ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰ ਵਿਆਪੀ ਕੋਵਿਡ ਟੀਕਾਕਰਣ ਤਹਿਤ ਹੁਣ ਤੱਕ 102.27 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ
ਤੰਦਰੁਸਤ ਹੋਣ ਦੀ ਵਰਤਮਾਨ ਦਰ 98.18 ਪ੍ਰਤੀਸ਼ਤ, ਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ
ਪਿਛਲੇ 24 ਘੰਟਿਆਂ ਵਿੱਚ 14,306 ਨਵੇਂ ਰੋਗੀ ਸਾਹਮਣੇ ਆਏ
ਭਾਰਤ ਵਿੱਚ ਸਰਗਰਮ ਮਰੀਜ਼ਾਂ ਦੀ ਸੰਖਿਆ (1,67,695) ਬੀਤੇ 239 ਦਿਨਾਂ ਵਿੱਚ ਸਭ ਤੋਂ ਘੱਟ
ਹਫ਼ਤਾਵਰੀ ਸਰਗਰਮ ਮਾਮਲਿਆਂ ਦੀ ਦਰ (1.24 ਪ੍ਰਤੀਸ਼ਤ), ਪਿਛਲੇ 1 ਮਹੀਨੇ ਤੋਂ 2 ਪ੍ਰਤੀਸ਼ਤ ਤੋਂ ਘੱਟ
Posted On:
25 OCT 2021 9:46AM by PIB Chandigarh
ਪਿਛਲੇ 24 ਘੰਟਿਆਂ ਵਿੱਚ 12,30,720 ਵੈਕਸੀਨ ਦੀ ਖੁਰਾਕ ਦੇਣ ਦੇ ਨਾਲ ਹੀ ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਫਾਈਨਲ ਰਿਪੋਰਟ ਅਨੁਸਾਰ 102.27 ਕਰੋੜ (1,02,27,12,895) ਤੋਂ ਜ਼ਿਆਦਾ ਹੋ ਗਿਆ। ਇਸ ਉਪਲਬਧੀ ਨੂੰ 1,01,52,393 ਟੀਕਾਕਰਣ ਸੈਸ਼ਨਾਂ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।
ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਅਨੁਸਾਰ ਕੁੱਲ੍ਹ ਟੀਕਾਕਰਣ ਦਾ ਵਿਵਰਣ ਇਸ ਪ੍ਰਕਾਰ ਹੈ:
ਸਿਹਤ ਕਰਮਚਾਰੀ
|
ਪਹਿਲੀ ਖੁਰਾਕ
|
1,03,78,224
|
ਦੂਸਰੀ ਖੁਰਾਕ
|
91,50,822
|
ਮੋਹਰੀ ਕਤਾਰ ਦੇ ਕਰਮਚਾਰੀ
|
ਪਹਿਲੀ ਖੁਰਾਕ
|
1,83,69,475
|
ਦੂਸਰੀ ਖੁਰਾਕ
|
1,57,27,472
|
18-44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
40,72,14,067
|
ਦੂਸਰੀ ਖੁਰਾਕ
|
12,62,73,063
|
45-59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,20,53,801
|
ਦੂਸਰੀ ਖੁਰਾਕ
|
9,11,69,536
|
60 ਸਾਲ ਤੋਂ ਜ਼ਿਆਦਾ
|
ਪਹਿਲੀ ਖੁਰਾਕ
|
10,81,37,930
|
ਦੂਸਰੀ ਖੁਰਾਕ
|
6,39,04,274
|
ਕੁੱਲ੍ਹ
|
|
1,02,27,12,895
|
ਪਿਛਲੇ 24 ਘੰਟਿਆਂ ਵਿੱਚ 18,762 ਰੋਗੀਆਂ ਦੇ ਠੀਕ ਹੋਣ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁਲ ਸੰਖਿਆ ਵਧ ਕੇ 3,35,67,367 ਹੋ ਗਈ ਹੈ।
ਨਤੀਜੇ ਵਜੋਂ ਭਾਰਤ ਵਿੱਚ ਤੰਦਰੁਸਤ ਹੋਣ ਦੀ ਦਰ 98.18% ਹੈ। ਤੰਦਰੁਸਤ ਹੋਣ ਦੀ ਦਰ ਮਾਰਚ, 2020 ਦੇ ਬਾਅਦ ਉੱਚਤਮ ਪੱਧਰ ’ਤੇ ਹੈ।

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਪਿਛਲੇ 120 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਪਿਛਲੇ 24 ਘੰਟਿਆਂ ਵਿੱਚ 14,306 ਨਵੇਂ ਮਰੀਜ਼ ਸਾਹਮਣੇ ਆਏ ਹਨ।

ਸਰਗਰਮ ਮਾਮਲੇ 2 ਲੱਖ ਤੋਂ ਘੱਟ ਲਗਾਤਾਰ ਬਣੇ ਹੋਏ ਹਨ ਅਤੇ ਵਰਮਤਾਨ ਵਿੱਚ 1,67,695 ਸਰਗਰਮ ਰੋਗੀ ਹਨ। ਇਹ ਪਿਛਲੇ 239 ਦਿਨਾਂ ਵਿੱਚ ਸਭ ਤੋਂ ਘੱਟ ਹਨ। ਵਰਤਮਾਨ ਵਿੱਚ ਇਹ ਸਰਗਰਮ ਮਾਮਲੇ ਦੇਸ਼ ਦੇ ਕੁੱਲ੍ਹ ਪੁਸ਼ਟੀ ਵਾਲੇ ਮਰੀਜ਼ਾਂ ਦਾ 0.49 ਪ੍ਰਤੀਸ਼ਤ ਹੈ। ਇਹ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ੍ਹ 9,98,397 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ੍ਹ 60.07 ਕਰੋੜ (60,07,69,717) ਟੈਸਟ ਕੀਤੇ ਹਨ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ। ਹਫ਼ਤਾਵਰੀ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ 1.24 ਪ੍ਰਤੀਸ਼ਤ ਹੈ ਜੋ ਪਿਛਲੇ 31 ਦਿਨਾਂ ਤੋਂ ਲਗਾਤਾਰ 2% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਰੂਪ ਨਾਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ 1.43 ਪ੍ਰਤੀਸ਼ਤ ਹੈ। ਰੋਜ਼ਾਨਾ ਸਕਾਰਾਤਮਕ ਦਰ ਪਿਛਲੇ 21 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ ਅਤੇ ਲਗਾਤਾਰ 56 ਦਿਨਾਂ ਤੋਂ ਰੋਜ਼ਾਨਾ 3 ਪ੍ਰਤੀਸ਼ਤ ਤੋਂ ਹੇਠ ਬਣੀ ਹੋਈ ਹੈ।

****
ਐੱਮਵੀ
ਐੱਚਐੱਫਡਬਲਿਊ/ਕੋਵਿਡ ਸਟੇਟਸ ਡਾਟਾ/25thਅਕਤੂਬਰ2021/3
(Release ID: 1766684)
Visitor Counter : 174