ਪ੍ਰਧਾਨ ਮੰਤਰੀ ਦਫਤਰ
ਏਮਸ, ਨਵੀਂ ਦਿੱਲੀ ਦੇ ਝੱਜਰ ਕੈਂਪਸ ਵਿੱਚ ਨੈਸ਼ਨਲ ਕੈਂਸਰ ਇੰਸਟੀਟਿਊਟ ਵਿੱਚ ਇੰਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
प्रविष्टि तिथि:
21 OCT 2021 1:57PM by PIB Chandigarh
ਨਮਸਕਾਰ ਜੀ,
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ, ਕੇਂਦਰੀ ਸਿਹਤ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਜੀ, ਕੇਂਦਰੀ ਸਿਹਤ ਰਾਜ ਮੰਤਰੀ ਡਾਕਟਰ ਭਾਰਤੀ ਪਵਾਰ ਜੀ, ਹਰਿਆਣਾ ਦੇ ਸਿਹਤ ਮੰਤਰੀ ਸ਼੍ਰੀ ਅਨਿਲ ਵਿਜ ਜੀ, ਇੰਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਸੁਧਾ ਮੂਰਤੀ ਜੀ, ਸੰਸਦ ਦੇ ਮੇਰੇ ਸਹਿਯੋਗੀਗਣ, ਵਿਧਾਇਕਗਣ, ਹੋਰ ਮਹਾਨੁਭਾਵ, ਮੇਰੇ ਭਾਈਓ ਅਤੇ ਭੈਣੋਂ।
ਅੱਜ 21 ਅਕਤੂਬਰ, 2021 ਦਾ ਇਹ ਦਿਨ, ਇਤਿਹਾਸ ਵਿੱਚ ਦਰਜ ਹੋ ਗਿਆ ਹੈ। ਭਾਰਤ ਨੇ ਹੁਣ ਤੋਂ ਕੁਝ ਦੇਰ ਪਹਿਲਾਂ 100 ਕਰੋੜ ਵੈਕਸੀਨ ਡੋਜ਼ ਦਾ ਅੰਕੜਾ ਪਾਰ ਕਰ ਲਿਆ ਹੈ। 100 ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ ਦਾ ਮੁਕਾਬਲਾ ਕਰਨ ਦੇ ਲਈ, ਦੇਸ਼ ਦੇ ਪਾਸ ਹੁਣ 100 ਕਰੋੜ ਵੈਕਸੀਨ ਡੋਜ਼ ਦਾ ਮਜ਼ਬੂਤ ਸੁਰੱਖਿਆ ਕਵਚ ਹੈ। ਇਹ ਉਪਲਬਧੀ ਭਾਰਤ ਦੀ ਹੈ, ਭਾਰਤ ਦੇ ਹਰੇਕ ਨਾਗਰਿਕ ਦੀ ਹੈ।
ਮੈਂ ਦੇਸ਼ ਦੀਆਂ ਵੈਕਸੀਨ ਮੈਨੂਫੈਕਚਰਿੰਗ ਕੰਪਨੀਆਂ, ਵੈਕਸੀਨ ਟ੍ਰਾਂਸਪੋਰਟੇਸ਼ਨ ਵਿੱਚ ਜੁਟੇ ਕਰਮਯੋਗੀਆਂ, ਵੈਕਸੀਨ ਲਗਾਉਣ ਵਿੱਚ ਜੁਟੇ ਹੈਲਥ ਸੈਕਟਰ ਦੇ ਪ੍ਰੋਫੈਸ਼ਨਲਸ, ਸਭ ਦਾ ਖੁੱਲ੍ਹੇ ਮਨ ਨਾਲ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਹੁਣੇ ਕੁਝ ਦੇਰ ਪਹਿਲਾਂ ਹੀ ਮੈਂ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਇੱਕ ਵੈਕਸੀਨ ਸੈਂਟਰ ਤੋਂ ਹੋ ਕੇ ਆਇਆ ਹਾਂ। ਇੱਕ ਉਤਸ਼ਾਹ ਹੈ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ ਕਿ ਸਾਨੂੰ ਮਿਲ ਕੇ ਕੋਰੋਨਾ ਨੂੰ ਜਲਦੀ ਤੋਂ ਜਲਦੀ ਹਰਾਉਣਾ ਹੈ। ਮੈਂ ਹਰੇਕ ਭਾਰਤਵਾਸੀ ਨੂੰ ਵਧਾਈ ਦਿੰਦਾ ਹਾਂ, 100 ਕਰੋੜ ਵੈਕਸੀਨ ਡੋਜ਼ ਦੀ ਇਹ ਸਫ਼ਲਤਾ ਹਰੇਕ ਭਾਰਤੀ ਨੂੰ ਅਰਪਿਤ ਕਰਦਾ ਹਾਂ।
ਸਾਥੀਓ,
ਅੱਜ ਏਮਸ ਝੱਜਰ ਵਿੱਚ, ਕੈਂਸਰ ਦਾ ਇਲਾਜ ਕਰਾਉਣ ਆਉਣ ਵਾਲੇ ਮਰੀਜ਼ਾਂ ਨੂੰ ਇੱਕ ਬਹੁਤ ਬੜੀ ਸਹੂਲਤ ਮਿਲੀ ਹੈ। ਨੈਸ਼ਨਲ ਕੈਂਸਰ ਇੰਸਟੀਟਿਊਟ ਵਿੱਚ ਬਣਿਆ ਇਹ ਵਿਸ਼ਰਾਮ ਸਦਨ, ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਚਿੰਤਾ ਘੱਟ ਕਰੇਗਾ। ਕੈਂਸਰ ਜਿਹੀ ਬੀਮਾਰੀ ਵਿੱਚ ਇਲਾਜ ਦੇ ਲਈ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵਾਰ-ਵਾਰ ਹਸਪਤਾਲ ਜਾਣਾ ਆਉਣਾ ਹੀ ਪੈਂਦਾ ਹੈ। ਕਦੇ–ਕਦੇ ਡਾਕਟਰ ਨਾਲ ਸਲਾਹ, ਕਦੇ ਕੋਈ ਜਾਂਚ, ਕਦੇ ਰੇਡੀਓ-ਥੈਰੇਪੀ, ਕਦੇ ਕੀਮੋ-ਥੈਰੇਪੀ। ਅਜਿਹੇ ਵਿੱਚ ਬਹੁਤ ਬੜੀ ਦਿੱਕਤ ਉਨ੍ਹਾਂ ਨੂੰ ਇਹ ਹੁੰਦੀ ਹੈ ਕਿ ਰੁਕੀਏ ਕਿੱਥੇ, ਠਹਿਰੀਏ ਕਿੱਥੇ ? ਹੁਣ ਨੈਸ਼ਨਲ ਕੈਂਸਰ ਇੰਸਟੀਟਿਊਟ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਇਹ ਤਕਲੀਫ਼ ਕਾਫ਼ੀ ਘੱਟ ਹੋ ਜਾਵੇਗੀ। ਖਾਸ ਤੌਰ ’ਤੇ ਹਰਿਆਣਾ ਦੇ ਲੋਕ, ਦਿੱਲੀ ਅਤੇ ਆਸਪਾਸ ਦੇ ਲੋਕਾਂ, ਉੱਤਰਾਖੰਡ ਦੇ ਲੋਕਾਂ ਨੂੰ ਇਸ ਨਾਲ ਬਹੁਤ ਬੜੀ ਮਦਦ ਮਿਲੇਗੀ।
ਸਾਥੀਓ,
ਇਸ ਵਾਰ ਲਾਲ ਕਿਲੇ ਤੋਂ ਮੈਂ ਇੱਕ ਬਾਤ ਕਹੀ ਸੀ ਮੈਂ ਕਿਹਾ ਸੀ ਸਬਕਾ ਪ੍ਰਯਾਸ, ਇਹ ਸਬਕਾ ਪ੍ਰਯਾਸ ਦੀ ਜੋ ਬਾਤ ਕਹੀ ਸੀ। ਕੋਈ ਵੀ ਸੈਕਟਰ ਹੋਵੇ, ਜਿਵੇਂ ਹੀ ਉਸ ਵਿੱਚ ਸਮੂਹਿਕ ਸ਼ਕਤੀ ਜੁਟਦੀ ਹੈ, ਸਬਕਾ ਪ੍ਰਯਾਸ ਨਜ਼ਰ ਆਉਣ ਲਗਦਾ ਹੈ, ਤਾਂ ਪਰਿਵਰਤਨ ਦੀ ਗਤੀ ਵੀ ਵਧ ਜਾਂਦੀ ਹੈ। 10 ਮੰਜ਼ਿਲਾ ਇਹ ਵਿਸ਼ਰਾਮ ਸਦਨ ਵੀ ਸਭ ਦੇ ਪ੍ਰਯਤਨ ਨਾਲ ਇਸ ਕੋਰੋਨਾ ਕਾਲ ਵਿੱਚ ਬਣ ਕੇ ਤਿਆਰ ਹੋਇਆ ਹੈ। ਅਤੇ ਇਹ ਵੀ ਵਿਸ਼ੇਸ਼ ਹੈ ਕਿ ਇਸ ਵਿਸ਼ਰਾਮ ਸਦਨ ਵਿੱਚ ਦੇਸ਼ ਦੀ ਸਰਕਾਰ ਅਤੇ ਕਾਰਪੋਰੇਟ ਵਰਲਡ, ਦੋਹਾਂ ਦੀ ਸਾਂਝੀ ਸ਼ਕਤੀ ਲਗੀ ਹੈ।
ਇੰਫੋਸਿਸ ਫਾਊਂਡੇਸ਼ਨ ਨੇ ਵਿਸ਼ਰਾਮ ਸਦਨ ਦੀ ਇਮਾਰਤ ਬਣਵਾਈ ਹੈ ਤਾਂ ਉੱਥੇ ਹੀ ਇਸ ਦੇ ਲਈ ਜ਼ਮੀਨ ਦੇਣ ਅਤੇ ਬਿਜਲੀ-ਪਾਣੀ ਦਾ ਖਰਚ ਏਮਸ ਝੱਜਰ ਦੁਆਰਾ ਉਪਲਬਧ ਕਰਾਇਆ ਗਿਆ ਹੈ। ਮੈਂ ਏਮਸ ਪ੍ਰਬੰਧਨ ਅਤੇ ਸੁਧਾ ਮੂਰਤੀ ਜੀ ਦੀ ਟੀਮ ਦਾ ਇਸ ਸੇਵਾ ਕਾਰਜ ਲਈ ਆਭਾਰ ਵਿਅਕਤ ਕਰਦਾ ਹਾਂ। ਸੁਧਾ ਜੀ ਦੀ ਸ਼ਖ਼ਸੀਅਤ ਜਿਤਨੀ ਵਿਨਮਰ ਹੈ, ਸਹਿਜ-ਸਰਲ ਹੈ, ਉਤਨੇ ਹੀ ਉਹ ਗ਼ਰੀਬਾਂ ਦੇ ਪ੍ਰਤੀ ਕਰੁਣਾ ਨਾਲ ਵੀ ਭਰੇ ਹੋਏ ਹਨ। ਨਰ ਸੇਵਾ ਨੂੰ ਨਾਰਾਇਣ ਸੇਵਾ ਮੰਨਣ ਵਾਲੇ ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਕਾਰਜ, ਹਰ ਕਿਸੇ ਨੂੰ ਪ੍ਰੇਰਿਤ ਕਰਦੇ ਹਨ। ਇਸ ਵਿਸ਼ਰਾਮ ਸਦਨ ਵਿੱਚ ਉਨ੍ਹਾਂ ਦੇ ਸਹਿਯੋਗ ਦੇ ਲਈ ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।
ਸਾਥੀਓ,
ਭਾਰਤ ਦੇ ਕਾਰਪੋਰੇਟ ਸੈਕਟਰ ਨੇ, ਪ੍ਰਾਈਵੇਟ ਸੈਕਟਰ ਨੇ, ਸਮਾਜਿਕ ਸੰਗਠਨਾਂ ਨੇ ਨਿਰੰਤਰ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਆਯੁਸ਼ਮਾਨ ਭਾਰਤ- PM-JAY ਵੀ ਇਸ ਦੀ ਇੱਕ ਬਿਹਤਰੀਨ ਉਦਾਹਰਣ ਹੈ। ਇਸ ਯੋਜਨਾ ਦੇ ਤਹਿਤ ਸਵਾ 2 ਕਰੋੜ ਤੋਂ ਅਧਿਕ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਚੁੱਕਿਆ ਹੈ। ਅਤੇ ਇਹ ਇਲਾਜ ਸਰਕਾਰੀ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਹੋਇਆ ਹੈ। ਆਯੁਸ਼ਮਾਨ ਯੋਜਨਾ ਨਾਲ ਜੋ ਦੇਸ਼ ਦੇ ਹਜ਼ਾਰਾਂ ਹਸਪਤਾਲ ਜੁੜੇ ਹਨ, ਉਨ੍ਹਾਂ ਵਿੱਚੋਂ ਲਗਭਗ 10 ਹਜ਼ਾਰ ਪ੍ਰਾਈਵੇਟ ਸੈਕਟਰ ਦੇ ਹੀ ਹਨ।
