ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਨਵੰਬਰ ਨੂੰ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ੀਸਰਜ਼ ਦੀ 82ਵੀਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ
प्रविष्टि तिथि:
15 NOV 2021 8:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਨਵੰਬਰ, 2021 ਨੂੰ ਸਵੇਰੇ 10:00 ਵਜੇ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ੀਸਰਜ਼ ਦੀ 82ਵੀਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।
ਭਾਰਤ ‘ਚ ਵਿਧਾਨਕਾਰਾਂ ਦੀ ਸਰਬਉੱਚ ਇਕਾਈ ‘ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ੀਸਰਜ਼ ਕਾਨਫਰੰਸ’ (AIPOC) ਸਾਲ 2021 ‘ਚ ਆਪਣੇ 100 ਵਰ੍ਹੇ ਮਨਾ ਰਹੀ ਹੈ। ‘ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ੀਸਰਜ਼’ ਕਾਨਫਰੰਸ’ ਦੇ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਲਈ ‘ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ੀਸਰਜ਼’ ਕਾਨਫਰੰਸ ਦਾ 82ਵਾਂ ਸੰਸਕਰਣ 17–18 ਨਵੰਬਰ, 2021 ਨੂੰ ਸ਼ਿਮਲਾ ਵਿਖੇ ਆਯੋਜਿਤ ਕੀਤਾ ਜਾਵੇਗਾ। ਪਹਿਲੀ ਕਾਨਫਰੰਸ ਵੀ 1921 ‘ਚ ਸ਼ਿਮਲਾ ਵਿਖੇ ਹੀ ਆਯੋਜਿਤ ਕੀਤੀ ਗਈ ਸੀ।
ਇਸ ਮੌਕੇ ਲੋਕ ਸਭਾ ਦੇ ਸਪੀਕਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਵੀ ਮੌਜੂਦ ਰਹਿਣਗੇ।
***************
ਡੀਐੱਸ/ਏਕੇਜੇ
(रिलीज़ आईडी: 1772200)
आगंतुक पटल : 232
इस विज्ञप्ति को इन भाषाओं में पढ़ें:
Marathi
,
Tamil
,
Gujarati
,
English
,
Urdu
,
हिन्दी
,
Bengali
,
Manipuri
,
Odia
,
Telugu
,
Kannada
,
Malayalam