ਗ੍ਰਹਿ ਮੰਤਰਾਲਾ

ਗ੍ਰਹਿ ਮਾਮਲੇ ਮੰਤਰਾਲਾ (ਐੱਮ ਐੱਚ ਏ) 15 ਅਕਤੂਬਰ ਤੋਂ ਚਾਰਟੇਡ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਵਿਦੇਸ਼ੀਆਂ ਨੂੰ ਤਾਜ਼ਾ ਟੂਰਿਸਟ ਵੀਜ਼ਾ ਦੇਣਾ ਸ਼ੁਰੂ ਕਰੇਗਾ


ਚਾਰਟੇਡ ਹਵਾਈ ਜਹਾਜ਼ ਤੋਂ ਇਲਾਵਾ ਹੋਰ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਇਹ ਵੀਜ਼ੇ 15 ਨਵੰਬਰ ਤੋਂ ਮਿਲਣ ਯੋਗ ਹੋਣਗੇ


ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਸਾਰੇ ਕੋਵਿਡ 19 ਪ੍ਰੋਟੋਕੋਲ ਅਤੇ ਨਿਯਮਾਂ ਦੀ ਭਾਰਤ ਵਿੱਚ ਲਿਆਉਣ ਵਾਲੇ ਸਾਰੇ ਹਵਾਈ ਜਹਾਜ਼ਾਂ, ਵਿਦੇਸ਼ੀ ਸੈਲਾਨੀਆਂ ਨੂੰ ਲੈਂਡਿੰਗ ਸਟੇਸ਼ਨ ਤੇ ਪਾਲਣਾ ਕਰਨੀ ਹੋਵੇਗੀ

Posted On: 07 OCT 2021 5:43PM by PIB Chandigarh

ਕੋਵਿਡ 19 ਮਹਾਮਾਰੀ ਕਾਰਨ ਵਿਦੇਸ਼ੀਆਂ ਨੂੰ ਦਿੱਤੇ ਗਏ ਸਾਰੇ ਵੀਜ਼ੇ ਪਿਛਲੇ ਮੁਅੱਤਲ ਕਰ ਦਿੱਤੇ ਗਏ ਸਨ  ਕੋਵਿਡ 19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਦੁਆਰਾ ਅੰਤਰਰਾਸ਼ਟਰੀ ਯਾਤਰਾ ਤੇ ਹੋਰ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ  ਕੋਵਿਡ 19 ਦੀ ਉੱਭਰ ਰਹੀ ਸਥਿਤੀ ਨੂੰ ਵਿਚਾਰਨ ਤੋਂ ਬਾਅਦ ਵਿਦੇਸ਼ੀਆਂ ਨੂੰ ਬਾਅਦ ਵਿੱਚ ਭਾਰਤ ਵਿੱਚ ਠਹਿਰਣ ਅਤੇ ਦਾਖਲੇ ਲਈ ਯਾਤਰੀ ਵੀਜ਼ੇ ਤੋਂ ਇਲਾਵਾ ਕਿਸੇ ਵੀ ਕਿਸਮ ਦਾ ਭਾਰਤੀ ਵੀਜ਼ਾ ਲੈਣ ਦੀ ਆਗਿਆ ਦਿੱਤੀ ਗਈ ਸੀ 
ਫਿਰ ਵੀ ਐੱਮ ਐੱਚ  ਕਈ ਸੂਬਾ ਸਰਕਾਰਾਂ ਦੇ ਨਾਲ ਨਾਲ ਵੱਖ ਵੱਖ ਭਾਗੀਦਾਰਾਂ ਵੱਲੋਂ ਸੈਰਸਪਾਟਾ ਖੇਤਰ ਵਿੱਚ ਯਾਤਰੀ ਵੀਜ਼ਾ ਵੀ ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਜਾਰੀ ਕਰਨ ਲਈ ਕਈ ਪ੍ਰਤੀਨਿੱਧਤਾਵਾਂ ਪ੍ਰਾਪਤ ਹੋਈਆਂ ਸਨ  ਇਸ ਲਈ ਐੱਮ ਐੱਚ  ਨੇ ਸਾਰੇ ਮੁੱਖ ਭਾਗੀਦਾਰਾਂ ਜਿਵੇਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ , ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ , ਸ਼ਹਿਰੀ ਹਵਾਬਾਜ਼ੀ ਮੰਤਰਾਲਾ , ਸੈਰਸਪਾਟਾ ਮੰਤਰਾਲਾ ਅਤੇ ਵੱਖ ਵੱਖ ਸੂਬਾ ਸਰਕਾਰਾਂ ਜਿੱਥੇ ਵਿਦੇਸ਼ੀ ਸੈਲਾਨੀਆਂ ਦੇ ਆਉਣ ਦੀ ਸੰਭਾਵਨਾ ਹੈ , ਨਾਲ ਸਲਾਹ ਮਸ਼ਵਰਾ ਕੀਤਾ ਸੀ 
ਵੱਖ ਵੱਖ ਇਨਪੁੱਟਸ ਨੂੰ ਵਿਚਾਰਨ ਪਿੱਛੋਂ ਐੱਮ ਐੱਚ  ਨੇ 15 ਅਕਤੂਬਰ ਤੋਂ ਚਾਰਟੇਡ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਵਿਦੇਸ਼ੀਆਂ ਨੂੰ ਤਾਜ਼ਾ ਟੂਰਿਸਟ ਵੀਜ਼ਾ ਦੇਣਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ  ਚਾਰਟੇਡ ਹਵਾਈ ਜਹਾਜ਼ ਤੋਂ ਇਲਾਵਾ ਹੋਰ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਤਾਜ਼ਾ ਯਾਤਰੀ ਵੀਜ਼ੇ 15 ਨਵੰਬਰ ਤੋਂ ਮਿਲਣ ਯੋਗ ਹੋਣਗੇ  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਮੇਂ ਸਮੇਂ ਤੇ ਨੋਟੀਫਾਈ ਕੀਤੇ ਗਏ ਸਾਰੇ ਕੋਵਿਡ 19 ਪ੍ਰੋਟੋਕੋਲ ਅਤੇ ਨਿਯਮਾਂ ਦੀ ਭਾਰਤ ਵਿੱਚ ਲਿਆਉਣ ਵਾਲੇ ਸਾਰੇ ਹਵਾਈ ਜਹਾਜ਼ਾਂ , ਵਿਦੇਸ਼ੀ ਸੈਲਾਨੀਆਂ ਨੂੰ ਲੈਂਡਿੰਗ ਸਟੇਸ਼ਨ ਤੇ ਪਾਲਣਾ ਕਰਨੀ ਹੋਵੇਗੀ 
ਇਸ ਨਾਲ ਵੀਜ਼ਾ ਅਤੇ ਅੰਤਰਰਾਸ਼ਟਰੀ ਯਾਤਰਾ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੌਜੂਦਾ ਸਮੁੱਚੀ ਕੋਵਿਡ 19 ਸਥਿਤੀ ਵਿੱਚ ਹੋਰ ਸੁਖਾਲਾ ਬਣਾਇਆ ਗਿਆ ਹੈ । 


******************

ਐੱਨ ਡਬਲਯੁ / ਆਰ ਕੇ /  ਵਾਈ / ਆਰ ਆਰ



(Release ID: 1761931) Visitor Counter : 339