ਪ੍ਰਧਾਨ ਮੰਤਰੀ ਦਫਤਰ

ਝਾਰਖੰਡ ਵਿੱਚ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 NOV 2021 2:04PM by PIB Chandigarh

ਨਮਸਕਾਰ! 

ਭਗਵਾਨ ਬਿਰਸਾ ਮੁੰਡਾ ਦੀ ਜਨਮ-ਜਯੰਤੀ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਰਾਂਚੀ ਤੋਂ ਜੁੜੇ ਝਾਰਖੰਡ  ਦੇ ਗਵਰਨਰ ਸ਼੍ਰੀ ਰਮੇਸ਼ ਬੈਸ਼ ਜੀ,  ਝਾਰਖੰਡ  ਦੇ ਮੁੱਖ ਮੰਤਰੀ ਸ਼੍ਰੀਮਾਨ ਹੇਮੰਤ ਸੋਰੇਨ ਜੀ,  ਕੇਂਦਰੀ ਕਬਾਇਲੀ ਮਾਮਲੇ ਮੰਤਰੀ  ਅਤੇ ਝਾਰਖੰਡ  ਦੇ ਸਾਬਕਾ ਮੁੱਖ ਮੰਤਰੀ  ਸ਼੍ਰੀਮਾਨ ਅਰਜੁਨ ਮੁੰਡਾ ਜੀਝਾਰਖੰਡ  ਦੇ ਸਾਬਕਾ ਮੁੱਖ ਮੰਤਰੀ ਸ਼੍ਰੀਮਾਨ ਬਾਬੂ ਲਾਲ ਮਰਾਂਡੀ ਜੀਕੇਂਦਰੀ ਸੱਭਿਆਚਾਰ ਮੰਤਰੀ  ਸ਼੍ਰੀ ਜੀ ਕਿਸ਼ਨ ਰੈੱਡੀ  ਜੀ,  ਅੰਨਪੂਰਣਾ ਦੇਵੀ  ਜੀਰਘੁਬਰ ਦਾਸ  ਜੀਝਾਰਖੰਡ ਸਰਕਾਰ ਦੇ ਹੋਰ ਮੰਤਰੀ,  ਸਾਂਸਦਗਣ,  ਵਿਧਾਇਕਗਣ,  ਦੇਸ਼ਭਰ  ਦੇ ਮੇਰੇ ਆਦਿਵਾਸੀ ਭਾਈ ਅਤੇ ਭੈਣ,  ਵਿਸ਼ੇਸ਼ ਤੌਰ 'ਤੇ ਝਾਰਖੰਡ  ਦੇ ਮੇਰੇ ਸਾਥੀ,  ਜੋਹਾਰ!  ਹਾਗਾ ਓੜੋ ਮਿਸਿ ਕੋ,  ਦਿਸੁਮ ਰੇਆ ਆਜ਼ਾਦੀ ਰੇਨ ਆਕਿਲਾਨ ਮਾਰਾਗ੍ ਹੋੜੋ,  ਮਹਾਨਾਇਕ ਭੋਗੋਮਾਨ ਬਿਰਸਾ ਮੁੰਡਾ ਜੀ,  ਤਾਕਿਨਾ ਜੋਨੋਮ ਨੇਗ ਰੇ,  ਦਿਸੁਮ ਰੇਨ ਸੋਬੇਨ ਹੋੜੋ ਕੋ,  ਆਦਿਬਾਸੀ ਜੋਹਾਰ  (हागा ओड़ो मिसि कोदिसुम रेआ आजादी रेन आकिलान माराग् होड़ोमहानायक भोगोमान बिरसा मुंडा जीताकिना जोनोम नेग रेदिसुम रेन सोबेन होड़ो कोआदिबासी जोहार।)

ਸਾਥੀਓ,

ਸਾਡੇ ਜੀਵਨ ਵਿੱਚ ਕੁਝ ਦਿਨ ਬੜੇ ਸੁਭਾਗ ਨਾਲ ਆਉਂਦੇ ਹਨ।  ਅਤੇ,  ਜਦੋਂ ਇਹ ਦਿਨ ਆਉਂਦੇ ਹਨ ਤਾਂ ਸਾਡਾ ਕਰਤੱਵ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਆਭਾ ਨੂੰ,  ਉਨ੍ਹਾਂ  ਦੇ  ਪ੍ਰਕਾਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਹੋਰ ਜ਼ਿਆਦਾ ਸ਼ਾਨਦਾਰ ਸਰੂਪ ਵਿੱਚ ਪਹੁੰਚਾਈਏ! ਅੱਜ ਦਾ ਇਹ ਦਿਨ ਅਜਿਹਾ ਹੀ ਪੁਣਯ-ਪੁਨੀਤ ਅਵਸਰ ਹੈ।  15 ਨਵੰਬਰ ਦੀ ਇਹ ਤਾਰੀਖ!  ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ!  ਝਾਰਖੰਡ ਦਾ ਸਥਾਪਨਾ ਦਿਵਸ!  ਅਤੇ,  ਦੇਸ਼ ਦੀ ਆਜ਼ਾਦੀ  ਕੇ ਅੰਮ੍ਰਿਤ ਮਹੋਤਸਵ ਦਾ ਇਹ ਕਾਲਖੰਡ!  ਇਹ ਅਵਸਰ ਸਾਡੀ ਰਾਸ਼ਟਰੀ ਆਸਥਾ ਦਾ ਅਵਸਰ ਹੈ,  ਭਾਰਤ ਦੇ ਪੁਰਾਤਨ ਆਦਿਵਾਸੀ ਸੱਭਿਆਚਾਰ ਦੇ ਗੌਰਵਗਾਣ ਦਾ ਅਵਸਰ ਹੈ। ਅਤੇ ਇਹ ਸਮਾਂ ਇਸ ਗੌਰਵ ਨੂੰ,  ਭਾਰਤ ਦੀ ਆਤਮਾ ਜਿਸ ਕਬਾਇਲੀ ਸਮੁਦਾਇ ਤੋਂ ਊਰਜਾ ਪਾਉਂਦੀ ਹੈ,  ਉਨ੍ਹਾਂ  ਦੇ ਪ੍ਰਤੀ ਸਾਡੇ ਕਰਤੱਵਾਂ ਨੂੰ ਇੱਕ ਨਵੀਂ ਉਚਾਈ ਦੇਣ ਦਾ ਵੀ ਹੈ  ਇਸੇ ਲਈ,  ਆਜ਼ਾਦੀ  ਕੇ  ਇਸ ਅੰਮ੍ਰਿਤਕਾਲ ਵਿੱਚ ਦੇਸ਼ ਨੇ ਤੈਅ ਕੀਤਾ ਹੈ ਕਿ ਭਾਰਤ ਦੀਆਂ ਕਬਾਇਲੀ ਪਰੰਪਰਾਵਾਂ ਨੂੰ,  ਇਸ ਦੀਆਂ ਸ਼ੌਰਯ ਗਾਥਾਵਾਂ ਨੂੰ ਦੇਸ਼ ਹੁਣ ਹੋਰ ਵੀ ਸ਼ਾਨਦਾਰ ਪਹਿਚਾਣ ਦੇਵੇਗਾ  ਇਸੇ ਕ੍ਰਮ ਵਿੱਚ,  ਇਹ ਇਤਿਹਾਸਿਕ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਹਰ ਸਾਲ ਦੇਸ਼ 15 ਨਵੰਬਰ,  ਯਾਨੀ ਭਗਵਾਨ ਬਿਰਸਾ ਮੁੰਡਾ  ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ’  ਦੇ ਰੂਪ ਵਿੱਚ ਮਨਾਏਗਾ।  ਇਨ ਆੜੀ ਗੋਰੋਬ ਇਨ ਬੁਝਾਵ ਏਦਾ ਜੇ,  ਆਬੋਇਜ ਸਰਕਾਰ,  ਭਗਵਾਨ ਬਿਰਸਾ ਮੁੰਡਾ ਹਾਕ,  ਜਾਨਾਮ ਮਹਾ,  15 ਨਵੰਬਰ ਹਿਲੋਕ,  ਜਨ ਜਾਤੀ ਗੌਰਵ ਦਿਵਸ ਲੇਕਾਤੇ,  ਘੋਸ਼ਣਾ ਕੇਦਾਯ! (इन आड़ी गोरोब इन बुझाव एदा जेआबोइज सरकारभगवान बिरसा मुंडा हाकजानाम महा, 15 नवंबर हिलोकजन जाति गौरव दिवस लेकातेघोषणा केदाय!) 

ਮੈਂ ਦੇਸ਼  ਦੇ ਇਸ ਨਿਰਣੇ ਨੂੰ ਭਗਵਾਨ ਬਿਰਸਾ ਮੁੰਡਾ ਅਤੇ ਸਾਡੇ ਕੋਟਿ-ਕੋਟਿ ਆਦਿਵਾਸੀ ਸੁਤੰਤਰਤਾ ਸੈਨਾਨੀਆਂ,  ਵੀਰ ਵੀਰਾਂਗਣਾਂ ਦੇ ਚਰਨਾਂ ਵਿੱਚ ਅੱਜ ਸ਼ਰਧਾਪੂਰਵਕ ਅਰਪਿਤ ਕਰਦਾ ਹਾਂ।  ਇਸ ਅਵਸਰ ਤੇ ਮੈਂ ਸਾਰੇ ਝਾਰਖੰਡ ਵਾਸੀਆਂ ਨੂੰ,  ਦੇਸ਼  ਦੇ ਕੋਨੇ ਕੋਨੇ ਵਿੱਚ ਸਾਰੇ ਆਦਿਵਾਸੀ ਭਾਈ-ਭੈਣਾਂ ਨੂੰ ਅਤੇ ਸਾਡੇ ਦੇਸ਼ਵਾਸੀਆਂ ਨੂੰ ਅਨੇਕ ਅਨੇਕ ਹਾਰਦਿਕ ਵਧਾਈ ਦਿੰਦਾ ਹਾਂ  ਮੈਂ ਆਪਣੇ ਜੀਵਨ ਦਾ ਬਹੁਤ ਬੜਾ ਹਿੱਸਾ ਆਪਣੇ ਆਦਿਵਾਸੀ-ਕਬਾਇਲੀ ਭਾਈਆਂ-ਭੈਣਾਂਆਦਿਵਾਸੀ ਬੱਚਿਆਂ  ਦੇ ਨਾਲ ਬਿਤਾਇਆ ਹੈ  ਮੈਂ ਉਨ੍ਹਾਂ  ਦੇ ਸੁਖ-ਦੁਖ,  ਉਨ੍ਹਾਂ ਦੀ ਰੋਜ਼ਾਨਾ ਰੁਟੀਨ,  ਉਨ੍ਹਾਂ ਦੀ ਜ਼ਿੰਦਗੀ ਦੀ ਹਰ ਛੋਟੀ-ਬੜੀ ਜ਼ਰੂਰਤ ਦਾ ਸਾਖੀ ਰਿਹਾ ਹਾਂ,  ਉਨ੍ਹਾਂ ਦਾ ਆਪਣਾ ਰਿਹਾ ਹਾਂ ਇਸ ਲਈ ਅੱਜ ਦਾ ਦਿਨ ਮੇਰੇ ਲਈ ਵਿਅਕਤੀਗਤ ਰੂਪ ਨਾਲ ਵੀ ਬਹੁਤ ਭਾਵੁਕ ਬੜੀ ਭਾਵਨਾ ਦੇ ਇੱਕ ਤਰ੍ਹਾਂ ਨਾਲ ਪ੍ਰਗਟੀਕਰਣ ਦਾ ਭਾਵੁਕ  ਕਰ ਦੇਣ ਵਾਲਾ ਹੈ 

