ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮਾਰਟਿਨ ਸਕੌਰਸੇਜ਼ੀ ਅਤੇ ਇਸਤੇਵਾਨ ਸਾਬੋ ਨੂੰ ‘ਸੱਤਿਆਜੀਤ ਰੇਅ ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ

ਸ਼੍ਰੀ ਅਨੁਰਾਗ ਠਾਕੁਰ ਨੇ ਗੋਆ ’ਚ ਆਯੋਜਿਤ ਹੋਣ ਵਾਲੇ 52ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) ਲਈ ਪ੍ਰਮੁੱਖ ਐਲਾਨ ਕੀਤੇ

ਭਾਰਤ ’ਚ ਹਰ ਤਰ੍ਹਾਂ ਦੀਆਂ ਕਹਾਣੀਆਂ ਮੌਜੂਦ ਹਨ, ਜੋ ਉਸ ਨੂੰ ਕਥਾ–ਵਸਤੂ ਦਾ ਉੱਪ–ਮਹਾਂਦੀਪ ਬਣਾਉਂਦੀਆਂ ਹਨ: ਸ਼੍ਰੀ ਠਾਕੁਰ

ਇੱਫੀ ਨੇ ਨਵੀਂ ਟੈਕਨੋਲੋਜੀ ਅਪਣਾਈ, ਪ੍ਰਮੁੱਖ ਵੱਡੀਆਂ ਓਟੀਟੀ ਕੰਪਨੀਆਂ ਨੂੰ ਸੱਦਾ

ਇੱਫੀ ਦੇ ਨਾਲ–ਨਾਲ ਬ੍ਰਿਕਸ ਫ਼ਿਲਮ ਫੈਸਟੀਵਲ ਵੀ ਹੋਵੇਗਾ

ਆਜ਼ਾਦੀ ਕਾ ਅੰਮ੍ਰਿਤ ਫੈਸਟੀਵਲ ਦੇ ਜਸ਼ਨ ਵਜੋਂ ’75 ਕ੍ਰੀਏਟਿਵ ਮਾਈਂਡਜ਼ ਆਵ੍ ਟੂਮੌਰੋ’ ਮੁਕਾਬਲਾ; ਜੇਤੂ ਨਵੰਬਰ ’ਚ ਗੋਆ ਵਿਖੇ ਆਯੋਜਿਤ ਫੈਸਟੀਵਲ ’ਚ ਹਿੱਸਾ ਲੈਣਗੇ

ਅੰਤਰਰਾਸ਼ਟਰੀ ਵਰਗ ਲਈ 96 ਦੇਸ਼ਾਂ ਤੋਂ ਰਿਕਾਰਡ 624 ਫ਼ਿਲਮਾਂ ਪ੍ਰਾਪਤ ਹੋਈਆਂ

ਕਾਰਲੋਸ ਸੌਰਾ ਵੱਲੋਂ ਨਿਰਦੇਸ਼ਿਤ ‘ਦਿ ਕਿੰਗ ਆਵ੍ ਆਲ ਦਿ ਵਰਲਡ’ (ਅਲ ਰੇ ਦ ਤੋਦੋ ਅਲ ਮੂੰਦੋ) ਦੇ ਪ੍ਰਦਰਸ਼ਨ ਨਾਲ ਫੈਸਟੀਵਲ ਦੀ ਸ਼ੁਰੂਆਤ

ਪੈਰਿਸ ਦੇ ਵਿਜ਼ੁਅਲ ਸੰਚਾਰ ਤੇ ਕਲਾ ਦਾ ਪ੍ਰਸਿੱਧ ਸਕੂਲ ਗੋਬਲਿਨਸ – ਸਕੂਲ ਲਾ’ ਇਮੇਜ਼ (Gobelins – School L’image) ਦੁਆਰਾ ਵਰਚੁਅਲ ਮਾਸਟਰ–ਕਲਾਸ ਦਾ ਆਯੋਜਨ

Posted On: 22 OCT 2021 9:20AM by PIB Chandigarh

 

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਹੈ ਕਿ ਗੋਆ ’ਚ ਆਯੋਜਿਤ ਹੋਣ ਵਾਲੇ 52ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) ’ਚ ਸ਼੍ਰੀ ਇਸਤੇਵਾਨ ਸਾਬੋ ਤੇ ਸ਼੍ਰੀ ਮਾਰਟਿਨ ਸਕੌਰਸੇਜ਼ੀ ਨੂੰ ‘ਸੱਤਿਆਜੀਤ ਰੇਅ ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਤੇਵਾਨ ਸਾਬੋ ਹੰਗਰੀ ਦੇ ਸਭ ਤੋਂ ਵੱਧ ਸਨਮਾਨਿਤ ਫ਼ਿਲਮ ਡਾਇਰੈਕਟਰ ਹਨ ਅਤੇ ਪਿਛਲੇ ਕਈ ਦਹਾਕਿਆਂ ਦੌਰਾਨ ਉਨ੍ਹਾਂ ਬਹੁਤ ਇੱਜ਼ਤ ਹਾਸਲ ਕੀਤੀ ਹੈ। ਉਹ ਮੈਫ਼ਿਸਟੋ (1981) ਅਤੇ ਫ਼ਾਦਰ (1966) ਜਿਹੀਆਂ ਸ਼ਾਹਕਾਰ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਮਾਰਟਿਨ ਸਕੌਰਸੇਜ਼ੀ ਨਵ ਹਾਲੀਵੁੱਡ ਯੁਗ ਦੀ ਪ੍ਰਮੁੱਖ ਹਸਤੀ ਹਨ। ਉਨ੍ਹਾਂ ਨੂੰ ਫ਼ਿਲਮ ਇਤਿਹਾਸ ਦੇ ਮਹਾਨ ਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਫ਼ਿਲਮਸਾਜ਼ਾਂ ’ਚ ਸ਼ਾਮਲ ਕੀਤਾ ਜਾਂਦਾ ਹੈ।

ਐਲਾਨ ਕਰਨ ਦੌਰਾਨ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ,‘ਭਾਰਤ ਕਿੱਸਾਗੋਈ ਦੀ ਧਰਤੀ ਹੈ। ਸਾਡੀਆਂ ਦਾਸਤਾਨਾਂ ਨੇ ਦੁਨੀਆ ਦੀ ਕਲਪਨਾਸ਼ੀਲਤਾ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ’ਚ ਸਭ ਤਰ੍ਹਾਂ ਦੀਆਂ ਕਹਾਣੀਆਂ ਮੌਜੂਦ ਹਨ, ਜੋ ਉਸ ਨੂੰ ਸਹੀ ਅਰਥਾਂ ’ਚ ‘ਕਥਾ–ਵਸਤੂ ਦੀ ਧਰਤੀ’ ਬਣਾਉਂਦੀਆਂ ਹਨ।’

ਭਾਰਤ ਦਾ ਸਭ ਤੋਂ ਵੱਧ ਵੱਕਾਰੀ ਫ਼ਿਲਮ ਫੈਸਟੀਵਲ ਦਾ 52ਵਾਂ ਅੰਕ ਸਮੁੰਦਰੀ ਕੰਢਿਆਂ ਦੇ ਰਾਜ ’ਚ 20 ਤੋਂ 28 ਨਵੰਬਰ, 2021 ਤੱਕ ਚੱਲੇਗਾ।

