ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਭਾਰਤੀ ਪਨੋਰਮਾ ਸੈਕਸ਼ਨ ਦਾ ਉਦਘਾਟਨ ਕੀਤਾ



ਸਹੀ ਵਿਸ਼ਾ-ਵਸਤੂ (ਕੰਟੈਂਟ) ਭਾਰਤੀ ਸਿਨੇਮਾ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਤੱਕ ਲੈ ਕੇ ਜਾ ਸਕਦਾ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ



ਫਿਲਮਾਂ ਸਾਡੀਆਂ ਉਮੀਦਾਂ ਤੇ ਸੁਪਨਿਆਂ ਨੂੰ ਦਰਸਾਉਂਦੀਆਂ ਹਨ: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ



ਸੇਮਖੋਰ: ਦਿਮਾਸਾ ਭਾਸ਼ਾ ਦੀ ਪਹਿਲੀ ਫਿਲਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਦਿਖਾਈ ਜਾਵੇਗੀ



ਸਮਾਰੋਹ ਵਿੱਚ ਦਿਖਾਈ ਜਾਣ ਵਾਲੀ ਪਹਿਲੀ ਫਿਲਮ ਵੇਦ-ਦ ਵਿਜ਼ਨਰੀ (ਗ਼ੈਰ-ਫੀਚਰ - ਭਾਰਤੀ ਪੈਨੋਰਮਾ), ਇੱਕ ਫਿਲਮ ਨਿਰਮਾਤਾ ਦੇ ਸੰਘਰਸ਼ ਅਤੇ ਜੀਵਟਤਾ ਦੀ ਕਹਾਣੀ ਹੈ

Posted On: 21 NOV 2021 3:03PM by PIB Chandigarh

ਭਾਰਤ ਦੇ ਕੋਨੇ-ਕੋਨੇ ਤੋਂ ਇਕੱਠੀਆਂ ਕੀਤੀਆਂ ਗਈਆਂ ਕਹਾਣੀਆਂ ਨੂੰ ਵੱਡੇ ਪਰਦੇ ’ਤੇ ਪ੍ਰਦਰਸ਼ਤ ਕਰਨ ਦੇ ਵਾਅਦੇ ਦੇ ਨਾਲ, ਗੋਆ ਵਿੱਚ ਆਯੋਜਿਤ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੱਜ ਭਾਰਤੀ ਪੈਨੋਰਮਾ ਸੈਕਸ਼ਨ ਦੀ ਸ਼ੁਰੂਆਤ ਕੀਤੀ ਗਈ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ 52ਵੇਂ ਇੱਫੀ ਦੇ ਸ਼ੁਰੂਆਤੀ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ ਵੀ ਮੌਜੂਦ ਸੀ।

 

 

ਉਦਘਾਟਨ ਸਮਾਰੋਹ ਨੇ ਦਰਸ਼ਕਾਂ ਨੂੰ ਇਸ ਸਾਲ ਦੇ ਲਈ ਭਾਰਤੀ ਪੈਨੋਰਮਾ 2021 ਸ਼੍ਰੇਣੀ ਦੇ ਤਹਿਤ ਇੱਫੀ ਦੇ 24 ਫੀਚਰ ਅਤੇ 20 ਗ਼ੈਰ-ਫੀਚਰ ਫਿਲਮਾਂ ਦੀ ਅਧਿਕਾਰਤ ਚੋਣ ਤੋਂ ਜਾਣੂ ਕਰਾਇਆ।

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੇ ਨਾਲ ਸੇਮਖੋਰ ਫੀਚਰ ਅਤੇ ਵੇਦ-ਦ ਵਿਜ਼ਨਰੀ ਗ਼ੈਰ-ਫੀਚਰ ਦੇ ਫਿਲਮ ਨਿਰਮਾਤਾਵਾਂ ਅਤੇ ਟੀਮ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਭਾਗੀਦਾਰੀ ਦਾ ਪ੍ਰਮਾਣ ਪੱਤਰ ਪ੍ਰਦਾਨ ਕੀਤਾ। 

