PIB Backgrounder
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 03 NOV 2021 7:07PM by PIB Chandigarh

 

https://static.pib.gov.in/WriteReadData/userfiles/image/image0020FX3.pngA picture containing text

Description automatically generated

 

  • ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 107.29 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

  • ਪਿਛਲੇ 24 ਘੰਟਿਆਂ ਵਿੱਚ 11,903 ਨਵੇਂ ਮਾਮਲੇ ਸਾਹਮਣੇ ਆਏ

  • ਰਿਕਵਰੀ ਦਰ ਹੁਣ 98.22% ਹੈ; ਮਾਰਚ 2020 ਤੋਂ ਸਭ ਤੋਂ ਵੱਧ

  • ਪਿਛਲੇ 24 ਘੰਟਿਆਂ ਵਿੱਚ 14,159 ਕੋਵਿਡ ਰੋਗੀ ਠੀਕ ਹੋਏ, ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 3,36,97,740 ਹੋ ਗਈ ਹੈ।

  • ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.44% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

  • ਭਾਰਤ ਵਿੱਚ ਵਰਤਮਾਨ ‘ਚ 1,51,209ਐਕਟਿਵ ਕੇਸ ਹਨ; ਇਹ ਸੰਖਿਆ ਬੀਤੇ 252 ਦਿਨਾਂ ਵਿੱਚ ਸਭ ਤੋਂ ਘੱਟ ਹੈ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 30 ਦਿਨਾਂ ਤੋਂ (1.11%)  2% ਤੋਂ ਹੇਠਾਂ ਬਣੀ ਹੋਈ ਹੈ।

  • ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 40 ਦਿਨਾਂ ਤੋਂ (1.18%)   ਪਿਛਲੇ 39 ਦਿਨਾਂ ਲਈ 2% ਤੋਂ ਘੱਟ ਬਣੀ ਹੋਈ ਹੈ।

  • ਹੁਣ ਤੱਕ ਕੁੱਲ 61.2 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

#Unite2FightCorona  

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

*****

Image

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ ਦਾ ਅੰਕੜਾ 107.29 ਕਰੋੜ ਦੇ ਪਾਰ ਪਹੁੰਚਿਆ

ਪਿਛਲੇ 24 ਘੰਟਿਆਂ ਵਿੱਚ 41.16 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ

ਵਰਤਮਾਨ ਵਿੱਚ ਰਿਕਵਰੀ ਦਰ 98.22% ਹੈ

ਪਿਛਲੇ 24 ਘੰਟਿਆਂ ਵਿੱਚ 11,903 ਨਵੇਂ ਕੇਸ ਸਾਹਮਣੇ ਆਏ

ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,51,209 ਹੋਈ, 252 ਦਿਨਾਂ ਵਿੱਚ ਸਭ ਤੋਂ ਘੱਟ

ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (1.18%) ਪਿਛਲੇ 40 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ

 

ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 41,16,230 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਨੇ 107.29 ਕਰੋੜ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਉਣ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ 1,07,29,66,315ਦੇ ਅੰਕੜੇ ਤੱਕ ਪਹੁੰਚ ਗਈ ਹੈ। ਟੀਕਾਕਰਣ ਦੀ ਇਸ ਸਫ਼ਲਤਾ ਨੂੰ ,07,96,018 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। 

 

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਦੇ ਸੰਚਿਤ ਅੰਕੜੇ ਵਿੱਚ ਸ਼ਾਮਲ ਹਨ:

 

 

ਸੰਚਤ ਵੈਕਸੀਨ ਡੋਜ਼ ਕਵਰੇਜ

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,79,388

ਦੂਸਰੀ ਖੁਰਾਕ

92,41,804

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,72,027

ਦੂਸਰੀ ਖੁਰਾਕ

1,59,78,102

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

42,16,99,772

ਦੂਸਰੀ ਖੁਰਾਕ

14,63,65,144

 

45 ਤੋਂ 59 ਸਾਲਉਮਰ ਵਰਗ 

ਪਹਿਲੀ ਖੁਰਾਕ

17,56,56,368

ਦੂਸਰੀ ਖੁਰਾਕ

9,76,99,540

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,02,04,447

ਦੂਸਰੀ ਖੁਰਾਕ

6,73,69,723

ਕੁੱਲ

1,07,29,66,315

 

ਪਿਛਲੇ 24 ਘੰਟਿਆਂ ਵਿੱਚ 14,159 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,36,97,740 ਹੈ। 

ਸਿੱਟੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਰਿਕਵਰੀ ਦਰ 98.22% ਹੈ।

 

Chart, bar chart

Description automatically generated

ਦੇਸ਼ ਵਿੱਚ ਪਿਛਲੇ 129 ਦਿਨਾਂ ਤੋਂ ਲਗਾਤਾਰ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਪ੍ਰਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,903 ਨਵੇਂ ਕੇਸ ਸਾਹਮਣੇ ਆਏ ਹਨ।

 

Chart, line chart

Description automatically generated

 

ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,51,209 ਹੈ, ਜੋ  252 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.44% ਹਨ, ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

Chart, line chart

Description automatically generated

ਦੇਸ਼ ਭਰ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,68,514 ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਹੁਣ ਤੱਕ 61.12 ਕਰੋੜ ਤੋਂ ਵੱਧ  (61,12,78,853) ਟੈਸਟ ਕੀਤੇ ਗਏ ਹਨ।

ਇੱਕ ਪਾਸੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ, ਤਾਂ ਦੁਸਰੇ ਪਾਸੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 1.18% ਹੈ, ਜੋ ਪਿਛਲੇ 40 ਦਿਨਾਂ ਤੋਂ ਲਗਾਤਾਰ 2% ਤੋਂ ਹੇਠਾਂ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 1.42% ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 30 ਦਿਨਾਂ ਤੋਂ 2% ਤੋਂ ਹੇਠਾਂ ਅਤੇ 65 ਦਿਨਾਂ ਤੋਂ ਲਗਾਤਾਰ 3% ਤੋਂ ਹੇਠਾਂ ਬਣੀ ਹੋਈ ਹੈ।  

 

Chart, line chart, histogram

Description automatically generated

https://pib.gov.in/PressReleasePage.aspx?PRID=1769085

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕਿਆਂ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 114 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹਾਲੇ ਵੀ 14.68 ਕਰੋੜ ਤੋਂ ਵੱਧ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਨੂੰ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਕੋਵਿਡ-19 ਟੀਕਾਕਰਣ ਦਾ ਨਵਾਂ ਸਰਬਵਿਆਪੀਕਰਣ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਰਫ਼ਤਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਕਿਆਂ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਇੰਤਜ਼ਾਮ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ।

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਦੁਆਰਾ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।

 

ਟੀਕਿਆਂ ਦੀਆਂ ਖੁਰਾਕਾਂ

  (03 ਨਵੰਬਰ 2021 ਤੱਕ)

ਹੁਣ ਤੱਕ ਹੋਈ ਸਪਲਾਈ 

1,14,44,05,215

 ਬਾਕੀ ਟੀਕੇ

14,68,60,146

 

ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਮਾਧਿਅਮਾਂ ਨਾਲ ਟੀਕੇ ਦੀਆਂ 114 ਕਰੋੜ ਤੋਂ ਜ਼ਿਆਦਾ (1,14,44,05,215) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀਆਂ 14.68 ਕਰੋੜ ਤੋਂ ਅਧਿਕ (14,68,60,146) ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ। 

https://pib.gov.in/PressReleasePage.aspx?PRID=1769076

 

ਪ੍ਰਧਾਨ ਮੰਤਰੀ ਨੇ ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ ਸਮੀਖਿਆ ਬੈਠਕ ਕੀਤੀ

 

ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਤੇ ਹੋਰ ਰਾਜਾਂ ਦੇ ਤਹਿਤ ਟੀਕਾਕਰਣ ਦੀ ਘੱਟ ਕਵਰੇਜ ਵਾਲੇ 40 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ

 

ਸਾਰੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਸਾਲ ਦੇ ਅੰਤ ਤੱਕ ਟੀਕਾਕਰਣ ਦੀ ਕਵਰੇਜ ਨੂੰ ਹੋਰ ਵਧਾ ਕੇ ਸਵੈ–ਭਰੋਸੇ ਤੇ ਆਤਮ–ਵਿਸ਼ਵਾਸ ਨਾਲ ਨਵੇਂ ਸਾਲ ’ਚ ਦਾਖ਼ਲ ਹੋਣ

 