ਸਾਥੀਓ,

ਅੱਜ ਦੇ ਹੀ ਦਿਨ ਸਾਡੇ ਸਤਿਕਾਰਯੋਗ ਅਟਲ ਬਿਹਾਰੀ ਬਾਜਪੇਈ ਜੀ ਦੀ ਦ੍ਰਿੜ੍ਹ ਇੱਛਾਸ਼ਕਤੀ ਦੇ ਕਾਰਨ ਝਾਰਖੰਡ ਰਾਜ ਵੀ ਅਸਤਿੱਤਵ ਵਿੱਚ ਆਇਆ ਸੀ। ਇਹ ਅਟਲ ਬਿਹਾਰੀ ਬਾਜਪੇਈ ਜੀ ਹੀ ਸਨ ਜਿਨ੍ਹਾਂ ਨੇ ਦੇਸ਼ ਦੀ ਸਰਕਾਰ ਵਿੱਚ ਸਭ ਤੋਂ ਪਹਿਲਾਂ ਅਲੱਗ ਆਦਿਵਾਸੀ ਮੰਤਰਾਲੇ  ਦਾ ਗਠਨ ਕਰਕੇ ਆਦਿਵਾਸੀ ਹਿਤਾਂ ਨੂੰ ਦੇਸ਼ ਦੀਆਂ ਨੀਤੀਆਂ ਨਾਲ ਜੋੜਿਆ ਸੀ  ਝਾਰਖੰਡ ਸਥਾਪਨਾ ਦਿਵਸ  ਦੇ ਇਸ ਅਵਸਰ ਤੇ ਮੈਂ ਸਤਿਕਾਰਯੋਗ ਅਟਲ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਉਨ੍ਹਾਂ ਨੂੰ ਵੀ ਆਪਣੀ ਸ਼ਰਧਾਂਜਲੀ ਦਿੰਦਾ ਹਾਂ 

 

ਸਾਥੀਓ,

ਅੱਜ ਇਸ ਮਹੱਤਵਪੂਰਨ ਅਵਸਰ ਤੇ ਦੇਸ਼ ਦਾ ਪਹਿਲਾ ਜਨਜਾਤੀਯ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦੇਸ਼ਵਾਸੀਆਂ ਦੇ ਲਈ ਸਮਰਪਿਤ ਹੋ ਰਿਹਾ ਹੈ  ਭਾਰਤ ਦੀ ਪਹਿਚਾਣ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਲੜਦੇ ਹੋਏ ਭਗਵਾਨ ਬਿਰਸਾ ਮੁੰਡਾ ਨੇ ਆਪਣੇ ਆਖਰੀ ਦਿਨ ਰਾਂਚੀ ਦੀ ਇਸੇ ਜੇਲ੍ਹ ਵਿੱਚ ਬਿਤਾਏ ਸਨ।  ਜਿੱਥੇ ਭਗਵਾਨ ਬਿਰਸਾ  ਦੇ ਚਰਨ ਪਏ ਹੋਣ,  ਜੋ ਭੂਮੀ ਉਨ੍ਹਾਂ  ਦੇ  ਤਪ-ਤਿਆਗ ਅਤੇ ਸ਼ੌਰਯ ਦੀ ਸਾਖੀ ਬਣੀ ਹੋਵੇ,  ਉਹ ਸਾਡੇ ਸਭ  ਦੇ ਲਈ ਇੱਕ ਤਰ੍ਹਾਂ ਨਾਲ ਪਵਿਤਰ ਤੀਰਥ ਹੈ  ਕੁਝ ਸਮੇਂ ਪਹਿਲਾਂ ਮੈਂ ਕਬਾਇਲੀ ਸਮਾਜ ਦੇ ਇਤਿਹਾਸ ਅਤੇ ਸਵਾਧੀਨਤਾ ਸੰਗ੍ਰਾਮ ਵਿੱਚ ਉਨ੍ਹਾਂ  ਦੇ  ਯੋਗਦਾਨ ਨੂੰ ਸੰਜੋਣ  ਦੇ ਲਈ,  ਦੇਸ਼ ਭਰ ਵਿੱਚ ਆਦਿਵਾਸੀ ਮਿਊਜ਼ੀਅਮ ਦੀ  ਸਥਾਪਨਾ ਦਾ ਸੱਦਾ ਦਿੱਤਾ ਸੀ। ਇਸ ਦੇ ਲਈ ਕੇਂਦਰ ਸਰਕਾਰ ਅਤੇ ਸਭ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ  ਮੈਨੂੰ ਖੁਸ਼ੀ ਹੈ ਕਿ ਅੱਜ ਆਦਿਵਾਸੀ ਸੱਭਿਆਚਾਰ ਨਾਲ ਸਮ੍ਰਿੱਧ ਝਾਰਖੰਡ ਵਿੱਚ ਪਹਿਲਾ ਆਦਿਵਾਸੀ ਮਿਊਜ਼ੀਅਮ ਅਸਤਿੱਤਵ ਵਿੱਚ ਆਇਆ ਹੈ।  ਮੈਂ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸਵਤੰਤਰਤਾ ਸੈਨਾਨੀ ਸੰਗ੍ਰਹਾਲਯ ਦੇ ਲਈ ਪੂਰੇ ਦੇਸ਼  ਦੇ ਕਬਾਇਲੀ ਸਮਾਜ,  ਭਾਰਤ  ਦੇ ਹਰੇਕ ਨਾਗਰਿਕ ਨੂੰ ਵਧਾਈ ਦਿੰਦਾ ਹਾਂ  ਇਹ ਸੰਗ੍ਰਹਾਲਯ (ਮਿਊਜ਼ੀਅਮ),  ਸਵਾਧੀਨਤਾ ਸੰਗ੍ਰਾਮ ਵਿੱਚ ਆਦਿਵਾਸੀ ਨਾਇਕ -ਨਾਇਕਾਵਾਂ  ਦੇ ਯੋਗਦਾਨ ਦਾਵਿਵਿਧਤਾਵਾਂ ਨਾਲ ਭਰੇ ਸਾਡੇ ਆਦਿਵਾਸੀ ਸੱਭਿਆਚਾਰ ਦਾ ਜੀਵੰਤ ਅਧਿਸ਼ਠਾਨ ਬਣੇਗਾ  ਇਸ ਸੰਗ੍ਰਹਾਲਯ (ਮਿਊਜ਼ੀਅਮ) ਵਿੱਚ,  ਸਿੱਧੂ-ਕਾਨਹੂ ਤੋਂ ਲੈ ਕੇ,  ‘ਪੋਟੋ ਹੋ’ ਤੱਕ,  ਤੇਲੰਗਾ ਖੜੀਆ ਤੋਂ ਲੈ ਕੇ ਗਯਾ ਮੁੰਡਾ ਤੱਕ,  ਜਤਰਾ ਟਾਨਾ ਭਗਤ ਤੋਂ ਲੈ ਕੇ ਦਿਵਾ-ਕਿਸੁਨ ਤੱਕ,  ਅਨੇਕ ਕਬਾਇਲੀ ਵੀਰਾਂ ਦੀਆਂ ਪ੍ਰਤਿਮਾਵਾਂ ਇੱਥੇ ਹਨ ਹੀ,  ਉਨ੍ਹਾਂ ਦੀ ਜੀਵਨ ਗਾਥਾ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ 

ਸਾਥੀਓ,

ਇਸ ਦੇ ਇਲਾਵਾ,  ਦੇਸ਼  ਦੇ ਅਲੱਗ-ਅਲੱਗ ਰਾਜਾਂ ਵਿੱਚ ਐਸੇ ਹੀ ਹੋਰ ਮਿਊਜ਼ਿਅਅਸ ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ  ਬਹੁਤ ਜਲਦੀ,  ਗੁਜਰਾਤ  ਦੇ ਰਾਜਪੀਪਲਾ ਵਿੱਚ,  ਆਂਧਰ  ਪ੍ਰਦੇਸ਼  ਦੇ ਲਾਂਬਾਸਿੰਗੀ ਵਿੱਚ,  ਛੱਤੀਸਗੜ੍ਹ ਦੇ ਰਾਏਪੁਰ ਵਿੱਚ,  ਕੇਰਲਾ  ਦੇ ਕੋਝੀਕੋਡ ਵਿੱਚ,  ਮੱਧ  ਪ੍ਰਦੇਸ਼  ਦੇ ਛਿੰਦਵਾੜਾ ਵਿੱਚ,  ਤੇਲੰਗਾਨਾ  ਦੇ ਹੈਦਰਾਬਾਦ ਵਿੱਚ,  ਮਣੀਪੁਰ  ਦੇ ਤਾਮੇਂਗ-ਲਾਂਗ ਵਿੱਚ,  ਮਿਜ਼ੋਰਮ  ਦੇ ਕੇਲਸਿਹ ਵਿੱਚ,  ਗੋਆ  ਦੇ ਪੋਂੜਾ ਵਿੱਚ ਅਸੀਂ ਇਨ੍ਹਾਂ ਮਿਊਜ਼ੀਅਮਸ ਨੂੰ ਸਾਕਾਰ ਰੂਪ ਸਰੂਪ ਦਿੰਦੇ ਹੋਏ ਅਸੀਂ ਆਪਣੀਆਂ ਅੱਖਾਂ ਨਾਲ ਦੇਖਾਂਗੇ  ਇਸ ਮਿਊਜ਼ੀਅਮਸ ਨਾਲ ਨਾ ਕੇਵਲ ਦੇਸ਼ ਦੀ ਨਵੀਂ ਪੀੜ੍ਹੀ ਆਦਿਵਾਸੀ ਇਤਿਹਾਸ  ਦੇ ਗੌਰਵ ਤੋਂ ਪਰੀਚਿਤ ਹੋਵੇਗੀ,  ਬਲਕਿ ਇਨ੍ਹਾਂ ਤੋਂ ਇਨ੍ਹਾਂ ਖੇਤਰਾਂ ਵਿੱਚ ਟੂਰਿਜ਼ਮ ਨੂੰ ਵੀ ਨਵੀਂ ਗਤੀ ਮਿਲੇਗੀ  ਇਹ ਮਿਊਜ਼ੀਅਮ,  ਆਦਿਵਾਸੀ ਸਮਾਜ  ਦੇ ਗੀਤ-ਸੰਗੀਤ,  ਕਲਾ-ਕੌਸ਼ਲ,  ਪੀੜ੍ਹੀ-ਦਰ-ਪੀੜ੍ਹੀ ਚਲੇ ਆ ਰਹੇ ਹੈਂਡੀਕ੍ਰਾਫ਼ਟ ਅਤੇ ਸ਼ਿਲਪ,  ਇਨ੍ਹਾਂ ਸਾਰੀਆਂ ਵਿਰਾਸਤਾਂ ਦੀ ਸੰਭਾਲ਼ ਵੀ ਕਰਨਗੇ,  ਸੰਵਰਧਨ (ਵਾਧਾ) ਵੀ ਕਰਨਗੇ

ਸਾਥੀਓ,

ਭਗਵਾਨ ਬਿਰਸਾ ਮੁੰਡਾ ਨੇਸਾਡੇ ਅਨੇਕਾਨੇਕ ਆਦਿਵਾਸੀ ਸੈਨਾਨੀਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਲੇਕਿਨ ਉਨ੍ਹਾਂ ਦੇ ਲਈ ਆਜ਼ਾਦੀ ਦੇਸਵਰਾਜ ਦੇ ਮਾਇਨੇ ਕੀ ਸਨਭਾਰਤ ਦੀ ਸੱਤਾਭਾਰਤ ਦੇ ਲਈ ਨਿਰਣੇ ਲੈਣ ਦੀ ਅਧਿਕਾਰ-ਸ਼ਕਤੀ ਭਾਰਤ ਦੇ ਲੋਕਾਂ ਦੇ ਪਾਸ ਆਵੇਇਹ ਸਵਾਧੀਨਤਾ ਸੰਗ੍ਰਾਮ ਦਾ ਇੱਕ ਸੁਭਾਵਿਕ ਲਕਸ਼ ਸੀ। ਲੇਕਿਨ ਨਾਲ ਹੀ, ‘ਧਰਤੀ ਆਬਾ’ ਦੀ ਲੜਾਈ ਉਸ ਸੋਚ ਦੇ ਖ਼ਿਲਾਫ਼ ਵੀ ਸੀ ਜੋ ਭਾਰਤ ਦੀਆਦਿਵਾਸੀ ਸਮਾਜ ਦੀ ਪਹਿਚਾਣ ਨੂੰ ਮਿਟਾਉਣਾ ਚਾਹੁੰਦੀ ਸੀ। ਆਧੁਨਿਕਤਾ ਦੇ ਨਾਮ ਤੇ ਵਿਵਿਧਤਾ ਤੇ ਹਮਲਾਪ੍ਰਾਚੀਨ ਪਹਿਚਾਣ ਅਤੇ ਪ੍ਰਕ੍ਰਿਤੀ ਨਾਲ ਛੇੜਛਾੜਭਗਵਾਨ ਬਿਰਸਾ ਮੁੰਡਾ ਜਾਣਦੇ ਸਨ ਕਿ ਇਹ ਸਮਾਜ ਦੇ ਕਲਿਆਣ ਦਾ ਰਸਤਾ ਨਹੀਂ ਹੈ। ਉਹ ਆਧੁਨਿਕ ਸਿੱਖਿਆ ਦੇ ਸਮਰਥਕ ਸਨਉਹ ਬਦਲਾਵਾਂ ਦੀ ਵਕਾਲਤ ਕਰਦੇ ਸਨਉਨ੍ਹਾਂ ਨੇ ਆਪਣੇ ਹੀ ਸਮਾਜ ਦੀਆਂ ਕੁਰੀਤੀਆਂ ਦੇ,ਕਮੀਆਂ ਦੇ ਖ਼ਿਲਾਫ਼ ਬੋਲਣ ਦਾ ਸਾਹਸ ਵੀ ਦਿਖਾਇਆ। ਅਨਪੜ੍ਹਤਾਨਸ਼ਾਭੇਦਭਾਵਇਨ੍ਹਾਂ ਸਭ ਦੇ ਖ਼ਿਲਾਫ਼ ਉਨ੍ਹਾਂ ਨੇ ਅਭਿਯਾਨ ਚਲਾਇਆਸਮਾਜ ਦੇ ਕਿਤਨੇ ਹੀ ਨੌਜਵਾਨਾਂ ਨੂੰ ਜਾਗਰੂਕ ਕੀਤਾ। ਨੈਤਿਕ ਕਦਰਾਂ-ਕੀਮਤਾਂ ਅਤੇ ਸਕਾਰਾਤਮਕ ਸੋਚ ਦੀ ਹੀ ਇਹ ਤਾਕਤ ਸੀ ਜਿਸ ਨੇ ਜਨਜਾਤੀ ਸਮਾਜ ਦੇ ਅੰਦਰ ਇੱਕ ਨਵੀਂ ਊਰਜਾ ਫੂਕ ਦਿੱਤੀ ਸੀ। ਜੋ ਵਿਦੇਸ਼ੀ ਸਾਡੇ ਆਦਿਵਾਸੀ ਸਮਾਜ ਨੂੰਮੁੰਡਾ ਭਾਈ-ਭੈਣਾਂ ਨੂੰ ਪਿਛੜਾ ਮੰਨਦੇ ਸਨਆਪਣੀ ਸੱਤਾ ਦੇ ਅੱਗੇ ਉਨ੍ਹਾਂ ਨੂੰ ਕਮਜ਼ੋਰ ਸਮਝਦੇ ਸਨਉਸੇ ਵਿਦੇਸ਼ੀ ਸੱਤਾ ਨੂੰ ਭਗਵਾਨ ਬਿਰਸਾ ਮੁੰਡਾ ਅਤੇ ਮੁੰਡਾ ਸਮਾਜ ਨੇ ਗੋਡਿਆਂ ਤੇ ਲਿਆ ਦਿੱਤਾ। ਇਹ ਲੜਾਈ ਜੜ-ਜੰਗਲ-ਜ਼ਮੀਨ ਦੀ ਸੀਆਦਿਵਾਸੀ ਸਮਾਜ ਦੀ ਪਹਿਚਾਣ ਅਤੇ ਭਾਰਤ ਦੀ ਆਜ਼ਾਦੀ ਦੀ ਸੀ। ਅਤੇ ਇਹ ਇਤਨੀ ਤਾਕਤਵਰ ਇਸ ਲਈ ਸੀ ਕਿਉਂਕਿ ਭਗਵਾਨ ਬਿਰਸਾ ਨੇ ਸਮਾਜ ਨੂੰ ਬਾਹਰੀ ਦੁਸ਼ਮਣਾਂ ਦੇ ਨਾਲ-ਨਾਲ ਅੰਦਰ ਦੀਆਂ ਕਮਜ਼ੋਰੀਆਂ ਨਾਲ ਲੜਨਾ ਵੀ ਸਿਖਾਇਆ ਸੀ। ਇਸ ਲਈਮੈਂ ਸਮਝਦਾ ਹਾਂਜਨਜਾਤੀਯ ਗੌਰਵ ਦਿਵਸਸਮਾਜ ਨੂੰ ਸਸ਼ਕਤ ਕਰਨ ਦੇ ਇਸ ਮਹਾਯੱਗ ਨੂੰ ਯਾਦ ਕਰਨ ਦਾ ਵੀ ਅਵਸਰ ਹੈਵਾਰ-ਵਾਰ ਯਾਦ ਕਰਨ ਦਾ ਅਵਸਰ ਹੈ।

