ਬਿਜਲੀ ਮੰਤਰਾਲਾ

ਤੱਥ ਬਨਾਮ ਮਿੱਥ


ਪਿਛਲੇ 6 ਸਾਲਾਂ ਵਿੱਚ, ਭਾਰਤ ਨੇ ਦੇਸ਼ ਵਿਆਪੀ ਬਿਜਲੀ ਸਪਲਾਈ ਵਿੱਚ ਬਹੁਤ ਤਰੱਕੀ ਕੀਤੀ ਹੈ

2007-08 ਵਿੱਚ ਦੇਸ਼ ਵਿੱਚ -16.6 ਪ੍ਰਤੀਸ਼ਤ ਬਿਜਲੀ ਦੀ ਕਮੀ ਸੀ

ਖ਼ਾਸ ਤੌਰ 'ਤੇ ਪਿਛਲੇ ਪੰਜ ਸਾਲਾਂ ਵਿੱਚ ਤੇਜ਼ੀ ਨਾਲ ਹੋਏ ਸੁਧਾਰਾਂ ਕਾਰਨ ਭਾਰਤ ਵਿੱਚ ਬਿਜਲੀ ਦੀ ਕਮੀ ਦਾ ਪੱਧਰ 2020-21 ਵਿੱਚ ਤਕਰੀਬਨ ਜ਼ੀਰੋ ਯਾਨੀ -.4 ਫੀਸਦੀ ‘ਤੇ ਆ ਗਿਆ ਹੈ

ਪਿਛਲੇ ਤਕਰੀਬਨ 7 ਸਾਲਾਂ ਵਿੱਚ 1,55,377 ਮੈਗਾਵਾਟ ਸਮਰੱਥਾ ਜੋੜੀ ਗਈ ਹੈ

Posted On: 08 NOV 2021 3:18PM by PIB Chandigarh

ਇਹ ਮੌਜੂਦਾ ਸਰਕਾਰ ਦੀਆਂ ਯੋਜਨਾਵਾਂ ਦੁਆਰਾ ਵੱਡੇ ਪੱਧਰ 'ਤੇ ਨੀਤੀ ਅਤੇ ਬੁਨਿਆਦੀ ਢਾਂਚਾ ਦਖਲਅੰਦਾਜ਼ੀ ਦੁਆਰਾ ਸੰਭਵ ਹੋਇਆ ਹੈ: ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ)ਏਕੀਕ੍ਰਿਤ ਬਿਜਲੀ ਵਿਕਾਸ ਯੋਜਨਾ (ਆਈਪੀਡੀਐੱਸ)ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਯ)

ਭਾਰਤ ਵਿੱਚ 2007-08 ਵਿੱਚ -16.6 ਫੀਸਦ ਬਿਜਲੀ ਦੀ ਭਾਰੀ ਕਮੀ ਸੀ।  2011-12 ਵਿੱਚ ਵੀ ਇਹ -10.6% ਸੀ। ਇਹ ਘਾਟਾ ਹੁਣ ਸਰਕਾਰ ਦੀ ਬਹੁ-ਅਯਾਮੀਵਿਆਪਕ ਅਤੇ ਹਮਲਾਵਰ ਦਖਲਅੰਦਾਜ਼ੀ ਦੁਆਰਾ ਖ਼ਤਮ ਹੋਣ ਦੇ ਨਜ਼ਦੀਕ ਹੈ। ਪਿਛਲੇ 3 ਸਾਲਾਂ ਵਿੱਚ ਇਸ ਵਿੱਚ ਲਗਾਤਾਰ ਕਮੀ ਆਈ ਹੈ। 2020-21 ਵਿੱਚ ਇਹ ਅੰਕੜਾ -.4 ਫੀਸਦੀ, 2019-20 ਵਿੱਚ -.7 ਫੀਸਦੀ ਅਤੇ  2018-19 ਵਿੱਚ -.8 ਫੀਸਦੀ ਰਿਹਾ। ਮੌਜੂਦਾ ਸਾਲ ਦੌਰਾਨ ਅਕਤੂਬਰ ਤੱਕਇਹ -1.2% ਰਿਹਾ ਹੈ;  ਇਹ ਮਾਮੂਲੀ ਵਾਧਾ ਸਾਲਾਨਾ ਮਾਨਸੂਨ ਤੋਂ ਬਾਅਦ ਬਿਜਲੀ ਉਤਪਾਦਨ 'ਤੇ ਦਬਾਅ ਕਾਰਨ ਹੋਇਆ ਹੈ। ਸਾਲ ਦੇ ਅੰਤ ਤੱਕ ਇਹ ਵੀ ਆਮ ਹੋਣ ਦੀ ਸੰਭਾਵਨਾ ਹੈ।

ਬਿਜਲੀ ਦੀ ਗੰਭੀਰ ਕਮੀ ਵਾਲੇ ਦੇਸ਼ ਤੋਂਇੱਕ ਪ੍ਰਤੀਸ਼ਤ ਤੋਂ ਘੱਟ ਦੀ ਬਹੁਤ ਹੀ ਮਾਮੂਲੀ ਕਮੀ ਨੂੰ ਛੱਡ ਕੇਮੰਗ ਦੇ ਅਨੁਰੂਪ ਸਪਲਾਈ ਦੀ ਸਥਿਤੀ ਵਿੱਚ ਇਹ ਤਬਦੀਲੀ ਮੌਜੂਦਾ ਸਰਕਾਰ ਦੁਆਰਾ ਇਸ ਨਾਖੁਸ਼ ਸਥਿਤੀ ਨੂੰ ਹੱਲ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹੇਠ ਲਿਖੀਆਂ ਯੋਜਨਾਵਾਂ ਦੁਆਰਾ ਸੰਭਵ ਬਣਾਈ ਗਈ ਹੈ।

 

 ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ), 25 ਜੁਲਾਈ, 2015 ਨੂੰ ਗ੍ਰਾਮੀਣ ਖੇਤਰ ਵਿੱਚ ਟਰਾਂਸਮਿਸ਼ਨ ਅਤੇ ਸਬ ਟਰਾਂਸਮਿਸ਼ਨ ਪ੍ਰਣਾਲੀਆਂ ਦੀ ਸਥਾਪਨਾ ਕਰਕੇ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਲਿਆਂਦੀ ਗਈ ਸੀ। ਇੰਟੀਗ੍ਰੇਟਿਡ ਪਾਵਰ ਡਿਵੈਲਪਮੈਂਟ ਸਕੀਮ (ਆਈਪੀਡੀਐੱਸ) 20 ਨਵੰਬਰ, 2014 ਨੂੰ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਯਾ) 25 ਸਤੰਬਰ, 2017 ਨੂੰ ਸ਼ੁਰੂ ਕੀਤੀ ਗਈ ਸੀਜਿਸ ਵਿੱਚ ਹਰ ਘਰ (ਇੱਛੁਕ) ਤੱਕ ਬਿਜਲੀ ਪਹੁੰਚਾਉਣ ਦਾ ਵਿਜ਼ਨ ਸੀਅਤੇ ਇਸ ਸਕੀਮ ਜ਼ਰੀਏ 2.8 ਕਰੋੜ ਘਰਾਂ ਨੂੰ ਬਿਜਲੀ ਦੇ ਕਨੈਕਸ਼ਨ ਦਿੱਤੇ ਗਏਜੋ ਹੁਣ ਤੱਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਸਨ।

ਇਨ੍ਹਾਂ ਪ੍ਰਯਤਨਾਂ ਦੇ ਨਤੀਜੇ ਵਜੋਂਪਿਛਲੇ ਤਕਰੀਬਨ 7 ਵਰ੍ਹਿਆਂ ਵਿੱਚ ਦੇਸ਼ ਦੀ ਸਥਾਪਿਤ ਬਿਜਲੀ ਸਮਰੱਥਾ ਵਿੱਚ 155377 ਮੈਗਾਵਾਟ ਦਾ ਵਾਧਾ ਹੋਇਆ ਹੈ।

ਸੰਦਰਭ ਲਈ, 2007-08 ਤੋਂ ਦੇਸ਼ ਦੀ ਬਿਜਲੀ ਸਪਲਾਈ ਦੀ ਸਥਿਤੀ ਹੇਠਾਂ ਦਿੱਤੀ ਗਈ ਹੈ।

 

***********

 

ਐੱਮਵੀ/ਆਈਜੀ



(Release ID: 1770329) Visitor Counter : 177