ਵੱਡੀਆਂ ਪ੍ਰਮੁੱਖ ਓਟੀਟੀ ਕੰਪਨੀਆਂ ਨਾਲ ਸਹਿਯੋਗ

ਸ਼੍ਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇੱਫੀ ’ਚ ਵੱਡੀਆਂ ਪ੍ਰਮੁੱਖ ਓਟੀਟੀ ਕੰਪਨੀਆਂ ਨੂੰ ਫੈਸਟੀਵਲ ’ਚ ਭਾਗ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਪਹਿਲੀ ਵਾਰ ਨੈੱਟਫ਼ਲਿਕਸ, ਐਮੇਜ਼ੌਨ ਪ੍ਰਾਈਮ, ਜ਼ੀ–5, ਵੂਟ ਤੇ ਸੋਨੀ ਲਿਵ ਫ਼ਿਲਮ ਫੈਸਟੀਵਲ ’ਚ ਸ਼ਿਰਕਤ ਕਰਨਗੇ। ਇਹ ਸਾਰੇ ਓਟੀਟੀ ਮਾਸਟਰ–ਕਲਾਸ, ਕੰਟੈਂਟ ਲਾਂਚ ਅਤੇ ਪ੍ਰੀਵਿਯੂ, ਚੁਣੇ ਹੋਏ ਫ਼ਿਲਮ–ਪੈਕੇਜ ਦੇ ਪ੍ਰਦਰਸ਼ਨਾਂ ਅਤੇ ਮੌਕੇ ’ਤੇ ਤੇ ਵਰਚੁਅਲ ਪ੍ਰੋਗਰਾਮਾਂ ਰਾਹੀਂ ਭਾਗ ਲੈਣਗੇ। ਸ਼੍ਰੀ ਠਾਕੁਰ ਨੇ ਕਿਹਾ ਕਿ ਓਟੀਟੀ ਉੱਤੇ ਫ਼ਿਲਮਾਂ ਦੇਖਣ ਦਾ ਪ੍ਰਚਲਣ ਵਧਦਾ ਜਾ ਰਿਹਾ ਹੈ ਅਤੇ ਇੱਫੀ ਨਵੀਂ ਟੈਕਨੋਲੋਜੀ ਨੂੰ ਅਪਣਾ ਰਿਹਾ ਹੈ ਤੇ ਵੱਪਡੀਆਂ ਓਟੀਟੀ ਕੰਪਨੀਆਂ ਨਾਲ ਉਦਯੋਗ ਦੇ ਕਲਾਕਾਰਾਂ ਨੂੰ ਗੱਲਬਾਤ ਕਰਨ ਦਾ ਮੰਚ ਉਪਲਬਧ ਕਰਵਾ ਰਿਹਾ ਹੈ।

ਨੈੱਟਫ਼ਲਿਕਸ ਤਿੰਨ–ਦਿਨਾ ਵਰਚੁਅਲ ਮਾਸਟਰ–ਕਲਾਸ ਦਾ ਆਯੋਜਨ ਕਰ ਰਿਹਾ ਹੈ। ਇਹ ਆਯੋਜਨ ਪੈਰਿਸ ਸਥਿਤ ਫ਼ੋਟੋ ਤੇ ਕਲਾ ਦੇ ਵੱਕਾਰੀ ਸਕੂਲ ਗੋਬਲਿਨਸ – ਸਕੂਲ ਲਾ’ ਇਮੈਸ਼ਜ਼ ਕਰੇਗਾ।

ਨੈੱਟਫ਼ਲਿਕਸ ਜੇਨ ਕੈਂਪੀਅਨ ਦੀ ਫ਼ਿਲਮ ‘ਦਿ ਪਾਵਰ ਆਵ੍ ਦ ਡੌਗ’ ਦੇ ਭਾਰਤ ਪ੍ਰੀਮੀਅਰ ਦਾ ਆਯੋਜਨ ਕਰੇਗਾ। ਉਸ ਨੇ ਇਹ ਵੀ ਪ੍ਰਸਤਾਵ ਕੀਤਾ ਹੈ ਕਿ ਉਹ ‘ਧਮਾਕਾ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ ਕਰੇਗਾ। ਇਸ ਵਿੱਚ ਫ਼ਿਲਮ ਦੀ ਇੰਕ ਪ੍ਰਮੁੱਖ ਪ੍ਰਤਿਭਾ ਕਾਰਤਿਕ ਆਰਿਅਨ ਫ਼ਿਲਮ ਬਾਰੇ ਜਾਣਣਕਾਰੀ ਦੇਣਗੇ। ਆਉਣ ਵਾਲੇ ਕ੍ਰਾਈਮ ਥ੍ਰਿਲਰ ‘ਆਰਾਣਯਕ’ ਦੇ ਪਹਿਲੇ ਐਪੀਸੋਡ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਵਿੱਚ ਰਵੀਨਾ ਟੰਡਨ ਤੇ ਆਸ਼ੂਤੋਸ਼ ਰਾਣਾ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਲ।

ਸੋਨੀਲਿਵ ਨੇ ਇੱਕ ਮਾਸਟਰ–ਕਲਾਸ ਦਾ ਪ੍ਰਸਤਾਵ ਕੀਤਾ ਹੈ, ਜਿਸ ਨੂੰ ‘ਸਕੈਮ–1992’ ਦੇ ਸਕ੍ਰੀਨ–ਪਲੇਅ ਲੇਖਕ ਸੁਮਿਤ ਪੁਰੋਹਿਤ ਅਤੇ ਸੌਰਵ ਡੇਅ ਪੇਸ਼ ਕਰਨਗੇ। ਇਸ ਦੀ ਮੇਜ਼ਬਾਨੀ ਸਟੂਡੀਓ ਨੈਕਸਟ ਦੇ ਬਿਜ਼ਨਸ–ਹੈੱਡ ਇੰਦਰਨੀਲ ਚੱਕਰਵਰਤੀ ਕਰਨਗੇ।

ਜ਼ੀ5 ਵਿਸ਼ੇਸ਼ ਤੌਰ ’ਤੇ ਤਿਆਰ ਬ੍ਰੇਕਪੁਆਇੰਟ ਨੂੰ ਪੇਸ਼ ਕਰੇਗਾ। ਇਹ ਪੇਸ–ਐਂਡ ਭੂਪਤੀ ਨਾਮ ਦਾ ਹਰਮਨਪਿਆਰਾ ਲੜੀਵਾਰ ਹੈ, ਜਿਸ ਨੂੰ ਇੱਫੀ ਲਈ ਨਿਤੇਸ਼ ਤਿਵਾਰੀ ਅਤੇ ਅਸ਼ਵਨੀ ਅਈਅਰ ਨੇ ਤਿਆਰ ਕੀਤਾ ਹੈ।

ਆਜ਼ਾਦੀ ਕਾ ਅੰਮ੍ਰਿਤ ਫੈਸਟੀਵਲ ਦੇ ਜਸ਼ਨ ਦੇ ਰੂਪ ਵਿੱਚ ਸੰਭਾਵੀ 75 ਸਿਰਜਣਾਤਮਕ ਪ੍ਰਤਿਭਾਵਾਂ ਦੀ ਸ਼ਨਾਖ਼ਤ

ਇੱਕ ਪ੍ਰਮੁੱਖ ਐਲਾਨ ਦੇ ਰੂਪ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇੱਫੀ ਭਾਰਤ ਦੀਆਂ ਨੌਜਵਾਨ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਮੰਚ ਉਪਲਬਧ ਕਰਵਾਏਗਾ, ਤਾਂ ਜੋ ਉਹ ਮੁੱਖਧਾਰਾ ਦੇ ਫ਼ਿਲਮਸਾਜ਼ਾਂ ਤੇ ਫ਼ਿਲਮ ਉਦਯੋਗ ਨਾਲ ਜੁੜ ਸਕਣ। ਫੈਸਟੀਵਲ ’ਚ 35 ਸਾਲ ਤੋਂ ਘੱਟ ਉਮਰ ਦੀਆਂ 75 ਸਿਰਜਣਾਤਮਕ ਪ੍ਰਤਿਭਾਵਾਂ ਨੂੰ ਸੱਦਾ ਦੇਵੇਗਾ। ਉਹ ਫ਼ਿਲਮ ਉਦਯੋਗ ਦੀਆਂ ਵੱਡੀਆਂ ਹਸਤੀਆਂ ਨਾਲ ਗੱਲਬਾਤ ਕਰਨਗੇ ਤੇ ਫੈਸਟੀਵਲ ’ਚ ਆਯੋਜਿਤ ਹੋਣ ਵਾਲੀਆਂ ਮਾਸਟਰ–ਕਲਾਸਾਂ ’ਚ ਭਾਗ ਲੈਣਗੇ। ਇਨ੍ਹਾਂ ਨੌਜਵਾਨ ਪ੍ਰਤਿਭਾਵਾਂ ਦੀ ਚੋਣ ਦੇਸ਼ ਭਰ ਦੇ ਨੌਜਵਾਨ ਫ਼ਿਲਮਸਾਜ਼ਾਂ ਲਈ ਇੱਕ ਮੁਕਾਬਲੇ ਰਾਹੀਂ ਹੋਵੇਗੀ। ਇਸ ਮੁਕਾਬਲੇ ਦਾ ਉਦੇਸ਼ ਹੈ ਕਿ 75 ਨੌਜਵਾਨ ਫ਼ਿਲਮਸਾਜ਼ਾਂ, ਕਲਾਕਾਰਾਂ, ਗਾਇਕ/ਗਾਇਕਾਵਾਂ, ਸਕ੍ਰੀਨ–ਪਲੇਅ ਲੇਖਕਾਂ ਤੇ ਹੋਰ ਲੋਕਾਂ ਨੂੰ ਦੁਨੀਆ ਭਰ ’ਚ ਵੱਕਾਰੀ ਫੈਸਟੀਵਲ ’ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇ।

ਔਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਤਰੀਕ 30 ਅਕਤੂਬਰ, 2021 ਹੈ। ਇਸ ’75 ਕ੍ਰੀਏਟਿਵ ਮਾਈਂਡਜ਼ ਆਵ੍ ਟੂਮੌਰੋ’ ਮੁਕਾਬਲੇ ਲਈ ਫ਼ਿਲਮ ਦਾਖ਼ਲ ਕਰਨ ਬਾਰੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਹੈ। ਅਰਜ਼ੀਆਂ ਲਈ ਫ਼ਾਰਮੈਟ www.dff.gov.in ਅਤੇ www.iffi.org ਉੱਤੇ ਉਪਲਬਧ ਹਨ।

ਬ੍ਰਿਕਸ ਫ਼ਿਲਮ ਫੈਸਟੀਵਲ

ਸ਼੍ਰੀ ਠਾਕੁਰ ਨੇ ਇਹ ਵੀ ਐਲਾਨ ਕੀਤਾ ਕਿ ਪਹਿਲੀ ਵਾਰ ਬ੍ਰਿਕਸ ਫ਼ਿਲਮ ਫੈਸਟੀਵਲ ਰਾਹੀਂ ਪੰਜ ਬ੍ਰਿਕਸ ਦੇਸ਼ਾਂ ਦੀਆਂ ਫ਼ਿਲਮਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦਾ ਆਯੋਜਨ ਇੱਫੀ ਨਾਲ ਕੀਤਾ ਜਾਵੇਗਾ। ਇਹ ਪੰਜ ਦੇਸ਼ ਬ੍ਰਾਜ਼ੀਲ, ਰੂਸ, ਦੱਖਣੀ ਅਫ਼ਰੀਕਾ, ਚੀਨ ਤੇ ਭਾਰਤ ਹਨ। ਇਹ ਸਾਰੇ 52ਵੇਂ ਇੱਫੀ ’ਚ ਫ਼ੋਕਸ ਦੇਸ਼ ਵੀ ਹਨ।

ਇੱਫੀ ਦੇ ਇਸ ਅੰਕ ’ਚ ਉਦਘਾਟਨ–ਫ਼ਿਲਮ ਦਾ ਐਲਾਨ ਕਰਦਿਆ ਸ਼੍ਰੀ ਠਾਕੁਰ ਨੇ ਕਿਹਾ ਕਿ ਕਾਰਲੋਸ ਸੌਰਾ ਵੱਲੋਂ ਨਿਰਦੇਸ਼ਿਤ ‘ਦ ਕਿੰਗ ਆਵ੍ ਆਲ ਦ ਵਰਲਡ’ (ਅਲ ਰੇਦ ਤੋਦੋ ਅਲ ਮੂੰਦੋ) ਨਾਲ ਫੈਸਟੀਵਲ ਦੀ ਸ਼ੁਰੂਆਤ ਹੋਵੇਗੀ ਤੇ ਇਹ ਫ਼ਿਲਮ ਦਾ ਅੰਤਰਰਾਸ਼ਟਰੀ ਪ੍ਰੀਮੀਅਰ ਵੀ ਹੋਵੇਗਾ। ਵੈਨਿਸ ਫ਼ਿਲਮ ਫੈਸਟੀਵਲ ’ਚ ਸਰਬਸ੍ਰੇਸ਼ਠ ਡਾਇਰੈਕਟਰ ਦਾ ਪੁਰਸਕਾਰ ਜਿੱਤਣ ਵਾਲੇ ਜੇਨ ਕੈਂਪੀਅਨ ਵੱਲੋਂ ਨਿਰਦੇਸ਼ਿਤ ‘ਦਿ ਪਾਵਰ ਆਵ੍ ਦ ਡੌਞ’ ਮਿਡ ਫ਼ੈਸਟ ਫ਼ਿਲਮ ਹੋਵੇਗੀ। ਇਸ 52ਵੇਂ ਇੱਫੀ ’ਚ ਲਗਭਗ 30 ਫ਼ਿਲਮਾਂ ਨੂੰ ਚੁਣਿਆ ਗਿਆ ਹੈ। ਇਹ ਸਾਰੀਆਂ ਫ਼ਿਲਮਾਂ ਪ੍ਰਮਮੁੱਖ ਫ਼ਿਲਮ ਮਹੋਤਸਵਾਂ ’ਚ ਵਿਖਾਈਆਂ ਜਾ ਚੁੱਕੀਆਂ ਹਨ ਅਤੇ ਇਸ ਫੈਸਟੀਵਲ ’ਚ ਇਨ੍ਹਾਂ ਨੂੰ ਫ਼ੈਸਟੀਵਲ ਕਲਾਈਡੋਸਕੋਪ ਅਤੇ ਵਰਲਡ ਪੈਨੋਰਾਮਾ ਵਰਗ ’ਚ ਵਿਖਾਇਆ ਜਾਵੇਗਾ।

52ਵੇਂ ਇੱਫੀ ’ਚ ਸ਼੍ਰੀ ਦਿਲੀਪ ਕੁਮਾਰ, ਸੁਸ਼੍ਰੀ ਸੁਮਿੱਤਰਾ ਭਾਵੇ, ਸ਼੍ਰੀ ਬੁੱਧਦੇਵ ਦਾਸਗੁਪਤਾ, ਸ਼੍ਰੀ ਸੰਚਾਰੀ ਵਿਜੇ, ਸ਼੍ਰੀਮਤੀ ਸੁਰੇਖਾ ਸੀਕਰੀ, ਸ਼੍ਰੀ ਜਿਆਂ–ਪੌਲ ਬੇਲਮੂੰਦੋ, ਸ਼੍ਰੀ ਬਰਟ੍ਰੈਂਡ ਟੇਵੇਨੀਅਰ, ਸ਼੍ਰੀ ਕ੍ਰਿਸਟੋਫ਼ਰ ਪਲੱਮਰ ਅਤੇ ਸ਼੍ਰੀ ਜਿਆਂ–ਕਲਾਦ ਕਾਰੀਯੇਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

52ਵੇਂ ਇੱਫੀ ’ਚ ਅੰਤਰਰਾਸ਼ਟਰੀ ਮੁਕਾਬਲੇ ਦੀ ਜਿਊਰੀ ਇਸ ਪ੍ਰਕਾਰ ਹੈ:

ਸੁਸ਼੍ਰੀ ਰਖਸ਼ਾਨ ਬਨੀ ਏਤਾਮਾਦ (67 ਸਾਲਾ)/ਈਰਾਨ/ਫ਼ਿਲਮਸਾਜ਼ – ਜਿਊਰੀ ਦੇ ਚੇਅਰਪਰਸਨ

ਸ਼੍ਰੀ ਸਟ਼ਨ ਵੂਲੀ (65 ਸਾਲਾ)/ਯੂਕੇ/ਫ਼ਿਲਮ ਨਿਰਮਾਤਾ, ਡਾਇਰੈਕਟਰ

ਸ਼੍ਰੀ ਸਿਰੋ ਗਵੇਰਾ (40 ਸਾਲਾ)/ਕੋਲੰਬੀਆ/ਫ਼ਿਲਮਸਾਜ਼

ਸ਼੍ਰੀ ਵਿਮੁਕਤੀ ਜੈਸੁੰਦਰਾ (44 ਸਾਲਾ)/ਸ਼੍ਰੀਲੰਕਾ/ਫ਼ਿਲਮਸਾਜ਼

ਸ਼੍ਰੀ ਨੀਲਾ ਮਾਧਵ ਪਾਂਡਾ (47 ਸਾਲਾ)/ਭਾਰਤ/ਫ਼ਿਲਮਸਾਜ਼

ਪਿਛਲਝਾਤ

52ਵੇਂ ਇੱਫੀ ਦੀ ਪਿਛਲਝਾਤ ਵਰਗ ’ਚ ਹੰਗਰੀ ਦੇ ਪ੍ਰਸਿੱਧ ਫ਼ਿਲਮਸਾਜ਼ ਸ਼੍ਰੀ ਬੇਲਾ ਟਾ ਦੀ ਫ਼ਿਲਮ ਵਿਖਾਈ ਜਾਵੇਗੀ। ਉਨ੍ਹਾਂ ਦੀਆਂ ਫ਼ਿਲਮਾਂ ਨੇ ਬਰਲਿਨ, ਕਾਨਸ ਤੇ ਲੋਕਾਰਨੋ ਫ਼ਿਲਮ ਮਹੋਤਸਵਾਂ ’ਚ ਬਹੁਤ ਸ਼ਲਾਘਾ ਖੱਟਾ ਹੈ। ਉਹ ਸ਼ੌਕੀਆ ਫ਼ਿਲਮਸਾਜ਼ ਹਨ ਤੇ ਉਨ੍ਹਾਂ ਨੇ ਆਪਣੀ ਫ਼ਿਲਮ ਸ਼ੈਲੀ ਵਿਕਸਤ ਕੀਤੀ ਹੈ।

ਰੂਸੀ ਫ਼ਿਲਮਸਾਜ਼ ਤੇ ਥੀਏਟਰ ਡਾਇਰੈਕਟਰ ਸ਼੍ਰੀ ਆਂਦ੍ਰੇਈ ਕੋਨਕੈਲਵੋਸਕੀ ਦੀ ਫ਼ਿਲਮ ਵੀ ਪਿਛਲਝਾਤ ਵਰਗ ’ਚ ਵਿਖਾਈ ਜਾਵੇਗੀ। ਉਨ੍ਹਾਂ ਦੀਆਂ ਫ਼ਿਲਮਾਂ ਲੇ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਕਾਨਸ ਗ੍ਰਾਂ ਪ੍ਰੀ ਸਪੈਸ਼ਲ ਟੂ ਜਿਵੂਰੀ, ਫ਼ਿਪਰੇਸਕੀ ਅਵਾਰਡ, ਦੋ ਸਿਲਵਰ ਲਾਇਨ, ਤਿੰਨ ਗੋਲਡਨ ਈਗਲ ਪੁਰਸਕਾਰ ਤੇ ਇੱਕ ਪ੍ਰਾਈਮਟਾਈਮ ਐੱਮੀ ਪੁਰਸਕਾਰ ਸ਼ਾਮਲ ਹਨ।

ਪਿਛਲਝਾਤ ਵਰਗ ਵਿੱਚ ਦਾਦਾਸਾਹਿਬ ਫ਼ਾਲਕੇ ਪੁਰਸਕਾਰ ਪ੍ਰਾਪਤ ਸ਼੍ਰੀ ਰਜਨੀਕਾਂਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਫੈਸਟੀਵਲ ’ਚ ਵੱਡੇ ਪਰਦੇ ’ਤੇ ਪਹਿਲੀ ਵਾਰ ਕਾਲਪਨਿਕ ਬ੍ਰਿਟਿਸ਼ ਸੀਕ੍ਰੇਟ ਏਜੰਟ ਜੇਮਸ ਬੌਂਡ ਦੀ ਭੁਮਿਕਾ ਨਿਭਾਉਣ ਵਾਲੇ ਅਦਾਕਾਰ ਸਰ ਸ਼ੌਨ ਕੌਨਰੀ ਨੂੰ ਖ਼ਾਸ ਤੌਰ ’ਤੇ ਯਾਦ ਕੀਤਾ ਜਾਵੇਗਾ ਅਤੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

 

 

****

ਸੌਰਭ ਸਿੰਘ(Release ID: 1765749) Visitor Counter : 93