ਕੇਂਦਰੀ ਮੰਤਰੀ ਨੇ ਫਿਲਮ ਨਿਰਮਾਤਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ,“ਅਸੀਂ ਸਾਰਿਆਂ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੋਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੇ ਯਤਨ ਦੇ ਦੌਰਾਨ ਸੰਘਰਸ਼ ਕੀਤਾ ਹੈ। ਹੁਣ, ਵਿਸ਼ਾ-ਵਸਤੂ ਹੀ ਅਹਿਮ ਹੈ ਅਤੇ ਜੇਕਰ ਤੁਸੀਂ ਸਹੀ ਵਿਸ਼ਾ-ਵਸਤੂ ਦੀ ਸਿਰਜਣਾ ਕਰਦੇ ਹੋ, ਤਾਂ ਇਹ ਨਾ ਸਿਰਫ਼ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਪੱਧਰ ਤੱਕ ਜਾਵੇਗੀ। ਸਾਡੇ ਵਿੱਚ ਪ੍ਰਤਿਭਾ ਹੈ ਅਤੇਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਫੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵਾਂਗੇ। ਉਨ੍ਹਾਂ ਨੇ ਸਵਰਗੀ ਮਨੋਹਰ ਪਾਰੀਕਰ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਇੱਫੀ ਨੂੰ ਗੋਆ ਦੇ ਤੱਟਾਂ ’ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਅਸੀਂ ਦੇਖਿਆ ਕਿ ਫਿਲਮ ਸਮਾਰੋਹਾਂ ਵਿੱਚ ਸਿਰਫ਼ ਅਦਾਕਾਰਾਂ, ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਪਰ ਹੁਣ ਅਸੀਂ ਤਕਨੀਸ਼ੀਅਨਾਂ ਜਿਹੇ ਪਿਛੋਕੜ ਦੇ ਲੋਕਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ, ਜੋ ਫਿਲਮ ਨੂੰ ਪੂਰਾ ਕਰਦੇ ਹਨ।” ਉਨ੍ਹਾਂ ਨੇ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਆ ਕੇ ਸ਼ੂਟਿੰਗ ਕਰਨ ਦਾ ਵੀ ਸੱਦਾ ਦਿੱਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਕਿਹਾ,“ਮੈਂ ਕੋਈ ਫਿਲਮ ਸਮੀਖਿਅਕ ਜਾਂ ਉਤਸ਼ਾਹੀ ਸਿਨੇਮਾ ਪ੍ਰੇਮੀ ਨਹੀਂ ਹਾਂ, ਪਰ ਮੈਂ ਹਮੇਸ਼ਾਂ ਭਾਰਤੀ ਪੈਨੋਰਮਾ ਨੂੰ ਦੇਖਿਆ ਹੈ, ਸਾਡੀਆਂ ਫਿਲਮਾਂ ਸਾਡੇ ਸਮਾਜ ਨੂੰ ਕਿਵੇਂ ਦਰਸਾਉਂਦੀਆਂ ਹਨ। ਮੈਂ ਇਹ ਮਾਣਦੇ ਨਾਲ ਕਹਿ ਸਕਦਾ ਹਾਂ ਕਿ ਭਾਰਤੀ ਫਿਲਮਾਂ ਨੇ ਸਾਡੇ ਸਮਾਜ ਦੀਆਂ ਉਮੀਦਾਂ, ਜ਼ਰੂਰਤਾਂ ਅਤੇ ਸੰਘਰਸ਼ਾਂ ਨੂੰ ਖ਼ੂਬਸੂਰਤੀ ਨਾਲ ਦਿਖਾਇਆ ਹੈ।

ਫੀਚਰ ਫਿਲਮ ਸ਼੍ਰੇਣੀ ਵਿੱਚ ਸ਼ੁਰੂਆਤੀ ਫਿਲਮ –ਸ਼ੇਮਖੋਰ, ਜਿਸ ਨੂੰ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਤ ਕੀਤਾ ਗਿਆ ਸੀ, ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਦਿਮਾਸਾ ਭਾਸ਼ਾ ਦੀ ਪਹਿਲੀ ਫਿਲਮ ਹੈ। ਫਿਲਮ ਦੇ ਡਾਇਰੈਕਟਰ ਐਮੀ ਬਰੂਆ ਨੇ ਫਿਲਮ ਦੇ ਸਨਮਾਨ ਅਤੇ ਮਨੁੱਖਤਾ ਦੇ ਲਈ ਇੱਫੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੇਮਖੋਰ ਫਿਲਮ ਸਮਾਜਿਕ ਮਨਾਹੀਆਂ ਨਾਲ ਸਬੰਧਿਤ ਹੈ ਅਤੇ ਫਿਲਮ ਦੇ ਮਾਧਿਅਮ ਨਾਲ ਉਨ੍ਹਾਂ ਨੇ ਅਸਾਮ ਦੇ ਦਿਮਾਸਾ ਸਮੁਦਾਇ ਦੇ ਸੰਘਰਸ਼ਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ।

