ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੋਟਰ ਸਾਈਕਲ ‘ਤੇ ਲਿਜਾਏ ਜਾ ਰਹੇ ਬੱਚੇ ਦੀ ਸੁਰੱਖਿਆ ਪ੍ਰਾਵਧਾਨਾਂ ਲਈ ਡਰਾਫਟ ਰੂਲਜ਼

Posted On: 26 OCT 2021 12:55PM by PIB Chandigarh

ਮੋਟਰ ਵਾਹਨ ਐਕਟ ਦੀ ਧਾਰਾ 129 ਨੂੰ ਮੋਟਰ ਵਾਹਨ (ਸੰਸ਼ੋਧਨ) ਐਕਟ 2019, ਦਿਨ 09.08.2019 ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। ਇਸ ਧਾਰਾ ਵਿੱਚ ਦੂਜਾ ਪ੍ਰਾਵਧਾਨ ਇਹ ਹੈ ਕਿ ਕੇਂਦਰ ਸਰਕਾਰ ਨਿਯਮਾਂ ਦੁਆਰਾ ਮੋਟਰ ਸਾਈਕਲ ‘ਤੇ ਸਵਾਰੀ ਕਰਨ ਵਾਲੇ ਜਾਂ ਲਿਜਾਏ ਜਾ ਰਹੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਦੇ ਉਪਾਅ ਉਪਲੱਬਧ ਕਰਾ ਸਕਦੀ ਹੈ।

 

ਮੰਤਰਾਲੇ ਨੇ ਜੀਐੱਸਆਰ 758(ਈ) ਦਿਨ 21 ਅਕਤੂਬਰ, 2021 ਦੇ ਤਹਿਤ ਡਰਾਫਟ ਨਿਯਮ ਬਣਾਏ ਹਨ, ਜਿਸ ਵਿੱਚ ਨਿਮਨਲਿਖਤ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ-

 

  1. ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਚਾਲਕ ਦੇ ਨਾਲ ਅਟੈਚ ਕਰਨ ਲਈ ਸੁਰੱਖਿਆ ਉਪਕਰਣ ਦਾ ਉਪਯੋਗ ਕੀਤਾ ਜਾਏਗਾ।

  2. ਚਾਲਕ ਇਹ ਸੁਨਿਸ਼ਚਿਤ ਕਰੇਗਾ ਕਿ ਉਸ ਦੇ ਪਿਛੇ ਬੈਠੇ 09 ਮਹੀਨੇ ਤੋਂ 4 ਸਾਲ ਤੱਕ ਦੀ ਉਮਰ ਦੇ ਬੱਚੇ ਆਪਣਾ ਕ੍ਰੈਸ਼ ਹੈਲਮੇਟ ਪਾਇਆ ਹੋਵੇ ਜੋ ਉਸ ਦੇ ਸਿਰ ‘ਤੇ ਫਿਟ ਬੈਠਦਾ ਹੋਵੇ ਜਾਂ ਉਨ੍ਹਾਂ ਨੇ ਅਜਿਹਾ ਮੋਟਰਸਾਈਕਲ ਹੈਲਮੇਟ ਪਾਇਆ ਹੋਵੇ ਜੋ ਭਾਰਤੀ ਮਾਨਕ ਬਿਊਰੋ ਦੁਆਰਾ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਐਕਟ 2016 ਦੇ ਤਹਿਤ ਨਿਰਧਾਰਿਤ ਨਿਦੇਸ਼ਕਾਂ (ਏਐੱਸਟੀਐੱਮ 1447) (ਯੂਰਪੀ (ਸੀਈਐੱਨ) ਬੀਐੱਸ ਈਐੱਨ 1080/ਬੀਐੱਸ ਈਐੱਨ 1078) ਦਾ ਅਨੁਪਾਲਨ ਕਰਦਾ ਹੋਵੇ।

  3. ਚਾਰ ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਪਿਲੀਅਨ ਦੇ ਰੂਪ ਵਿੱਚ ਲੈ ਜਾਣ ਵਾਲੀ ਮੋਟਰਸਾਈਕਲ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਅਧਿਕ ਨਹੀਂ ਹੋਣੀ ਚਾਹੀਦੀ।

ਗਜ਼ਟ ਨੋਟੀਫਿਕੇਸ਼ਨ ਲਈ ਹੇਠਾਂ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ

 *****************

ਐੱਮਜੇਪੀਐੱਸ



(Release ID: 1766686) Visitor Counter : 141