ਇਟਲੀ ਅਤੇ ਗਲਾਸਗੋ ਦੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਜ਼ਿਲ੍ਹਿਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ, ਜਿੱਥੇ ਟੀਕਾਕਰਣ ਦੀ ਕਵਰੇਜ ਘੱਟ ਹੋਈ ਹੈ। ਇਸ ਬੈਠਕ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿੱਥੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੀ ਕਵਰੇਜ 50% ਤੋਂ ਵੀ ਘੱਟ ਹੋਈ ਹੈ ਤੇ ਦੂਜੀ ਡੋਜ਼ ਦੀ ਕਵਰੇਜ ਵੀ ਘੱਟ ਰਹੀ ਹੈ। ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਤੇ ਹੋਰ ਰਾਜਾਂ ਦੇ ਘੱਟ ਟੀਕਾਕਰਣ ਕਵਰੇਜ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਜ਼ਿਲ੍ਹਾ ਅਧਿਕਾਰੀਆਂ ਨੇ ਆਪੋ–ਆਪਣੇ ਜ਼ਿਲ੍ਹਿਆਂ ’ਚ ਸਾਹਮਣੇ ਆਉਣ ਵਾਲੇ ਉਨ੍ਹਾਂ ਮਸਲਿਆਂ ਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਕਰਕੇ ਉਨ੍ਹਾਂ ਦੀ ਵੈਕਸੀਨ ਦੀ ਕਵਰੇਜ ਘੱਟ ਰਹੀ ਹੈ। ਉਨ੍ਹਾਂ ਨੇ ਅਫ਼ਵਾਹਾਂ ਕਾਰਨ ਵੈਕਸੀਨ ਲਗਵਾਉਣ ਪ੍ਰਤੀ ਝਿਜਕ, ਆਉਣ–ਜਾਣ ਦੇ ਔਖੇ ਰਾਹ, ਹਾਲੀਆ ਮਹੀਨਿਆਂ ’ਚ ਕੁਝ ਖ਼ਰਾਬ ਮੌਸਮ ਕਾਰਨ ਪੈਦਾ ਹੋਈਆਂ ਚੁਣੌਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਉੱਤੇ ਕਾਬੂ ਪਾਉਣ ਲਈ ਹੁਣ ਤੱਕ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀਆਂ ਨੇ ਆਪਣੇ ਵੱਲੋਂ ਅਪਣਾਏ ਗਏ ਚੰਗੇ ਅਭਿਆਸ ਵੀ ਸਾਂਝੇ ਕੀਤੇ, ਜਿਨ੍ਹਾਂ ਸਦਕਾ ਕਵਰੇਜ ਵਿੱਚ ਵਾਧਾ ਹੋਇਆ ਹੈ।

ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਵੈਕਸੀਨ ਪ੍ਰਤੀ ਝਿਜਕ ਦੇ ਮੁੱਦੇ ਅਤੇ ਇਸ ਪਿਛਲੇ ਸਥਾਨਕ ਕਾਰਕਾਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ। ਉਨ੍ਹਾਂ ਵਿਚਾਰਾਂ ਦੀ ਇੱਕ ਵਿਆਪਕ ਲੜੀ 'ਤੇ ਚਰਚਾ ਕੀਤੀ, ਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ 100% ਟੀਕਾਕਰਣ ਕਵਰੇਜ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੇ ਜਾ ਸਕਦੇ ਹਨ। ਉਨ੍ਹਾਂ ਧਾਰਮਿਕ ਅਤੇ ਭਾਈਚਾਰਕ ਆਗੂਆਂ ਦੁਆਰਾ ਵੱਧ ਤੋਂ ਵੱਧ ਭਾਈਚਾਰਕ ਸ਼ਮੂਲੀਅਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਦੇਸ਼ ਸਾਲ ਦੇ ਅੰਤ ਤੱਕ ਟੀਕਾਕਰਣ ਦਾ ਘੇਰਾ ਵਧਾਏ ਅਤੇ ਨਵੇਂ ਸਾਲ ਵਿੱਚ ਨਵੇਂ ਸਵੈ–ਭਰੋਸੇ ਅਤੇ ਆਤਮਵਿਸ਼ਵਾਸ ਨਾਲ ਦਾਖ਼ਲ ਹੋਵੇ।

https://pib.gov.in/PressReleasePage.aspx?PRID=1769187

 

ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਨਾਲ ਸਮੀਖਿਆ ਬੈਠਕ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ:-

https://pib.gov.in/PressReleasePage.aspx?PRID=1769232

 

ਟਵੀਟ ਲਿੰਕਸ

 

*********

ਏਐੱਸ


(Release ID: 1769364) ਵਿਜ਼ੀਟਰ ਕਾਊਂਟਰ : 146