ਸਾਥੀਓ,

ਭਗਵਾਨ ਬਿਰਸਾ ਮੁੰਡਾ ਦਾ ਉਲਗੁਲਾਨ’ ਜਿੱਤਉਲਗੁਲਾਨ ਜਿੱਤ ਹਾਰ ਦੇ ਤਤਕਾਲਿਕ ਫ਼ੈਸਲਿਆਂ ਤੱਕ ਸੀਮਿਤਇਤਿਹਾਸ ਦਾ ਆਮ ਸੰਗ੍ਰਾਮ ਨਹੀਂ ਸੀ। ਉਲਗੁਲਾਨ ਆਉਣ ਵਾਲੇ ਸੈਂਕੜੇ ਵਰ੍ਹਿਆਂ ਨੂੰ ਪ੍ਰੇਰਣਾ ਦੇਣ ਵਾਲੀ ਘਟਨਾ ਸੀ। ਭਗਵਾਨ ਬਿਰਸਾ ਨੇ ਸਮਾਜ ਦੇ ਲਈ ਜੀਵਨ ਦਿੱਤਾਆਪਣਾ ਸੱਭਿਆਚਾਰ ਅਤੇ ਆਪਣੇ ਦੇਸ਼ ਦੇ ਲਈ ਆਪਣੇ ਪ੍ਰਾਣਾਂ ਦਾ ਪਰਿਤਿਆਗ ਕੀਤਾ। ਇਸੇ ਲਈਉਹ ਅੱਜ ਵੀ ਸਾਡੀ ਆਸਥਾ ਵਿੱਚਸਾਡੀ ਭਾਵਨਾ ਵਿੱਚ ਸਾਡੇ ਭਗਵਾਨ ਦੇ ਰੂਪ ਵਿੱਚ ਉਪਸਥਿਤ ਹਨ। ਅਤੇ ਇਸ ਲਈਅੱਜ ਜਦੋਂ ਅਸੀਂ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣ ਰਹੇ ਆਦਿਵਾਸੀ ਸਮਾਜ ਨੂੰ ਦੇਖਦੇ ਹਾਂਦੁਨੀਆ ਵਿੱਚ ਵਾਤਾਵਰਣ ਨੂੰ ਲੈਕੇ ਆਪਣੇ ਭਾਰਤ ਨੂੰ ਅਗਵਾਈ ਕਰਦੇ ਹੋਏ ਦੇਖਦੇ ਹਾਂਤਾਂ ਸਾਨੂੰ ਭਗਵਾਨ ਬਿਰਸਾ ਮੁੰਡਾ ਦਾ ਚਿਹਰਾ ਪ੍ਰਤੱਖ ਦਿਖਾਈ ਦਿੰਦਾ ਹੈਉਨ੍ਹਾਂ ਦਾ ਅਸ਼ੀਰਵਾਦ ਆਪਣੇ ਸਿਰ ਤੇ ਮਹਿਸੂਸ ਹੁੰਦਾ ਹੈ। ਆਦਿਵਾਸੀ ਹੁਦਾ ਰੇਯਾਅਪਨਾ ਦੋਸਤੁਰਏਨੇਮ-ਸੂੰਯਾਲ ਕੋਸਦਯ ਗੋਂਪਯ ਰਕਾਜੋਤੋਨ: ਕਨਾ। (आदिवासी हुदा रेयाअपना दोस्तुरएनेम-सूंयाल कोसदय गोम्पय रकाजोतोन: कना।) ਇਹੀ ਕੰਮ ਅੱਜ ਸਾਡਾ ਭਾਰਤ ਪੂਰੇ ਵਿਸ਼ਵ ਦੇ ਲਈ ਕਰ ਰਿਹਾ ਹੈ।

ਸਾਥੀਓ,

ਸਾਡੇ ਸਭ ਦੇ ਲਈ ਭਗਵਾਨ ਬਿਰਸਾ ਇੱਕ ਵਿਅਕਤੀ ਨਹੀਂਇੱਕ ਪਰੰਪਰਾ ਹਨ। ਉਹ ਉਸ ਜੀਵਨ ਦਰਸ਼ਨ ਦਾ ਪ੍ਰਤੀਰੂਪ ਹਨ ਜੋ ਸਦੀਆਂ ਤੋਂ ਭਾਰਤ ਦੀ ਆਤਮਾ ਦਾ ਹਿੱਸਾ ਰਿਹਾ ਹੈ। ਅਸੀਂ ਉਨ੍ਹਾਂ ਨੂੰ ਐਂਵੇਂ ਹੀ ਧਰਤੀ ਆਬਾ ਨਹੀਂ ਕਹਿੰਦੇ। ਜਿਸ ਸਮੇਂ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੱਖਣ ਅਫਰੀਕਾ ਵਿੱਚ ਰੰਗਭੇਦ ਦੇ ਖ਼ਿਲਾਫ਼ ਮਾਨਵਤਾ ਦੀ ਆਵਾਜ਼ ਬਣ ਰਹੇ ਸਨਲਗਭਗ ਉਸੇ ਸਮੇਂ ਭਾਰਤ ਵਿੱਚ ਬਿਰਸਾ ਮੁੰਡਾ ਗ਼ੁਲਾਮੀ ਦੇ ਖ਼ਿਲਾਫ਼ ਇੱਕ ਲੜਾਈ ਦਾ ਅਧਿਆਇ ਲਿਖ ਚੁੱਕੇ ਸਨ। ਧਰਤੀ ਆਬਾ ਬਹੁਤ ਲੰਬੇ ਸਮੇਂ ਤੱਕ ਇਸ ਧਰਤੀ ਤੇ ਨਹੀਂ ਰਹੇ ਸਨ। ਲੇਕਿਨ ਉਨ੍ਹਾਂ ਨੇ ਜੀਵਨ ਦੇ ਛੋਟੇ ਜਿਹੇ ਕਾਲਖੰਡ ਵਿੱਚ ਦੇਸ਼ ਦੇ ਲਈ ਇੱਕ ਪੂਰਾ ਇਤਿਹਾਸ ਲਿਖ ਦਿੱਤਾਭਾਰਤ ਦੀਆਂ ਪੀੜ੍ਹੀਆਂ ਨੂੰ ਦਿਸ਼ਾ ਦੇ ਦਿੱਤੀ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਦੇਸ਼ ਇਤਿਹਾਸ ਦੇ ਐਸੇ ਹੀ ਅਣਗਿਣਤ ਪੰਨਿਆਂ ਨੂੰ ਫਿਰ ਤੋਂ ਪੁਨਰਜੀਵਿਤ ਕਰ ਰਿਹਾ ਹੈਜਿਨ੍ਹਾਂ ਨੂੰ ਬੀਤੇ ਦਹਾਕਿਆਂ ਵਿੱਚ ਭੁਲਾ ਦਿੱਤਾ ਗਿਆ ਸੀ। ਇਸ ਦੇਸ਼ ਦੀ ਆਜ਼ਾਦੀ ਵਿੱਚ ਐਸੇ ਕਿਤਨੇ ਹੀ ਸੈਨਾਨੀਆਂ ਦਾ ਤਿਆਗ ਅਤੇ ਬਲੀਦਾਨ ਸ਼ਾਮਲ ਹੈਜਿਨ੍ਹਾਂ ਨੂੰ ਉਹ ਪਹਿਚਾਣ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ। ਅਸੀਂ ਆਪਣੇ ਸਵਾਧੀਨਤਾ ਸੰਗ੍ਰਾਮ ਦੇ ਉਸ ਦੌਰ ਨੂੰ ਅਗਰ ਦੇਖੀਏਤਾਂ ਸ਼ਾਇਦ ਹੀ ਐਸਾ ਕੋਈ ਕਾਲਖੰਡ ਹੋਵੇ ਜਦੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕੋਈ ਨਾ ਕੋਈ ਆਦਿਵਾਸੀ ਕ੍ਰਾਂਤੀ ਨਹੀਂ ਚਲ ਰਹੀ ਹੋਵੇ! ਭਗਵਾਨ ਬਿਰਸਾ ਦੀ ਅਗਵਾਈ ਵਿੱਚ ਮੁੰਡਾ ਅੰਦੋਲਨ ਹੋਵੇਜਾਂ ਫਿਰ ਸੰਥਾਲ ਸੰਗ੍ਰਾਮ ਅਤੇ ਖ਼ਾਸੀ ਸੰਗ੍ਰਾਮ ਹੋਵੇਪੂਰਬ-ਉੱਤਰ ਵਿੱਚ ਅਹੋਮ ਸੰਗ੍ਰਾਮ ਹੋਵੇ ਜਾਂ ਛੋਟਾ ਨਾਗਪੁਰ ਖੇਤਰ ਵਿੱਚ ਕੋਲ ਸੰਗ੍ਰਾਮ ਅਤੇ ਫਿਰ ਭੀਲ ਸੰਗ੍ਰਾਮ ਹੋਵੇਭਾਰਤ ਦੇ ਆਦਿਵਾਸੀ ਬੇਟੇ ਬੇਟੀਆਂ ਨੇ ਅੰਗ੍ਰੇਜ਼ੀ ਸੱਤਾ ਨੂੰ ਹਰ ਕਾਲਖੰਡ ਵਿੱਚ ਚੁਣੌਤੀ ਦਿੱਤੀ।