ਸਾਥੀਓ,
ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੇ ਦਰਮਿਆਨ ਇਹੀ ਸਾਂਝੇਦਾਰੀ ਮੈਡੀਕਲ ਇਨਫ੍ਰਾਸਟ੍ਰਕਚਰ ਅਤੇ ਮੈਡੀਕਲ ਐਜੂਕੇਸ਼ਨ ਦੇ ਅਭੂਤਪੂਰਵ ਵਿਸਤਾਰ ਵਿੱਚ ਵੀ ਕੰਮ ਆ ਰਹੀ ਹੈ। ਅੱਜ ਜਦੋਂ ਅਸੀਂ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਬਣਾਉਣ ’ਤੇ ਬਲ ਦੇ ਰਹੇ ਹਾਂ, ਤਾਂ ਇਸ ਵਿੱਚ ਪ੍ਰਾਈਵੇਟ ਸੈਕਟਰ ਦਾ ਰੋਲ ਵੀ ਬਹੁਤ ਅਹਿਮ ਹੈ। ਇਸੇ ਭਾਗੀਦਾਰੀ ਨੂੰ ਬਲ ਦੇਣ ਦੇ ਲਈ ਮੈਡੀਕਲ ਐਜੂਕੇਸ਼ਨ ਨਾਲ ਜੁੜੀ ਗਵਰਨੈਂਸ ਵਿੱਚ ਬਹੁਤ ਬੜੇ ਰਿਫਾਰਮਸ ਕੀਤੇ ਗਏ ਹਨ। ਨੈਸ਼ਨਲ ਮੈਡੀਕਲ ਕਮਿਸ਼ਨ ਦਾ ਗਠਨ ਹੋਣ ਦੇ ਬਾਅਦ, ਭਾਰਤ ਵਿੱਚ ਪ੍ਰਾਈਵੇਟ ਮੈਡੀਕਲ ਕਾਲਜ ਖੋਲ੍ਹਣਾ ਹੋਰ ਅਸਾਨ ਹੋਇਆ ਹੈ।
ਸਾਥੀਓ,
ਸਾਡੇ ਇੱਥੇ ਕਿਹਾ ਗਿਆ ਹੈ-ਦਾਨ ਦਿਏ ਧਨ ਨਾ ਘਟੇ, ਨਦੀ ਨਾ ਘਟੇ ਨੀਰ।( दान दिए धन ना घटे, नदी ना घटे नीर। ) ਯਾਨੀ, ਦਾਨ ਕਰਨ ਨਾਲ ਪੈਸਾ ਘਟਦਾ ਨਹੀਂ ਹੈ, ਵਧਦਾ ਹੈ। ਇਸ ਲਈ ਜਿਤਨੀ ਸੇਵਾ ਕਰੋਂਗੇ, ਦਾਨ ਕਰੋਂਗੇ, ਉਤਨੀ ਹੀ ਸੰਪਤੀ ਵਧੇਗੀ। ਯਾਨੀ ਇੱਕ ਤਰ੍ਹਾਂ ਨਾਲ, ਅਸੀਂ ਜੋ ਦਾਨ ਦਿੰਦੇ ਹਾਂ, ਸੇਵਾ ਕਰਦੇ ਹਾਂ ਉਹ ਸਾਡੀ ਹੀ ਪ੍ਰਗਤੀ ਨੂੰ ਵਿਆਪਕ ਬਣਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਅੱਜ ਹਰਿਆਣਾ ਦੇ ਝੱਜਰ ਵਿੱਚ ਵਿਸ਼ਰਾਮ ਸਦਨ ਦਾ ਨਿਰਮਾਣ, ਇੱਕ ਵਿਸ਼ਵਾਸ ਸਦਨ ਦੇ ਰੂਪ ਵਿੱਚ ਵੀ ਉੱਭਰ ਰਿਹਾ ਹੈ। ਇਹ ਵਿਸ਼ਰਾਮ ਸਦਨ ਵਿਸ਼ਵਾਸ ਸਦਨ ਦਾ ਵੀ ਕੰਮ ਕਰਦਾ ਹੈ। ਦੇਸ਼ ਦੇ ਹੋਰ ਲੋਕਾਂ ਨੂੰ ਵੀ ਅਜਿਹੇ ਹੀ ਹੋਰ ਵੀ ਵਿਸ਼ਰਾਮ ਸਦਨ ਬਣਾਉਣ ਦੀ ਪ੍ਰੇਰਣਾ ਦੇਵੇਗਾ। ਕੇਂਦਰ ਸਰਕਾਰ ਆਪਣੀ ਤਰਫ਼ੋਂ ਵੀ ਪ੍ਰਯਾਸ ਕਰ ਰਹੀ ਹੈ ਕਿ ਦੇਸ਼ ਵਿੱਚ ਜਿਤਨੇ ਵੀ ਏਮਸ ਹਨ ਜਿਤਨੇ ਨਵੇਂ ਏਮਸ ਬਣ ਰਹੇ ਹਨ, ਉੱਥੇ ਨਾਈਟ ਸ਼ੈਲਟਰਸ ਜ਼ਰੂਰ ਬਣਨ।
