ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਆਈ — ਡਰੋਨ , ਆਈ ਸੀ ਐੱਮ ਆਰ ਦੇ ਡ੍ਰੋਨ ਅਧਾਰਤ ਟੀਕਾ ਸਪੁਰਦਗੀ ਮਾਡਲ ਨੂੰ ਲਾਂਚ ਕੀਤਾ
ਦੱਖਣ ਏਸ਼ੀਆ ਵਿੱਚ ਪਹਿਲੀ ਵਾਰ ਇੱਕ “ਮੇਕ ਇਨ ਇੰਡੀਆ ਡਰੋਨ” ਕੋਵਿਡ ਇੰਡੀਆ ਟੀਕਿਆਂ ਦੀ ਢੋਆ ਢੁਆਈ ਲਈ ਵਰਤਿਆ ਗਿਆ
“ਡਰੋਨਜ਼ ਨੂੰ ਮੁਸ਼ਕਲ ਭੂਗੋਲਿਕ ਖੇਤਰਾਂ ਵਿੱਚ ਅਤੇ ਨਾਜ਼ੁਕ ਸਥਿਤੀਆਂ ਵਿੱਚ ਖੂਨ ਦੇ ਨਮੂਨੇ ਇਕੱਤਰ ਕਰਨ , ਮੁੱਖ ਜਿ਼ੰਦਗੀ ਬਚਾਊ ਦਵਾਈਆਂ ਦੀ ਸਪੁਰਦਗੀ ਲਈ ਵਰਤਿਆ ਜਾ ਸਕਦਾ ਹੈ”: ਸ਼੍ਰੀ ਮਨਸੁੱਖ ਮਾਂਡਵੀਯਾ
Posted On:
04 OCT 2021 3:51PM by PIB Chandigarh
ਇੱਕ ਮਹੱਤਵਪੂਰਨ ਈਵੈਂਟ ਜੋ ਸਿਹਤ ਵਿੱਚ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ , ਦੇਸ਼ ਭਰ ਵਿੱਚ ਆਖ਼ਰੀ ਨਾਗਰਿਕ ਤੱਕ ਸਿਹਤ ਸੰਭਾਲ ਪਹੁੰਚਯੋਗ ਬਣਾ ਰਹੀ ਹੈ । ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਆਈ ਸੀ ਐੱਮ ਆਰ ਡਰੋਨ ਰਿਸਪਾਂਸ ਅਤੇ ਉੱਤਰ ਪੂਰਬ (ਆਈ ਡਰੋਨ) ਲਾਂਚ ਕੀਤਾ । ਆਈ—ਡ੍ਰੋਨ ਇਕ ਸਪੁਰਦਗੀ ਮਾਡਲ ਹੈ , ਜੋ ਇਹ ਯਕੀਨੀ ਬਣਾਉਂਦਾ ਹੈ ਕਿ ਜੀਵਨ ਬਚਾਊ ਟੀਕੇ ਹਰੇਕ ਤੱਕ ਪਹੁੰਚਣ ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਅਗਵਾਈ ਦਾ ਧੰਨਵਾਦ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ , “ਉਨ੍ਹਾਂ ਦੀ ਅਗਵਾਈ ਤਹਿਤ ਰਾਸ਼ਟਰ ਤੇਜ਼ ਰਫ਼ਤਾਰ ਨਾਲ ਉੱਨਤੀ ਕਰ ਰਿਹਾ ਹੈ । ਅੱਜ ਦਾ ਦਿਨ ਇਤਿਹਾਸਕ ਹੈ , ਜੋ ਇਹ ਦਰਸਾਉਂਦਾ ਹੈ ਕਿ ਤਕਨਾਲੋਜੀ ਜਿ਼ੰਦਗੀ ਨੂੰ ਸੁਖਾਲਾ ਅਤੇ ਸਮਾਜਿਕ ਪਰਿਵਰਤਨ ਕਿਵੇਂ ਲਿਆ ਸਕਦੀ ਹੈ” ।
