ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਵਿੱਚ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
31 OCT 2021 9:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਵਿੱਚ 31 ਅਕਤੂਬਰ, 2021 ਨੂੰ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡ੍ਰੋ ਸਾਂਚੇਜ਼ (H.E. Mr. Pedro Sanchez) ਨਾਲ ਮੁਲਾਕਾਤ ਕੀਤੀ ।
2 . ਦੋਹਾਂ ਲੀਡਰਾਂ ਨੇ ਵਧਦੇ ਦੁਵੱਲੇ ਵਪਾਰ ਅਤੇ ਨਿਵੇਸ਼ ਸੰਪਰਕਤਾ ਦਾ ਸੁਆਗਤ ਕੀਤਾ, ਜਿਨ੍ਹਾਂ ਵਿੱਚ ਏਅਰਬੱਸ-ਸਪੇਨ ਤੋਂ 56 ਸੀ295 ਹਵਾਈ ਜਹਾਜ਼ ਖਰੀਦਣ ਦਾ ਸਮਝੌਤਾ ਵੀ ਸ਼ਾਮਲ ਹੈ। ਇਨ੍ਹਾਂ ਵਿੱਚ 40 ਜਹਾਜ਼ ਟਾਟਾ ਅਡਵਾਂਸਡ ਸਿਸਟਮ ਦੇ ਸਹਿਯੋਗ ਨਾਲ ਭਾਰਤ ਵਿੱਚ ਬਣਾਏ ਜਾਣਗੇ। ਦੋਹਾਂ ਲੀਡਰਾਂ ਨੇ ਈ-ਮੋਬਿਲਿਟੀ, ਸਵੱਛ ਤਕਨੀਕ, ਉੱਨਤ ਸਾਜ਼ੋ-ਸਮਾਨ ਅਤੇ ਗਹਿਰੇ ਸਾਗਰ ਵਿੱਚ ਖੋਜ ਜਿਹੇ ਨਵੇਂ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਨੂੰ ਸੱਦਾ ਦਿੱਤਾ ਕਿ ਉਹ ਗ੍ਰੀਨ ਹਾਈਡ੍ਰੋਜਨ, ਇਨਫ੍ਰਾਸਟ੍ਰਕਚਰ ਅਤੇ ਰੱਖਿਆ ਨਿਰਮਾਣ ਵਰਗੇ ਕਈ ਸੈਕਟਰਾਂ ਵਿੱਚ ਨਿਵੇਸ਼ ਕਰਨ ਅਤੇ ਭਾਰਤ ਦੇ ਵਿਸ਼ਵ ਪੱਧਰੀ ਢਾਂਚਾ ਵਿਕਾਸ (ਐੱਨਆਈਪੀ), ਗ਼ੈਰ - ਇਸਤੇਮਾਲਸ਼ੁਦਾ ਜਾਂ ਘੱਟ ਇਸਤੇਮਾਲਸ਼ੁਦਾ ਜਨਤਕ ਅਸਾਸਿਆਂ ਦੀ ਆਰਥਿਕ ਸਮਰੱਥਾ ਦੇ ਅਧਾਰ ‘ਤੇ ਨਿਵੇਸ਼ ਦੇ ਨਵੇਂ ਸਰੋਤਾਂ ਅਤੇ ਗਤੀ ਸ਼ਕਤੀ ਯੋਜਨਾ ਦਾ ਲਾਭ ਉਠਾਉਣ।
3 . ਦੋਹਾਂ ਲੀਡਰਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਸਬੰਧਾਂ ਅਤੇ ਜਲਵਾਯੂ ਪਰਿਵਰਤਨ ਅਤੇ ਆਗਾਮੀ ਸੀਓਪੀ-26 ਦੀਆਂ ਪ੍ਰਾਥਮਿਕਤਾਵਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਸਹਿਤ ਆਪਸੀ ਹਿਤਾਂ ਦੇ ਆਲਮੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ।
4 . ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਸ ਪ੍ਰਗਟਾਈ ਕਿ ਅਗਲੇ ਸਾਲ ਉਨ੍ਹਾਂ ਨੂੰ ਭਾਰਤ ਵਿੱਚ ਪ੍ਰਧਾਨ ਮੰਤਰੀ ਸਾਂਚੇਜ ਦਾ ਸੁਆਗਤ ਕਰਨ ਦਾ ਮੌਕਾ ਮਿਲੇਗਾ ।
****
ਡੀਐੱਸ/ਐੱਸਐੱਚ
(Release ID: 1768511)
Visitor Counter : 164
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam