ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਐੱਸਸੀ/ ਐੱਸਟੀ/ ਓਬੀਸੀ/ ਈਡਬਲਿਊਐੱਸ/ ਪੀਡਬਲਿਊਬੀਡੀ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਯੂਪੀਐੱਸਸੀ ਹੈਲਪਲਾਈਨ

Posted On: 20 OCT 2021 3:01PM by PIB Chandigarh

ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਯਾਦਗਾਰੀ ਮੌਕੇ ਨੂੰ ਸਮਰਣ ਕਰਨ ਲਈ ਦੇਸ਼ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾ ਰਿਹਾ ਹੈ। ਇਸ ਮਹਾਨ ਜਸ਼ਨ ਦਾ ਹਿੱਸਾ ਬਣਨ ਅਤੇ ਇਸ ਦਿਸ਼ਾ ਵਿੱਚ ਇੱਕ ਕਦਮ ਵਜੋਂ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨਜਾਤੀ (ਐੱਸਟੀ), ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ), ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਅਤੇ ਬੈਂਚਮਾਰਕ ਡਿਸਬਿਲਟੀਜ਼ ਵਾਲੇ ਵਿਅਕਤੀਆਂ (ਪੀਡਬਲਿਊਬੀਡੀ) ਦੇ ਉਮੀਦਵਾਰਾਂ ਦੀ ਸਹਾਇਤਾ ਦੇ ਉਦੇਸ਼ ਨਾਲ ਇੱਕ ‘ਹੈਲਪਲਾਈਨ’ (ਟੋਲ ਫਰੀ ਨੰਬਰ 1800118711) ਜਾਰੀ ਕੀਤਾ ਹੈ, ਇਹ ਨੰਬਰ ਉਨ੍ਹਾਂ ਲਈ ਹੈ,ਜਿਨ੍ਹਾਂ ਨੇ ਕਮਿਸ਼ਨ ਦੀਆਂ ਪ੍ਰੀਖਿਆਵਾਂ/ ਭਰਤੀਆਂ ਲਈ ਅਰਜ਼ੀ ਦਿੱਤੀ ਹੈ/ ਜਾਂ ਅਰਜ਼ੀ ਦੇਣ ਬਾਰੇ ਸੋਚ ਰਹੇ ਹਨ।

ਇਹ ਪਹਿਲ ਅਜਿਹੇ ਉਮੀਦਵਾਰਾਂ ਦੇ ਮਿੱਤਰਤਾਪੂਰਨ ਢੰਗ ਨਾਲ ਪੁੱਛਗਿੱਛ ਕਰਨ ਦੇ ਕਮਿਸ਼ਨ ਦੇ ਯਤਨਾਂ ਦਾ ਵੀ ਇੱਕ ਹਿੱਸਾ ਹੈ।

ਹੈਲਪਲਾਈਨ ਸਾਰੇ ਕੰਮਕਾਜੀ ਦਿਨਾਂ (ਦਫ਼ਤਰੀ ਸਮੇਂ ਦੌਰਾਨ) ’ਤੇ ਕਾਰਜਸ਼ੀਲ ਰਹੇਗੀ। ਉਪਰੋਕਤ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਕਿਸੇ ਵੀ ਪ੍ਰੀਖਿਆ/ ਭਰਤੀ ਦੇ ਅਰਜ਼ੀ ਫਾਰਮ ਨੂੰ ਭਰਨ ਜਾਂ ਕਮਿਸ਼ਨ ਦੀਆਂ ਪ੍ਰੀਖਿਆਵਾਂ/ ਭਰਤੀਆਂ ਸੰਬੰਧੀ ਕਿਸੇ ਵੀ ਪ੍ਰਸ਼ਨ ਲਈ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਹ ਸਹਾਇਤਾ ਲਈ ਇਸ ਸਮਰਪਿਤ ਹੈਲਪਲਾਈਨ ਨੂੰ ਸੰਪਰਕ ਕਰ ਸਕਦੇ ਹਨ।

<><><><><>

ਐੱਸਐੱਨਸੀ/ ਆਰਆਰ



(Release ID: 1765243) Visitor Counter : 165