ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 15 ਅਕਤੂਬਰ ਨੂੰ ਸੂਰਤ ’ਚ ਸੌਰਾਸ਼ਟਰ ਪਟੇਲ ਸੇਵਾ ਸਮਾਜ ਦੁਆਰਾ ਉਸਾਰੇ ਹੋਸਟਲ ਪੜਾਅ –1 ਦੇ ਭੂਮੀ ਪੂਜਨ ਸਮਾਰੋਹ ’ਚ ਭਾਗ ਲੈਣਗੇ

Posted On: 14 OCT 2021 2:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ ਨੂੰ ਸਵੇਰੇ 11 ਵਜੇ ਸੂਰਤ ਚ ਸੌਰਾਸ਼ਟਰ ਪਟੇਲ ਸਮਾਜ ਦੁਆਰਾ ਉਸਾਰੇ ਹੋਸਟਲ ਪੜਾਅ –1 (ਲੜਕਿਆਂ ਲਈ ਹੋਸਟਲ) ਦੇ ਭੂਮੀਪੂਜਨ ਸਮਾਰੋਹ ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲੈਣਗੇ।

ਹੋਸਟਲ ਦੀ ਇਮਾਰਤ ਵਿੱਚ ਲਗਭਗ 1,500 ਵਿਦਿਆਰਥੀਆਂ ਦੇ ਰਹਿਣ ਦੀ ਸੁਵਿਧਾ ਹੈ। ਇਸ ਵਿੱਚ ਇੱਕ ਆਡੀਟੋਰੀਅਮ ਤੇ ਵਿਦਿਆਰਥੀਆਂ ਲਈ ਇੱਕ ਲਾਇਬ੍ਰੇਰੀ ਵੀ ਹੈ। ਲਗਭਗ 400 ਵਿਦਿਆਰਥੀਆਂ ਲਈ ਦੂਜੇ ਪੜਾਅ ਦੇ ਹੋਸਟਲ ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋਵੇਗੀ।

ਸੌਰਾਸ਼ਟਰ ਪਟੇਲ ਸੇਵਾ ਸਮਾਜ ਬਾਰੇ

ਇਹ 1983 ’ਚ ਸਥਾਪਿਤ ਇੱਕ ਰਜਿਸਟਰਡ ਟ੍ਰਸਟ ਹੈਜਿਸ ਦਾ ਮੁੱਖ ਉਦੇਸ਼ ਸਮਾਜ ਦੇ ਕਮਜ਼ੋਰ ਵਰਗਾਂ ਦਾ ਵਿੱਦਿਅਕ ਤੇ ਸਮਾਜਿਕ ਪਰਿਵਰਤਨ ਹੈ। ਇਹ ਵਿਦਿਆਰਥੀਆਂ ਨੂੰ ਵਿਭਿੰਨ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰਦਾ ਹੈ ਤੇ ਉਨ੍ਹਾਂ ਨੂੰ ਉੱਦਮਤਾ ਤੇ ਹੁਨਰ ਵਿਕਾਸ ਲਈ ਪਲੈਟਫਾਰਮ ਵੀ ਮੁਹੱਈਆ ਕਰਦਾ ਹੈ।

ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।

 

 

 ************

ਡੀਐੱਸ/ਐੱਸਐੱਚ



(Release ID: 1764068) Visitor Counter : 132