ਇਸ ਨਵਾਚਾਰ ਕਦਮ ਬਾਰੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਕਿਹਾ , “ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੇਕ ਇਨ ਇੰਡੀਆ ਡਰੋਨ ਦੱਖਣ ਏਸ਼ੀਆ ਵਿੱਚ 15 ਕਿਲੋਮੀਟਰ ਵਿਸ਼ਨੂੰਪੁਰ ਜਿ਼ਲ੍ਹੇ ਦੇ ਹਸਪਤਾਲ ਤੋਂ ਮਨੀਪੁਰ ਵਿੱਚ ਕਰੰਗ ਦੀਪ , ਲੋਕਤਕ ਝੀਲ ਲਈ ਪੀ ਐੱਚ ਸੀ ਵਿਖੇ ਪ੍ਰਸ਼ਾਸਨ ਲਈ 12 ਤੋਂ 15 ਮਿੰਟਾਂ ਵਿੱਚ ਹਵਾਈ ਸਫ਼ਰ ਤੈਅ ਕਰਕੇ ਕੋਵਿਡ ਟੀਕੇ ਦੀ ਢੋਆ ਢੁਆਈ ਕੀਤੀ ਗਈ ਹੈ । ਦੋਨਾਂ ਜਗ੍ਹਾਂ ਵਿਚਾਲੇ ਅਸਲ ਵਿੱਚ ਸੜਕੀ ਫਾਸਲਾ 26 ਕਿਲੋਮੀਟਰ ਦਾ ਹੈ । ਅੱਜ 10 ਲਾਭਪਾਤਰੀਆਂ ਨੂੰ ਪਹਿਲੀ ਖ਼ੁਰਾਕ ਪ੍ਰਾਪਤ ਹੋਵੇਗੀ ਅਤੇ 8 ਪੀ ਐੱਸ ਸੀਜ਼ ਵਿਖੇ ਦੂਜੀ ਖ਼ੁਰਾਕ ਪ੍ਰਾਪਤ ਕਰਨਗੇ” ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਭੂਗੋਲਿਕ ਵਿਭਿੰਨਤਾ ਦਾ ਘਰ ਹੈ ਅਤੇ ਡ੍ਰੋਨਸ ਨੂੰ ਆਖ਼ਰੀ ਮੀਲ ਤੱਕ ਜ਼ਰੂਰੀ ਵਸਤਾਂ ਭੇਜਣ ਲਈ ਵੀ ਵਰਤਿਆ ਜਾ ਸਕਦਾ ਹੈ । ਅਸੀਂ ਖੂਨ ਨਮੂਨਿਆਂ ਨੂੰ ਇਕੱਠੇ ਕਰਨ ਅਤੇ ਮਹੱਤਵਪੂਰਨ ਜਿ਼ੰਦਗੀ ਬਚਾਊ ਦਵਾਈਆਂ ਭੇਜਣ ਲਈ ਵੀ ਡਰੋਨ ਦੀ ਵਰਤੋਂ ਕਰ ਸਕਦੇ ਹਾਂ । ਇਸ ਤਕਨਾਲੋਜੀ ਨੂੰ ਨਾਜ਼ੁਕ ਸਥਿਤੀਆਂ ਵਿੱਚ ਵੀ ਵਰਤਿਆ ਜਾ ਸਕਦਾ ਹੈ । ਇਹ ਤਕਨਾਲੋਜੀ ਸਿਹਤ ਸੰਭਾਲ ਸਪੁਰਦਗੀ , ਵਿਸ਼ੇਸ਼ ਕਰਕੇ ਮੁਸ਼ਕਿਲ ਇਲਾਕਿਆਂ ਵਿੱਚ ਸਿਹਤ ਸਪਲਾਈ ਭੇਜਣ ਲਈ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਗੇਮ ਚੇਂਜਰ ਸਾਬਤ ਹੋ ਸਕਦੀ ਹੈ ।
