰਟ ਮਿਲੀ ਸੀ ਅਤੇ ਡਬਲਿਊਐੱਚਓ ਦੇ ਤਕਨੀਕੀ ਸਲਾਹਕਾਰ ਗਰੁੱਪ ਔਨ ਐੱਸਏਆਰਐੱਸ-ਸੀਓਵੀ-2 ਵਾਇਰਸ ਈਵੇਲੂਸ਼ਨ (ਟੀਏਜੀ-ਵੀਈ) ਨੇ ਵੈਰੀਐਂਟ ਵਿੱਚ ਉੱਚ ਪਰਿਵਰਤਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਨ੍ਹਾਂ ਵਿਚੋਂ ਕੁਝ ਪਰਿਵਰਤਨ ਵਧੇਰੇ ਸੰਕ੍ਰਮਣ ਅਤੇ ਇਮਿਊਨ ਤੋਂ ਬੇਅਸਰ ਪਾਏ ਗਏ, 26 ਨਵੰਬਰ 2021 ਨੂੰ ਇਸ ਨੂੰ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਇਸ ਮੁੱਦੇ 'ਤੇ ਉੱਭਰ ਰਹੇ ਸਬੂਤਾਂ 'ਤੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ।
ਰਾਜਾਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਦੀ ਸਖਤ ਨਿਗਰਾਨੀ, ਟੈਸਟਿੰਗ ਵਧਾਉਣ, ਕੋਵਿਡ-19 ਹੌਟਸਪੌਟਸ ਦੀ ਨਿਗਰਾਨੀ, ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ ਹੈ, ਜਿਸ ਵਿੱਚ ਪੂਰੇ ਜੀਨੋਮ ਕ੍ਰਮ ਲਈ ਸੈਂਪਲ ਸ਼ਾਮਲ ਹਨ।
ਇਸ ਦੇ ਨਾਲ ਹੀ, ਮਹਾਮਾਰੀ ਦੀ ਵਿਕਸਿਤ ਹੋ ਰਹੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲਾ ਕੋਵਿਡ ਢੁਕਵੇਂ ਅਭਿਆਸਾਂ (ਮਾਸਕ/ਫੇਸ ਕਵਰ ਦੀ ਵਰਤੋਂ, ਸਰੀਰਕ ਦੂਰੀ, ਹੱਥਾਂ ਦੀ ਸਫਾਈ ਅਤੇ ਸਾਹ ਦੀ ਸਫਾਈ) ਦੀ ਸਖਤੀ ਨਾਲ ਪਾਲਣਾ ਕਰਵਾ ਰਿਹਾ ਹੈ ਅਤੇ ਕਮਿਊਨਿਟੀ ਪੱਧਰ ਦੇ ਕੋਵਿਡ-19 ਟੀਕਾਕਰਣ ਵਿੱਚ ਜੁਟਿਆ ਹੈ, ਜੋ ਕੋਵਿਡ ਪ੍ਰਬੰਧਨ ਦਾ ਮੁੱਖ ਅਧਾਰ ਹੈ।
ਨਵੇਂ ਦਿਸ਼ਾ-ਨਿਰਦੇਸ਼ 1 ਦਸੰਬਰ, 2021 (00.01 ਵਜੇ) ਤੋਂ ਲਾਗੂ ਹੋਣਗੇ। ਵਿਸਤ੍ਰਿਤ ਦਿਸ਼ਾ-ਨਿਰਦੇਸ਼ ਇੱਥੇ ਉਪਲਬਧ ਹਨ: (https://www.mohfw.gov.in/pdf/GuidelinesforInternationalarrival28112021.pdf )
**********
ਐੱਮਵੀ
(Release ID: 1776351)
Visitor Counter : 209
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Malayalam