ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਫਿਟ ਇੰਡੀਆ ਕੁਵਿਜ਼ - 2021 ਵਿੱਚ ਵਿਦਿਆਰਥੀਆਂ ਨੂੰ ਕੁਆਲੀਫਾਈ ਕਰਨ ਦੇ ਕਈ ਮੌਕੇ ਦੇਣ ਲਈ ਦੋ ਸ਼ੁਰੂਆਤੀ ਦੌਰ ਹੋਣਗੇ
प्रविष्टि तिथि:
15 NOV 2021 2:43PM by PIB Chandigarh
ਮੁੱਖ ਹਾਈਲਾਈਟਸ
- ਮੁੱਢਲੇ ਦੌਰ ਦੇ ਜੇਤੂ ਦਸੰਬਰ ਮਹੀਨੇ ਵਿੱਚ ਰਾਜ ਪੱਧਰ ਦੇ ਦੌਰ ਵਿੱਚ ਭਾਗ ਲੈਣਗੇ
- ਰਾਜ ਦੌਰ ਦੇ ਜੇਤੂ ਜਨਵਰੀ - ਫਰਵਰੀ 2022 ਵਿੱਚ ਰਾਸ਼ਟਰੀ ਪੱਧਰ 'ਤੇ ਭਾਗ ਲੈਣਗੇ
ਫਿਟ ਇੰਡੀਆ ਕੁਵਿਜ਼ ਦਾ ਪਹਿਲਾ ਐਡੀਸ਼ਨ, ਜੋ ਕਿ ਇਸ ਵਰ੍ਹੇ ਦੇ ਸ਼ੁਰੂ ਵਿੱਚ ਲਾਂਚ ਕੀਤਾ ਗਿਆ ਸੀ, ਵਿੱਚ ਹੁਣ ਦੋ ਮੁੱਢਲੇ ਦੌਰ ਹੋਣੇ ਤੈਅ ਹਨ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦੇ ਇੱਕ ਜਾਂ ਦੋਵੇਂ ਮੌਕਿਆਂ ਦਾ ਲਾਭ ਲੈਣ ਦਾ ਅਵਸਰ ਮਿਲ ਸਕੇ।
ਦੋ ਸ਼ੁਰੂਆਤੀ ਗੇੜਾਂ ਤੋਂ ਬਾਅਦ, ਅਗਲੇ ਪੜਾਅ ਲਈ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕਰਨ ਲਈ ਦੋਵਾਂ ਟੈਸਟਾਂ ਦੀ ਸੰਯੁਕਤ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਜਿਹੜੇ ਵਿਦਿਆਰਥੀ ਦੋ ਵਾਰ ਹਾਜ਼ਰ ਹੋਏ ਹਨ, ਉਹਨਾਂ ਨੂੰ ਵਿਚਾਰੇ ਜਾ ਰਹੇ ਦੋ ਟੈਸਟਾਂ ਵਿੱਚੋਂ ਵਧੀਆ ਸਕੋਰ ਦਾ ਫਾਇਦਾ ਹੁੰਦਾ ਹੈ।
ਦੂਜੇ ਮੁੱਢਲੇ ਦੌਰ ਦੀ ਮਿਤੀ ਅਤੇ ਸਮੇਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਮੁੱਢਲੇ ਦੌਰ ਦੇ ਜੇਤੂ ਦਸੰਬਰ ਮਹੀਨੇ ਵਿੱਚ ਰਾਜ ਪੱਧਰ ਦੇ ਦੌਰ ਵਿੱਚ ਹਿੱਸਾ ਲੈਣਗੇ ਅਤੇ ਰਾਜ ਪੱਧਰ ਦੇ ਦੌਰ ਦੇ ਜੇਤੂ ਫਿਰ ਜਨਵਰੀ - ਫ਼ਰਵਰੀ 2022 ਵਿੱਚ ਰਾਸ਼ਟਰੀ ਪੱਧਰ 'ਤੇ ਭਾਗ ਲੈਣ ਲਈ ਜਾਣਗੇ।
ਹਰ ਪੱਧਰ 'ਤੇ ਕੁਵਿਜ਼ ਦੇ ਜੇਤੂਆਂ ਪਾਸ ਭਾਰਤ ਦਾ ਪਹਿਲਾ ਫਿਟ ਇੰਡੀਆ ਰਾਜ/ਰਾਸ਼ਟਰੀ ਪੱਧਰ ਦਾ ਕੁਵਿਜ਼ ਚੈਂਪੀਅਨ ਕਹਾਉਣ ਦੇ ਸਨਮਾਨ ਦੇ ਨਾਲ-ਨਾਲ ਨਕਦ ਇਨਾਮ ਜਿੱਤਣ ਦਾ ਅਵਸਰ ਹੋਵੇਗਾ।
ਕੁਵਿਜ਼ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਭਾਰਤ ਦੇ ਸਮ੍ਰਿਧ ਖੇਡ ਇਤਿਹਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਭਾਰਤ ਦੀਆਂ ਸਦੀਆਂ ਪੁਰਾਣੀਆਂ ਸਵਦੇਸ਼ੀ ਖੇਡਾਂ ਅਤੇ ਸਾਡੇ ਰਾਸ਼ਟਰੀ ਅਤੇ ਖੇਤਰੀ ਖੇਡ ਨਾਇਕਾਂ ਬਾਰੇ ਹੋਰ ਜਾਣਕਾਰੀ ਦੇਣਾ ਹੈ।
*********
ਐੱਨਬੀ/ਓਏ
(रिलीज़ आईडी: 1771966)
आगंतुक पटल : 163