ਪਹਿਲਕਦਮੀ ਜੋ ਭਾਰਤ ਦੇ ਮੁਸ਼ਕਿਲ ਅਤੇ ਅਪਹੁੰਚਯੋਗ ਇਲਾਕਿਆਂ ਵਿੱਚ ਟੀਕੇ ਦੀ ਸਹੂਲਤ ਮੁਹੱਈਆ ਕਰੇਗੀ , ਨੂੰ ਲਾਂਚ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ , ਕੋਵਿਡ 19 ਲਈ ਸਾਡਾ ਟੀਕਾਕਰਣ ਪ੍ਰੋਗਰਾਮ ਪਹਿਲਾਂ ਹੀ ਸਭ ਉਮੀਦਾਂ ਅੱਗੇ ਜਾ ਚੁੱਕਾ ਹੈ । ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਪਹਿਕਦਮੀ ਕੋਵਿਡ 19 ਲਈ ਟੀਕਾਕਰਣ ਦੀ ਸਭ ਤੋਂ ਉੱਚੀ ਸੰਭਵ ਕਵਰੇਜ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ । ਡਰੋਨ ਤਕਨਾਲੋਜੀ ਨੂੰ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨ ਨਾਲ ਟੀਕਿਆਂ ਅਤੇ ਹੋਰ ਮੈਡੀਕਲ ਸਪਲਾਈ ਜਿੰਨੀ ਜਲਦੀ ਸੰਭਵ ਹੋ ਸਕੇ ਪਹੁੰਚਾਉਣ ਵਿੱਚ ਮਦਦ ਕਰੇਗੀ ।
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਭਾਵੀ ਅਤੇ ਸੁਰੱਖਿਅਤ ਟੀਕਾਕਰਣ ਪ੍ਰਸ਼ਾਸਨ ਤੋਂ ਇਲਾਵਾ ਭਾਰਤ ਦੇ ਮੁਸ਼ਕਿਲ ਪਹੁੰਚ ਵਾਲੇ ਅਤੇ ਮੁਸ਼ਕਿਲ ਇਲਾਕਿਆਂ ਵਿੱਚ ਟੀਕਾ ਪਹੁੰਚਾਉਣਾ ਅਜੇ ਵੀ ਚੁਣੌਤੀ ਹੈ । ਇਹ ਆਈ — ਡਰੋਨ ਦੂਰ ਦੁਰਾਡੇ ਇਲਾਕਿਆਂ ਅਤੇ ਮੁਸ਼ਕਿਲ ਪਹੁੰਚ ਵਾਲੇ ਇਲਾਕਿਆਂ ਵਿੱਚ ਮਨੁੱਖ ਰਹਿਤ ਡਰੋਨਸ ਦੀ ਤਾਇਨਾਤੀ ਦੁਆਰਾ ਇਨ੍ਹਾਂ ਚੁਣੌਤੀਆਂ ਤੇ ਕਾਬੂ ਪਾਉਣ ਲਈ ਡਿਜ਼ਾਇਨ ਕੀਤੀ ਗਈ ਹੈ । ਇਸ ਵੇਲੇ ਡਰੋਨ ਅਧਾਰਤ ਸਪੁਰਦਗੀ ਪ੍ਰਾਜੈਕਟ ਨੂੰ ਮਨੀਪੁਰ ਅਤੇ ਨਾਗਾਲੈਂਡ ਦੇ ਨਾਲ ਨਾਲ ਅੰਡੇਮਾਨ ਤੇ ਨਿੱਕੋਬਾਰ ਦੀਪ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ।
ਆਈ ਸੀ ਐੱਮ ਆਰ ਨੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ , ਕਾਨਪੁਰ ਦੇ ਸਹਿਯੋਗ ਨਾਲ ਟੀਕਿਆਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਅਤੇ ਤਬਦੀਲ ਕਰਨ ਦੀ ਸਮਰੱਥਾ ਦਾ ਇੱਕ ਸ਼ੁਰੂਆਤੀ ਅਧਿਐਨ ਕੀਤਾ ਸੀ । ਇਹ ਅਧਿਐਨ ਮਨੀਪੁਰ , ਨਾਗਾਲੈਂਡ ਅਤੇ ਅੰਡੇਮਾਨ ਨਿੱਕੋਬਾਰ ਵਿੱਚ ਕੀਤਾ ਗਿਆ ਸੀ । ਇਨ੍ਹਾਂ ਅਧਿਐਨ ਦੇ ਅਧਾਰ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮ ਓ ਸੀ ਏ) , ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਅਤੇ ਹੋਰ ਨਿਯੰਤਰਣ ਅਥਾਰਟੀਆਂ ਨੇ ਵਿਜ਼ੁਅਲ ਲਾਈਨ ਆਫ ਸਾਈਟ ਤੋਂ ਪਰ੍ਹੇ ਡ੍ਰੋਨਸ ਉਡਾਉਣ ਦੀ ਪ੍ਰਵਾਨਗੀ ਦਿੱਤੀ ਹੈ ।
ਸ਼੍ਰੀ ਮਾਂਡਵੀਯਾ ਨੇ ਪਹਿਲਕਦਮੀ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਨੋਟ ਕੀਤਾ ਕਿ ਇਹ ਪਹਿਲਕਦਮੀ ਨਾ ਕੇਵਲ ਟੀਕਿਆਂ ਦੀ ਸਪੁਰਦਗੀ ਵਿੱਚ ਸਹਾਇਤਾ ਕਰ ਸਕਦੀ ਹੈ , ਬਲਕਿ ਹੋਰ ਮੈਡੀਕਲ ਸਪਲਾਈ ਲਈ ਵੀ । ਇਹ ਮੌਜੂਦਾ ਕੋਰੋਨਾ ਸਪੁਰਦਗੀ ਢੰਗ ਤਰੀਕਿਆਂ ਦੇ ਵਿੱਚ ਪਾੜਿਆਂ ਨੂੰ ਪੂਰਨ ਵਿੱਚ ਮਦਦ ਕਰੇਗੀ । ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ , ਡੀ ਜੀ ਸੀ ਏ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀ ਇਸ ਕੋਸਿ਼ਸ਼ ਲਈ ਦਿੱਤੀ ਸਹਾਇਤਾ ਲਈ ਧੰਨਵਾਦ ਕੀਤਾ ਅਤੇ ਆਈ ਸੀ ਐੱਮ ਆਰ , ਸਿਹਤ ਕਾਮਿਆਂ ਅਤੇ ਇਸ ਮਹੱਤਵਪੂਰਨ ਪਹਿਲਕਦਮੀ ਨਾਲ ਸਬੰਧਤ ਸਾਰਿਆਂ ਨੂੰ ਵਧਾਈ ਦਿੱਤੀ ।
ਸ਼੍ਰੀ ਰਾਜੇਸ਼ ਭੂਸ਼ਣ , ਸਕੱਤਰ , ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ , ਡਾਕਟਰ ਬਲਰਾਮ ਭਾਰਗਵ , ਡਾਇਰੈਕਟਰ ਜਨਰਲ ਆਈ ਸੀ ਐੱਮ ਆਰ ਅਤੇ ਮੰਤਰਾਲਾ , ਸੂਬਾ ਸਰਕਾਰਾਂ ਅਤੇ ਆਈ ਸੀ ਐੱਮ ਆਰ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ ।
************
ਐੱਮ ਵੀ / ਏ ਐੱਮ
ਐੱਚ ਐੱਫ ਡਬਲਿੳ / ਐੱਚ ਐੱਫ ਐੱਮ ਆਈ — ਡਰੋਨ ਲਾਂਚ / 4 ਅਕਤੂਬਰ 2021 / 4
(Release ID: 1760935)
Visitor Counter : 228