 

ਗ਼ੈਰ ਫੀਚਰ ਫਿਲਮ ਸ਼੍ਰੇਣੀ ਦੀ ਸ਼ੁਰੂਆਤੀ ਫਿਲਮ ਵੇਦ-ਦ ਵਿਜ਼ਨਰੀ ਦੇ ਡਾਇਰੈਕਟਰ ਰਾਜੀਵ ਪ੍ਰਕਾਸ਼ ਨੇ ਟਿੱਪਣੀ ਕਰਦੇ ਹੋਏ ਕਿਹਾ,“ਇਹ ਫਿਲਮ ਨਿਰਮਾਣ ਦੇ ਖੇਤਰ ਵਿੱਚ ਮੇਰੇ ਪਿਤਾ ਦੀ ਜੀਵਟਤਾ, ਸਬਰ ਦੀ ਕਹਾਣੀ ਹੈ। ਫਿਲਮ ਆਪਣੇ ਯਤਨਾਂ ਨੂੰ ਦਿਖਾਉਂਦੀ ਹੈ ਜੋ ਸਿਨੇਮਾ ਦੇ ਇਤਿਹਾਸ ਵਿੱਚ ਅੰਤਰਨਿਹਿਤ ਰਹਿਣਗੇ।

 

 

ਇਸ ਮੌਕੇ ’ਤੇ ਫੀਚਰ ਅਤੇ ਗ਼ੈਰ-ਫੀਚਰ ਫ਼ਿਲਮਾਂ ਦੇ ਜਿਊਰੀ ਮੈਂਬਰਾਂ ਨੂੰ ਵੀ ਭਾਗੀਦਾਰੀ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਭਾਰਤੀ ਪੈਨੋਰਮਾ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦਾ ਇੱਕ ਪ੍ਰਮੁੱਖ ਘਟਕ ਹੈ, ਜਿਸ ਦੇ ਤਹਿਤ ਸਿਨੇਮਈ ਕਲਾ ਦੇ ਪ੍ਰਚਾਰ ਦੇ ਲਈ ਸਭ ਤੋਂ ਉੱਤਮ ਸਮਕਾਲੀ ਭਾਰਤੀ ਫਿਲਮਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਨੂੰ 1978 ਵਿੱਚ ਭਾਰਤੀ ਫਿਲਮਾਂ ਅਤੇ ਭਾਰਤ ਦੇ ਖੁਸ਼ਹਾਲ ਸੱਭਿਆਚਾਰ ਅਤੇ ਸਿਨੇਮਈ ਕਲਾ ਨੂੰ ਵਧਾਵਾ ਦੇਣ ਦੇ ਲਈ ਇੱਫੀ ਦੇ ਹਿੱਸੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।

 

ਭਾਰਤੀ ਪੈਨੋਰਮਾ ਵਿੱਚ ਸ਼ੁਰੂਆਤੀ ਫਿਲਮਾਂ ਬਾਰੇ:

 

ਸੇਮਖੋਰ

ਡੀਰੋਸੇਮਖੋਰ ਦੇ ਸੰਸਾ ਸਮੁਦਾਇ ਨਾਲ ਤਾਲੁਕ ਰੱਖਦੇ ਹਨ। ਜਦੋਂ ਡੀਰੋ ਦੀ ਮੌਤ ਹੁੰਦੀ ਹੈ, ਤਾਂ ਉਸ ਦੀ ਪਤਨੀ, ਜੋ ਇੱਕ ਸਹਾਇਕ ਮਿਡ-ਵਾਈਫ ਦੇ ਰੂਪ ਵਿੱਚ ਕੰਮ ਕਰਦੀ ਹੈ, ਆਪਣੇ ਤਿੰਨ ਬੱਚਿਆਂ ਦੀ ਦੇਖਭਾਲ਼ ਕਰਦੀ ਹੈ। ਉਹ ਸਿਰਫ਼ ਗਿਆਰਾਂ ਸਾਲ ਦੀ ਉਮਰ ਵਿੱਚ ਆਪਣੀ ਇਕਲੌਤੀ ਬੇਟੀ ਮੁਰੀ ਦਾ ਵਿਆਹ ਦਿਨਾਰ ਨਾਲ ਕਰ ਦਿੰਦੀ ਹੈ। ਬਦਕਿਸਮਤੀ ਨਾਲ, ਇੱਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮੁਰੀ ਦੀ ਮੌਤ ਹੋ ਜਾਂਦੀ ਹੈ। ਸੇਮਖੋਰ ਦੀ ਪ੍ਰਥਾ ਦੇ ਅਨੁਸਾਰ, ਜੇਕਰ ਬੱਚੇ ਦੇ ਜਨਮ ਦੇ ਦੌਰਾਨ ਕਿਸੇ ਮਹਿਲਾ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਨੂੰ ਮਾਂ ਦੇ ਨਾਲ ਜ਼ਿੰਦਾ ਦਫ਼ਨ ਕੀਤਾ ਜਾਂਦਾ ਹੈ। ਪਰ ਡੀਰੋ ਦੀ ਪਤਨੀ ਸੇਮਖੋਰ ਵਿੱਚ ਇੱਕ ਨਵੀਂ ਸਵੇਰ ਦਾ ਸੰਕੇਤ ਦਿੰਦੇ ਹੋਏ ਮੁਰੀ ਦੇ ਬੱਚੇ ਦੀ ਰੱਖਿਆ ਕਰਦੀ ਹੈ।

 

ਵੇਦ-ਦ ਵਿਜ਼ਨਰੀ

ਇਹ ਫਿਲਮ, ਫਿਲਮ ਨਿਰਮਾਤਾ ਵੇਦ ਪ੍ਰਕਾਸ਼ ਅਤੇ 1939-1975 ਦੇ ਦੌਰਾਨ ਨਿਊਰੀਲ ਫਿਲਮਾਂਕਣ ਦੀ ਦੁਨੀਆਂ ਨੂੰ ਜਿੱਤਣ ਦੀ ਉਨ੍ਹਾਂ ਦੀ ਯਾਤਰਾ ਦੀ ਕਹਾਣੀ ਹੈ। ਉਨ੍ਹਾਂ ਦੇ ਅਸਾਧਾਰਣ ਕੰਮਾਂ ਵਿੱਚ ਜਨਵਰੀ 1948ਵਿੱਚ ਮਹਾਤਮਾ ਗਾਂਧੀ ਦੇ ਅੰਤਿਮ ਸੰਸਕਾਰ ਦਾ ਸਮਾਚਾਰ, ਜਿਸ ਨੂੰ 1949 ਵਿੱਚ ਬ੍ਰਿਟਿਸ਼ ਅਕਾਦਮੀ ਪੁਰਸਕਾਰਾਂ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ, ਭਾਰਤ ਦੇ ਆਜ਼ਾਦ ਹੋਣ ’ਤੇ ਸੱਤਾ ਪਰਿਵਰਤਨ, ਭਾਰਤ ਦੀ ਵੰਡ ਤੋਂ ਬਾਅਦ ਹੋਈ ਤ੍ਰਾਸਦੀ ਆਦਿ ਕਵਰੇਜ ਸ਼ਾਮਲ ਸੀ। ਭਾਰਤ ਦੇ ਦ੍ਰਿਸ਼ਾਂ ਦਾ ਇੱਕ ਵੱਡਾ ਹਿੱਸਾ ਅਤੇ ਇਸ ਦੇ ਅਸ਼ਾਂਤ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸੁੰਦਰਤਾ ਸ਼ਾਸਤਰ ਦਾ ਉਪਹਾਰ ਹੈ।

 

********

 

ਟੀਮ ਇੱਫੀ/ ਪੀਆਈਬੀ/ ਐੱਨਟੀ/ ਆਰਸੀ/ਐੱਚਡੀ/ਡੀਆਰ/ ਇੱਫੀ



(Release ID: 1773804) Visitor Counter : 204