ਸਾਥੀਓ,
ਆਪਣੀ ਬਿਮਾਰੀ ਤੋਂ ਪਰੇਸ਼ਾਨ ਮਰੀਜ਼ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਥੋੜ੍ਹੀ ਜਿਹੀ ਵੀ ਸਹੂਲਤ ਮਿਲ ਜਾਂਦੀ ਹੈ, ਤਾਂ ਬਿਮਾਰੀ ਨਾਲ ਲੜਨ ਦਾ ਉਨ੍ਹਾਂ ਦਾ ਹੌਸਲਾ ਵੀ ਵਧ ਜਾਂਦਾ ਹੈ। ਇਹ ਸਹੂਲਤ ਦੇਣਾ ਵੀ ਇੱਕ ਤਰ੍ਹਾਂ ਨਾਲ ਸੇਵਾ ਹੀ ਹੈ। ਜਦੋਂ ਮਰੀਜ਼ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਮਿਲਦਾ ਹੈ, ਤਾਂ ਉਹ ਉਸ ਦੀ ਸੇਵਾ ਹੁੰਦੀ ਹੈ। ਇਹ ਸੇਵਾਭਾਵ ਹੀ ਹੈ ਜਿਸ ਦੀ ਵਜ੍ਹਾ ਨਾਲ ਸਾਡੀ ਸਰਕਾਰ ਨੇ ਕੈਂਸਰ ਦੀਆਂ ਲਗਭਗ 400 ਦਵਾਈਆਂ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕਦਮ ਉਠਾਏ। ਇਹ ਸੇਵਾਭਾਵ ਹੀ ਹੈ ਜਿਸ ਦੀ ਵਜ੍ਹਾ ਨਾਲ ਗ਼ਰੀਬਾਂ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਬਹੁਤ ਸਸਤੀਆਂ, ਬਹੁਤ ਮਾਮੂਲੀ ਕੀਮਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਅਤੇ ਮੱਧ ਵਰਗ ਦੇ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਕਦੇ ਸਾਲ ਭਰ ਦਵਾਈਆਂ ਲੈਣੀਆਂ ਪੈਂਦੀਆਂ ਹਨ।
ਐਸੇ ਪਰਿਵਾਰਾਂ ਨੂੰ ਤਾਂ ਸਾਲ ਵਿੱਚ 10, 12-15 ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ। ਹਸਪਤਾਲਾਂ ਵਿੱਚ ਹਰ ਪ੍ਰਕਾਰ ਦੀਆਂ ਜ਼ਰੂਰੀ ਸੁਵਿਧਾਵਾਂ ਮਿਲਣ, ਅਪਾਇੰਟਮੈਂਟ ਸਰਲ ਅਤੇ ਸੁਵਿਧਾਜਨਕ ਹੋਵੇ, ਅਪਾਇੰਟਮੈਂਟ ਵਿੱਚ ਕੋਈ ਕਠਿਨਾਈ ਨਾ ਹੋਵੇ। ਇਸ ’ਤੇ ਵੀ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ। ਮੈਨੂੰ ਸੰਤੋਸ਼ ਹੈ ਕਿ ਅੱਜ ਭਾਰਤ ਵਿੱਚ ਇੰਫੋਸਿਸ ਫਾਊਂਡੇਸ਼ਨ ਜਿਹੇ ਅਨੇਕ ਸੰਸਥਾਨ, ਸੇਵਾ ਪਰਮੋ ਧਰਮ: (सेवा परमो धर्म: ) ਦੇ ਇਸ ਸੇਵਾ ਭਾਵ ਨਾਲ, ਗ਼ਰੀਬਾਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਦਾ ਜੀਵਨ ਅਸਾਨ ਬਣਾ ਰਹੇ ਹਨ। ਅਤੇ ਜੈਸਾ ਹੁਣੇ ਸੁਧਾ ਜੀ ਨੇ ਬੜੇ ਵਿਸਤਾਰ ਨਾਲ ਪਤ੍ਰਮ੍- ਪੁਸ਼ਪਮ੍ (पत्रम्- पुष्पम्) ਦੀ ਬਾਤ ਕਹੀ ਅਤੇ ਮੈਂ ਸਮਝਦਾ ਹਾਂ, ਸਾਰੇ ਦੇਸ਼ਵਾਸੀਆਂ ਦਾ ਇਹ ਕਰਤੱਵ ਬਣਦਾ ਹੈ ਕਿ ਜੀਵਨ ਵਿੱਚ ਜਦੋਂ ਵੀ ਜਿੱਥੇ ਕੋਈ ਵੀ ਪੁਸ਼ਪ ਸੇਵਾਭਾਵ ਨਾਲ ਸਮਰਪਿਤ ਕਰਨ ਦਾ ਅਵਸਰ ਮਿਲੇ, ਸਾਨੂੰ ਕਦੇ ਵੀ ਇਸ ਅਵਸਰ ਨੂੰ ਜਾਣ ਨਹੀਂ ਦੇਣਾ ਚਾਹੀਦਾ।
ਸਾਥੀਓ,
ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ, ਇੱਕ ਸਸ਼ਕਤ ਹੈਲਥਕੇਅਰ ਸਿਸਟਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪਿੰਡ-ਪਿੰਡ ਤੱਕ ਫੈਲੇ ਹੈਲਥ ਐਂਡ ਵੈੱਲਨੈੱਸ ਸੈਂਟਰ, ਈ-ਸੰਜੀਵਨੀ ਦੁਆਰਾ ਟੈਲੀ-ਮੈਡੀਸਿਨ ਦੀ ਸੁਵਿਧਾ, ਹੈਲਥ ਸੈਕਟਰ ਵਿੱਚ ਹਿਊਮਨ ਰਿਸੋਰਸ ਡਿਵੈਲਪਮੈਂਟ, ਨਵੇਂ ਮੈਡੀਕਲ ਸੰਸਥਾਨਾਂ ਦਾ ਨਿਰਮਾਣ, ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਨਾਲ ਜੁੜਿਆ ਕੰਮ ਚਲ ਰਿਹਾ ਹੈ। ਇਹ ਸੰਕਲਪ ਨਿਸ਼ਚਿਤ ਰੂਪ ਨਾਲ ਬਹੁਤ ਬੜਾ ਹੈ। ਲੇਕਿਨ ਅਗਰ ਸਮਾਜ ਅਤੇ ਸਰਕਾਰ ਦੀ ਪੂਰੀ ਤਾਕਤ ਲਗੇਗੀ ਤਾਂ ਅਸੀਂ ਲਕਸ਼ ਨੂੰ ਬਹੁਤ ਜਲਦੀ ਹਾਸਲ ਕਰ ਪਾਵਾਂਗੇ। ਤੁਹਾਨੂੰ ਧਿਆਨ ਹੋਵੇਗਾ, ਕੁਝ ਸਮਾਂ ਪਹਿਲਾਂ ਇੱਕ Innovative ਪਹਿਲ ਹੋਈ ਸੀ, Self-for-Society. ਇਸ ਨਾਲ ਜੁੜ ਕੇ ਹਜ਼ਾਰਾਂ ਸੰਸਥਾਨ ਅਤੇ ਲੱਖਾਂ ਲੋਕ, ਸਮਾਜ ਦੇ ਹਿਤ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।
