ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਰਾਸ਼ਟਰਪਤੀ ਦੁਆਰਾ ਸਵੱਛ ਅੰਮ੍ਰਿਤ ਮਹੋਤਸਵ ਮੌਕੇ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਨੂੰ ਸਨਮਾਨਿਤ ਕੀਤਾ ਗਿਆ


ਇੰਦੌਰ ਨੇ ਸਵੱਛ ਸਰਵੇਕਸ਼ਣ ਦੇ ਤਹਿਤ ਲਗਾਤਾਰ ਪੰਜਵੀਂ ਵਾਰ 'ਸਵੱਛ ਸ਼ਹਿਰ' ਦਾ ਖਿਤਾਬ ਜਿੱਤਿਆ

ਨੌਂ 5-ਸਿਤਾਰਾ ਸ਼ਹਿਰ, 143 ਸ਼ਹਿਰ 3-ਸਿਤਾਰਾ ਕਚਰਾ ਮੁਕਤ ਸ਼ਹਿਰ

ਸਫ਼ਾਈ ਮਿੱਤਰ ਸੁਰੱਖਿਆ ਚੈਲੰਜ ਵਿੱਚ ਇੰਦੌਰ, ਨਵੀਂ ਮੁੰਬਈ ਅਤੇ ਨੇਲੋਰ ਚੋਟੀ ਦੇ ਪ੍ਰਦਰਸ਼ਨਕਾਰ ਸ਼ਹਿਰਾਂ ਵਜੋਂ ਉੱਭਰੇ

Posted On: 20 NOV 2021 2:54PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਹਿੱਸੇ ਵਜੋਂ ਆਯੋਜਿਤ 'ਸਵੱਛ ਅੰਮ੍ਰਿਤ ਮਹੋਤਸਵ' ਵਿੱਚ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਪੁਰਸਕਾਰ ਸਮਾਰੋਹ, ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀਆਂ ਵੱਖ-ਵੱਖ ਪਹਿਲਾਂ ਦੇ ਤਹਿਤ ਕਸਬਿਆਂ/ਸ਼ਹਿਰਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਵੱਛਤਾ ਲਈ ਕੀਤੇ ਗਏ ਚੰਗੇ ਕੰਮ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਗਿਆ, ਜਿਵੇਂ ਕਿ ਸਵੱਛ ਸਰਵੇਕਸ਼ਣ 2021, ਸਫ਼ਾਈ ਮਿੱਤਰ ਸੁਰੱਖਿਆ ਚੈਲੰਜ ਅਤੇ ਸ਼ਹਿਰਾਂ ਲਈ ਕਚਰਾ ਮੁਕਤ ਸਟਾਰ ਰੇਟਿੰਗ ਲਈ ਪ੍ਰਮਾਣ-ਪੱਤਰ। ਦਿਨ ਭਰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ 300 ਤੋਂ ਵੱਧ ਪੁਰਸਕਾਰ ਪ੍ਰਦਾਨ ਕੀਤੇ ਗਏ।

https://static.pib.gov.in/WriteReadData/userfiles/image/image007IAWO.jpg

 

ਲਗਾਤਾਰ ਪੰਜਵੇਂ ਸਾਲ, ਇੰਦੌਰ ਨੂੰ ਸਵੱਛ ਸਰਵੇਕਸ਼ਣ ਦੇ ਤਹਿਤ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਖਿਤਾਬ ਦਿੱਤਾ ਗਿਆ, ਜਦਕਿ ਸੂਰਤ ਅਤੇ ਵਿਜੇਵਾੜਾ ਨੇ '1 ਲੱਖ ਤੋਂ ਵੱਧ ਆਬਾਦੀ' ਸ਼੍ਰੇਣੀ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। '1 ਲੱਖ ਤੋਂ ਘੱਟ' ਦੀ ਆਬਾਦੀ ਸ਼੍ਰੇਣੀ ਵਿੱਚ, ਮਹਾਰਾਸ਼ਟਰ ਦੇ ਵਿਟਾ, ਲੋਨਾਵਾਲਾ ਅਤੇ ਸਾਸਵਦ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰਾਣਸੀ 'ਬੈਸਟ ਗੰਗਾ ਟਾਊਨ' ਵਜੋਂ ਉਭਰਿਆ, ਜਦਕਿ ਅਹਿਮਦਾਬਾਦ ਛਾਉਣੀ ਨੇ 'ਭਾਰਤ ਦੀ ਸਭ ਤੋਂ ਸਾਫ਼-ਸੁਥਰੀ ਛਾਉਣੀ' ਦਾ ਖਿਤਾਬ ਜਿੱਤਿਆ, ਇਸ ਤੋਂ ਬਾਅਦ ਮੇਰਠ ਛਾਉਣੀ ਅਤੇ ਦਿੱਲੀ ਛਾਉਣੀ ਦਾ ਸਥਾਨ ਹੈ। 'ਫਾਸਟੈਸਟ ਮੂਵਰ' ਦੀ ਸ਼੍ਰੇਣੀ ਵਿੱਚ, ਹੋਸ਼ੰਗਾਬਾਦ (ਮੱਧ ਪ੍ਰਦੇਸ਼) 2020 ਦੀ ਰੈਂਕਿੰਗ ਵਿੱਚ 361ਵੇਂ ਸਥਾਨ ਤੋਂ ਇਸ ਸਾਲ 87ਵੇਂ ਸਥਾਨ 'ਤੇ 274 ਰੈਂਕਾਂ ਦੀ ਛਾਲ ਮਾਰ ਕੇ 'ਫਾਸਟੈਸਟ ਮੂਵਰ ਸਿਟੀ' ('1 ਲੱਖ ਤੋਂ ਵੱਧ ਆਬਾਦੀ' ਸ਼੍ਰੇਣੀ ਵਿੱਚ) ਵਜੋਂ ਉਭਰਿਆ, ਇਸ ਤਰ੍ਹਾਂ ਚੋਟੀ ਦੇ 100 ਸ਼ਹਿਰਾਂ ਵਿੱਚ ਸਥਾਨ ਪ੍ਰਾਪਤ ਕੀਤਾ।

https://static.pib.gov.in/WriteReadData/userfiles/image/image008NT05.jpg

https://static.pib.gov.in/WriteReadData/userfiles/image/image009VRWZ.jpg

 

ਰਾਜ ਪੁਰਸਕਾਰਾਂ ਵਿੱਚ, ਛੱਤੀਸਗੜ੍ਹ, "100 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ" ਦੀ ਸ਼੍ਰੇਣੀ ਵਿੱਚ ਲਗਾਤਾਰ ਤੀਜੇ ਸਾਲ 'ਸਵੱਛ ਰਾਜ' ਵਜੋਂ ਉੱਭਰਿਆ, ਜਦੋਂ ਕਿ ਝਾਰਖੰਡ ਨੇ ਦੂਜੀ ਵਾਰ "100 ਤੋਂ ਘੱਟ ਯੂਐੱਲਬੀ ਸ਼੍ਰੇਣੀ" ਵਿੱਚ ਸਭ ਤੋਂ ਸਵੱਛ ਰਾਜ ਦਾ ਪੁਰਸਕਾਰ ਜਿੱਤਿਆ। ਕਰਨਾਟਕ ਅਤੇ ਮਿਜ਼ੋਰਮ ਕ੍ਰਮਵਾਰ ਵੱਡੇ (100 ਤੋਂ ਵੱਧ ਯੂਐੱਲਬੀ) ਅਤੇ ਛੋਟੇ (100 ਯੂਐੱਲਬੀ ਤੋਂ ਘੱਟ) ਰਾਜ ਸ਼੍ਰੇਣੀ ਵਿੱਚ 'ਫਾਸਟਸਟ ਮੂਵਰ ਰਾਜ' ਬਣੇ।

ਸਮਾਗਮ ਦੌਰਾਨ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦੇ ਸਵੱਛ ਸਰਵੇਕਸ਼ਣ ਪੁਰਸਕਾਰਾਂ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਅਸੀਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਹੇ ਹਾਂ। ਉਨ੍ਹਾਂ ਨੋਟ ਕੀਤਾ ਕਿ ਸਫ਼ਾਈ ਮਿੱਤਰਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਕੋਵਿਡ ਮਹਾਮਾਰੀ ਦੌਰਾਨ ਵੀ ਲਗਾਤਾਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਸੁਰੱਖਿਅਤ ਸਫ਼ਾਈ ਅਮਲਾਂ ਕਾਰਨ ਕਿਸੇ ਵੀ ਸਫ਼ਾਈ ਕਰਮਚਾਰੀ ਦੀ ਜਾਨ ਖਤਰੇ ਵਿੱਚ ਨਾ ਪਵੇ। ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਲਈ ਠੋਸ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਭਾਰਤ ਦੀ ਰਵਾਇਤੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਰਹੀ ਹੈ। ਅੱਜ ਪੂਰਾ ਵਿਸ਼ਵ ਵਾਤਾਵਰਣ ਸੁਰੱਖਿਆ 'ਤੇ ਜ਼ੋਰ ਦੇ ਰਿਹਾ ਹੈ, ਜਿਸ ਵਿੱਚ ਸਰੋਤਾਂ ਨੂੰ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲ ਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ 'ਵੇਸਟ ਟੂ ਵੈਲਥ' ਦੇ ਵਿਚਾਰ ਤੋਂ ਚੰਗੀਆਂ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ ਅਤੇ ਬਹੁਤ ਸਾਰੇ ਸਟਾਰਟ-ਅੱਪ ਇਨ੍ਹਾਂ ਖੇਤਰਾਂ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਉੱਦਮ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਢੁਕਵੀਆਂ ਸਕੀਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 

https://static.pib.gov.in/WriteReadData/userfiles/image/image010LX8G.jpg

 

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਐੱਸਬੀਐੱਮ-ਯੂ ਅਧੀਨ ਪ੍ਰਾਪਤੀਆਂ ਬੇਮਿਸਾਲ ਸਮੂਹਿਕ ਕੋਸ਼ਿਸ਼ਾਂ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਅੱਜ ਮਿਸ਼ਨ ਨੇ ਇੱਕ ਲੋਕ ਲਹਿਰ - ਇੱਕ ਸੱਚੇ ‘ਜਨ ਅੰਦੋਲਨ’ ਦਾ ਰੂਪ ਲੈ ਲਿਆ ਹੈ। ਇਹ ਸਵੱਛ ਸਰਵੇਕਸ਼ਣ ਦੇ ਵਿਸਤਾਰ ਵਿੱਚ ਵੀ ਝਲਕਦਾ ਹੈ, ਜੋ 2016 ਵਿੱਚ 73 ਸ਼ਹਿਰਾਂ ਵਿੱਚ ਇੱਕ ਪਾਇਲਟ ਵਜੋਂ ਸ਼ੁਰੂ ਹੋਇਆ ਸੀ ਅਤੇ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਸ਼ਹਿਰੀ ਸਵੱਛਤਾ ਸਰਵੇਖਣ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲ ਸੰਪੂਰਨ ਸਵੱਛਤਾ, ਯਾਨੀ ਸਾਫ਼ ਹਵਾ, ਸਾਫ਼ ਜ਼ਮੀਨ ਅਤੇ ਸਾਫ਼ ਪਾਣੀ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਸਮਰਪਿਤ ਹੋਣਗੇ। ਮੰਤਰੀ ਨੇ ਕਿਹਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ ਭਰਿਆ ਅਤੇ ਸਮਾਵੇਸ਼ੀ ਸ਼ਹਿਰ ਬਣਾਉਣ ਲਈ ਦੇਣਦਾਰ ਹਾਂ। ਉਨ੍ਹਾਂ ਨੇ ਇਸ ਜਸ਼ਨ ਰਾਹੀਂ ਸ਼ਹਿਰੀ ਭਾਰਤ ਦੇ ਸਵੱਛਤਾ ਚੈਂਪੀਅਨਸ ਨੂੰ ਵਧਾਈ ਦਿੱਤੀ, ਜਿਸ ਦਾ ਸਿਰਲੇਖ 'ਸਵੱਛ ਅੰਮ੍ਰਿਤ ਮਹੋਤਸਵ' ਹੈ। 

https://static.pib.gov.in/WriteReadData/userfiles/image/image011U0IX.jpg

 

ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਵੀ ਛੱਤੀਸਗੜ੍ਹ ਅਤੇ ਸਿੱਕਮ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਉੱਪ ਰਾਜਪਾਲ ਸਮੇਤ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਪੁਰਸਕਾਰ ਪ੍ਰਾਪਤ ਸ਼ਹਿਰਾਂ ਅਤੇ ਰਾਜਾਂ ਨੂੰ ਸਨਮਾਨਿਤ ਕੀਤਾ।

ਬੀਤੇ ਸਾਲਾਂ ਦੌਰਾਨ, ਸਵੱਛ ਸਰਵੇਕਸ਼ਣ ਸ਼ਹਿਰੀ ਦ੍ਰਿਸ਼ ਨੂੰ ਬਦਲਣ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਉਭਰਿਆ ਹੈ। ਕੋਵਿਡ-19 ਦੁਆਰਾ ਦਰਪੇਸ਼ ਜ਼ਮੀਨੀ ਚੁਣੌਤੀਆਂ ਦੇ ਬਾਵਜੂਦ, 2,000 ਤੋਂ ਵੱਧ ਮੁੱਲਾਂਕਣ  ਕਰਤਾਵਾਂ ਦੀ ਇੱਕ ਟੀਮ ਨੇ 28 ਦਿਨਾਂ ਦੇ ਰਿਕਾਰਡ ਸਮੇਂ ਵਿੱਚ 65,000 ਤੋਂ ਵੱਧ ਵਾਰਡਾਂ ਦਾ ਦੌਰਾ ਕੀਤਾ। ਮਹਾਰਾਸ਼ਟਰ ਨੇ ਸਫਲਤਾਪੂਰਵਕ ਕੁੱਲ 92 ਪੁਰਸਕਾਰ ਜਿੱਤੇ ਹਨ, ਜੋ ਕਿ ਇਸ ਸਾਲ ਦੇ ਸਰਵੇਖਣ ਵਿੱਚ ਕਿਸੇ ਵੀ ਰਾਜ ਦੁਆਰਾ ਸਭ ਤੋਂ ਵੱਧ ਹਨ, ਛੱਤੀਸਗੜ੍ਹ 67 ਪੁਰਸਕਾਰਾਂ ਨਾਲ ਦੂਜੇ ਸਥਾਨ 'ਤੇ ਹੈ। ਇਸ ਤੋਂ ਇਲਾਵਾ, ਸਵੱਛ ਸਰਵੇਕਸ਼ਣ 2021 ਦੇ ਤਹਿਤ ਪੇਸ਼ ਕੀਤੀ ਗਈ ਇੱਕ ਨਵੀਂ ਪ੍ਰਦਰਸ਼ਨ ਸ਼੍ਰੇਣੀ 'ਪ੍ਰੇਰਕ ਦੌਰ ਸਨਮਾਨ' ਦੇ ਤਹਿਤ, ਪੰਜ ਸ਼ਹਿਰਾਂ - ਇੰਦੌਰ, ਸੂਰਤ, ਨਵੀਂ ਮੁੰਬਈ, ਨਵੀਂ ਦਿੱਲੀ ਮਿਉਂਸਪਲ ਕੌਂਸਲ ਅਤੇ ਤਿਰੂਪਤੀ ਨੂੰ 'ਦਿਵਿਆ' (ਪਲੈਟੀਨਮ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਸਾਲ ਦੇ ਸਰਵੇਖਣ, ਜਿਸ ਵਿੱਚ 4,320 ਸ਼ਹਿਰਾਂ ਨੇ ਭਾਗ ਲਿਆ, ਨੇ ਵੀ ਨਾਗਰਿਕਾਂ ਦੇ ਫੀਡਬੈਕ ਦੀ ਪਿਛਲੇ ਸਾਲ 1.87 ਕਰੋੜ ਦੇ ਮੁਕਾਬਲੇ 5 ਕਰੋੜ ਤੋਂ ਵੱਧ ਦੀ ਇੱਕ ਬੇਮਿਸਾਲ ਗਿਣਤੀ ਦੇਖੀ। ਐੱਸਐੱਸ 2021 ਨੇ ਪੂਰੇ ਸ਼ਹਿਰੀ ਭਾਰਤ ਵਿੱਚੋਂ ਸਵੱਛਤਾ ਅਤੇ ਕੂੜਾ ਪ੍ਰਬੰਧਨ ਵਿੱਚ 6,000 ਤੋਂ ਵੱਧ ਨਵੀਨਤਾਵਾਂ ਅਤੇ ਵਧੀਆ ਅਭਿਆਸਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕੀਤੀ ਹੈ।

ਅੱਜ ਦੇ ਸਮਾਗਮ ਦਾ ਦੂਜਾ ਸੈਸ਼ਨ ਸਵੱਛ ਭਾਰਤ ਮਿਸ਼ਨ-ਅਰਬਨ ਦੇ ਮੋਹਰੀ ਸਿਪਾਹੀਆਂ ਸਫ਼ਾਈ ਮਿੱਤਰਾਂ ਨੂੰ ਸਮਰਪਿਤ ਸੀ। ਵਿਸ਼ਵ ਪਖ਼ਾਨਾ ਦਿਵਸ (19 ਨਵੰਬਰ) ਨੂੰ ਸਮਰਪਿਤ ਇਸ ਸੈਸ਼ਨ ਵਿੱਚ ਪਹਿਲੀ ਵਾਰ ਸਫ਼ਾਈ ਮਿੱਤਰ ਸੁਰੱਖਿਆ ਚੈਲੰਜ ਦੇ ਤਹਿਤ ਚੋਟੀ ਦੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਾਨਤਾ ਦਿੱਤੀ ਗਈ। ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਅਸੁਰੱਖਿਅਤ ਸਫਾਈ ਕਾਰਨ ਮਨੁੱਖੀ ਮੌਤਾਂ ਨੂੰ ਖਤਮ ਕਰਨ ਲਈ ਮੰਤਰਾਲੇ ਦੁਆਰਾ ਪਿਛਲੇ ਸਾਲ ਸ਼ੁਰੂ ਕੀਤੇ ਗਏ ਸਫ਼ਾਈ ਮਿੱਤਰ ਸੁਰੱਖਿਆ ਚੈਲੰਜ ਵਿੱਚ 246 ਭਾਗ ਲੈਣ ਵਾਲੇ ਸ਼ਹਿਰਾਂ ਵਿੱਚੋਂ ਵੱਖ-ਵੱਖ ਆਬਾਦੀ ਸ਼੍ਰੇਣੀਆਂ ਵਿੱਚ ਇੰਦੌਰ, ਨਵੀਂ ਮੁੰਬਈ, ਨੇਲੋਰ ਅਤੇ ਦੇਵਾਸ ਚੋਟੀ ਦੇ ਪ੍ਰਦਰਸ਼ਨ ਕਰਨ ਵਾਲਿਆਂ ਵਜੋਂ ਉੱਭਰੇ। ਰਾਜਾਂ ਵਿੱਚੋਂ, ਛੱਤੀਸਗੜ੍ਹ ਅਤੇ ਚੰਡੀਗੜ੍ਹ ਨੇ ਚੈਲੰਜ ਦੇ ਤਹਿਤ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪੁਰਸਕਾਰ ਜਿੱਤਿਆ। ਪਿਛਲੇ ਇੱਕ ਸਾਲ ਵਿੱਚ, ਸਫ਼ਾਈ ਮਿੱਤਰ ਸੁਰੱਖਿਆ ਚੈਲੰਜ ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤੀ ਵਿਕਾਸ ਕਾਰਪੋਰੇਸ਼ਨ ਰਾਹੀਂ ਗ੍ਰੀਨ ਜੌਬਜ਼ ਲਈ ਸੈਕਟਰ ਸਕਿੱਲ ਕੌਂਸਲ ਦੁਆਰਾ ਨੌਕਰੀ ਦੀ ਸਿਖਲਾਈ ਅਤੇ 190 ਤੋਂ ਵੱਧ ਸ਼ਹਿਰਾਂ ਵਿੱਚ ਹੈਲਪਲਾਈਨ ਨੰਬਰ 14420 ਦੀ ਸਥਾਪਨਾ - ਇੱਕ ਨਾਗਰਿਕਾਂ ਦਾ ਸ਼ਿਕਾਇਤ ਪਲੈਟਫਾਰਮ, ਬੈਂਕਾਂ ਨਾਲ ਸਫ਼ਾਈ ਮਿੱਤਰਾਂ ਦੇ ਕ੍ਰੈਡਿਟ ਲਿੰਕੇਜ ਜਿਹੀਆਂ ਪਹਿਲਾਂ ਰਾਹੀਂ ਸ਼ਹਿਰੀ ਭਾਰਤ ਵਿੱਚ 'ਮੈਨਹੋਲ ਤੋਂ ਮਸ਼ੀਨ ਹੋਲ' ਕ੍ਰਾਂਤੀ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਹੈ।

ਐੱਸਬੀਐੱਮ-ਯੂ 2.0 ਦੇ ਤਹਿਤ ਕਚਰਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਕਚਰਾ ਮੁਕਤ ਸ਼ਹਿਰਾਂ ਦੇ ਸਟਾਰ ਰੇਟਿੰਗ ਪ੍ਰੋਟੋਕੋਲ ਦੇ ਤਹਿਤ 3-ਸਿਤਾਰਾ ਅਤੇ 5-ਸਿਤਾਰਾ ਦਰਜਾ ਪ੍ਰਾਪਤ ਸ਼ਹਿਰਾਂ ਦੇ ਨਤੀਜਿਆਂ ਦੀ ਘੋਸ਼ਣਾ ਕਰਕੇ ਹੋਰ ਪ੍ਰੇਰਣਾ ਦਿੱਤੀ ਗਈ। ਕੁੱਲ 9 ਸ਼ਹਿਰਾਂ - ਇੰਦੌਰ, ਸੂਰਤ, ਨਵੀਂ ਦਿੱਲੀ ਨਗਰ ਕੌਂਸਲ, ਨਵੀਂ ਮੁੰਬਈ, ਅੰਬਿਕਾਪੁਰ, ਮੈਸੂਰ, ਨੋਇਡਾ, ਵਿਜੇਵਾੜਾ ਅਤੇ ਪਾਟਨ- ਨੂੰ 5 ਸਿਤਾਰਾ ਸ਼ਹਿਰਾਂ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ, ਜਦਕਿ 143 ਸ਼ਹਿਰਾਂ ਨੂੰ 3 ਸਿਤਾਰਾ ਸ਼ਹਿਰਾਂ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ। ਕੂੜਾ ਰਹਿਤ ਸ਼ਹਿਰਾਂ ਦਾ ਸਟਾਰ ਰੇਟਿੰਗ ਪ੍ਰੋਟੋਕੋਲ 2018 ਵਿੱਚ ਮੰਤਰਾਲੇ ਦੁਆਰਾ ਇੱਕ ਸਮਾਰਟ ਫਰੇਮਵਰਕ ਵਜੋਂ ਪੇਸ਼ ਕੀਤਾ ਗਿਆ ਸੀ, ਤਾਂ ਜੋ ਠੋਸ ਕੂੜਾ ਪ੍ਰਬੰਧਨ ਮਾਪਦੰਡਾਂ ਵਿੱਚ ਸ਼ਹਿਰਾਂ ਦਾ ਸੰਪੂਰਨ ਮੁੱਲਾਂਕਣ  ਕੀਤਾ ਜਾ ਸਕੇ। 2018 ਵਿੱਚ, ਸਿਰਫ 56 ਸ਼ਹਿਰਾਂ ਨੂੰ ਕੁਝ ਸਟਾਰ ਰੇਟਿੰਗ 'ਤੇ ਪ੍ਰਮਾਣੀਕਰਣ ਦਿੱਤਾ ਗਿਆ ਸੀ। ਇਸ ਸਾਲ, 2,238 ਸ਼ਹਿਰਾਂ ਨੇ ਮੁੱਲਾਂਕਣ  ਲਈ ਅਪਲਾਈ ਕਰਨ ਦੇ ਨਾਲ ਇਹ ਗਿਣਤੀ ਕਈ ਗੁਣਾ ਵੱਧ ਗਈ ਹੈ। ਕੋਵਿਡ-19 ਪਾਬੰਦੀਆਂ ਦੇ ਬਾਵਜੂਦ ਇਹ ਵਿਸ਼ਾਲ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ ਜਿਵੇਂ ਕਿ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ - 3.5 ਕਰੋੜ ਡੇਟਾ ਪੁਆਇੰਟਾਂ ਵਿੱਚ 1.4 ਕਰੋੜ ਫੋਟੋਗ੍ਰਾਫਿਕ ਸਬੂਤ ਇਕੱਠੇ ਕੀਤੇ ਗਏ, 14.19 ਲੱਖ ਨਾਗਰਿਕ ਪ੍ਰਮਾਣਿਕਤਾ ਅਤੇ ਮੁੱਲਾਂਕਣ ਦੀ ਮਿਆਦ ਦੇ ਦੌਰਾਨ 1 ਲੱਖ ਸਥਾਨ ਕਵਰ ਕੀਤੇ ਗਏ ।