ਸਾਥੀਓ,

ਅਸੀਂ ਝਾਰਖੰਡ ਅਤੇ ਪੂਰੇ ਆਦਿਵਾਸੀ ਖੇਤਰ ਦੇ ਇਤਿਹਾਸ ਨੂੰ ਹੀ ਦੇਖੀਏ ਤਾਂ ਬਾਬਾ ਤਿਲਕਾ ਮਾਂਝੀ ਨੇ ਅੰਗ੍ਰੇਜ਼ਾਂ ਦੇ ਖ਼ਿਲਾਫ਼ ਜ਼ੋਰਦਾਰ ਮੋਰਚਾ ਖੋਲ੍ਹਿਆ ਸੀ। ਸਿੱਧੋ-ਕਾਨਹੂ ਅਤੇ ਚਾਂਦ-ਭੈਰਵ ਭਾਈਆਂ ਨੇ ਭੋਗਨਾਡੀਹ ਤੋਂ ਸੰਥਾਲ ਸੰਗ੍ਰਾਮ ਦਾ ਬਿਗੁਲ ਵਜਾਇਆ ਸੀ। ਤੇਲੰਗਾ ਖੜੀਆਸ਼ੇਖ ਭਿਖਾਰੀ ਅਤੇ ਗਣਪਤ ਰਾਇ ਜਿਹੇ ਸੈਨਾਨੀਉਮਰਾਵ ਸਿੰਘ ਟਿਕੈਤਵਿਸ਼ਵਨਾਥ ਸ਼ਾਹਦੇਵਨੀਲਾਂਬਰ-ਪੀਤਾਂਬਰ ਜਿਹੇ ਵੀਰਨਾਰਾਇਣ ਸਿੰਘਜਤਰਾ ਉਰਾਂਵਜਾਦੋਨਾਂਗਰਾਣੀ ਗਾਇਡਿਨਲਊ ਅਤੇ ਰਾਜਮੋਹਿਨੀ ਦੇਵੀ ਜਿਹੇ ਨਾਇਕ ਨਾਇਕਾਵਾਂਅਜਿਹੇ ਕਿਤਨੇ ਹੀ ਸਵਾਧੀਨਤਾ ਸੈਨਾਨੀ ਸਨ ਜਿਨ੍ਹਾਂ ਨੇ ਆਪਣਾ ਸਭ ਕੁਝ ਬਲੀਦਾਨ ਕਰਕੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਇਆ। ਇਨ੍ਹਾਂ ਮਹਾਨ ਆਤਮਾਵਾਂ ਦੇ ਇਸ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਦੀਆਂ ਗੌਰਵ-ਗਾਥਾਵਾਂਇਨ੍ਹਾਂ ਦਾ ਇਤਿਹਾਸ ਸਾਡੇ ਭਾਰਤ ਨੂੰ ਨਵਾਂ ਭਾਰਤ ਬਣਾਉਣ ਦੀ ਊਰਜਾ ਦੇਵੇਗਾ। ਇਸੇ ਲਈਦੇਸ਼ ਨੇ ਆਪਣੇ ਨੌਜਵਾਨਾਂ ਨੂੰਇਤਿਹਸਾਕਾਰਾਂ ਨੂੰ ਇਨ੍ਹਾਂ ਵਿਭੂਤੀਆਂ ਨਾਲ ਜੁੜੇ ਆਜ਼ਾਦੀ ਦੇ ਇਤਿਹਾਸ ਨੂੰ ਫਿਰ ਇੱਕ ਵਾਰ ਲਿਖਣ ਦਾ ਸੱਦਾ ਦਿੱਤਾ ਹੈ। ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤਾਕੀਦ ਕੀਤੀ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇਸ ਨੂੰ ਲੈਕੇ ਲੇਖਨ ਅਭਿਯਾਨ ਚਲਾਇਆ ਜਾ ਰਿਹਾ ਹੈ।

ਮੈਂ ਝਾਰਖੰਡ ਦੇ ਨੌਜਵਾਨਾਂ ਨੂੰਵਿਸ਼ੇਸ਼ ਕਰਕੇ ਆਦਿਵਾਸੀ ਨੌਜਵਾਨਾਂ ਤੋਂ ਵੀ ਬੇਨਤੀ ਕਰਾਂਗਾਆਪ ਧਰਤੀ ਨਾਲ ਜੁੜੇ ਹੋ। ਆਪ ਨਾ ਕੇਵਲ ਇਸ ਮਿੱਟੀ ਦੇ ਇਤਿਹਾਸ ਨੂੰ ਪੜ੍ਹਦੇ ਹੋਬਲਕਿ ਦੇਖਦੇ ਸੁਣਦੇ ਅਤੇ ਇਸ ਨੂੰ ਜਿਉਂਦੇ ਵੀ ਆਏ ਹੋ। ਇਸ ਲਈਦੇਸ਼ ਦੇ ਇਸ ਸੰਕਲਪ ਦੀ ਜ਼ਿੰਮੇਦਾਰੀ ਆਪ ਵੀ ਆਪਣੇ ਹੱਥਾਂ ਵਿੱਚ ਲਵੋ। ਆਪ ਸਵਾਧੀਨਤਾ ਸੰਗ੍ਰਾਮ ਨਾਲ ਜੁੜੇ ਇਤਿਹਾਸ ਤੇ ਸ਼ੋਧ ਕਰ ਸਕਦੇ ਹੋਕਿਤਾਬ ਲਿਖ ਸਕਦੇ ਹੋ। ਆਦਿਵਾਸੀ ਕਲਾ ਸੱਭਿਆਚਾਰ ਨੂੰ ਦੇਸ਼ ਦੇ ਜਨ-ਜਨ ਤੱਕ ਪਹੁੰਚਾਉਣ ਦੇ ਲਈ ਨਵੇਂ innovative ਤਰੀਕਿਆਂ ਦੀ ਵੀ ਖੋਜ ਕਰ ਸਕਦੇ ਹੋ। ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਆਪਣੀ ਪ੍ਰਾਚੀਨ ਵਿਰਾਸਤ ਨੂੰਆਪਣੇ ਇਤਿਹਾਸ ਨੂੰ ਨਵੀਂ ਚੇਤਨਾ ਦੇਈਏ।

ਸਾਥੀਓ,

ਭਗਵਾਨ ਬਿਰਸਾ ਮੁੰਡਾ ਨੇ ਆਦਿਵਾਸੀ ਸਮਾਜ ਦੇ ਲਈ ਅਸਤਿੱਤਵਅਸਮਿਤਾ ਅਤੇ ਆਤਮਨਿਰਭਰਤਾ ਦਾ ਸੁਪਨਾ ਦੇਖਿਆ ਸੀ। ਅੱਜ ਦੇਸ਼ ਵੀ ਇਸੇ ਸੰਕਲਪ ਨੂੰ ਲੈਕੇ ਅੱਗੇ ਵਧ ਰਿਹਾ ਹੈ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਪੇੜ ਚਾਹੇ ਜਿਤਨਾ ਵੀ ਵਿਸ਼ਾਲ ਹੋਵੇਲੇਕਿਨ ਉਹ ਤਦੇ ਸੀਨਾ ਤਾਣ ਕੇ ਖੜ੍ਹਾ ਰਹਿ ਸਕਦਾ ਹੈਜਦੋਂ ਉਹ ਜੜ੍ਹ ਤੋਂ ਮਜ਼ਬੂਤ ਹੋਵੇ। ਇਸ ਲਈਆਤਮਨਿਰਭਰ ਭਾਰਤਆਪਣੀਆਂ ਜੜ੍ਹਾਂ ਨਾਲ ਜੁੜਨਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਵੀ ਸਕੰਲਪ ਹੈ। ਇਹ ਸੰਕਲਪ ਸਾਡੇ ਸਭ ਦੇ ਪ੍ਰਯਾਸ ਨਾਲ ਪੂਰਾ ਹੋਵੇਗਾ। ਮੈਨੂੰ ਪੂਰਾ ਭਰੋਸਾ ਹੈਭਗਵਾਨ ਬਿਰਸਾ ਦੇ ਅਸ਼ੀਰਵਾਦ ਨਾਲ ਸਾਡਾ ਦੇਸ਼ ਆਪਣੇ ਅੰਮ੍ਰਿਤ ਸੰਕਲਪਾਂ ਨੂੰ ਜ਼ਰੂਰ ਪੂਰਾ ਕਰੇਗਾਅਤੇ ਪੂਰੇ ਵਿਸ਼ਵ ਨੂੰ ਦਿਸ਼ਾ ਵੀ ਦੇਵੇਗਾ। ਮੈਂ ਇੱਕ ਭਾਰ ਫਿਰ ਦੇਸ਼ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਂ ਦੇਸ਼ ਦੇ ਵਿਦਿਆਰਥੀਆਂ ਨੂੰ ਤਾਕੀਦ ਕਰਾਂਗਾ ਕਿ ਜਦੋਂ ਵੀ ਮੌਕਾ ਮਿਲੇ ਆਪ ਰਾਂਚੀ ਜਾਇਓਇਸ ਆਦਿਵਾਸੀਆਂ ਦੇ ਮਹਾਨ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਸ ਪ੍ਰਦਰਸ਼ਨੀ ਦੀ ਮੁਲਾਕਾਤ ਲਵੋ। ਉੱਥੇ ਕੁਝ ਨਾ ਕੁਝ ਸਿੱਖਣ ਦਾ ਪ੍ਰਯਾਸ ਕਰਿਓ। ਹਿੰਦੁਸਤਾਨ ਦੇ ਹਰ ਬੱਚੇ ਦੇ ਲਈ ਇੱਥੇ ਬਹੁਤ ਕੁਝ ਹੈ ਜੋ ਸਾਨੂੰ ਸਿੱਖਣਾ ਸਮਝਣਾ ਹੈ ਅਤੇ ਜੀਵਨ ਵਿੱਚ ਸੰਕਲਪ ਲੈਕੇ ਅੱਗੇ ਵਧਣਾ ਹੈ। ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 ** ** ** ** ** **

 

ਡੀਐੱਸ/ਵੀਜੇ/ਏਕੇ/ਐੱਨਜੇ



(Release ID: 1772205) Visitor Counter : 171