ਭਵਿੱਖ ਵਿੱਚ ਸਾਨੂੰ ਆਪਣੇ ਪ੍ਰਯਤਨਾਂ ਨੂੰ ਹੋਰ ਸੰਗਠਿਤ ਤਰੀਕੇ ਨਾਲ ਅੱਗੇ ਵਧਾਉਣਾ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨਾ ਹੈ, ਜਾਗਰੂਕਤਾ ਵਧਾਉਣੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇੱਕ healthy ਅਤੇ wealthy future ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਦੇ ਰਹਿਣਾ ਹੋਵੇਗਾ। ਅਤੇ ਇਹ ਸਭ ਦੇ ਪ੍ਰਯਤਨਾਂ ਨਾਲ ਹੀ ਹੋਵੇਗਾ, ਸਮਾਜ ਦੀ ਸਮੂਹਿਕ ਸ਼ਕਤੀ ਨਾਲ ਹੀ ਹੋਵੇਗਾ। ਮੈਂ ਇੱਕ ਵਾਰ ਫਿਰ ਸੁਧਾ ਜੀ, ਇੰਫੋਸਿਸ ਫਾਊਂਡੇਸ਼ਨ ਦਾ ਆਭਾਰ ਵਿਅਕਤ ਕਰਦੇ ਹੋਏ ਮੈਂ ਅੱਜ ਜਦੋਂ ਹਰਿਆਣਾ ਦੀ ਧਰਤੀ ਦੇ ਲੋਕਾਂ ਨਾਲ ਬਾਤ ਕਰ ਰਿਹਾ ਹਾਂ ਤਾਂ ਮੈਂ ਜ਼ਰੂਰ ਉਨ੍ਹਾਂ ਨੂੰ ਕੁਝ ਹੋਰ ਵੀ ਦੱਸਣਾ ਚਾਹੁੰਦਾ ਹਾਂ ਮੇਰਾ ਸੁਭਾਗ ਰਿਹਾ ਹੈ ਕਿ ਹਰਿਆਣਾ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀਵਨ ਦਾ ਇੱਕ ਲੰਬਾ ਕਾਲਖੰਡ ਮੈਨੂੰ ਹਰਿਆਣਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉੱਥੇ ਬਹੁਤ ਸਰਕਾਰਾਂ ਨੂੰ ਨਿਕਟ ਤੋਂ ਦੇਖਿਆ ਹੈ,
ਅਨੇਕ ਦਹਾਕਿਆਂ ਦੇ ਬਾਅਦ ਹਰਿਆਣਾ ਨੂੰ ਮਨੋਹਰ ਲਾਲ ਖੱਟਰ ਜੀ ਦੀ ਅਗਵਾਈ ਵਿੱਚ ਸ਼ੁੱਧ ਰੂਪ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਸਰਕਾਰ ਮਿਲੀ ਹੈ, ਇੱਕ ਅਜਿਹੀ ਸਰਕਾਰ ਮਿਲੀ ਹੈ ਜੋ ਦਿਨ-ਰਾਤ ਹਰਿਆਣਾ ਦੇ ਉੱਜਵਲ ਭਵਿੱਖ ਲਈ ਸੋਚਦੀ ਹੈ, ਮੈਂ ਜਾਣਦਾ ਹਾਂ ਹੁਣ ਮੀਡੀਆ ਦਾ ਧਿਆਨ ਅਜਿਹੀਆਂ ਰਚਨਾਤਮਕ ਅਤੇ ਸਕਾਰਾਤਮਕ ਬਾਤਾਂ ਉੱਤੇ ਘੱਟ ਗਿਆ ਹੈ, ਲੇਕਿਨ ਕਦੇ-ਨਾ-ਕਦੇ ਜਦੋਂ ਹਰਿਆਣਾ ਦਾ ਮੁੱਲਾਂਕਣ ਹੋਵੇਗਾ, ਤਾਂ ਪਿਛਲੇ 5 ਦਹਾਕਿਆਂ ਵਿੱਚ ਸਭ ਤੋਂ ਉੱਤਮ ਕੰਮ ਕਰਨ ਵਾਲੀ, ਇਨੋਵੇਟਿਵ ਕੰਮ ਕਰਨ ਵਾਲੀ, ਦੂਰ ਦੀ ਸੋਚ ਦੇ ਕੰਮ ਕਰਨ ਵਾਲੀ ਇਹ ਹਰਿਆਣਾ ਸਰਕਾਰ ਹੈ ਅਤੇ ਮਨੋਹਰ ਲਾਲ ਜੀ ਨੂੰ ਮੈਂ ਸਾਲਾਂ ਤੋਂ ਜਾਣਦਾਂ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਪ੍ਰਤਿਭਾ ਜਿਸ ਤਰ੍ਹਾਂ ਨਾਲ ਨਿੱਖਰ ਕਰਕੇ ਆਈ ਹੈ
ਅਨੇਕ ਵਿਵਿਧ ਪ੍ਰੋਗਰਾਮਾਂ ਨੂੰ ਜਿਸ ਤਰ੍ਹਾਂ ਨਾਲ ਮਨੋਯੋਗ ਨਾਲ ਉਹ ਕਰਦੇ ਰਹਿੰਦੇ ਹਨ ਜਿਸ ਤਰ੍ਹਾਂ ਨਾਲ ਉਹ ਇਨੋਵੇਟਿਵ ਪ੍ਰੋਗਰਾਮ ਕਰਦੇ ਹਨ, ਕਦੇ-ਕਦੇ ਤਾਂ ਭਾਰਤ ਸਰਕਾਰ ਨੂੰ ਵੀ ਲਗਦਾ ਹੈ, ਕਿ ਹਰਿਆਣਾ ਦਾ ਇੱਕ ਪ੍ਰਯੋਗ ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੀਦਾ ਹੈ, ਅਤੇ ਅਜਿਹੇ ਕੁਝ ਪ੍ਰਯੋਗ ਅਸੀਂ ਕੀਤੇ ਵੀ ਹਨ ਅਤੇ ਇਸ ਲਈ ਅੱਜ ਜਦੋਂ ਮੈਂ ਹਰਿਆਣਾ ਦੀ ਧਰਤੀ ਦੇ ਪਾਸ ਖੜ੍ਹਾ ਹਾਂ, ਉਨ੍ਹਾਂ ਨਾਲ ਮੈਂ ਬਾਤ ਕਰ ਰਿਹਾ ਹਾਂ ਤਾਂ ਮੈਂ ਜ਼ਰੂਰ ਕਹਾਂਗਾ ਕਿ ਮਨੋਹਰ ਲਾਲ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਸ ਟੀਮ ਨੇ ਜਿਸ ਤਰ੍ਹਾਂ ਨਾਲ ਹਰਿਆਣਾ ਦੀ ਸੇਵਾ ਕੀਤੀ ਹੈ, ਅਤੇ ਜੋ ਲੰਬੀ ਸੋਚ ਦੇ ਨਾਲ ਜੋ ਨੀਂਹ ਪਾਈ ਹੈ ਉਹ ਹਰਿਆਣਾ ਦੇ ਉੱਜਵਲ ਭਵਿੱਖ ਦੀ ਬਹੁਤ ਬੜੀ ਤਾਕਤ ਬਣਨ ਵਾਲੀ ਹੈ। ਮੈਂ ਅੱਜ ਫਿਰ ਮਨੋਹਰ ਲਾਲ ਜੀ ਨੂੰ ਜਨਤਕ ਤੌਰ ‘ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਆਪ ਸਭ ਦਾ ਵੀ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
*********
ਡੀਐੱਸ/ਐੱਸਐੱਚ/ਐੱਸਜੇ
(रिलीज़ आईडी: 1765617)
आगंतुक पटल : 208
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam