Posted On:
16 OCT 2021 9:45AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐਤਵਾਰ, 24 ਅਕਤੂਬਰ 2021 ਨੂੰ ਹੋਣ ਵਾਲੇ ਮਨ ਕੀ ਬਾਤ ਦੇ 82ਵੇਂ ਐਪੀਸੋਡ ਦੇ ਲਈ ਨਾਗਰਿਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ਹੈ। ਮਨ ਕੀ ਬਾਤ ਦੇ ਲਈ ਵਿਚਾਰਾਂ ਨੂੰ ਨਮੋ ਐਪ, ਮਾਈਗੌਵ ਉੱਤੇ ਸਾਂਝਾ ਕੀਤਾ ਜਾ ਸਕਦਾ ਹੈ ਜਾਂ 1800-11-7800 'ਤੇ ਸੰਦੇਸ਼ ਰਿਕਾਰਡ ਕੀਤਾ ਜਾ ਸਕਦਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਇਸ ਮਹੀਨੇ, ਮਨ ਕੀ ਬਾਤ ਪ੍ਰੋਗਰਾਮ 24 ਤਰੀਕ ਨੂੰ ਹੋਵੇਗਾ। ਮੈਂ ਆਪ ਸਭ ਨੂੰ ਇਸ ਮਹੀਨੇ ਦੇ ਐਪੀਸੋਡ ਦੇ ਲਈ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਸੱਦਾ ਦਿੰਦਾ ਹਾਂ। ਨਮੋ ਐਪ, @mygovindia 'ਤੇ ਲਿਖੋ ਜਾਂ ਆਪਣਾ ਸੰਦੇਸ਼ ਰਿਕਾਰਡ ਕਰਨ ਦੇ ਲਈ 1800-11-7800 ਡਾਇਲ ਕਰੋ। https://t.co/QjCz2bvaKg"
***
ਡੀਐੱਸ/ਐੱਸਐੱਚ