ਭਾਰਤ ਦੇ ਰਾਸ਼ਟਰਪਤੀ ਦੁਆਰਾ 'ਹਰ ਧੜਕਨ ਸਵੱਛ ਭਾਰਤ ਕੀ - ਸਵੱਛ ਭਾਰਤ ਮਿਸ਼ਨ-ਅਰਬਨ 2.0' ਲਈ ਇੱਕ ਰਾਸ਼ਟਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਇੱਕ ਗੀਤ ਦੇ ਰਿਲੀਜ਼ ਦੁਆਰਾ ਜਸ਼ਨ ਦੀ ਭਾਵਨਾ ਨੂੰ ਹੋਰ ਵਧਾਇਆ ਗਿਆ। ਇਹ ਗੀਤ ਸਵੱਛਤਾ ਅੰਦੋਲਨ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਸਵੱਛਤਾ ਯਾਤਰਾ ਵਿੱਚ ਸਾਰੇ ਨਾਗਰਿਕਾਂ, ਖਾਸ ਕਰਕੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਵਚਨਬੱਧਤਾ ਨੂੰ ਸਲਾਮ ਕਰਦਾ ਹੈ। ਵੀਡੀਓ, ਜੋ ਕਿ ਇੱਕ ਸਾਫ਼, ਹਰਿਆ ਭਰਿਆ ਅਤੇ ਆਧੁਨਿਕ ਸ਼ਹਿਰੀ ਭਾਰਤ ਨੂੰ ਦਰਸਾਉਂਦੀ ਹੈ, ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਐੱਸਬੀਐੱਮ-ਯੂ 2.0 ਯਾਤਰਾ ਨੂੰ ਅੱਗੇ ਵਧਾਉਣ ਲਈ ਮੁੜ ਸੁਰਜੀਤ ਕਰਨ ਦਾ ਇੱਕ ਯਤਨ ਹੈ। ਗੀਤ ਦਾ ਲਿੰਕ ਹੈ: https://www.youtube.com/watch?v=CY_ejy6ifwE 

1 ਅਕਤੂਬਰ, 2021 ਨੂੰ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ-ਅਰਬਨ 2.0, ਸਾਰਿਆਂ ਲਈ ਸਵੱਛਤਾ ਸੁਵਿਧਾਵਾਂ ਤੱਕ ਪੂਰੀ ਪਹੁੰਚ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰੇਗਾ। ਪਿਛਲੇ ਸੱਤ ਸਾਲਾਂ ਵਿੱਚ ਐੱਸਬੀਐੱਮ-ਯੂ ਦੀ ਯਾਤਰਾ ਦੇ ਤਹਿਤ ਨਤੀਜਿਆਂ ਨੂੰ ਪ੍ਰਾਪਤ ਕਰਨ ਵਿੱਚ ਟੈਕਨਾਲੋਜੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਡਿਜੀਟਲ ਯਾਤਰਾ ਵਿੱਚ ਇੱਕ ਵੱਡੀ ਛਾਲ ਮਾਰਦੇ ਹੋਏ, ਮੰਤਰਾਲੇ ਨੇ ਸਵੱਛ ਭਾਰਤ ਮਿਸ਼ਨ-ਅਰਬਨ 2.0 ਵੈੱਬਸਾਈਟ ਅਤੇ ਏਕੀਕ੍ਰਿਤ ਐੱਮਆਈਐੱਸ ਪੋਰਟਲ 'ਸਵੱਛਤਮ' ਲਾਂਚ ਕੀਤਾ ਹੈ।

https://static.pib.gov.in/WriteReadData/userfiles/image/image012TDHQ.jpg

ਇਸ ਤੋਂ ਇਲਾਵਾ, ਇੱਕ ਭਵਿੱਖਮੁਖੀ ਅਤੇ ਅਤਿ-ਆਧੁਨਿਕ ਸਥਾਨਕ ਜੀਆਈਐੱਸ ਪਲੈਟਫਾਰਮ ਲਾਂਚ ਕੀਤਾ ਗਿਆ ਸੀ, ਜੋ ਮਿਸ਼ਨ ਨੂੰ ਸਮਾਰਟ, ਡੇਟਾ ਸੰਚਾਲਿਤ ਫੈਸਲੇ ਲੈਣ ਵੱਲ ਅੱਗੇ ਵਧਾਏਗਾ। ਇਹ ਨਵੀਆਂ ਡਿਜੀਟਲ ਸਮਰੱਥਤਾਵਾਂ ਮਿਸ਼ਨ ਨੂੰ ਕਾਗਜ਼ ਰਹਿਤ, ਮਜ਼ਬੂਤ ​​ਅਤੇ ਪਾਰਦਰਸ਼ੀ ਬਣਨ ਦੇ ਨਾਲ-ਨਾਲ ਰਾਜਾਂ, ਸ਼ਹਿਰਾਂ ਅਤੇ ਸਵੱਛਤਾ ਸਪੈਕਟ੍ਰਮ ਦੇ ਹਿੱਸੇਦਾਰਾਂ ਨਾਲ ਚੌਵੀ ਘੰਟੇ ਸੰਪਰਕ ਬਣਾਉਣ ਦੇ ਯੋਗ ਬਣਾਉਣਗੀਆਂ।

ਸਵੱਛ ਅੰਮ੍ਰਿਤ ਮਹੋਤਸਵ ਇਸ ਤਰ੍ਹਾਂ ਸਵੱਛ ਭਾਰਤ ਮਿਸ਼ਨ-ਅਰਬਨ ਦੇ ਪਿਛਲੇ ਸੱਤ ਸਾਲਾਂ ਵਿੱਚ ਸ਼ਹਿਰਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਸੀ ਅਤੇ ਸ਼ਹਿਰਾਂ ਅਤੇ ਨਾਗਰਿਕਾਂ ਵੱਲੋਂ ਸਵੱਛ ਭਾਰਤ ਮਿਸ਼ਨ-ਅਰਬਨ 2.0 ਰਾਹੀਂ ਸਵੱਛਤਾ ਦੇ ਅਗਲੇ ਪੜਾਅ ਵਿੱਚ ਨਵੇਂ ਜੋਸ਼ ਨਾਲ ਅੱਗੇ ਵਧਣ ਦੀ ਵਚਨਬੱਧਤਾ ਸੀ।

ਵਿਸਤ੍ਰਿਤ ਨਤੀਜੇ, ਰਿਪੋਰਟਾਂ ਅਤੇ ਰੀਲੀਜ਼ ਸਵੱਛ ਭਾਰਤ ਮਿਸ਼ਨ -ਅਰਬਨ 'ਤੇ ਉਪਲਬਧ ਹਨ: https://www.ss2021.in/#/home 

ਸਮਾਗਮ ਦਾ ਵੈੱਬਕਾਸਟ ਸਵੱਛ ਭਾਰਤ ਅਰਬਨ ਯੂਟਿਊਬ ਚੈਨਲ 'ਤੇ ਉਪਲਬਧ ਹੈ।

 

******

 

ਵਾਈਬੀ/ਐੱਸਐੱਸ



(Release ID: 1773628) Visitor Counter : 220